ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਪਿੰਡ ਮੋਰਾਂਵਾਲੀ ਵਿਖੇ ਹੋਏੇ 03 ਕਤਲਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ

ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਪਿੰਡ ਮੋਰਾਂਵਾਲੀ ਵਿਖੇ ਹੋਏੇ 03 ਕਤਲਾਂ ਦੇ ਦੋਸ਼ੀਆਂ ਨੂੰ  ਗ੍ਰਿਫਤਾਰ ਕੀਤਾ
ਹੁਸ਼ਿਆਪੁਰ 11 ਨਵੰਬਰ (ਚੀਫ ਬਿਊਰੋ) ਸ਼੍ਰੀ   ਸੁਰੇਂਦਰ ਲਾਂਬਾ ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ,  ਸਰਬਜੀਤ ਸਿੰਘ ਬਾਹੀਆ ਕਪਤਾਨ ਪੁਲਿਸ, ਤਫਤੀਸ਼ ਹੁਸ਼ਿਆਰਪੁਰ,  ਜਸਪ੍ਰੀਤ ਸਿੰਘ   ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਗੜਸ਼ੰਕਰ  ਦੀ ਯੋਗ ਨਿਗਰਾਨੀ ਹੇਠ ਐਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜਸ਼ੰਕਰ ਵਲੋਂ ਮਿਤੀ 09-11-2024 ਨੂੰ ਪਿੰਡ ਮੋਰਾਂਵਾਲੀ, ਥਾਣਾ ਗੜਸ਼ੰਕਰ ਵਿਖੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਵੀਰ ਸਿੰਘ, ਗੁਰਸੁਖਤਿਆਰ ਸਿੰਘ ਉਰਫ ਸੁੱਖਾ ਪੁੱਤਰ ਜਗਤਾਰ ਸਿੰਘ ਵਾਸੀਆਨ ਮੋਰਾਂਵਾਲੀ, ਥਾਣਾ ਗੜਸ਼ੰਕਰ ਅਤੇ ਗੁਰਸ਼ਰਨ ਸਿੰਘ ਪੁੱਤਰ ਸੁਖਜਿੰਦਰ ਸਿੰਘ ਮੁਹੱਲਾ ਤੁੰਗਲ ਗੇਟ ਬੰਗਾ, ਥਾਣਾ ਸਿਟੀ ਬੰਗਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਤਲ ਸਬੰਧੀ ਮੁਕੱਦਮਾ ਨੰਬਰ 170 ਮਿਤੀ 09-11-2024 ਅ/ਧ 103(1),324(4),333,3(5) ਬੀ.ਐਨ.ਐਸ (302,427,452,34 ਭ:ਦ) ਥਾਣਾ ਗੜਸ਼ੰਕਰ ਵਿੱਚ ਲੋੜੀਂਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜੋ ਉਕਤ ਟੀਮਾਂ ਵਲੋਂ ਖੁਫੀਆ ਅਤੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਤਫਤੀਸ਼ ਕਰਦੇ ਹੋਏ ਉਕਤ ਮੁਕੱਦਮਾ ਵਿੱਚ ਲੋੜੀਂਦੇ 11 ਦੋਸ਼ੀਆਂ ਵਿੱਚੋਂ 05 ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸ਼੍ਰੀ ਸੁਰੇਂਦਰ ਲਾਂਬਾ ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ  ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪਿੰਡ ਮੋਰਾਂਵਾਲੀ ਵਿਖੇ ਨਸ਼ਾ ਛੁਡਾਓ ਕੇਂਦਰ ਚਲਾ ਰਿਹਾ ਹੈ, ਜੋ ਮਿਤੀ 25-10-2024 ਨੂੰ ਮ੍ਰਿਤਕ ਮਨਪ੍ਰੀਤ ਸਿੰਘ ਵਲੋਂ ਗੁਰਪ੍ਰੀਤ ਸਿੰਘ ਦੇ ਨਸ਼ਾ ਛੁਡਾਓ ਕੇਂਦਰ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਦੋਨਾਂ ਵਿੱਚ ਲੜਾਈ ਝਗੜਾ ਹੋਇਆ ਸੀ। ਜਿਸ ਸਬੰਧੀ ਥਾਣਾ ਗੜਸ਼ੰਕਰ ਵਿਖੇ ਮਨਪ੍ਰੀਤ ਸਿੰਘ ਦੀ ਐਮ.