Fwd: -ਜ਼ਿਲ੍ਹਾ ਕਾੰਨੂਨੀ ਸੇਵਾਵਾਂ ਅਥਾਰਟੀ ਨੇ ਮਨਾਇਆ ਸੰਵਿਧਾਨ ਦਿਵਸ

ਜ਼ਿਲ੍ਹਾ ਕਾੰਨੂਨੀ ਸੇਵਾਵਾਂ ਅਥਾਰਟੀ ਨੇ ਮਨਾਇਆ ਸੰਵਿਧਾਨ ਦਿਵਸ
ਨਵਾਂਸ਼ਹਿਰ, 26 ਨਵੰਬਰ :    ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ ਨਗਰ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਪ੍ਰਿਆ ਸੂਦ ਅਤੇ ਸਿਵਲ ਜੱਜ (ਸੀਨੀਅਰ ਡਵੀਜ਼ਨ)/  ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ.ਅਮਨਦੀਪ ਦੀ ਅਗਵਾਈ ਹੇਠ ਅੱਜ ਨਵੇਂ ਕੋਰਟ ਕੰਪਲੈਕਸ ਵਿੱਖੇ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਸਾਰੇ ਜੂਡੀਸ਼ੀਅਲ ਅਫਸਰ, ਬਾਰ ਐਡਵੋਕੇਟਜ਼, ਡੀ.ਐਲ.ਐਸ.ਏ ਸਟਾਫ ਅਤੇ ਸਾਰੀਆ ਕੋਰਟਾਂ ਦੇ ਸਟਾਫ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਸੰਵਿਧਾਨ ਵਿਸ਼ੇਸਤਾਵਾਂ ਭਰਪੂਰ ਹੈ, ਜਿਸ ਅਨੁਸਾਰ ਨਿਯਮਾਂ ਵਿਚ ਰਹਿ ਕੇ ਕੰਮ ਕਰਨ ਦੀ ਅਜ਼ਾਦੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਾਡੇ ਸੰਵਿਧਾਨ ਵਿਚ ਹਰੇਕ ਨਾਗਰਿਕ ਦੇ ਬੁਨਿਆਦੀ ਕਰਤੱਵਾਂ ਦਾ ਸਪੱਸ਼ਟ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਨਾ, ਸਮਾਜ ਵਿਚ ਸਦਭਾਵਨਾ ਨੂੰ ਵਧਾਵਾ ਦੇਣਾ, ਔਰਤਾਂ ਦੀ ਇੱਜ਼ਤ ਨੂੰ ਯਕੀਨੀ ਬਣਾਉਣਾ, ਵਾਤਾਵਰਨ ਦੀ ਰੱਖਿਆ ਕਰਨਾ, ਵਿਗਿਆਨਕ ਸੁਭਾਅ ਦਾ ਵਿਕਾਸ ਕਰਨਾ, ਜਨਤਕ ਜਾਇਦਾਦ ਦੀ ਰਾਖੀ ਕਰਨਾ ਅਤੇ ਦੇਸ਼ ਨੂੰ ਉੱਚ ਪੱਧਰ ਦੀਆਂ ਪ੍ਰਾਪਤੀਆਂ ਤੱਕ ਲਿਜਾਣਾ ਨਾਗਰਿਕਾਂ ਦੇ ਬੁਨਿਆਦੀ ਫਰਜ਼ਾਂ ਵਿਚ ਸ਼ਾਮਲ ਹਨ।  ਇਸ ਤੋਂ ਇਲਾਵਾ ਸੀਨੀਅਰ ਐਡਵੋਕੇਟ ਸਪਨਾ ਜੱਗੀ ਨੇ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਦਰਸਾਏ ਆਦਰਸ਼ ਇਕ-ਦੂਜੇ ਦੇ ਪੂਰਕ ਹਨ। ਇਕੱਠੇ ਮਿਲ ਕੇ, ਉਹ ਇਕ ਅਜਿਹਾ ਮਾਹੌਲ ਬਣਾਉਂਦੇ ਹਨ, ਜਿਸ ਵਿਚ ਹਰੇਕ ਨਾਗਰਿਕ ਨੂੰ ਵਧਣ-ਫੁੱਲਣ, ਸਮਾਜ ਵਿਚ ਯੋਗਦਾਨ ਪਾਉਣ ਅਤੇ ਸਾਥੀ ਨਾਗਰਿਕਾਂ ਦੀ ਮਦਦ ਕਰਨ ਦਾ ਮੌਕਾ ਮਿਲਦਾ ਹੈ । ਇਸ ਤੋਂ ਇਲਾਵਾ ਸੀਨੀਅਰ ਐਡਵੋਕੇਟ ਜੇ.ਡੀ ਜੈਨ ਵੱਲੋ ਵੀ ਸੰਬੋਧਨ ਕੀਤਾ ਗਿਆਂ ।