ਸਾਡੀ ਮਾਂ-ਬੋਲੀ ਪੰਜਾਬੀ ਸਾਡੇ ਸਿਰ ਦਾ ਤਾਜ ਐ। 

ਸਾਡੀ ਮਾਂ-ਬੋਲੀ ਪੰਜਾਬੀ ਸਾਡੇ ਸਿਰ ਦਾ ਤਾਜ ਐ। ਹਰ ਚੀਜ਼ ਦਾ ਸਾਡੇ ਜੀਵਨ ਵਿੱਚ ਵੱਖਰਾ-ਵੱਖਰਾ ਸਥਾਨ ਹੈ ਵੱਖਰੀ-ਵੱਖਰੀ ਅਹਿਮੀਅਤ ਹੈ ਅਤੇ ਅਸੀਂ ਉਸੇ ਹਿਸਾਬ ਨਾਲ਼ ਉਸਨੂੰ ਸਨਮਾਨ ਦਿੰਦੇ ਹਾਂ। ਸਾਡੇ ਸਿਰ ਤੇ ਪਹਿਨਣ ਵਾਲ਼ੇ ਕੱਪੜੇ ਅਸੀਂ ਉਹਨਾਂ ਨੂੰ ਕਦੇ ਪੈਰਾਂ ਵਿੱਚ ਨਹੀਂ ਰੋਲ਼ਦੇ ਉਹਨਾਂ ਨੂੰ ਅਸੀਂ ਬੜੇ ਸਤਿਕਾਰ ਨਾਲ਼ ਸੰਭਾਲ ਕੇ ਰੱਖਦੇ ਹਾਂ। ਸਾਡੇ ਪੈਰਾਂ ਨੇ ਸਾਨੂੰ ਤੋਰਨਾ ਹੁੰਦਾ ਪਰ ਅਸੀਂ ਪੈਰਾਂ ਚ ਪਾਉਣ ਵਾਲ਼ੀਆਂ ਚੀਜ਼ਾਂ ਜੁੱਤੀਆਂ-ਜੋੜੇ ਨੂੰ ਸਿਰ ਤੇ ਸਜਾਉਣ ਵਾਲ਼ੀਆਂ ਚੀਜ਼ਾਂ ਜਿੰਨਾ ਸਤਿਕਾਰ ਨਹੀਂ ਦਿੰਦੇ। ਇਸੇ ਤਰ੍ਹਾਂ ਤੇੜ ਜਾਂ ਲੱਕ ਤੋਂ ਹੇਠਾਂ ਪਹਿਨਣ ਵਾਲ਼ੇ ਕੱਪੜੇ ਨੂੰ ਚੁੰਨੀ ਜਾਂ ਦਸਤਾਰ ਦੇ ਬਰਾਬਰ ਨਹੀਂ ਸਤਿਕਾਰਿਆ ਜਾਂਦਾ। ਮਾਂ-ਬੋਲੀ ਦੇ ਪਿਆਰਿਆਂ ਵੱਲੋਂ ਅੱਜਕੱਲ੍ਹ ਇੱਕ ਫੈਸ਼ਨ ਵਜੋਂ ਚੁੰਨੀਆਂ,ਸੌ਼ਲ ਜਾਂ ਲੋਈਆਂ ਜਿਨਾਂ ਤੇ ਗੁਰਮੁਖੀ ਦੇ ਅੱਖਰ ਛਪੇ ਹੁੰਦੇ ਹਨ, ਸਤਿਕਾਰ ਵਜੋਂ ਭੇਟ ਕੀਤੇ ਜਾਂਦੇ ਹਨ। ਇਹ ਚੰਗੀ ਗੱਲ ਹੈ। ਮੈਂ ਇੱਕ ਤਸਵੀਰ ਵੇਖ ਰਿਹਾ ਸੀ ਜਿਸ ਵਿੱਚ ਘੱਗਰੀ ਤੇ ਪੰਜਾਬੀ ਦੀਆਂ ਉਪ-ਬੋਲੀਆਂ ਦੇ ਨਾਂ ਲਿਖੇ ਹੋਏ ਸੀ। ਮੈਨੂੰ ਡਰ ਹੈ ਕਿ ਕਿਤੇ ਇਹ ਫੈਸ਼ਨ ਹੀ ਨਾ ਬਣ ਜਾਵੇ। ਭਾਵੁਕਤਾ ਦੇ ਵਹਿਣ ਨਾਲ਼ੋਂ ਆਉਣ ਵਾਲ਼ੇ ਸਮੇਂ ਲਈ ਸੋਚਣਾ ਬੜਾ ਜ਼ਰੂਰੀ ਹੈ। ਸਵਾਲ ਤੁਹਾਡੇ ਸਾਹਮਣੇ ਹੈ ਤੇ ਜਵਾਬ ਵੀ ਤੁਸੀਂ ਦੇਣਾ।

