ਨੌਜਵਾਨ ਵਰਗ ਦਾ ਸਮਾਜ ਤੇ ਦੇਸ਼ ਦੇ ਵਿਕਾਸ ‘ਚ ਅਹਿੰਮ ਯੋਗਦਾਨ : ਸਹਾਇਕ ਕਮਿਸ਼ਨਰ ਗੁਰਲੀਨ ਕੌਰ

ਕਰਮਚਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਚੁਕਾਈ ਸਹੁੰ
ਨਵਾਂਸ਼ਹਿਰ, 26 ਮਈ: ਨੌਜਵਾਨ ਵਰਗ ਹਰ ਸਮਾਜ ਦੀ ਤਾਕਤ ਹੁੰਦੇ ਹਨ, ਉਨ੍ਹਾਂ ਦਾ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਸਬੰਧੀ ਅੱਜ ਸਹਾਇਕ ਕਮਿਸ਼ਨਰ (ਜ) ਗੁਰਲੀਨ ਕੌਰ ਵਲੋਂ ਕਰਮਚਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸਹੁੰ ਚੁਕਾਈ ਗਈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਤਹਿਤ ਇਕ ਜੁੱਟ ਹੋ ਕੇ ਇਹ ਸਹੁੰ ਚੁੱਕਦੇ ਹਾਂ ਕਿ ਅਸੀਂ ਆਪਣੇ ਸਮਾਜ, ਪਰਿਵਾਰ, ਦੋਸਤਾਂ ਨੂੰ ਹੀ ਨਹੀਂ, ਬਲਕਿ ਆਪਣੇ ਆਪ ਨੂੰ ਵੀ ਨਸ਼ਾ ਮੁਕਤ ਕਰਾਂਗੇ ਕਿਉਂਕਿ ਬਦਲਾਅ ਦੀ ਸ਼ੁਰੂਆਤ ਆਪਣੇ ਆਪ ਤੋਂ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਸ਼ਹੀਦ ਭਗਤ ਸਿੰਘ ਨਗਰ ਅਤੇ ਸੂਬੇ ਨੂੰ ਨਸ਼ਾ ਮੁਕਤ ਕਰਵਾਉਣ ਦਾ ਦ੍ਰਿੜ ਨਿਸਚੇ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਆਪਣੀ ਸਮਰੱਥਾ ਦੇ ਅਨੁਸਾਰ ਹਰ ਸੰਭਵ ਕੋਸ਼ਿਸ਼ ਕਰਾਂਗੇ। ਇਸ ਮੌਕੇ ਸੁਪਰਡੰਟ ਬਹਾਦਰ ਸਿੰਘ, ਜ਼ਿਲ੍ਹਾ ਨਾਜ਼ਰ ਬਲਕਾਰ ਸਿੰਘ, ਰਾਜ ਬਹਾਦਰ, ਜਸਵੀਰ ਕੁਮਾਰੀ, ਜਸਵਿੰਦਰ ਸਿੰਘ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ, ਸ਼ਸ਼ੀ ਬਾਲਾ, ਪਰਮਵੀਰ ਸਿੰਘ ਤੋਂ ਇਲਾਵਾ ਹੋਰ ਵੀ ਮੁਲਾਜ਼ਿਮ ਹਾਜ਼ਰ ਸਨ।

ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲਿਆਂ ’ਤੇ ਹੋਵੇਗੀ ਕਾਰਵਾਈ-ਜ਼ਿਲ੍ਹਾ ਮੈਜਿਸਟ੍ਰੇਟ

ਨਵਾਂਸ਼ਹਿਰ, 28 ਜੂਨ :   ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਗਾਵਾਂ/ਪਸ਼ੂਆਂ ਨੂੰ ਬੇਸਹਾਰਾ ਛੱਡਣ 'ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।    ਉਨ੍ਹਾਂ ਕਿਹਾ ਕਿ ਗਊਵੰਸ਼ ਦਾ ਕੁਝ ਧਰਮਾਂ ਵਿਚ ਬਹੁਤ ਜ਼ਿਆਦਾ ਸਤਿਕਾਰ ਹੋਣ ਕਾਰਨ ਗਊਵੰਸ਼ ਨੂੰ ਇਸ ਤਰ੍ਹਾਂ ਬੇਸਹਾਰਾ ਛੱਡਣ ਕਾਰਨ ਉਨ੍ਹਾਂ ਨੂੰ ਪੁੱਜਣ ਵਾਲੇ ਜਾਨੀ ਨੁਕਸਾਨ ਨਾਲ ਜਿਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈਉਥੇ ਅਮਨ ਅਤੇ ਕਾਨੂੰਨ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ ਇਸ ਤੋਂ ਇਲਾਵਾ ਪਸ਼ੂਆਂ ਨੂੰ ਬੇਸਹਾਰਾ ਛੱਡਣ ਨਾਲ ਇਹ ਸੜਕਾਂ 'ਤੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਹੁਕਮ 28 ਜੂਨ ਤੋਂ 27 ਅਗਸਤ 2023 ਤੱਕ ਲਾਗੂ ਰਹਿਣਗੇ

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਗੜ੍ਹਸ਼ੰਕਰ ਵਿੱਚ 11 ਲੱਖ ਰੁਪਏ ਦੀ ਲਾਗਤ ਨਾਲ ਐਲਈਡੀ ਲਾਈਟਾਂ ਅਤੇ ਬੈਂਚ ਲਗਾਉਣ ਦੇ ਕੰਮ ਦਾ ਕੀਤਾ ਉਦਘਾਟਨ

ਸ਼ਹਿਰ ਦੇ ਵਿਕਾਸ ਲਈ 30 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ, ਪੰਜਾਬ ਸਰਕਾਰ ਵੱਲੋਂ ਸੀਵਰੇਜ ਪਾਉਣ 'ਤੇ ਦਿੱਤੀ ਜਾਵੇਗੀ 50 ਲੱਖ ਰੁਪਏ ਦੀ ਹੋਰ ਗ੍ਰਾਂਟ
ਗੜ੍ਹਸ਼ੰਕਰ, 27 ਜੂਨ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਲੋਕ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਦੇ ਆਪਣੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਐਲ.ਈ.ਡੀ ਲਾਈਟਾਂ ਅਤੇ ਬੈਂਚ ਲਗਾਉਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ। ਜਿਸ ਲਈ ਸੰਸਦ ਮੈਂਬਰ ਵੱਲੋਂ ਆਪਣੇ ਸੰਸਦੀ ਕੋਟੇ ਵਿੱਚੋਂ ਕੁੱਲ 11 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਇਸ ਮੌਕੇ ਬਾਬਾ ਗੁਰਦਿੱਤਾ ਸਿੰਘ ਪਾਰਕ, ਸ੍ਰੀ ਅਨੰਦਪੁਰ ਸਾਹਿਬ ਚੌਂਕ ਵਿਖੇ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਹਲਕਾ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਤਰਜੀਹ ਹੈ।  ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਐਲ.ਈ.ਡੀ ਲਾਈਟਾਂ ਅਤੇ ਬੈਂਚ ਲਗਾਉਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।  ਇਸ ਦੌਰਾਨ ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਆਪਣੇ ਸੰਸਦੀ ਕੋਟੇ ਵਿੱਚੋਂ 30 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਵੀ ਕੀਤਾ।  ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਸੂਬਾ ਸਰਕਾਰ ਵੱਲੋਂ ਸ਼ਹਿਰ ਵਿੱਚ ਸੀਵਰੇਜ ਪਾਉਣ ਲਈ ਫੰਡ ਜਾਰੀ ਕੀਤੇ ਜਾਂਦੇ ਹਨ ਤਾਂ ਉਹ ਇਸ ਕੰਮ ਲਈ ਆਪਣੇ ਸੰਸਦੀ ਕੋਟੇ ਵਿੱਚੋਂ 50 ਲੱਖ ਰੁਪਏ ਦੀ ਗ੍ਰਾਂਟ ਹੋਰ ਦੇਣਗੇ।
ਇਸ ਤੋਂ ਪਹਿਲਾਂ, ਉਨ੍ਹਾਂ ਪਿੰਡ ਪੋਸੀ ਵਿਖੇ ਪਬਲਿਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ ਅਤੇ ਪਿੰਡ ਦੇ ਵਿਕਾਸ ਲਈ 4 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਸੌਂਪਿਆ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਹਲਕੇ ਦੇ ਵਿਕਾਸ ਵਿੱਚ ਫੰਡਾਂ ਦੀ ਘਾਟ ਨੂੰ ਅੜਿੱਕਾ ਨਹੀਂ ਬਣਨ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਪੰਜਾਬ ਕਾਂਗਰਸ ਦੇ ਸਕੱਤਰ ਐਡਵੋਕੇਟ ਪੰਕਜ ਕ੍ਰਿਪਾਲ, ਨਗਰ ਕੌਂਸਲ ਪ੍ਰਧਾਨ ਤ੍ਰਿੰਬਕ ਦੱਤ ਐਰੀ, ਨਗਰ ਕੌਂਸਲ ਗੜ੍ਹਸ਼ੰਕਰ ਦੇ ਈਓ ਰਾਜੀਵ ਸਰੀਨ, ਐਡਵੋਕੇਟ ਹਰਨਾਮ ਸਿੰਘ ਦਘਮ, ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਸਤਬੀਰ ਸਿੰਘ ਪੱਲੀਝਿੱਕੀ, ਕੌਂਸਲਰ ਹਰਪ੍ਰੀਤ ਸਿੰਘ, ਅਸ਼ਵਨੀ ਸ਼ੀਲਾ, ਸੁਰਿੰਦਰ ਰਾਣਾ, ਜੇ. ਰਾਣਾ, ਅਮਰਜੀਤ ਤਨੇਜਾ ਪ੍ਰਧਾਨ ਸ਼ਹਿਰੀ ਕਾਂਗਰਸ ਗੜ੍ਹਸ਼ੰਕਰ, ਪਰਮਜੀਤ ਸਿੰਘ ਸਾਬਕਾ ਕੌਂਸਲਰ, ਇੰਦਰਜੀਤ ਭਾਰਟਾ, ਅਮਨਦੀਪ ਬੈਂਸ, ਬਲਦੇਵ ਸਰਪੰਚ, ਰੋਹਿਤ ਕੁਮਾਰ, ਰੇਸ਼ਮ ਸਿੰਘ ਸਰਪੰਚ, ਡਾ: ਕੇਵਲ ਮੈਂਬਰ ਬਲਾਕ ਸਮਿਤੀ, ਵਰਿੰਦਰ ਸਿੰਘ, ਪਲਵਿੰਦਰ ਚੋਪੜਾ, ਲਾਲੀ ਸੈਲਾ, ਬੀ.ਡੀ.ਪੀ.ਓ ਗੜ੍ਹਸ਼ੰਕਰ, ਬੀ.ਡੀ.ਪੀ.ਓ. ਮਾਹਲਪੁਰ ਵੀ ਹਾਜ਼ਰ ਸਨ।

