ਲੜੀ ਨੰ: ੧੧੨
ਸਮੇਂ ਨਾਲ਼ ਹਰ ਚੀਜ਼ ਵਿੱਚ ਤਬਦੀਲੀ ਆਉਂਦੀ ਹੈ। ਪੁਰਾਣਿਆਂ ਨੇ ਜਾਣਾ ਹੁੰਦਾ ਤੇ ਨਵਿਆਂ ਨੇ ਆਉਣਾ ਹੁੰਦਾ। ਨਵਿਆਂ ਨੂੰ ਆਪਣੇ ਵੱਡਿਆਂ ਤੇ ਮਾਣ ਹੁੰਦਾ ਹੈ ਕਿ ਤੇ ਉਹ ਸਾਨੂੰ ਵਿਰਾਸਤ ਵਿੱਚ ਬਹੁਤ ਕੁਝ ਦੇ ਗਏ ਨੇ। ਸਾਡੇ ਵਡੇਰੇ ਸਾਨੂੰ ਬੋਲੀ, ਪੌਣ-ਪਾਣੀ ਅਤੇ ਇਸ ਰਹਿਤਲ ਨੂੰ ਸਾਡੇ ਰਹਿਣ ਯੋਗ ਬਣਾਉਂਦਿਆਂ ਆਪਣਾ ਖ਼ੂਨ ਪਸੀਨਾ ਵਹਾ ਇੱਕ ਸੋਹਣੀ ਧਰਤੀ ਦੇ ਕੇ ਗਏ ਹਨ। ਅਸੀਂ ਅੱਜ ਕੀ ਕਰ ਰਹੇ ਹਾਂ? ਸੋਚਣ ਦੀ ਲੋੜ ਹੈ ਅਸੀਂ ਸਾਰਾ ਕੁਝ ਗੰਧਲਾ ਕਰ ਰਹੇ ਹਾਂ ਵਾਤਾਵਰਨ ਵੀ ਤੇ ਆਪਣੀ ਬੋਲੀ ਵੀ।
ਦੁਸ਼ਵਾਰ - ਅਸਾਧ, ਔਖਾ, ਕਠਨ, ਦੁਹੇਲਾ, ਦੁੱਭਰ, ਦੁਰਗਮ, ਬਿਖਮ, ਬਿਖੜਾ, ਭਾਰੂ, ਮੁਸ਼ਕਿਲ।
ਦੁਸ਼ਵਾਰੀ - ਔਖ, ਕਠਿਨਤਾ, ਬਿਖਮਤਾ।
ਦੁਹਰਾਈ - ਸੁਧਾਈ, ਨਿਗਰਾਨੀ, ਪੁਨਰ-ਦ੍ਰਿਸ਼ਟੀ।
ਦੁਹਾਈ - ਚਿਲਾਹਟ, ਚੀਖ-ਪੁਕਾਰ।
ਦੁਹੇਲਾ - ਔਖਾ, ਖ਼ਤਰਨਾਕ, ਮੁਸ਼ਕਲ।
ਦੁੱਖ - ਆਫ਼ਤ, ਔਖ, ਕਸ਼ਟ, ਕਰਕ, ਤਕਲੀਫ਼, ਦਰਦ, ਪੀੜ, ਬਿਪਤਾ, ਮੁਸੀਬਤ,, ਵੇਦਨਾ।
ਦੁੱਖ - ਅਫ਼ਸੋਸ, ਸੋਗ, ਗ਼ਮ, ਰੰਜ।
ਦੁਖੜਾ - ਕਸ਼ਟ, ਗ਼ਮ, ਦੁੱਖ, ਪੀੜ।
ਦੁਖੀਆ - ਸੋਗੀ, ਗ਼ਮਗੀਨ, ਦੁਖੀਆਰਾ, ਦਰਦਮੰਦ, ਪੀੜਤ, ਮੰਦਭਾਗਾ, ਰੰਜੀਦਾ।
ਦੁਗਣਾ - ਦੂਹਰਾ, ਦੂਣਾ।
ਦੁਚਿੱਤੀ - ਉਲਝਣ, ਅਸਥਿਰਤਾ, ਅੜਚਣ।
ਦੁਨੀਆ - ਸੰਸਾਰ, ਜਗਤ, ਧਰਤੀ, ਬ੍ਰਹਿਮੰਡ।
ਦੁਬਲਾ - ਕਮਜ਼ੋਰ, ਦੁਰਬਲ, ਨਿਤਾਣਾ ਤਾਣਾ,ਪਤਲਾ, ਮਾੜਾ, ਲਿੱਸਾ।
ਦੁੱਭਰ - ਅਸਹਿ, ਔਖਾ, ਤਰਸਯੋਗ, ਮੁਸ਼ਕਲ।
ਦੁਰਗਤ - ਅਧੋਗਤੀ, ਤਰਸਯੋਗ ਹਾਲਤ, ਬੁਰੀ ਦਸ਼ਾ, ਮਾੜੀ ਹਾਲਤ।
ਦੁਰਗੰਧ - ਬਦਬੂ, ਬੂ, ਭੈੜੀ ਗੰਧ, ਮੁਸ਼ਕ।
ਦੁਰਘਟਨਾ - ਹਾਦਸਾ, ਟੱਕਰ, ਦੁਖਾਂਤ, ਬੁਰੀ ਵਾਰਦਾਤ, ਮਾੜੀ ਘਟਨਾ।
ਦੁਰਜਨ - ਗੁੰਡਾ, ਨੀਚ, ਬਦਮਾਸ਼।
ਦੁਰਮਤ - ਉਲਟੀ ਮੱਤ, ਖੋਟੀ ਮੱਤ, ਗ਼ਲਤ ਵਿਚਾਰਧਾਰਾ, ਮੂਰਖ਼ਪੁਣਾ।
ਦੁਰਾਸੀਸ - ਆਪਵਚਨ, ਸਰਾਪ, ਕਬੋਲ, ਕੁਬਚਨ, ਬਦਅਸੀਸ, ਲਾਹਨਤ।
ਦੁਰਾਚਾਰ - ਉਲਟ ਕਰਮ, ਅਯੋਗ ਵਿਹਾਰ, ਸ਼ਰਾਰਤਪੁਣਾ, ਹਰਾਮਪੁਣਾ, ਕਮੀਨਗੀ, ਕੁਕਰਮ, ਕੁਚਾਲ, ਗ਼ਲਤ ਆਚਰਣ, ਬਦਕਾਰੀ, ਬਦਮਾਸ਼ੀ,ਵੈਲ,।
ਦੁਰਾਚਾਰੀ - ਆਚਰਣਹੀਣ, ਸ਼ਰਾਰਤੀ, ਹਰਾਮੀ, ਕਮੀਨਾ, ਕੁਕਰਮੀ, ਖਬੀਸ, ਪਤਿਤ, ਬਦਕਾਰ, ਬਦਮਾਸ਼, ਭਰਿਸ਼ਟ, ਵੈਲੀ।