ਦੁਲਾਰ    -    ਸਨੇਹ, ਪਿਆਰ, ਮੋਹ, ਲਾਡ।

ਦੂਸ਼ਣ   -     ਅਵਗੁਣ, ਆਰੋਪ, ਐਬ, ਇਲਜ਼ਾਮ, ਸ਼ਿਕਾਇਤ, ਕਸੂਰ, ਕਮੀ, ਕਲੰਕ, ਤੁਹੁਮਤ, ਦਾਗ਼, ਦੋਸ਼, ਨੁਕਸ,।

ਦੂਸ਼ਿਤ    -    ਗੰਦਾ, ਗੰਧਲਾ, ਨੁਕਸਦਾਰ, ਪਲੀਤ, ਭ੍ਰਿਸ਼ਟ, ਭਿੱਟਿਆ।

ਦੂਜਾ    -    ਅਗਲਾ, ਹੋਰਾਂ, ਦੂਸਰਾ।

ਦੂਤ    -    ਸਨੇਹਚੀ, ਹਰਕਾਰਾ, ਚੁਗਲਖੋਰ, ਦਾਸ।

ਦੂਲਾ    -    ਸਾਹਸੀ, ਹਿੰਮਤੀ, ਬਹਾਦਰ, ਵੀਰ ਪੁਰਸ਼।

ਦੇਸ   -    ਇਲਾਕਾ, ਖੇਤਰ, ਮੁਲਕ, ਰਾਸ਼ਟਰ, ਵਤਨ।

ਦੇਹ    -    ਸਰੀਰ, ਕਾਇਆ, ਜਿਸਮ, ਜੁੱਸਾ, ਤਨ, ਦੇਹੀ, ਧੜ।

ਦੇਹਰਾ   -    ਦਰਗਾਹ, ਮਜ਼ਾਰ, ਮੰਦਰ।

ਦੇਣ   -    ਉਪਹਾਰ, ਕਰਜ਼, ਭੇਟਾ, ਯੋਗਦਾਨ, ਰਿਣ।

ਦੇਣਦਾਰ    -   ਕਰਜ਼ਦਾਰ, ਕਰਜ਼ਾਈ, ਰਿਣੀ।

ਦੇਰ    -    ਅਟਕਾ, ਢਿੱਲ, ਦੇਰੀ, ਲਮਕਾਹਟ।

ਦੇਵਨੇਤ    -    ਸਬੱਬੀ, ਸੰਯੋਗੀ, ਚਾਣਚੱਕ, ਰੱਬ ਦੀ ਮਰਜ਼ੀ ਨਾਲ਼।

ਦੈਂਤ    -    ਅਸੁਰ, ਕਸਾਈ, ਜ਼ਾਲਮ, ਰਾਖ਼ਸ਼।

ਦੋਸ਼    -    ਉਕਾਈ, ਅਪਰਾਧ, ਕਸੂਰ, ਖ਼ਤਾ, ਗ਼ਲਤੀ, ਭੁੱਲ।

ਦੋਸਤ   -    ਸਖਾ, ਸੱਜਣ, ਸਾਥੀ, ਹਮਦਰਦ, ਬੇਲੀ, ਮਿੱਤ, ਮਿੱਤਰ, ਮੀਤ, ਯਾਰ।

ਦੋਸਤੀ    -   ਹਮਦਰਦੀ, ਪਿਆਰ, ਮੁਹੱਬਤ, ਮਿੱਤਰਤਾ, ਯਰਾਨਾ, ਆ ਰਹੀ।

ਦੋਸ਼ੀ    -    ਅਪਰਾਧੀ, ਕਸੂਰਵਾਰ, ਕੁਕਰਮੀ।

ਦੋਖੀ   -    ਈਰਖਾਲੂ, ਸ਼ਤਰੂ, ਕਸੂਰਵਾਰ, ਦੁਸ਼ਮਣ, ਦੋਸ਼ੀ ਨਿੰਦਕ, ਵੈਰੀ।