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵੱਲੋਂ ਕਣਕ ਦੀ ਵੰਡ ਦਾ ਅਚਨਚੇਤ ਜਾਇਜ਼ਾ

ਕੌਮੀ ਅੰਨ ਸੁਰੱਖਿਆ ਐਕਟ ਯੋਜਨਾ ਤਹਿਤ ਕਣਕ ਦੀ ਪਾਰਦਰਸ਼ੀ ਵੰਡ ਦੇ ਨਿਰਦੇਸ਼
ਨਵਾਂਸ਼ਹਿਰ, 28 ਜੂਨ :ਪੰਜਾਬ ਰਾਜ ਫ਼ੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਜ਼ਿਲ੍ਹੇ ਦਾ ਦੌਰਾ ਕਰਕੇ ਪ੍ਰਧਾਨ ਕੌਮੀ ਅੰਨ ਸੁਰੱਖਿਆ ਐਕਟ ਤਹਿਤ ਕੀਤੀ ਜਾ ਰਹੀ ਕਣਕ ਦੀ ਵੰਡ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਨੇ ਰੇਲਵੇ ਰੋਡ ਸਥਿਤ ਸਰਕਾਰੀ ਡਿਪੂ , ਬੰਗਾ ਸਥਿਤ ਡੀਪੂ ਅਤੇ ਪਿੰਡ ਮੱਲਾ ਸੋਢੀਆਂ ਬਹਿਰਾਮ ਵਿਖੇ ਡਿਪੂ ਹੋਲਡਰਾਂ ਵੱਲੋਂ ਕੀਤੀ ਜਾ ਰਹੀ ਵੰਡ ਦਾ ਨਿਰੀਖਣ ਕਰਦਿਆਂ ਕਣਕ ਦੀ ਗੁਣਵੱਤਾ, ਤੋਲ ਅਤੇ ਲਾਭਪਾਤਰੀਆਂ ਪਾਸੋਂ ਕਿਸੇ ਵੀ ਤਰ੍ਹਾਂ ਦੀ ਰਾਸ਼ੀ ਨਾ ਵਸੂਲੇ ਜਾਣ ਬਾਰੇ ਪੜਤਾਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ  ਫ਼ੂਡ ਕਮਿਸ਼ਨ ਨੂੰ ਕੌਮੀ ਅੰਨ ਸੁਰੱਖਿਆ ਕਾਨੂੰਨ ਦੀ ਜ਼ਮੀਨੀ ਪੱਧਰ 'ਤੇ ਲਾਗੂ ਹੋਣਾ ਯਕੀਨੀ ਬਣਾਉਣਾ ਅਤੇ ਲਾਭਪਾਤਰੀਆਂ ਤੱਕ ਇਸ ਐਕਟ ਤਹਿਤ ਅਨਾਜ ਪੁੱਜਦਾ ਯਕੀਨੀ ਬਣਾਉਣਾ ਹੈ। ਫ਼ੂਡ ਕਮਿਸ਼ਨ ਦੇ ਮੈਂਬਰ ਨੇ ਇਸ ਮੌਕੇ ਮੌਜੂਦ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਰੇਨੂ ਬਾਲਾ ਨੂੰ ਅਨਾਜ ਦੀ ਵੰਡ ਵਿੱਚ ਪਾਰਦਰਸ਼ਤਾ ਬਰਕਰਾਰ ਰੱਖਣ ਦੀ ਤਾਕੀਦ ਕਰਦਿਆਂ, ਹਰੇਕ ਲੋੜਵੰਦ ਤੱਕ ਉਸ ਦੇ ਬਣਦੇ ਲਾਭ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਆਖਿਆ।ਉਨ੍ਹਾਂ ਦੱਸਿਆ ਕਿ ਹਰ ਡਿਪੂ ਵਿੱਚ ਬਾਇਓਮੈਟ੍ਰਕ ਮਸ਼ੀਨ ਅਤੇ ਇਲੈਕਟ੍ਰਾਨਿਕ ਤੋਲਣ ਵਾਲੀ ਮਸ਼ੀਨ ਵੀ ਦਿੱਤੀ ਜਾ ਰਹੀ ਹੈ, ਜਿਸਦਾ ਸਰਕਾਰ ਵਲੋਂ ਟੈਂਡਰ ਵੀ ਲਗਾ ਦਿੱਤਾ ਗਿਆ ਹੈ। ਇਸ ਮੌਕੇ ਡੀ ਐਫ ਐਸ ਸੀ ਨੇ ਮੈਂਬਰ ਫ਼ੂਡ ਕਮਿਸ਼ਨ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹੇ ਵਿੱਚ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ 87,930 ਸਮਾਰਟ ਕਾਰਡ ਧਾਰਕ ਪਰਿਵਾਰ ਹਨ, ਜਿਨ੍ਹਾਂ ਦੇ 3.28 ਲੱਖ ਮੈਂਬਰਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਮੈਂਬਰ 5 ਕਿਲੋਗ੍ਰਾਮ ਕਣਕ ਦੀ ਵੰਡ ਦਾ ਕੋਟਾ ਨਿਰਧਾਰਿਤ ਹੈ ਅਤੇ 3 ਮਹੀਨੇ ਦੀ ਇਕੱਠੀ ਕਣਕ ਆਉਣ ਕਾਰਨ, 15 ਕਿਲੋਗ੍ਰਾਮ ਪ੍ਰਤੀ ਮੈਂਬਰ ਦਾ ਕੋਟਾ ਵੰਡਿਆ ਜਾ ਰਿਹਾ ਹੈ। ਉਨ੍ਹਾਂ  ਨੇ ਇਸ ਗੱਲ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਪਾਰਦਰਸ਼ਤਾ ਬਣਾਈ ਰੱਖਣ ਲਈ ਬਾਇਓਮੈਟ੍ਰਿਕ ਮਸ਼ੀਨਾਂ (ਈਪੋਸ) ਰਾਹੀਂ ਕੀਤੀ ਜਾ ਰਹੀ ਵੰਡ ਦੌਰਾਨ ਅੱਜ ਕੱਢੀ ਗਈ ਪਰਚੀ 'ਤੇ ਅੱਜ ਹੀ ਵੰਡ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇਸ ਮੌਕੇ ਫ਼ੂਡ ਕਮਿਸ਼ਨ ਦੇ ਹੈਲਪ ਲਾਈਨ ਨੰਬਰ 98767-64545 ਅਤੇ ਵੈਬਸਾਈਟ psfc.punjab.gov.in ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਅਨਾਜ ਦੀ ਪ੍ਰਾਪਤੀ ਵਿੱਚ ਕੋਈ ਵੀ ਮੁਸ਼ਕਿਲ ਆਵੇ, ਤਾਂ ਉਹ ਉਕਤ ਫ਼ੋਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਇਲਾਵਾ ਕਮਿਸ਼ਨ ਦੀ ਵੈਬਸਾਈਟ 'ਤੇ ਵੀ ਆਪਣੀ ਮੁਸ਼ਕਿਲ ਦੱਸ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੇ ਡਿਪੂਆਂ ਵਿੱਚ ਕਣਕ ਲੈਣ ਆਏ ਲੋਕਾਂ ਦੀਆਂ ਸਮੱਸਿਆਵਾਂ ਵੀ ਸੁੱਣੀਆਂ ਅਤੇ ਮੌਕੇ 'ਤੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਖੁਰਾਕ ਸਪਲਾਈ ਵਿਭਾਗ ਦੇ  ਇੰਸਪੈਕਟਰ ਜਤਿੰਦਰ ਸਿੰਘ ਵੀ ਮੌਜੂਦ ਸਨ।

ਢਾਹਾਂ ਕਲੇਰਾਂ ਹਸਪਤਾਲ ਵਿਖੇ ਲੇਜ਼ਰ ਸਰਜਰੀ ਨਾਲ ਗਰੀਸ ਤੋਂ ਆਏ ਮਰੀਜ਼ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਇਲਾਜ ਡਾ. ਅੰਕਿਤ ਰੇਖੀ ਨੇ ਕੀਤਾ

