ਸੰਸਦ ਮੈਂਬਰ ਔਜਲਾ ਨੇ NH 15 ਤੋਂ ਤਲਵੰਡੀ ਦਸੌਂਦਾ ਸਿੰਘ ਰੋਡ ਦਾ ਰੱਖਿਆ ਨੀਂਹ ਪੱਥਰ

ਸੜਕ 5.50 ਕਰੋੜ ਰੁਪਏ ਨਾਲ ਬਣਾਈ ਜਾਵੇਗੀ
ਅੰਮ੍ਰਿਤਸਰ  2  : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਨੈਸ਼ਨਲ ਹਾਈਵੇਅ 15 ਤੋਂ ਤਲਵੰਡੀ ਦਸੌਂਦਾ ਸਿੰਘ ਰੋਡ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ। ਕਰੀਬ 6 ਕਿਲੋਮੀਟਰ ਸੜਕ 5.50 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਇਸ ਸੜਕ ਦੀ ਨਿਗਰਾਨੀ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਸੜਕ ਦਸੰਬਰ ਦੇ ਅਖੀਰਲੇ ਹਫ਼ਤੇ ਬਣ ਕੇ ਤਿਆਰ ਹੋ ਜਾਵੇਗੀ। ਇਸ ਸੜਕ ਦੇ ਨਿਰਮਾਣ ਲਈ ਉਨ੍ਹਾਂ ਅੱਗੇ ਵਾਰ-ਵਾਰ ਮੰਗ ਰੱਖੀ ਜਾ ਰਹੀ ਸੀ, ਜਿਸ ਤੋਂ ਬਾਅਦ ਹੁਣ ਇਸ ਨੂੰ ਪਾਸ ਕਰਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਕਈ ਸੜਕਾਂ ਬਣਾਈਆਂ ਜਾ ਰਹੀਆਂ ਹਨ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸੜਕ ਦੇ ਨਿਰਮਾਣ ਵਿੱਚ ਵਧੀਆ ਮਟੀਰੀਅਲ ਵਰਤਿਆ ਜਾਵੇਗਾ ਅਤੇ ਇਹ ਸੜਕ ਬਹੁਤ ਮਜ਼ਬੂਤ ਹੋਵੇਗੀ। ਉਹ ਖੁਦ ਸਮੇਂ-ਸਮੇਂ 'ਤੇ ਇਸ ਦੀ ਜਾਂਚ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਭਰੋਸਾ ਦਿਵਾਉਂਦੇ ਹਨ ਕਿ ਉਹ ਪਹਿਲਾਂ ਵਾਂਗ ਹੀ ਕੰਮ ਕਰਦੇ ਰਹਿਣਗੇ। ਕੇਂਦਰ ਤੋਂ ਪ੍ਰਾਜੈਕਟ ਲਿਆ ਕੇ ਅੰਮ੍ਰਿਤਸਰ ਦਾ ਵਿਕਾਸ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।
ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਗੁਰੂ ਨਗਰੀ ਵਿੱਚ ਸਹੂਲਤਾਂ ਪਹਿਲਾਂ ਨਾਲੋਂ ਬਿਹਤਰ ਹੋ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਵਿਕਾਸ ਕਾਰਜ ਕਰਵਾਏ ਜਾਣਗੇ। ਸ਼ਾਨਦਾਰ ਸੜਕਾਂ, ਵਿਸ਼ਵ ਪੱਧਰੀ ਹਵਾਈ ਅੱਡਾ, ਵਿਕਸਤ ਅਤੇ ਸਾਫ਼-ਸੁਥਰੇ ਰੇਲਵੇ ਸਟੇਸ਼ਨ ਸਮੇਤ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜੋ ਕਿਸੇ ਵਿਕਸਿਤ ਸ਼ਹਿਰ ਲਈ ਜ਼ਰੂਰੀ ਹਨ ਅਤੇ ਇਸ ਲਈ ਉਹ ਕੇਂਦਰ ਤੋਂ ਪ੍ਰੋਜੈਕਟ ਲਿਆ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਖੁਦ ਕੇਂਦਰ ਨਾਲ ਸਬੰਧਤ ਪ੍ਰਾਜੈਕਟਾਂ ਵੱਲ ਧਿਆਨ ਦਿੰਦੇ ਹਨ, ਪਰ ਜੇਕਰ ਸੂਬਾ ਸਰਕਾਰ ਵੀ ਊਹਨਾੰ ਦੇ ਅੰਡਰ ਆਊਣ ਵਾਲੇ ਕੰਮਾਂ ਵੱਲ ਧਿਆਨ ਦੇਵੇ ਤਾਂ ਸ਼ਹਿਰ ਦੇ ਵਿਕਾਸ ਦੇ ਪੱਧਰ 'ਤੇ ਤੇਜ਼ੀ ਆਵੇਗੀ।