ਹੁਸ਼ਿਆਰਪੁਰ ਜ਼ਿਲ੍ਹੇ 'ਚ ਸ਼ਾਂਤੀਪੂਰਵਕ ਪਈਆਂ ਵੋਟਾਂ, 61.10 ਫੀਸਦੀ ਪਈਆਂ ਵੋਟਾਂ
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਕੀਤਾ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ
ਜ਼ਿਲ੍ਹਾ ਚੋਣ ਅਫ਼ਸਰ ਨੇ ਸ਼ਾਂਤੀਪੂਰਵਕ ਵੋਟਾਂ ਲਈ ਵੋਟਰਾਂ ਅਤੇ ਪੋਲਿੰਗ ਸਟਾਫ਼ ਦਾ ਕੀਤਾ ਧੰਨਵਾਦ
ਹੁਸ਼ਿਆਰਪੁਰ, 21 ਦਸੰਬਰ : ਜ਼ਿਲ੍ਹੇ 'ਚ ਮਿਉਂਸਪਲ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋ ਗਈਆਂ ਹਨ। ਜ਼ਿਲ੍ਹੇ ਵਿਚ ਨਗਰ ਨਿਗਮ ਹੁਸ਼ਿਆਰਪੁਰ ਦੇ ਤਿੰਨ ਵਾਰਡਾਂ, ਹਰਿਆਣਾ ਅਤੇ ਟਾਂਡਾ ਦੇ ਇਕ-ਇਕ ਵਾਰਡ ਦੀ ਉਪ ਚੋਣ ਅਤੇ ਮਾਹਿਲਪੁਰ ਨਗਰ ਪੰਚਾਇਤ ਦੀ ਆਮ ਚੋਣ ਹੋਈ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਸ਼ਾਂਤੀਪੂਰਵਕ ਵੋਟਾਂ ਲਈ ਵੋਟਰਾਂ ਅਤੇ ਪੋਲਿੰਗ ਸਟਾਫ਼ ਦਾ ਧੰਨਵਾਦ ਕੀਤਾ।
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੈ ਦੱਸਿਆ ਕਿ ਇਨ੍ਹਾਂ ਚੋਣਾਂ ਵਿਚ ਜ਼ਿਲ੍ਹੇ ਵਿਚ 61.10 ਫੀਸਦੀ ਵੋਟਾਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ 3 ਵਾਰਡ ਵਿਚ ਕੁੱਲ 51.74 ਫੀਸਦੀ, ਹਰਿਆਣਾ ਨਗਰ ਕੌਂਸਲ ਦੇ ਵਾਰਡ ਨੰਬਰ 11 ਵਿਚ 68.06, ਟਾਂਡਾ ਨਗਰ ਕੌਂਸਲ ਦੇ ਵਾਰਡ ਨੰਬਰ 8 ਵਿਚ 76.43 ਅਤੇ ਮਾਹਿਲਪੁਰ ਨਗਰ ਪੰਚਾਇਤ ਵਿਚ ਕੁੱਲ 68.22 ਫੀਸਦੀ ਵੋਟਾਂ ਪਈਆਂ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਬਿਨਾ ਡਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਐਸ.ਐਸ.ਪੀ. ਸੁਰੇੱਦਰ ਲਾਂਬਾ ਨਾਲ ਅੱਜ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਵੋਟ ਪ੍ਰਕਿਰਿਆ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਨਗਰ ਨਿਗਮ ਦੇ ਵਾਰਡ ਨੰਬਰ 6 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜੇਸ਼ਵਰ ਦਿਆਲ ਬੱਬੀ ਜੇਤੂ ਰਹੇ, ਉਨ੍ਹਾਂ ਨੂੰ 768 ਵੋਟ ਮਿਲੇ ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸੁਨੀਤ ਦੱਤ ਨੂੰ 585 ਵੋਟ ਮਿਲੇ। ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਕੌਰ ਜੇਤੂ ਰਹੀ ਉਨ੍ਹਾਂ ਨੂੰ 589 ਵੋਟ ਮਿਲੇ ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ ਨੂੰ 505 ਵੋਟ ਮਿਲੇ। ਵਾਰਡ ਨੰਬਰ 27 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਦਵਿੰਦਰ ਕੌਰ ਜੇਤੂ ਰਹੀ ਉਨ੍ਹਾਂ ਨੂੰ 1084 ਵੋਟ ਮਿਲੇ ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ਰਨਜੀਤ ਕੌਰ ਨੂੰ 485 ਵੋਟ ਮਿਲੇ। ਨਗਰ ਕੌਂਸਲ ਹਰਿਆਣਾ ਦੇ ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਰਾਮਜੀਤ ਜੇਤੂ ਰਹੇ, ਉਨ੍ਹਾਂ ਨੂੰ 256 ਵੋਟ ਮਿਲੇ ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਗੌਰਵ ਕੁਮਾਰ ਨੂੰ 218 ਵੋਟ ਮਿਲੇ।