ਢਾਹਾਂ ਕਲੇਰਾਂ ਹਸਪਤਾਲ ਵਿਖੇ ਲੇਜ਼ਰ ਸਰਜਰੀ ਨਾਲ ਗਰੀਸ ਤੋਂ ਆਏ ਮਰੀਜ਼ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਇਲਾਜ ਡਾ. ਅੰਕਿਤ ਰੇਖੀ ਨੇ ਕੀਤਾ
ਬੰਗਾ : 28 ਜੂਨ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਲੇਜ਼ਰ ਸਰਜਨ ਅਤੇ ਮੋਟਾਪੇ ਘਟਾਉਣ ਦੇ ਮਾਹਿਰ ਡਾ. ਅਕਿੰਤ ਰੇਖੀ ਐਮ. ਐਸ, ਐਫ.ਐਨ.ਬੀ. ਨੇ ਲੇਜ਼ਰ ਸਰਜਰੀ ਨਾਲ ਗਰੀਸ ਤੋਂ ਆਏ ਮਰੀਜ਼ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਇਲਾਜ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ  ਪਿੰਡ ਰੁੜਕੀ ਖਾਸ ਦੇ ਵਾਸੀ 45 ਸਾਲਾ ਮਨਮੋਹਨ ਸਿੰਘ ਦੀਆਂ ਲੱਤਾਂ ਦੀਆਂ ਫੁੱਲੀਆਂ ਨਾੜਾਂ ਦੀ ਬਿਮਾਰੀ ਕਰਕੇ ਪਿਛਲੇ ਦਸ ਸਾਲਾਂ ਤੋਂ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਜਿਸ ਕਰਕੇ ਲੱਤਾਂ ਅਤੇ ਪੈਰ ਸੁੱਜ ਜਾਂਦੇ ਸਨ ਅਤੇ ਯੂਰਪ ਦੇ ਦੇਸ਼ ਗਰੀਸ ਵਿਚ  ਨੌਕਰੀ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਆਖਰ ਉਹ ਵਿਦੇਸ਼ ਤੋਂ ਇਲਾਜ ਕਰਵਾਉਣ ਪੰਜਾਬ ਆਏ ਅਤੇ ਮਨਮੋਹਨ ਸਿੰਘ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਹਿਰ ਲੇਜ਼ਰ ਸਰਜਨ ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ. ਤੋਂ ਆਪਣੀ ਜਾਂਚ ਕਰਵਾਈ । ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਾ. ਅੰਕਿਤ ਰੇਖੀ ਐਮ ਐਸ ਨੇ ਮਰੀਜ਼ ਮਨਮੋਹਨ ਸਿੰਘ ਦੀਆਂ ਲੱਤਾਂ ਦੀਆਂ ਫੁੱਲੀਆਂ ਨਾੜਾਂ ਦਾ ਲੇਜ਼ਰ ਸਰਜਰੀ ਨਾਲ ਸਫਲ ਅਪਰੇਸ਼ਨ ਕੀਤਾ ਅਤੇ ਅਪਰੇਸ਼ਨ ਉਪਰੰਤ 24 ਘੰਟੇ ਵਿਚ ਹੀ ਮਰੀਜ਼ ਨੂੰ ਤੰਦਰੁਸਤ ਕਰਕੇ ਚੱਲਣ-ਫਿਰਨ ਕਾਬਲ ਬਣਾ ਦਿੱਤਾ ਹੈ। ਡਾ ਅਕਿੰਤ ਰੇਖੀ ਨੇ ਦੱਸਿਆ ਕਿ ਲੇਜ਼ਰ ਸਰਜਰੀ ਨਾਲ ਫੁੱਲੀਆਂ ਨਾੜਾਂ ਦੇ  ਮਰੀਜ਼ਾਂ ਨੂੰ ਕਿਸੇ ਵੀ ਪ੍ਰਕਾਰ ਦੇ ਵੱਡੇ ਕੱਟ ਅਤੇ ਟਾਂਕੇ ਲਗਾਉੇਣ ਦੀ ਜਰੂਰਤ ਨਹੀ ਪੈਂਦੀ ਹੈ ਅਤੇ 24 ਘੰਟੇ ਵਿਚ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ।ਜਿੱਥੇ ਕਿ ਰਵਾਇਤੀ ਵੱਡੇ ਅਪਰੇਸ਼ਨ ਵਿਚ ਮਰੀਜ਼ ਨੂੰ ਹਸਪਤਾਲ ਵਿੱਚ ਲੰਬਾ ਸਮਾਂ ਦਾਖਲ ਰਹਿਣਾ ਪੈਂਦਾ ਸੀ । ਇੱਕ ਦਿਨ ਦਾ ਅਰਾਮ ਕਰਨ ਬਾਅਦ ਮਰੀਜ਼ ਆਪਣੇ ਰੋਜ਼ਾਨਾ ਦੇ ਸਾਰੇ ਕੰਮ ਕਾਰ ਖੁਦ ਕਰ ਸਕਦਾ ਹੈ। ਇਸ ਮੌਕੇ ਹਪਸਤਾਲ ਪ੍ਰਬੰਧਕ ਟਰੱਸਟ ਦੇ ਜਨਰਲ ਸਕੱਤਰ ਸ. ਕੁਲਵਿੰਦਰ ਸਿੰਘ ਢਾਹਾਂ ਨੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਸਮੂਹ ਟਰੱਸਟ ਮੈਂਬਰਾਂ ਵੱਲੋ ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ. ਅਤੇ ਉਹਨਾਂ ਦੀ ਸਮੂਹ ਮੈਡੀਕਲ ਟੀਮ ਨੂੰ ਲੇਜ਼ਰ ਸਰਜਰੀ ਨਾਲ ਸ਼ਾਨਦਾਰ ਅਪਰੇਸ਼ਨ ਕਰਨ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਦੱਸਿਆ ਕਿ ਹਸਪਤਾਲ ਵਿਖੇ ਲੇਜ਼ਰ ਸਰਜਰੀ ਵਿਭਾਗ ਵਿਚ ਹਰ ਤਰ੍ਹਾਂ ਦੇ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰ ਅਤੇ ਨਵੀਨਤਮ ਪ੍ਰਬੰਧ ਹਨ । ਮਰੀਜ਼ ਮਨਮੋਹਨ ਸਿੰਘ ਰੁੜਕੀ ਖਾਸ ਨੇ ਲੇਜ਼ਰ ਸਰਜਰੀ ਨਾਲ ਲੱਤਾਂ ਦੀਆਂ ਫੁੱਲੀਆਂ ਨਾੜਾਂ ਦਾ ਵਧੀਆ ਅਪਰੇਸ਼ਨ ਕਰਨ ਲਈ  ਹਸਪਤਾਲ ਢਾਹਾਂ ਕਲੇਰਾਂ ਦੇ ਲੇਜ਼ਰ ਸਰਜਨ ਡਾ. ਅੰਕਿਤ ਰੇਖੀ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾ. ਐਸ. ਐਸ. ਗਿੱਲ ਡਾਇਰੈਕਟਰ ਸਿਹਤ ਸੇਵਾਵਾਂ, ਸ. ਵਰਿੰਦਰ ਸਿੰਘ ਬਰਾੜ  ਐਚ ਆਰ ਮੁੱਖੀ,  ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ. ਅਤੇ ਮਰੀਜ਼ ਮਨਮੋਹਨ ਸਿੰਘ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸੀ। ਵਰਨਣਯੋਗ ਹੈ ਕਿ  ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ. ਲੇਜ਼ਰ ਨਾਲ ਮੋਟਾਪਾ ਘਟਾਉਂਣ, ਫੁੱਲੀਆਂ ਨਾੜ੍ਹਾਂ, ਹਰ ਤਰ੍ਹਾਂ ਬਵਾਸੀਰ, ਭੰਗਦਰ ਦਾ ਫੋੜਾ ਅਤੇ ਪਾਇਲੋਨਾਡਿਲ ਦੇ ਇਲਾਜ ਅਤੇ ਅਪਰੇਸ਼ਨ ਕਰਨ ਦੇ ਮਾਹਿਰ ਡਾਕਟਰ ਸਨ।
ਫੋਟੋ ਕੈਪਸ਼ਨ : ਹਸਪਤਾਲ ਢਾਹਾਂ ਕਲੇਰਾਂ ਵਿਖੇ ਲੇਜ਼ਰ ਸਰਜਰੀ ਦੇ ਸਫਲ ੳਪਰੇਸ਼ਨ ਬਾਅਦ ਮਰੀਜ਼ ਮਨਮੋਹਨ ਸਿੰਘ ਨਾਲ ਖੁਸ਼ੀ ਭਰੇ ਮਾਹੌਲ ਵਿਚ ਹਸਪਤਾਲ ਪ੍ਰਬੰਧਕ ਅਤੇ ਡਾ. ਅਕਿੰਤ ਰੇਖੀ ਐਮ. ਐਸ, ਐਫ. ਐਨ.ਬੀ.

ਪਟਿਆਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲਾਂ ਸਮੇਤ ਇੱਕ ਵਿਅਕਤੀ ਕਾਬੂ

ਪਟਿਆਲਾ, 25 ਜੂਨ: ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ਼ ਆਲਮ ਅਤੇ ਡੀ.ਐਸ.ਪੀ. (ਦਿਹਾਤੀ) ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਥਾਣਾ ਸਦਰ ਪਟਿਆਲਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਰਵਾਈ ਕਰਦੇ ਹੋਏ ਥਾਣਾ ਸਦਰ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ 570 ਨਸ਼ੀਲੇ ਕੈਪਸੂਲ ਬਰਾਮਦ ਕਰਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ।
ਮੁੱਖ ਥਾਣਾ ਅਫ਼ਸਰ ਸਦਰ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ ਜਸਵਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਅਨਾਜ ਮੰਡੀ ਭੁਨਰਹੇੜੀ ਵਿਖੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਮੋਟਰਸਾਈਕਲ ਨੰਬਰ ਪੀ.ਬੀ. 11 ਬੀ.ਆਰ. 9423 ਮਾਰਕਾ ਪਲੈਟਿਨਾ 'ਤੇ ਆਉਂਦੇ ਜਗਦੀਪ ਸਿੰਘ ਵਾਸੀ ਪਿੰਡ ਭੱਟੀਆਂ ਨੂੰ ਸ਼ੱਕ ਦੇ ਬਿਨਾਹ 'ਤੇ ਜਦ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 570 ਨਸ਼ੀਲੇ ਕੈਪਸੂਲ ਬਰਾਮਦ ਹੋਏ। ਜਿਸ ਆਧਾਰ 'ਤੇ ਇੰਚਾਰਜ ਚੌਂਕੀ ਭੁਨਰਹੇੜੀ ਗੁਰਜੀਤ ਕੌਰ ਵੱਲੋਂ ਜਗਦੀਪ ਸਿੰਘ ਖਿਲਾਫ ਮੁਕੱਦਮਾ ਨੰਬਰ 76 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਇੰਟਰਨਸ਼ਿਪ ਪ੍ਰੋਗਰਾਮ ‘ਚ ਭਾਗ ਲੈਣ ਲਈ ਬਿਨੈਪੱਤਰ ਦੇ ਸਕਦੇ ਹਨ ਵਿਦਿਆਰਥੀ

ਨਵਾਂਸ਼ਹਿਰ, 25 ਜੂਨ :     ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਰਾਹੀਂ ਵਿਦਿਆਰਥੀਆਂ ਨੂੰ ਸਮਝਣ ਵਿੱਚ ਸਹਾਇਤਾ ਹੋਵੇਗੀ ਕਿ ਸਰਕਾਰ ਦੇ ਵੱਖ-ਵੱਖ ਵਿਭਾਗ ਕਿਵੇਂ ਕੰਮ ਕਰਦੇ ਹਨ। ਉਨ੍ਹਾਂ ਨੂੰ ਸਰਕਾਰ ਦੀਆਂ ਵਿਕਾਸ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਵੀ ਦਿੱਤਾ ਜਾਵੇਗਾ। ਇਸ ਦੇ ਲਈ ਚਾਹਵਾਨ ਵਿਦਿਆਰਥੀ ਆਪਣਾ ਬਿਨੈ ਪੱਤਰ dc.nsr@punjab.gov.in ਅਤੇ sanjana.saxena97@punjab.gov.in 'ਤੇ 30 ਜੂਨ ਤੱਕ ਭੇਜ ਸਕਦੇ ਹਨ। ਇਸ ਵਿੱਚ ਹਿੱਸਾ ਲੈਣ ਲਈ  ਯੋਗਤਾ ਬੀ.ਏ, ਬੀ.ਐਸ.ਸੀ, ਬੀ.ਟੈਕ ਰੱਖੀ ਗਈ ਹੈ ।ਇਹ ਇੰਟਰਨਸ਼ਿਪ ਪ੍ਰੋਗਰਾਮ 2 ਮਹੀਨੇ ਤੱਕ ਚੱਲੇਗਾ ਅਤੇ ਖਤਮ ਹੋਣ 'ਤੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ ਜੋ ਕਿ ਵਿਦਿਆਰਥੀਆਂ ਦੇ ਭਵਿੱਖ ਵਿੱਚ ਵੀ ਕੰਮ ਆਵੇਗਾ। ਇਸ ਦੌਰਾਨ ਕੋਵੀ ਵੀ ਵੇਤਨ ਨਹੀਂ ਦਿੱਤਾ ਜਾਵੇਗਾ।

ਪਟਿਆਲਾ ਪੁਲਿਸ ਵੱਲੋਂ ਨਸ਼ੀਲੇ ਕੈਪਸੂਲਾਂ ਸਮੇਤ ਇੱਕ ਵਿਅਕਤੀ ਕਾਬੂ

ਪਟਿਆਲਾ, 25 ਜੂਨ : ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ਼ ਆਲਮ ਅਤੇ
ਡੀ.ਐਸ.ਪੀ. (ਦਿਹਾਤੀ) ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਥਾਣਾ ਸਦਰ ਪਟਿਆਲਾ
ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਵਿੱਢੀ
ਮੁਹਿੰਮ ਤਹਿਤ ਕਰਵਾਈ ਕਰਦੇ ਹੋਏ ਥਾਣਾ ਸਦਰ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ 570
ਨਸ਼ੀਲੇ ਕੈਪਸੂਲ ਬਰਾਮਦ ਕਰਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ
ਗਈ ਹੈ।
ਮੁੱਖ ਥਾਣਾ ਅਫ਼ਸਰ ਸਦਰ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ
ਦੱਸਿਆ ਕਿ ਏ.ਐਸ.ਆਈ ਜਸਵਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਅਨਾਜ ਮੰਡੀ
ਭੁਨਰਹੇੜੀ ਵਿਖੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ
ਮੋਟਰਸਾਈਕਲ ਨੰਬਰ ਪੀ.ਬੀ. 11 ਬੀ.ਆਰ. 9423 ਮਾਰਕਾ ਪਲੈਟਿਨਾ 'ਤੇ ਆਉਂਦੇ ਜਗਦੀਪ
ਸਿੰਘ ਵਾਸੀ ਪਿੰਡ ਭੱਟੀਆਂ ਨੂੰ ਸ਼ੱਕ ਦੇ ਬਿਨਾਹ 'ਤੇ ਜਦ ਰੋਕ ਕੇ ਤਲਾਸ਼ੀ ਲਈ ਗਈ ਤਾਂ
ਉਸ ਪਾਸੋਂ 570 ਨਸ਼ੀਲੇ ਕੈਪਸੂਲ ਬਰਾਮਦ ਹੋਏ। ਜਿਸ ਆਧਾਰ 'ਤੇ ਇੰਚਾਰਜ ਚੌਂਕੀ
ਭੁਨਰਹੇੜੀ ਗੁਰਜੀਤ ਕੌਰ ਵੱਲੋਂ ਜਗਦੀਪ ਸਿੰਘ ਖਿਲਾਫ ਮੁਕੱਦਮਾ ਨੰਬਰ 76 ਅ/ਧ
22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ ਹੈ। ਉਨ੍ਹਾਂ
ਦੱਸਿਆ ਕਿ ਮੁਕੱਦਮੇ ਵਿੱਚ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਲਾਅ ਯੂਨੀਵਰਸਿਟੀ ਵਿਖੇ ਐਨ.ਆਈ.ਏ. ਦੇ ਲਾਅ ਅਫ਼ਸਰਾਂ ਲਈ ਪੰਜ-ਰੋਜ਼ਾ ਰਿਫਰੈਸ਼ਰ ਸਿਖਲਾਈ ਪ੍ਰੋਗਰਾਮ ਸ਼ੁਰੂ