ਐਲ.ਆਰ ਮੋਸੂਲ ਹੋਣ ਤੇ ਦੋਨਾਂ ਧਿਰਾਂ ਨੂੰ ਤਲਬ ਕੀਤਾ ਗਿਆ ਸੀ ਜਿੱਥੇ ਦੋਨਾਂ ਧਿਰਾਂ ਦੀ ਕੋਈ ਗੱਲਬਾਤ ਨਾ ਸਿਰੇ ਚੜਨ ਤੇ ਦੋਨਾਂ ਧਿਰਾਂ ਦੇ ਨਾਲ ਆਏ ਮੋਹਤਬਰ ਵਿਅਕਤੀਆਂ ਵਲੋਂ ਆਪਸੀ ਰਾਜੀਨਾਮੇ ਲਈ ਸਮਾਂ ਲਿਆ ਗਿਆ ਸੀ। ਮ੍ਰਿਤਕ ਮਨਪ੍ਰੀਤ ਸਿੰਘ ਦੀ ਐਮ.ਐਲ.ਆਰ ਸਬੰਧੀ ਰਪਟ ਨੰਬਰ 27 ਮਿਤੀ 26-10-2024 ਅ/ਧ 115(2),3(5),324(4) ਬੀ.ਐਨ.ਐਸ ਦਰਜ ਰਜਿਸਟਰ ਕੀਤੀ ਗਈ ਸੀ। ਜੋ ਗੁਰਪ੍ਰੀਤ ਸਿੰਘ ਉਰਫ ਗੋਪੀ ਵਲੋਂ ਇਸੇ ਰੰਜਿਸ਼ ਤਹਿਤ ਆਪਣੇ ਸਾਥੀਆਂ ਸਮੇਤ ਮਨਪ੍ਰੀਤ ਸਿੰਘ ਅਤੇ ਉਸਦੇ 02 ਦੋਸਤਾਂ ਦਾ ਕਤਲ ਕਰ ਦਿੱਤਾ ਗਿਆ।
ਗ੍ਰਿਫਤਾਰ ਕੀਤੇ ਦੋਸ਼ੀ:-
1. ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਲਜੀਤ ਸਿੰਘ ਵਾਸੀ ਮੋਰਾਂਵਾਲੀ, ਥਾਣਾ ਗੜਸ਼ੰਕਰ।
2. ਦਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੋਰਾਂਵਾਲੀ, ਥਾਣਾ ਗੜਸ਼ੰਕਰ।
3. ਬਲਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਸੁਰਿੰਦਰ ਸਿੰਘ ਵਾਸੀ ਮੋਰਾਂਵਾਲੀ, ਥਾਣਾ ਗੜਸ਼ੰਕਰ।
4. ਇੰਦਰਜੀਤ ਸਿੰਘ ਉਰਫ ਇੰਦੂ ਭਲਵਾਨ ਪੁੱਤਰ ਜਸਵੰਤ ਸਿੰਘ ਵਾਸੀ ਪੱਦੀ ਸੂਰਾ ਸਿੰਘ, ਥਾਣਾ ਮਾਹਿਲਪੁਰ।
5. ਦੀਪਕਪ੍ਰੀਤ ਸਿੰਘ ਦੀਪਕ ਪੁੱਤਰ ਸਰਵਣ ਸਿੰਘ ਵਾਸੀ ਖੁੂਵਾਸ਼ਪੁਰ, ਥਾਣਾ ਗੋਇੰਦਵਾਲ ਸਾਹਿਬ, ਜਿਲ੍ਹਾ ਤਰਨਤਾਰਨ।
ਗ੍ਰਿਫਤਾਰੀ ਤੋਂ ਰਹਿੰਦੇ ਦੋਸ਼ੀ :-
1. ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਜਸਵੀਰ ਸਿੰਘ
2. ਪ੍ਰਭ ਵਾਸੀ ਪੱਲੀਆਂ, ਜਿਲ੍ਹਾ ਐਸ.ਬੀ.ਅੇਸ ਨਗਰ।
3. ਬਾਬੂ ਵਾਸੀ ਬਸਿਆਲਾ, ਥਾਣਾ ਗੜਸ਼ੰਕਰ
4. ਗੌਰਵ ਉਰਫ ਭਾਗਾ ਵਾਸੀ ਚੱਕੋਵਾਲ ਬ੍ਰਾਹਮਣਾ, ਥਾਣਾ ਬੁੱਲੋਵਾਲ।
5. ਦਵਿੰਦਰ ਭਲਵਾਨ ਵਾਸੀ ਬੁੱਲੋਵਾਲ
6. ਜੱਸੀ ਵਾਸੀ ਭੋਗਪੁਰ।
ਬ੍ਰਾਮਦਗੀ:-
1. ਖੰਡੇ, ਦਾਤਰ, ਕੁਹਾੜੀਆਂ।
ਮ੍ਰਿਤਕ ਮਨਪ੍ਰੀਤ ਸਿੰਘ ਉਰਫ ਮਨੀ ਦੇ ਖਿਲਾਫ ਪਹਿਲਾਂ ਦਰਜ ਮੁਕੱਦਮੇ
1. ਮੁਕੱਦਮਾ ਨੰਬਰ 80 ਮਿਤੀ 21-06-2021 ਅ/ਧ 307,427,148,149 ਭ:ਦ 25 ਅਸਲਾ ਐਕਟ ਥਾਣਾ ਗੜਸ਼ੰਕਰ।
2. ਮੁਕੱਦਮਾ ਨੰਬਰ 63 ਮਿਤੀ 07-04-2022 ਅ/ਧ 394,458,34 ਭ:ਦ ਥਾਣਾ ਹਰੌਲੀ, ਸਟੇਟ ਹਿਮਾਚਲ ਪ੍ਰਦੇਸ਼।