Fwd: Photo from HARINDER SINGH

ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਲਗਾਏ ਜਾਣ ਵਾਲੇ ਕੈਂਸਰ ਜਾਂਚ ਦਾ ਪੋਸਟਰ ਕੀਤਾ ਜਾਰੀ
ਨਵਾਂਸ਼ਹਿਰ 02 ਦਸੰਬਰ (ਬਿਊਰੋ) ਸ਼ਹੀਦ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਨਵਾਂਸ਼ਹਿਰ ਵੱਲੋਂ ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ ਦੇ ਗਰਾਊਂਡ ਵਿੱਚ ਲਗਾਏ ਜਾਣ ਵਾਲੇ ਕੈਂਸਰ ਜਾਂਚ ਕੈਂਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਤੇ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ 7 ਦਸੰਬਰ ਦਿਨ ਸ਼ਨੀਵਾਰ ਨੂੰ ਵਰਲਡ ਕੈਂਸਰ ਕੇਅਰ ਐਂਡ ਚੈਰੀਟੇਬਲ ਦੇ ਕੁਲਵੰਤ ਸਿੰਘ ਧਾਰੀਵਾਲ ਆਪਣੀ ਡਾਕਟਰਾਂ ਦੀ ਟੀਮ ਨਾਲ ਮੌਕੇ ਤੇ ਹਾਜ਼ਰ ਮਰੀਜ਼ਾਂ ਦੇ ਕੈਂਸਰ ਨਾਲ ਸੰਬੰਧਿਤ ਬਿਮਾਰੀ ਦੇ ਵੱਖ ਵੱਖ ਤਰ੍ਹਾਂ ਟੈਸਟ ਤੇ ਆਮ ਬਿਮਾਰੀਆਂ ਨਾਲ ਸਬੰਧਤ ਖੂਨ ਜਾਂਚ ਟੈਸਟ ਕੀਤੇ ਜਾਣਗੇ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਸੋਸਾਇਟੀ ਵੱਲੋਂ ਲਗਾਏ ਜਾਣ ਵਾਲੇ ਕੈਂਪ ਸਬੰਧੀ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਦਿਲਬਾਗ ਸਿੰਘ ਪ੍ਰਧਾਨ, ਹਰਬੰਸ ਕੌਰ ਸ਼ਹੀਦ ਦੇ ਮਾਤਾ ਜੀ,  ਅਵਤਾਰ ਸਿੰਘ ਉਪ ਪ੍ਰਧਾਨ, ਤਰਸੇਮ ਪਠਲਾਵਾ ਜਨਰਲ ਸਕੱਤਰ, ਸਤਿੰਦਰਜੀਤ ਸਿੰਘ ਵਿੱਤ ਸਕੱਤਰ, ਐਡਵੋਕੇਟ ਹਰਮੇਸ਼ ਸੁੰਮਨ ਸਲਾਹਕਾਰ, ਮਹਿੰਦਰ ਸਿੰਘ ਥਾਣਾ ਸਦਰ ਦੇ ਮੁਖੀ, ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ, ਮਨਜੀਤ ਕੌਰ, ਬਲਵੀਰ ਕੁਮਾਰ, ਸ਼ਰਨਜੀਤ ਸੋਨੂੰ, ਜਸਪਾਲ ਸਿੰਘ ਤੇ ਇਸਾਨ ਬੈਂਸ ਹਾਜ਼ਰ ਸਨ।
ਤਸਵੀਰ : ਕੈਂਸਰ ਜਾਂਚ ਕੈਂਪ ਦਾ ਪੋਸਟਰ ਜਾਰੀ ਕਰਦੇ ਹੋਏ ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਦੇ ਮੈਂਬਰ।