ਪਟਿਆਲਾ, 19 ਜੂਨ : ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵੱਲੋਂ ਨੈਸ਼ਨਲ
ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੇ ਸਹਿਯੋਗ ਨਾਲ 'ਅੱਤਵਾਦ ਵਿਰੋਧੀ ਕਾਨੂੰਨ: ਜਾਂਚ,
ਸਬੂਤ ਅਤੇ ਮੁਕੱਦਮੇ' ਵਿਸ਼ੇ 'ਤੇ ਪੰਜ-ਰੋਜ਼ਾ ਰਿਫਰੈਸ਼ਰ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ
ਕੀਤੀ ਗਈ।
ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਅੱਤਵਾਦ ਵਿਰੋਧੀ ਕਾਨੂੰਨਾਂ, ਜਾਂਚ ਅਤੇ ਮੁਕੱਦਮੇ ਨਾਲ
ਸਬੰਧਤ ਨਵੀਂਆਂ ਕਾਨੂੰਨੀ ਅਤੇ ਤਕਨੀਕੀ ਤਕਨੀਕਾਂ ਤੋਂ ਰਾਸ਼ਟਰੀ ਜਾਂਚ ਏਜੰਸੀ ਦੇ ਲਾਅ
ਅਧਿਕਾਰੀਆਂ ਨੂੰ ਜਾਣੂ ਕਰਵਾਉਣਾ ਹੈ।
ਪੰਜ ਦਿਨਾਂ ਸਿਖਲਾਈ ਪ੍ਰੋਗਰਾਮ 'ਚ ਸਬੂਤਾਂ ਦਾ ਸੰਗ੍ਰਹਿ, ਇਲੈੱਕਟ੍ਰਾਨਿਕ ਸਬੂਤ ਅਤੇ
ਸੋਸ਼ਲ ਮੀਡੀਆ, ਅੱਤਵਾਦ ਵਿਰੋਧੀ ਮਾਮਲਿਆਂ ਵਿੱਚ ਸਟ੍ਰਕਚਰਡ ਇਨਵੈਸਟੀਗੇਸ਼ਨ, ਸੋਸ਼ਲ
ਮੀਡੀਆ ਅਤੇ ਆਨਲਾਈਨ ਰੈਡੀਕਲਾਈਜ਼ੇਸ਼ਨ, ਯੂਏਪੀਏ, 1967 ਅਤੇ 1967 ਦੇ ਤਹਿਤ ਨਵੀਨਤਮ
ਸੋਧਾਂ ਅਤੇ ਤਾਜ਼ਾ ਫ਼ੈਸਲੇ ਵਰਗੇ ਮੁੱਦਿਆਂ 'ਤੇ ਕਈ ਸੈਸ਼ਨ ਆਯੋਜਿਤ ਕੀਤੇ ਜਾਣਗੇ।
ਵਧੀਕ ਡਾਇਰੈਕਟਰ ਜਨਰਲ ਐਨ.ਆਈ.ਏ. ਅਤੁਲਚੰਦਰ ਕੁਲਕਰਨੀ ਉਦਘਾਟਨੀ ਸੈਸ਼ਨ 'ਚ ਮੁੱਖ
ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਅੱਤਵਾਦ ਨਾਲ ਸਬੰਧਤ ਹੰਗਾਮੀ ਮੁੱਦਿਆਂ
'ਤੇ ਚਰਚਾ ਕਰਦੇ ਹੋਏ ਯੂਏਪੀਏ, 1967 ਅਤੇ ਐਨਆਈਏ ਐਕਟ, 2008, ਕੇਸਾਂ ਦੇ ਤੇਜ਼ੀ ਨਾਲ
ਨਿਪਟਾਰੇ, ਸਾਈਬਰ-ਅੱਤਵਾਦ ਅਤੇ ਮਨੁੱਖੀ ਤਸਕਰੀ ਦੇ ਸਬੰਧ ਵਿੱਚ ਐਨਆਈਏ ਦੇ ਅੰਦਰ ਨਵੇਂ
ਵਿੰਗਾਂ ਨੂੰ ਸ਼ਾਮਲ ਕਰਨ, ਅਤੇ ਜ਼ਮਾਨਤ ਸੁਧਾਰਾਂ ਦੀ ਜ਼ਰੂਰਤ ਬਾਰੇ ਆਪਣੇ ਵਿਚਾਰ ਰੱਖੇ।
ਆਰ.ਜੀ.ਐਨ.ਯੂ.ਐਲ. ਦੇ ਉਪ ਕੁਲਪਤੀ ਪ੍ਰੋ. (ਡਾ.) ਆਨੰਦਪਵਾਰ ਨੇ ਪ੍ਰਧਾਨਗੀ ਭਾਸ਼ਣ
ਦਿੱਤਾ ਅਤੇ ਕੇਂਦਰ ਅਤੇ ਰਾਜ ਏਜੰਸੀਆਂ ਵਿਚਕਾਰ ਤਾਲਮੇਲ ਦੀ ਲੋੜ, ਨਿਆਇਕ ਸੁਧਾਰਾਂ
ਅਤੇ ਇੱਕ ਸਾਂਝਾ ਡਾਟਾਬੇਸ ਦੀ ਸਥਾਪਨਾ 'ਤੇ ਚਰਚਾ ਕੀਤੀ। ਪ੍ਰੋ. (ਡਾ.) ਰਾਕੇਸ਼ ਮੋਹਨ
ਸ਼ਰਮਾ, ਸਲਾਹਕਾਰ (ਫੋਰੈਂਸਿਕ), ਆਰਜੀਐਨਯੂਐਲ ਨੇ ਧੰਨਵਾਦ ਦੇ ਮਤੇ ਨਾਲ ਉਦਘਾਟਨੀ ਸੈਸ਼ਨ
ਦੀ ਸਮਾਪਤੀ ਕੀਤੀ।

ਭਗਵੰਤ ਮਾਨ ਸਰਕਾਰ ਨੇ ਕੀਤਾ ਵਾਅਦਾ ਨਿਭਾਇਆ : ਕਿਸਾਨ

ਪਟਿਆਲਾ, 24 ਜੂਨ: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ
ਵੱਲੋਂ ਕਿਸਾਨਾਂ ਨਾਲ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਕੀਤੇ ਵਾਅਦੇ ਤਹਿਤ
ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਪੁੱਜਣ 'ਤੇ ਕਿਸਾਨਾਂ ਦੇ ਚਿਹਰਿਆਂ
'ਤੇ ਰੌਣਕ ਆ ਗਈ ਹੈ।ਪਟਿਆਲਾ ਦੇ ਪਿੰਡ ਡਕਾਲਾ ਦੇ ਕਿਸਾਨ ਸਰਬਜੀਤ ਸਿੰਘ ਨੇ ਕਿਹਾ ਕਿ
ਜੋ ਭਗਵੰਤ ਮਾਨ ਸਰਕਾਰ ਨੇ ਕਿਹਾ ਉਹ ਉਨ੍ਹਾਂ ਵੱਲੋਂ ਪੂਰਾ ਕੀਤਾ ਗਿਆ ਹੈ ਸਾਡੇ ਖੇਤਾਂ
ਨੂੰ ਕਈ ਸਾਲ ਬਾਅਦ ਨਹਿਰੀ ਪਾਣੀ ਲੱਗਿਆ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਖੇਤਾਂ 'ਚ
ਲਾਈਟ ਦੀ ਕਮੀ ਹੈ ਤੇ ਨਾ ਹੀ ਖੇਤਾਂ ਨੂੰ ਨਹਿਰੀ ਪਾਣੀ ਦੀ ਕੋਈ ਕਮੀ ਆ ਰਹੀ ਹੈ।
ਉਨ੍ਹਾਂ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਨਾਲਿਆਂ
ਵਿੱਚ ਪਹਿਲੀ ਵਾਰ ਪੂਰਾ ਪਾਣੀ ਚੜ੍ਹਿਆ ਹੈ, ਜਿਸ ਨਾਲ ਝੋਨਾ ਲਗਾਉਣ ਵਿੱਚ ਕਿਸੇ ਕਿਸਮ
ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।
ਤਰੈ ਪਿੰਡ ਦੇ ਕਿਸਾਨ ਮੋਹਨ ਸਿੰਘ ਨੇ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ
ਨਹਿਰ 'ਚ ਪੂਰਾ ਪਾਣੀ ਆਉਣ ਨਾਲ ਜ਼ਿਮੀਦਾਰ ਪੂਰੇ ਖੁਸ਼ ਹਨ ਤੇ ਆਸ ਕਰਦੇ ਹਨ ਕਿ ਇਸੇ
ਤਰ੍ਹਾਂ ਸਰਕਾਰ ਵੱਲੋਂ ਕਿਸਾਨਾਂ ਨੂੰ ਨਿਰਵਿਘਨ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਂਦੀ
ਰਹੇਗੀ।
ਪਿੰਡ ਬਠੋਈ ਕਲਾਂ ਦੇ ਰਾਮ ਰਤਨ ਸਿੰਘ ਨੇ ਕਿਹਾ ਕਿ ਬਲਬੇੜਾ ਸੂਏ 'ਚ ਉਨ੍ਹਾਂ ਆਪਣੀ
ਜ਼ਿੰਦਗੀ ਵਿੱਚ ਪਹਿਲੀ ਵਾਰ ਇਹਨਾਂ ਪਾਣੀ ਦੇਖਿਆ ਹੈ, ਜਿਸ ਤੋਂ ਆਲੇ ਦੁਆਲੇ ਦੇ ਸਾਰੇ
ਕਿਸਾਨ ਖੁਸ਼ ਹਨ। ਉਨ੍ਹਾਂ ਕਿਹਾ ਕਿ ਨੇਕ ਨੀਅਤ ਨਾਲ ਕੀਤੇ ਕੰਮ ਸਹਿਜੇ ਹੀ ਦਿੱਖਣ ਲੱਗ
ਜਾਂਦੇ ਹਨ।

