ਅੰਮ੍ਰਿਤਸਰ, 10 ਦਸੰਬਰ: ਮਲੇਸ਼ੀਆ ਦੇ ਰਾਜ "ਪਿਨਾਂਗ" ਦੇ ਡਿਪਟੀ ਸੀਐਮ ਜਗਦੀਪ ਸਿੰਘ ਦਿਓ ਆਪਣੀ ਪਤਨੀ ਸ਼੍ਰੀਮਤੀ ਮਿਲਿੰਦਾ, ਵੱਡੇ ਭਰਾ ਡਾਕਟਰ ਕੁਲਦੀਪ ਸਿੰਘ ਦਿਓ ਅਤੇ ਨਿੱਜੀ ਸਟਾਫ ਦੇ ਨਾਲ ਅੰਮ੍ਰਿਤਸਰ ਦੇ ਦੌਰੇ 'ਤੇ ਆਏ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਜੀ. ਸੰਜੀਵ ਸ਼ਰਮਾ, ਪ੍ਰਿੰਸੀਪਲ, ਸਰਕਾਰੀ ਆਈਟੀਆਈ ਰਣਜੀਤ ਐਵਿਨਿਊ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਗੁਰੂ ਘਰ ਪ੍ਰਤੀ ਡੂੰਘੀ ਸ਼ਰਧਾ ਕਾਰਨ, ਉਨ੍ਹਾਂ ਨੇ ਆਪਣੇ ਦੌਰੇ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਨਾਲ ਕੀਤੀ। ਗੁਰਦੁਆਰਾ ਪ੍ਰੰਗਣ ਵਿੱਚ ਹੀ, ਉਨ੍ਹਾਂ ਨੇ ਆਪਣੀ ਪਤਨੀ ਨੂੰ ਰਿੰਗ ਪਾ ਕੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ। ਦਰਬਾਰ ਸਾਹਿਬ ਵਿਖੇ ਉਨ੍ਹਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ, ਸ ਜਗਦੀਪ ਸਿੰਘ ਦਿਓ ਨੇ ਬਾਬਾ ਦੀਪ ਸਿੰਘ ਗੁਰਦੁਆਰਾ ਸ਼ਹੀਦਾਂ ਸਾਹਿਬ ਅਤੇ ਤਰਨ ਤਾਰਨ ਦੇ ਸ਼੍ਰੀ ਦਰਬਾਰ ਸਾਹਿਬ ਵਿਖੇ ਵੀ ਮੱਥਾ ਟੇਕਿਆ। ਉਹਨਾਂ ਦੋਵਾਂ ਗੁਰਦੁਆਰੇ ਸਾਹਿਬ ਵਿੱਚ ਵੀ ਉਹਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਤਰਨ ਤਰਨ ਸਾਹਿਬ ਵਿਖੇ ਉਹਨਾਂ ਨੇ ਪਰਿਵਾਰ ਸਿਹਤ ਲੰਗਰ ਛਕਿਆ l ਆਪਣੇ ਦੌਰੇ ਦੇ ਅਖੀਰ 'ਚ, ਉਨ੍ਹਾਂ ਨੇ ਅਟਾਰੀ-ਵਾਘਾ ਬਾਰਡਰ 'ਤੇ ਰਿਟਰੀਟ ਸੈਰੇਮਨੀ ਦਾ ਦ੍ਰਿਸ਼ ਦੇਖ ਕੇ ਮਾਣ ਕੀਤਾ।
ਮਾਨਯੋਗ ਡਿਪਟੀ ਮੁੱਖ ਮੰਤਰੀ ਸ਼੍ਰੀ ਜਗਦੀਪ ਸਿੰਘ ਦਿਓ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਗੁਰੂ ਘਰ ਦੀ ਹਾਜਰੀ ਲਗਾ ਕੇ ਅਤੇ ਰਿਟਰੀਟ ਸੈਰੇਮਨੀ ਦੇਖ ਕੇ ਉਨ੍ਹਾਂ ਨੂੰ ਬਹੁਤ ਆਨੰਦ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਮੁੜ ਆਪਣੇ ਬੱਚਿਆਂ ਦੇ ਨਾਲ ਅੰਮ੍ਰਿਤਸਰ ਆ ਕੇ ਵਾਹਿਗੁਰੂ ਕੋਲੋਂ ਅਸ਼ੀਰਵਾਦ ਲੈਣਗੇ।