Fwd: Press Note Dated 16/12/2024 - Murder Case PS Tanda District Hoshiarpur Police

ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ  ਪਿੰਡ ਰਾਪੁਰ, ਥਾਣਾ ਟਾਂਡਾ ਵਿਖੇ ਅਜੈ ਕੁਮਾਰ ਨਾਮ ਦੇ ਵਿਅਕਤੀ ਦੇ ਹੋਏ ਅੰਨੇ ਕਤਲ ਨੂੰ ਟਰੇਸ
ਹੁਸ਼ਿਆਰਪੁਰ, 16 ਦਸੰਬਰ: ਸ਼੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ, ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਕਪਤਾਨ ਪੁਲਿਸ/ਤਫਤੀਸ਼ ਹੁਸ਼ਿਆਰਪੁਰ, ਸ਼੍ਰੀ ਦਵਿੰਦਰ ਸਿੰਘ ਬਾਜਵਾ ਫਫਸ਼, ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਟਾਂਡਾ ਜੀ ਦੀ ਯੋਗ ਨਿਗਰਾਨੀ ਹੇਠ ਇੰਸਪੈਕਟਰ ਗੁਰਿੰਦਰਜੀਤ ਸਿੰਘ, ਮੁੱਖ ਅਫਸਰ ਥਾਣਾ ਟਾਂਡਾ ਨੰੂੰ ਮਿਤੀ 08/12/2024 ਨੂੰ ਹੋਏ ਇੱਕ ਅੰਨੇ ਕਤਲ ਨੂੰ ਟਰੇਸ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ। ਸ਼੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 08-12-24 ਨੂੰ ਥਾਣਾ ਟਾਂਡਾ ਦੀ ਲੋਕਲ ਪੁਲਿਸ ਨੂੰ ਇਤਲਾਹ ਮਿਲੀ ਕਿ ਇਕ ਨਾ-ਮਾਲੂਮ ਨੋਜਵਾਨ ਦੀ ਲਾਸ਼ ਕਮਾਦ ਦੇ ਖੇਤਾ ਵਿੱਚ ਪਈ ਹੈ, ਜਿਸਦੇ ਸਰੀਰ ਪਰ ਜਖਮਾ ਦੇ ਨਿਸ਼ਾਨ ਸਨ, ਜੋ ਮੋਕਾ ਤੇ ਸ਼੍ਰੀ ਦਵਿੰਦਰ ਸਿੰਘ ਬਾਜਵਾ ਫਫਸ਼, ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਟਾਂਡਾ ਵੱਲੋਂ ਮੁਲਾਹਜਾ ਮੋਕਾ ਕੀਤਾ ਗਿਆ ਸੀ।ਜੋ ਮ੍ਰਿਤਕ ਨੋਜਵਾਨ ਦੇ ਸਿਰ ਵਿੱਚ ਸੱਟਾ ਦੇ ਕਾਫੀ ਨਿਸ਼ਾਨ ਸਨ।ਜਿਸਤੇ ਮੁਕੱਦਮਾ ਨੰਬਰ 287 ਮਿਤੀ 08-12-2024 ਅ/ਧ 103,3(5) ਬੀ.ਐਨ.ਐਸ ਥਾਣਾ ਟਾਂਡਾ ਨਾ ਮਾਲੂਮ ਵਿਅਤਕੀਆਂ ਦੇ ਖਿਲਾਫ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਤਫਤੀਸ਼ ਦੋਰਾਨ ਮੁਕੱਦਮਾ ਨੂੰ ਟਰੇਸ ਕਰਨ ਲਈ ਸ਼੍ਰੀ ਦਵਿੰਦਰ ਸਿੰਘ ਬਾਜਵਾ ਫਫਸ਼, ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਟਾਂਡਾ ਵੱਲੋਂ ਲੋਕਲ ਪੁਲਿਸ ਦੀਆ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ ਅਤੇ ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਤਰੀਕੇ ਨਾਲ ਕਰਨ ਤੇ ਮੁਕੱਦਮਾ ਵਿੱਚ ਇਕ ਸ਼ੱਕੀ ਅੋਰਤ ਜਰੀਨਾ ਖਤੂਨ ਪਤਨੀ ਜਸਵਿਦਰ ਸਿੰਘ ਵਾਸੀ ਗਲੀ ਨੰਬਰ 3 ਬਾਬਾ ਨਾਮਦੇਵ ਕਲੋਨੀ ਟਿੱਬਾ ਰੋਡ ਥਾਣਾ ਟਿੱਬਾ ਜਿਲਾ ਲੁਧਿਆਣਾ ਪਾਸੋ ਪੁੱਛ ਗਿੱਛ ਕੀਤੀ ਜਿਸਨੇ ਮੰਨਿਆ ਕਿ ਉਹ ਮਿਤੀ 07.12.2024 ਨੂੰ ਆਪਣੇ ਦੋਸਤ ਗੁਲਜਾਰਪ੍ਰੀਤ ਸਿੰਘ ਉਰਫ ਪ੍ਰੀਤ ਵਾਸੀ ਰਾਪੁਰ ਨੂੰ ਮਿਲਣ ਵਾਸਤੇ ਟੋਲ ਪਲਾਜਾ ਚੋਲਾਂਗ ਤੇ ਉਤਰ ਕੇ ਉਸਦੇ ਪਿੰਡ ਪੈਦਲ ਜਾ ਰਹੀ ਸੀ ਤੇ ਗੁਲਜਾਰਪ੍ਰੀਤ ਸਿੰਘ ਨਾਲ ਫੋਨ ਪਰ ਗੱਲ ਵੀ ਕਰ ਰਹੀ ਸੀ।ਜਿਸਨੂੰ ਰਸਤੇ ਵਿੱਚ ਮ੍ਰਿਤਕ ਅਜੇ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਜੱਲੋਵਾਲ ਥਾਣਾ ਹਰਿਆਣਾ ਉਕਤ ਮਿਲਿਆ ਤੇ ਉਸ ਨਾਲ ਬਦਤਮਿਜੀ ਕਰਨ ਲੱਗ ਪਿਆ ਜੋ ਉਹਨਾ ਦੀਆਂ ਗੱਲਾਂ ਗੁਲਜਾਰਪ੍ਰੀਤ ਸਿੰਘ ਨੇ ਸੁਣ ਲਈਆਂ ਤੇ ਮੋਕਾ ਪਰ ਪੁੱਜ ਕੇ ਤੈਸ਼ ਵਿੱਚ ਆ ਕੇ ਅਜੇ ਕੁਮਾਰ ਦੇ ਸਿਰ ਵਿੱਚ ਸੱਟਾਂ ਮਾਰ ਕੇ ਅਜੇ ਕੁਮਾਰ ਦਾ ਕਤਲ ਕਰ ਦਿੱਤਾ।ਜੋ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁਕੱਦਮਾ ਵਿੱਚ ਦੋਸ਼ਣ ਜਰੀਨਾ ਖਤੂਨ ਉਕਤ ਨੂੰ ਮਿਤੀ 14.12.2024 ਨੂੰ ਅਤੇ ਦੋਸ਼ੀ ਗੁਲਜਾਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਹਰਦੀਪ ਸਿੰਘ ਵਾਸੀ ਰਾਪੁਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੂੰ ਮਿਤੀ 16.12.2024 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ।ਮੁਕੱਦਮਾ ਦੀ ਤਫਤੀਸ਼ ਜਾਰੀ ਹੈ।  
ਗ੍ਰਿਫਤਾਰ ਦੋਸ਼ੀ:-

1.ਜਰੀਨਾ ਖਤੂਨ ਪਤਨੀ ਜਸਵਿਦਰ ਸਿੰਘ ਵਾਸੀ ਗਲੀ ਨੰਬਰ 3 ਬਾਬਾ ਨਾਮਦੇਵ ਕਲੋਨੀ ਟਿੱਬਾ ਰੋਡ ਥਾਣਾ ਟਿੱਬਾ ਜਿਲਾ ਲੁਧਿਆਣਾ ਗ੍ਰਿ ਮਿਤੀ 14.12.2024

2.ਗੁਲਜਾਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਹਰਦੀਪ ਸਿੰਘ ਵਾਸੀ ਰਾਪੁਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ
   ਗ੍ਰਿ 16.12.24