ਡਾ.ਦਲਜੀਤ ਸਿੰਘ ਗਿੱਲ ਨੇ ਸਹਾਇਕ ਡਾਇਰੈਕਟਰ ਬਾਗਬਾਨੀ ਦਾ ਸੰਭਾਲਿਆ ਚਾਰਜ

ਨਵਾਂਸ਼ਹਿਰ, 23 ਜੂਨ: ਡਾ.ਦਲਜੀਤ ਸਿੰਘ ਗਿੱਲ ਵੱਲੋਂ ਸਹਾਇਕ ਡਾਇਰੈਕਟਰ ਬਾਗਬਾਨੀ ਦਾ ਅਹੁੱਦਾ ਸੰਭਾਲਿਆ ਗਿਆ।   ਇੱਥੇ ਇਹ ਦੱਸਣਯੋਗ ਹੈ ਕਿ ਡਾ.ਦਲਜੀਤ ਸਿੰਘ ਗਿੱਲ ਨੇ ਜਨਵਰੀ 1996 ਵਿੱਚ ਬਾਗਬਾਨੀ ਮਹਿਕਮੇ ਵਿੱਚ ਬਾਗਬਾਨੀ ਵਿਕਾਸ ਅਫਸਰ (ਸਬਜ਼ੀ) ਜਲੰਧਰ ਵਿਖੇ ਜੁਆਇੰਨ ਕੀਤਾ ਸੀ। ਕਾਫੀ ਸਮਾਂ ਜਲੰਧਰ ਵਿਖੇ ਵਿਭਾਗ ਦੇ ਸਰਕਾਰੀ ਫਾਰਮਾਂ ਦੀ ਪਲੈਨਿੰਗ ਦੇ ਨਾਲ-ਨਾਲ ਟੀ.ਏ ਅਤੇ ਪਸਾਰ ਸੇਵਾਵਾਂ ਨਿਭਾਉਂਦੇ ਰਹੇ। ਇਸ ਉਪਰੰਤ ਸਾਲ 2012-13 ਵਿੱਚ ਭਾਰਤ ਅਤੇ ਇਜ਼ਰਾਈਲ ਦੇ ਸਾਂਝੇ ਵਰਕ ਪਲੈਨ ਤਹਿਤ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ਼ (ਇੰਡੋ-ਇਜ਼ਰਾਈਲ ਪ੍ਰੋਜੈਕਟ) ਕਰਤਾਰਪੁਰ (ਜਲੰਧਰ) ਵਿਖੇ ਉਨ੍ਹਾਂ ਨੂੰ ਪ੍ਰੋਜੈਕਟ ਅਫ਼ਸਰ ਨਿਯੁਕਤ ਕੀਤਾ ਗਿਆ, ਜਿੱਥੇ ਉਹ ਹੁਣ ਤੱਕ ਕੰਮ ਕਰਦੇ ਆ ਰਹੇ ਹਨ। ਇੱਥੇ ਡਾ.ਗਿੱਲ ਵਲੋ ਲਗਾਤਾਰ ਅਣਥੱਕ ਮਿਹਨਤ ਨਾਲ ਇਹ ਸੈਂਟਰ ਸਥਾਪਿਤ ਕਰਨ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ਅਤੇ ਇਸ ਸੈਂਟਰ ਨੂੰ ਬੁਲੰਦੀਆਂ ਤੇ ਪਹੁੰਚਾਇਆ। ਪੰਜਾਬ ਦੇ ਹਜ਼ਾਰਾਂ ਕਿਸਾਨ ਇਸ ਸੈਂਟਰ ਵਿਖੇ ਵਿਜ਼ਿਟ ਕਰ ਚੁੱਕੇ ਹਨ ਅਤੇ ਟ੍ਰੇਨਿੰਗਾਂ ਹਾਸਲ ਕਰ ਚੁੱਕੇ ਹਨ। ਕਿਸਾਨ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਪੌਲੀ/ਨੈੱਟ ਹਾਊਸ ਦੀ ਖੇਤੀ ਵਿੱਚੋਂ ਲੱਖਾਂ ਰੁਪਏ ਕਮਾ ਰਹੇ ਹਨ। ਇਸ ਸਮੇਂ ਇਸ ਸੈਂਟਰ ਦਾ ਨੈਸ਼ਨਲ/ਇੰਟਰਨੈਸ਼ਨਲ ਲੈਵਲ 'ਤੇ ਨਾਮ ਚੱਲ ਰਿਹਾ ਹੈ ਅਤੇ ਆਪਣੇ ਆਪ ਵਿੱਚ ਇਹ ਇੱਕ ਸੈਲਫ ਸਸਟੇਨੇਬਲ ਮਾਡਲ ਹੈ, ਜਿੱਥੇ ਕਿਸਾਨਾਂ ਨੂੰ ਥੋੜੀ ਜ਼ਮੀਨ ਵਿੱਚ ਬਹੁਤੀ ਆਮਦਨ ਲੈਣ ਲਈ ਡਿਮਾਂਸਟਰੇਸ਼ਨ/ਟ੍ਰੇਨਿੰਗ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ।
                ਸ਼ਹੀਦ ਭਗਤ ਸਿੰਘ ਨਗਰ ਵਿਖੇ ਵੀ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਣਗੇ ਅਤੇ ਉਹਨਾਂ ਦੀ ਆਮਦਨ ਵਧਾਉਣ ਦੇ ਭਰਭੂਰ ਯਤਨ ਕਰਨਗੇ। ਅਹੁੱਦਾ ਸੰਭਾਲਣ ਮੌਕੇ ਡਾ.ਜਗਦੀਸ਼ ਸਿੰਘ ਕਾਹਮਾ ਡਿਪਟੀ ਡਾਇਰੈਕਟਰ ਬਾਗਬਾਨੀ ਸ.ਅ.ਸ ਨਗਰ ਅਤੇ ਡਾ.ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ-ਕਮ-ਨੋਡਲ ਅਫਸਰ (ਆਲੂ) ਵੱਲੋ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਸਮੁੱਚਾ ਸਟਾਫ ਵੀ ਹਾਜ਼ਰ ਸੀ।

ਸਬ-ਕਮੇਟੀ ਕੰਪਿਊਟਰ ਅਧਿਆਪਕਾਂ ਦੇ ਮਮਲਿਆ ਦਾ ਜਲਦ ਹੱਲ ਕਰੇ :- ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ।