ਨਗਰ ਕੌਂਸਲ ਟਾਂਡਾ ਦੇ ਵਾਰਡ ਨੰਬਰ 8 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਜਸਵਿੰਦਰ ਸਿੰਘ ਜੇਤੂ ਰਹੇ, ਉਨ੍ਹਾਂ ਨੂੰ 523 ਵੋਟਾਂ ਪਈਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵਿੰਦਰ ਲਾਲ ਨੂੰ 315 ਵੋਟਾਂ ਪਈਆਂ। ਇਸੇ ਤਰ੍ਹਾਂ ਮਾਹਿਲਪੁਰ ਦੇ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਮਨਪ੍ਰੀਤ ਕੌਰ ਜੇਤੂ ਰਹੀ, ਉਨ੍ਹਾਂ ਨੂੰ 265 ਵੋਟ ਮਿਲੇ ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਮੁਕੇਸ਼ ਕੁਮਾਰੀ ਨੂੰ 39 ਵੋਟ ਮਿਲੇ। ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਅਸ਼ੋਕ ਕੁਮਾਰ ਜੇਤੂ ਰਹੇ ਉਨ੍ਹਾਂ ਨੂੰ 238 ਵੋਟ ਪ੍ਰਾਪਤ ਹੋਏ ਜਦਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਕਸ਼ਮੀਰ ਸਿੰਘ ਨੂੰ 126 ਵੋਟ ਮਿਲੇ। ਵਾਰਡ ਨੰਬਰ 3 ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਦਵਿੰਦਰ ਕੌਰ ਜੇਤੂ ਰਹੀ ਉਨ੍ਹਾਂ ਨੂੰ 162 ਵੋਟ ਪ੍ਰਾਪਤ ਹੋਏ ਜਦਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਬੰਸ ਕੌਰ ਨੂੰ 150 ਵੋਟ ਹਾਸਲ ਹੋਏ। ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੀ ਸ਼ਸ਼ੀ ਬਾਂਗੜ ਜੇਤੂ ਰਹੀ ਉਨ੍ਹਾਂ ਨੂੰ 278 ਵੋਟ ਮਿਲੇ ਜਕਿ ਆਜ਼ਾਦ ਉਮੀਦਵਾਰ ਨਰੇਸ਼ ਕੁਮਾਰ ਨੂੰ 174 ਵੋਟ ਮਿਲੇ। ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਧੀਰਜ ਪਾਲ ਜੇਤੂ ਰਹੇ, ਉਨ੍ਹਾਂ ਨੂੰ 308 ਵੋਟ ਮਿਲੇ ਜਦਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਅਸ਼ਨਿਆ ਨੂੰ 143 ਵੋਟ ਮਿਲੇ। ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਦੇਵ ਸਿੰਘ ਜੇਤੂ ਰਹੇ ਉਨ੍ਹਾਂ ਨੂੰ 189 ਵੋਟ ਮਿਲੇ ਜਦਕਿ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਨੂੰ 168 ਵੋਟਾਂ ਪਈਆਂ । ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਦੀਪ ਕੌਰ ਜੇਤੂ ਰਹੀ ਉਨ੍ਹਾਂ ਨੂੰ 169 ਵੋਟ ਹਾਸਲ ਹੋਏ ਜਦਕਿ ਆਜ਼ਾਦ ਉਮਦੀਵਾਰ ਸੁਦੇਸ਼ ਸਿਦਰ ਨੂੰ 165 ਵੋਟਾਂ ਪਈਆਂ। ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ ਸਿੰਘ ਜੇਤੂ ਰਹੇ ਉਨ੍ਹਾਂ ਨੂੰ 156 ਵੋਟ ਪ੍ਰਾਪਤ ਹੋਏ ਜਦਕਿ ਆਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ ਨੂੰ 149 ਵੋਟਾਂ ਪ੍ਰਾਪਤ ਹੋਏ।
ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਦੀਪ ਕੌਰ ਜੇਤੂ ਰਹੀ ਉਨ੍ਹਾਂ ਨੂੰ 391 ਵੋਟ ਹਾਸਲ ਹੋਏ ਜਦਕਿ ਆਜਾਦ ਉਮੀਦਵਾਰ ਗੁਰਵਿੰਦਰ ਕੌਰ ਨੂੰ 145 ਵੋਟਾਂ ਮਿਲੀਆਂ। ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ ਜੇਤੂ ਰਹੇ ਉਨ੍ਹਾਂ ਨੂੰ 226 ਵੋਟ ਹਾਸਲ ਹੋਏ ਜਦਕਿ ਆਜ਼ਾਦ ਉਮੀਦਵਾਰ ਸੀਤਾ ਰਾਮ ਨੂੰ 211 ਵੋਟ ਪ੍ਰਾਪਤ ਹੋਏ। ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਸੁਰਿੰਦਰ ਕੌਰ ਜੇਤੂ ਰਹੀ, ਉਨ੍ਹਾਂ ਨੂੰ 190 ਵੋਟ ਹਾਸਲ ਹੋਏ ਜਦਕਿ ਉਨ੍ਹਾ ਦੇ ਵਿਰੋਧੀ ਆਜ਼ਾਦ ਉਮੀਦਵਾਰ ਅਮਨਦੀਪ ਕੌਰ ਨੂੰ 139 ਵੋਟਾਂ ਮਿਲੀਆਂ । ਵਾਰਡ ਨੰਬਰ 12 ਤੋਂ ਆਜਾਦ ਉਮੀਦਵਾਰ ਬਲਵਿੰਦਰ ਪਾਲ ਜੇਤੂ ਰਹੇ ਉਨ੍ਹਾਂ ਨੂੰ 230 ਵੋਟ ਹਾਸਲ ਹੋਏ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਨੂੰ 193 ਵੋਟ ਮਿਲੇ ਅਤੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਵੀਰ ਸਿੰਘ ਜੇਤੂ ਰਹੇ ਉਨ੍ਹਾਂ ਨੂੰ 144 ਵੋਟ ਮਿਲੇ ਜਦਕਿ ਆਜ਼ਾਦ ਉਮੀਦਵਾਰ ਅਮਨਦੀਪ ਸਿੰਘ ਨੂੰ 132 ਵੋਟਾਂ ਪਈਆਂ।