ਮਾਮਲਾ 6ਵੇਂ ਤਨਖਾਹ ਕਮਿਸ਼ਨ, ਸਿਵਲ ਸਰਵਿਸ ਨਿਯਮਾਂ ਅਤੇ ਨੌਕਰੀ ਦੋਰਾਨ ਮ੍ਰਿਤ ਹੋਏ ਕੰਪਿਊਟਰ ਅਧਿਆਪਕਾਂ ਦਾ
ਨਵਾਂਸ਼ਹਿਰ 23 ਜੂਨ :  ਕੰਪਿਊਟਰ ਅਧਿਆਪਕਾਂ ਪ੍ਰਤੀ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਅਤੇ ਬਦ-ਨੀਅਤ ਤੋਂ ਤੰਗ ਹੋ ਕਿ ਮੁਲਾਜਮਾਂ ਦੇ ਮਸਲਿਆ ਦੇ ਹੱਲ ਲਈ ਬਣੀ ਪੰਜਾਬ ਸਰਕਾਰ ਦੀ ਸਬ- ਕਮੇਟੀ ਦੇ ਮੈਂਬਰਾਂ ਨੂੰ ਲੜੀਵਾਰ ਤਰੀਕੇ ਵਿੱਚ ਕੰਪਿਊਟਰ ਅਧਿਆਪਕਾਂ ਦੀ ਸੂਬਾ ਕਮੇਟੀ ਅਤੇ ਜਿਲਾ ਪ੍ਰਧਾਨ ਭਾਰੀ ਇਕੱਠ ਨਾਲ ਮਿਲਣ ਦਾ ਫੈਸਲਾ ਲਿਆ ਗਿਆ । ਜਿਸ ਦੀ ਸ਼ੁਰਆਤ ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਨੂੰ ਮਿਲ ਕੇ 24 ਜੂਨ ਨੂੰ ਸੰਗਰੂਰ ਤੋਂ ਕੀਤੀ ਜਾਵੇਗੀ । ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ,  ਅਨਿਲ ਐਰੀ ਮੀਤ ਪ੍ਰਧਾਨ,  ਏਕਮਉਕਾਰ ਸਿੰਘ ਮੀਤ ਪ੍ਰਧਾਨ, ਸਿਕੰਦਰ ਸਿੰਘ ਮੀਤ ਪ੍ਰਧਾਨ ਨੇ ਦੱਸਿਆ ਕਿ ਜੱਥੇਬੰਦੀ ਕਈ ਵਾਰ ਸਬ ਕਮੇਟੀ ਨਾਲ ਕੰਪਿਊਟਰ ਅਧਿਆਪਕਾਂ ਦੇ ਮਸਲਿਆ ਤੇ ਮੀਟਿੰਗਾਂ ਚੁੱਕੀ ਹੈ, ਪਰ ਅੱਜ ਤੱਕ ਕੋਈ ਵੀ ਠੋਸ ਹੱਲ ਨਹੀ ਕੀਤਾ ਜਾ ਰਿਹਾ ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਹੋਰ ਕੈਬਨਿਟ ਮੰਤਰੀਆਂ ਨੂੰ ਅਨੇਕਾਂ ਵਾਰ ਮਿਲਣ ਉਪਰੰਤ ਵੀ ਕੰਪਿਊਟਰ ਅਧਿਆਪਕਾਂ ਦੀਆ ਜਾਇਜ ਅਤੇ ਲੰਬਿਤ ਮੰਗਾਂ ਨੂੰ ਹੱਲ ਨਹੀ ਕੀਤਾ ਜਾ ਰਿਹਾ ਹੈ।ਜਦ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਕਈ ਕੈਬਨਿਟ ਮੰਤਰੀ ਕੰਪਿਊਟਰ ਅਧਿਆਪਕਾਂ ਦੇ ਸਮੱਸਿਆਵਾਂ ਦੇ ਹੱਲ ਦਾ ਐਲਾਨ ਚੁੱਕੇ ਹਨ । ਜੇਕਰ ਸਬ-ਕਮੇਟੀ ਕੰਪਿਊਟਰ ਅਧਿਆਪਕਾਂ ਦੇ ਬਣਦੇ ਹੱਕਾਂ ਬਾਰੇ ਫੈਸਲਾਂ ਨਹੀਂ ਲੈਂਦੀ ਤਾਂ ਇਸੇ ਲੜੀ ਤਹਿਤ ਸਬ-ਕਮੇਟੀ ਦੇ ਹੋਰ ਮੈੰਬਰਾਂ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਕੰਪਿਊਟਰ ਅਧਿਆਪਕਾਂ ਦੀ ਸੂਬਾ ਕਮੇਟੀ ਅਤੇ ਜਿਲਾ ਪ੍ਰਧਾਨ ਭਾਰੀ ਇਕੱਠ ਨਾਲ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਮਿਲਣਗੇ। ਪਰਮਵੀਰ ਸਿੰਘ ਅਤੇ ਮੈਡਮ ਰਾਜਵੰਤ ਕੌਰ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ 90 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਤਰਾਂ ਦੀ ਵਿੱਤੀ ਸਹਾਇਤਾ ਸਰਕਾਰ ਨਹੀਂ ਕੀਤੀ ਹੈ ਨਾ ਹੀ ਉਹਨਾਂ ਦੇ ਆਸ਼ਰਿਤਾਂ ਨੂੰ ਮੌਤ ਉਪਰੰਤ ਨੌਕਰੀ ਦਿੱਤੀ ਗਈ ਜਿਸ ਕਾਰਨ ਉਹਨਾਂ ਦੇ ਪਰਿਵਾਰ ਸੜਕਾਂ ਤੇ ਰੁਲਣ ਲਈ ਮਜਬੂਰ ਹਨ । ਮਾਨਯੋਗ ਸ. ਭਾਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਹੈ ਕਿ ਆਪ ਨਿੱਜੀ ਦਖਲ ਦੇ ਕਿ ਕੰਪਿਊਟਰ ਅਧਿਆਪਕਾਂ ਦੀਆਂ 18 ਸਾਲਾਂ ਤੋਂ ਲੰਬਿਤ ਮੰਗਾਂ ਦਾ ਹੱਲ ਕਰਨ ਉਪਰੰਤ , ਪੇਅ ਪ੍ਰੋਟੈਕਟ ਕਰਕੇ ਸਿੱਖਿਆ ਵਿਭਾਗ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਸ਼ਿਫਟ ਕੀਤਾ ਜਾਵੇ । ਜੇਕਰ ਸਬ ਕਮੇਟੀ ਅਤੇ ਵਿਭਾਗ ਵਲੋਂ ਕੰਪਿਊਟਰ ਅਧਿਆਪਕਾਂ ਦੀਆ ਜਾਇਜ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕੀਤਾ ਜਾਂਦਾ ਤਾਂ ਜਲਦ ਜੀ ਜੱਥੇਬੰਦੀ ਵਲੋਂ ਅਗਲੀ ਰਣਨੀਤੀ ਤੈਅ ਕਰਕੇ ਸੂਬਾ ਪੱਧਰੀ ਰੈਲੀਆਂ ਰਾਹੀ ਪੰਜਾਬ ਸਰਕਾਰ ਦਾ ਕੰਪਿਊਟਰ ਅਧਿਆਪਕਾਂ ਦੇ ਖੋਏ ਜਾ ਰਹੇ ਜਮਹੂਰੀ ਹੱਕਾਂ ਪ੍ਰਤੀ ਆਮ ਜਨਤਾ ਵਿੱਚ ਪ੍ਰਚਾਰ ਕੀਤਾ ਜਾਵੇਗਾ । ਜਿਸ ਦੀ ਨਿਰੋਲ  ਜਿੰਮੇਵਾਰੀ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਸੰਗਰੂਰ ਮਾਸ ਡੈਪੂਟੇਸ਼ਨ ਦੌਰਾਨ ਪਰਮਿੰਦਰ ਸਿੰਘ ਘੁਮਾਣ ਜਨਰਲ ਸਕੱਤਰ ਹਰਪ੍ਰੀਤ ਸਿੰਘ ਜਨਰਲ ਸਕੱਤਰ ਅਮਰਦੀਪ ਸਿੰਘ ਅਤੇ ਪ੍ਰਦੀਪ ਮਲੂਕਾ ਕਾਨੂਨੀ ਸਲਾਹਕਾਰ, ਹਰਜੀਤ ਸਿੰਘ ਵਿੱਤ ਸਕੱਤਰ,ਪਰਮਜੀਤ ਸਿੰਘ ਵਿੱਤ ਸਕੱਤਰ ,ਹਰਮਿੰਦਰ ਸਿੰਘ ਸੰਧੂ ਪ੍ਰੈਸ ਸਕੱਤਰ, ਮੈਡਮ ਰਾਖੀ ਮੰਨਨ, ਹਰਜਿੰਦਰ ਮਹਿਸਮਪੁਰ ਪ੍ਰੈਸ ਸਕੱਤਰ, ਗੁਰਦੀਪ ਸਿੰਘ ਸਟੇਟ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਟੋਹੜਾ, ਕੁਨਾਲ ਕਪੂਰ,ਜਗਤਾਰ ਸਿੰਘ, ਅਮਰਜੀਤ ਸਿੰਘ, ਅਮਨਜੋਤੀ, ਰਾਜਵਿੰਦਰ ਲਾਖਾ, ਸੱਤਪ੍ਰਤਾਪ ਸਿੰਘ ਮਾਨਸਾ, ਜਗਦੀਸ਼ ਸ਼ਰਮਾਂ ਸੰਗਰੂਰ, ਹਨੀ ਗਰਗ ਪਟਿਆਲਾ, ਗੁਰਪਿੰਦਰ ਗੁਰਦਾਸ ਪੁਰ, ਪ੍ਰਦੀਪ ਬੈਰੀ ਮੁਕਤਸਰ, ਅਮਨਦੀਪ ਸਿੰਘ ਪਠਾਨ ਕੋਟ, ਰਮਨ ਕੁਮਾਰ ਜਲੰਧਰ, ਜਸਵਿੰਦਰ ਸਿੰਘ ਲੁਧਿਆਣਾ ,ਗੁਰਮੇਲ ਸਿੰਘ , ਜਗਸੀਰ ਸਿੰਘ ਫਰੀਦਕੋਟ. ਗੁਰਪ੍ਰੀਤ ਸਿੰਘ ਅਮ੍ਰਿਤਸਰ, ਰਾਕੇਸ਼ ਸਿੰਘ ਮੋਗਾ, ਸੀਤਲ ਸਿੰਘ ਤਰਨਤਾਰਨ, ਦਵਿੰਦਰ ਸਿੰਘ ਫਿਰੋਜਪੁਰ ਸੱਤਿਆ ਸਰੂਪ ਫਾਜਿਲਕਾਂ, ਗਗਨਦੀਪ ਸਿੰਘ ਅਮ੍ਰਿਤਸਰ, ਰਵਿੰਦਰ ਸਿੰਘ ਹੁਸ਼ਿਆਰਪੁਰ, ਅਮਰਜੀਤ ਸਿੰਘ ਕਪੂਰਥਲਾ, ਲਖਵੀਰ ਸਿੰਘ ਅਤੇ ਈਸ਼ਰ ਸਿੰਘ ਬਠਿੰਡਾ ,ਰੋਬਿਨ ਮਲੇਰਕੋਟਲਾ, ਹਰਜਿੰਦਰ ਸਿੰਘ ਨਵਾਂ ਸ਼ਹਿਰ, ਜਤਿੰਦਰ ਕੁਮਾਰ ਬਰਨਾਲਾ, ਰਮਨ ਕੁਮਾਰ ਕਪੂਰਥਲਾ ਅਤੇ ਹੋਰ ਆਗੂ ਸਾਮਿਲ ਰਹਿਣਗੇ । 

ਰਾਸ਼ਟਰੀ ਪੜ੍ਹਨ ਦਿਵਸ ‘ਤੇ ਕੀਤਾ ਸਮਾਗਮ ਦਾ ਆਯੋਜਨ

ਨਵਾਂਸ਼ਹਿਰ, 22 ਜੂਨ:   ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਅਤੇ  ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵੱਲੋਂ ਰਾਸ਼ਟਰੀ ਪੜ੍ਹਨ ਦਿਵਸ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਤੋਂ ਡਾ. ਹਰਪ੍ਰੀਤ ਸਿੰਘ ਮੁੱਖ ਵਕਤਾ ਵਜੋਂ ਸ਼ਾਮਲ ਹੋਏ

            ਸਮਾਗਮ ਦੀ ਸ਼ੁਰੂਆਤ ਵਿੱਚ ਸੰਦੀਪ ਸਿੰਘ ਖੋਜ ਅਫ਼ਸਰ ਨੇ ਜਿੱਥੇ ਮੁੱਖ ਵਕਤਾ ਨੂੰ ਜੀ ਆਇਆਂ ਆਖਿਆ ਉੱਥੇ ਹੀ ਵਿਦਿਆਰਥੀਆਂ ਨੂੰ ਆਪਣੇ ਅੰਦਰ ਪੜ੍ਹਨ ਰੁਚੀ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਇਸ ਬਾਅਦ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਰਾਸ਼ਟਰੀ ਪੜ੍ਹਨ ਦਿਵਸ ਦੇ ਇਤਿਹਾਸ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ, ਗਿਆਨ ਅਤੇ ਪੁਸਤਕਾਂ ਮਨੁੱਖ ਨੂੰ ਜੀਣਾ ਸਿਖਾਉਂਦੀਆਂ ਹਨ। ਪੁਸਤਕਾਂ ਮਨੁੱਖ ਦੀਆਂ ਅਸਲ ਦੋਸਤ ਹਨ ਅਤੇ ਇਹ ਮਨੁੱਖ ਨੂੰ ਕਦੇ ਵੀ ਧੋਖਾ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਚੰਗੀਆਂ ਪੁਸਤਕਾਂ ਤੁਹਾਡੇ ਅੰਦਰਲੇ ਨੂੰ ਰੋਸ਼ਨ ਕਰਦੀਆਂ ਹਨ ਅਤੇ ਜੀਵਨ 'ਤੇ ਤੁਹਾਡੀ ਪਕੜ ਨੂੰ ਮਜ਼ਬੂਤ ਕਰਦੀਆਂ ਹਨ ਸਮਾਗਮ ਦੇ ਅੰਤ 'ਤੇ ਪ੍ਰੋ. ਪ੍ਰੀਆ ਬਾਵਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਚੰਗੀਆਂ ਪੁਸਤਕਾਂ ਪੜ੍ਹਨ ਦੀ ਆਦਤ ਪਾਉਣ ਲਈ ਕਿਹਾ। ਇਸ ਮੌਕੇ ਪ੍ਰੋ. ਹਰਜਿੰਦਰ ਸਿੰਘ ਅਤੇ ਕਾਲਜ ਦੇ ਵਿਦਿਆਰਥੀਆਂ ਮੌਜੂਦ ਰਹੇ

ਪੰਜਾਬ ਪੁਲਿਸ ਨੇ ਭਾਰਤ-ਪਾਕਿ ਸਰਹੱਦ ਰਾਹੀਂ ਸੰਭਾਵੀ ਹਥਿਆਰ ਤਸਕਰੀ ਦੀ ਕੋਸ਼ਿਸ ਕੀਤੀ ਨਾਕਾਮ ; ਚਾਰ ਪਿਸਤੌਲ ਬਰਾਮਦ

 ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਅੰਮਿ੍ਰਤਸਰ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਕਾਬੂ ਕੀਤਾ ਗਿਆ ਇਹ ਤੀਜਾ ਹਥਿਆਰ ਤਸਕਰੀ  ਮਾਡਿਊਲ
ਚੰਡੀਗੜ/ਅੰਮਿ੍ਰਤਸਰ, 22 ਜੂਨ:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਮੁਤਾਬਕ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਅੰਮਿ੍ਰਤਸਰ ਵਿੱਚ ਪੈਂਦੇ ਲੋਪੋਕੇ ਦੇ ਪਿੰਡ ਕੱਕੜ ਦੇ ਇਲਾਕੇ ਚੋਂ  ਚਾਰ .30 ਬੋਰ ਦੇ ਪਿਸਤੌਲ ਬਰਾਮਦ ਕਰਕੇ ਸਰਹੱਦ ਪਾਰੋਂ ਹੋ ਰਹੀ ਹਥਿਆਰਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕੀਤੀ ਹੈ। ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਦੇ ਏ.ਆਈ.ਜੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਗੋਲੀ-ਸਿੱਕੇ  ਦੀ ਤਸਕਰੀ ਸਬੰਧੀ ਮਿਲੀ ਖ਼ੁਫ਼ੀਆ ਇਤਲਾਹ ਦੇ ਆਧਾਰ 'ਤੇ ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਦੀ ਟੀਮ ਨੇ ਪਿੰਡ ਕੱਕੜ ਦੇ ਇਲਾਕੇ 'ਚ ਸਰਚ ਅਪ੍ਰੇਸ਼ਨ ਚਲਾਇਆ ਅਤੇ ਸਫਲਤਾਪੂਰਵਕ ਚਾਰ ਪਿਸਤੌਲਾਂ ਸਮੇਤ ਮੈਗਜ਼ੀਨ ਬਰਾਮਦ ਕੀਤੇ ਹਨ। ਉਨਾਂ ਕਿਹਾ ਕਿ ਇਹ ਖੇਪ ਡਰੋਨ ਰਾਹੀਂ ਡਿਲੀਵਰ ਕੀਤੀ ਪ੍ਰਤੀਤ ਹੁੰਦੀ ਹੈ, ਪਰ ਬੀਐਸਐਫ ਅਤੇ ਸੂਬਾ ਪੁਲਿਸ ਦੀਆਂ ਮੁਸਤੈਦ ਗਤੀਵਿਧੀਆਂ ਕਾਰਨ ਖੇਪ ਪ੍ਰਾਪਤ ਕਰਨ ਵਾਲੀ ਧਿਰ ਖੇਪ ਹਾਸਲ ਨਹੀਂ ਕਰ ਸਕੀ। ਉਨਾਂ ਕਿਹਾ ਕਿ ਪੁਲਿਸ ਟੀਮਾਂ ਖੇਪ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦੀ ਪਛਾਣ ਕਰਨ ਲਈ ਜਾਂਚ ਕਰ ਰਹੀਆਂ ਹਨ।   ਇਸ ਸਬੰਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮਿ੍ਰਤਸਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ 22-06-23 ਨੂੰ ਮੁਕੱਦਮਾ ਨੰਬਰ 18 ਦਰਜ ਕੀਤਾ ਗਿਆ ਹੈ। ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਹਥਿਆਰ ਤਸਕਰੀ ਕਰਨ ਵਾਲੇ ਤੀਜੇ ਮਾਡਿਊਲ ਦਾ ਪਰਦਾਫ਼ਾਸ਼  ਜ਼ਿਕਰਯੋਗ ਹੈ ਕਿ ਅੰਮਿ੍ਰਤਸਰ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਸਰਹੱਦ ਪਾਰ ਤੋਂ ਹਥਿਆਰ  ਤਸਕਰੀ ਦਾ ਇਹ ਤੀਜਾ ਅਜਿਹਾ ਮਾਡਿਊਲ ਹੈ, ਜਿਸ ਨਾਲ ਗ਼ੋਲੀ-ਸਿੱਕਾ ਸਮੇਤ ਕੁੱਲ 11 ਪਿਸਤੌਲਾਂ ਦੀ ਬਰਾਮਦਗੀ ਹੋਈ ਹੈ।  ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 16 ਜੂਨ ਨੂੰ ਸੀ.ਆਈ.ਅੰਮਿ੍ਰਤਸਰ ਨੇ ਰਜਿੰਦਰ ਕੁਮਾਰ ਉਰਫ ਘੁੱਦੀ, ਜਗਜੀਤ ਸਿੰਘ, ਇੰਦਰਜੀਤ ਸਿੰਘ ਉਰਫ ਮੱਲੀ ਅਤੇ ਜਸ਼ਨਦੀਪ ਸਿੰਘ ਉਰਫ ਬੂਰਾ, ਸਾਰੇ ਵਾਸੀ ਅੰਮਿ੍ਰਤਸਰ, ਨੂੰ ਕਾਬੂ ਕਰਕੇ ਉਨਾਂ ਕੋਲੋਂ ਚਾਰ ਪਿਸਤੌਲਾਂ ਬਰਾਮਦ ਕੀਤੀਆਂ ਸਨ। ਇਸੇ ਤਰਾਂ 19 ਜੂਨ ਨੂੰ ਇੱਕ ਹੋਰ ਵਿਅਕਤੀ ਜਿਸ ਦੀ ਪਛਾਣ ਰਾਜਨ ਸਿੰਘ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ, ਨੂੰ ਤਿੰਨ .32 ਬੋਰ ਦੀਆਂ ਪਿਸਤੌਲਾਂ ਅਤੇ ਅਸਲੇ ਸਣੇ ਕਾਬੂ ਕੀਤਾ ਗਿਆ ਸੀ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਬੰਗਾ 21 ਜੂਨ ()  ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਕਾਲਜ ਪ੍ਰਬੰਧਕ ਟਰੱਸਟ ਗੁਰੂ ਨਾਨਕ ਮਿਸ਼ਨ ਮੈਡੀਕਲ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਪ੍ਰਿੰਸੀਪਲ ਸੁਰਿੰਦਰ ਕੌਰ ਜਸਪਾਲ ਦੀ ਅਗਵਾਈ ਤੇ ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਦੀ ਨਿਗਰਾਨੀ ਹੇਠਾਂ ਅੰਤਰ-ਰਾਸ਼ਟਰੀ ਯੋਗ ਦਿਵਸ  ਮਨਾਇਆ ਗਿਆ । ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਜਸਪਾਲ  ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਯੋਗ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਅਤੇ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਵੀ ਬਣਾਉਣਾ ਚਾਹੀਦਾ ਹੈ , ਕਿਉਂਕਿ  ਯੋਗਾ ਕਰਨ ਨਾਲ ਸਾਡਾ ਸਰੀਰ ਅਤੇ ਮਨ ਤੰਦਰੁਸਤ ਰਹਿੰਦਾ ਹੈ । ਮੈਡਮ ਨਵਜੋਤ ਕੌਰ ਸਹੋਤਾ ਐਸੋਸੀਏਟ ਪ੍ਰੌਫੈਸਰ ਨੇ ਜੀ ਐਨ ਐਮ ਦੇ ਨਰਸਿੰਗ ਵਿਦਿਆਰਥੀ ਦੇ ਸਹਿਯੋਗ ਨਾਲ ਸਮੂਹ ਨਰਸਿੰਗ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੱਖ-ਵੱਖ ਯੋਗ ਕ੍ਰਿਆਵਾਂ ਦਾ ਅਭਿਆਸ ਵੀ ਕਰਵਾਇਆ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਮੌਕੇ ਕਾਲਜ ਅਧਿਆਪਕਾਂ, ਹੋਸਟਲ ਵਾਰਡਨ ਅਤੇ ਨਰਸਿੰਗ ਵਿਦਿਆਰਥੀ ਤੋਂ ਇਲਾਵਾ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਦੇ ਸੀਨੀਅਰ ਅਫਸਰ ਜੀਵਨਵੀਰ ਸਿੰਘ ਚੰਡੀਗੜ੍ਹ ਅਤੇ ਬੈਂਕ ਸਟਾਫ ਮੈਂਬਰ ਵੀ ਹਾਜ਼ਰ ਸਨ । ਇਸ ਮੌਕੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਸ਼ਾਮਿਲ ਵਿਦਿਆਰਥੀਆਂ ਲਈ ਦੁੱਧ ਅਤੇ ਕੇਲਿਆਂ ਦੀ ਰਿਫੈਰਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ  ਪੰਜਾਬ ਐਂਡ ਸਿੰਧ ਬੈਂਕ ਢਾਹਾਂ ਕਲੇਰਾਂ ਵੱਲੋਂ ਕੀਤਾ ਗਿਆ ਸੀ।
ਫੋਟੋ ਕੈਪਸ਼ਨ  :  ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਵਿਦਿਆਰਥੀ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗਾ ਕਰਦੇ ਹੋਏ