MD SUGARFED DR SENU DUGGAL REVIEWS ARRANGEMENTS AHEAD OF SUGARCANE CRUSHING SEASON 2024-25; INSPECTS NAWANSHAHR COOPERATIVE MILL


 ਗੰਨੇ ਦੀ ਪਿੜਾਈ ਦਾ ਸੀਜ਼ਨ 2024-25'

 ਐ.ਡੀ ਸ਼ੂਗਰਫੈੱਡ ਡਾ. ਸੇਨੂ ਦੁੱਗਲ ਨੇ ਗੰਨੇ ਦੀ ਪਿੜਾਈ ਸੀਜ਼ਨ ਦੇ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ

 

-ਨਵਾਂਸ਼ਹਿਰ ਦੀ ਸਹਿਕਾਰੀ ਖੰਡ ਮਿੱਲ ਦਾ  ਕੀਤਾ ਨਿਰੀਖਣ

 

-ਕਿਹਾ, ਦੇਸ਼ ਭਰ ਵਿਚ ਗੰਨਾ ਕਾਸ਼ਤਕਾਰਾਂ ਨੂੰ ਸਭ ਤੋਂ ਵੱਧ ਭੁਗਤਾਨ ਕਰਨ ਵਾਲਾ ਰਾਜ ਬਣਿਆ ਪੰਜਾਬ

ਨਵਾਂਸ਼ਹਿਰ, 27 ਨਵੰਬਰਗੰਨੇ ਦੇ ਭਾਅ ਵਿਚ 10 ਰੁਪਏ ਦਾ ਤਾਜ਼ਾ ਵਾਧਾ ਕਰਦਿਆਂ ਇਸ ਦੀ  ਕੀਮਤ 401 ਰੁਪਏ ਪ੍ਰਤੀ ਕੁਇੰਟਲ ਕਰਨ ਨਾਲ ਪੰਜਾਬ ਹੁਣ ਦੇਸ਼ ਭਰ ਵਿਚ ਗੰਨਾ ਕਾਸ਼ਤਕਾਰਾਂ ਨੂੰ ਸਭ ਤੋਂ ਵੱਧ ਭੁਗਤਾਨ ਕਰਨ ਵਾਲਾ ਰਾਜ ਬਣ ਗਿਆ ਹੈ। ਮਿੱਲਾਂ ਵੱਲੋਂ 2024-25 ਦੇ ਪਿੜਾਈ ਸੀਜ਼ਨ ਲਈ  ਤਕਨੀਕੀ ਮਾਪਦੰਡਾਂ ਅਨੁਸਾਰ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ ਅੱਜ ਨਵਾਂਸ਼ਹਿਰ ਦੀ ਸਹਿਕਾਰੀ ਖੰਡ ਮਿੱਲ ਦਾ ਦੌਰਾ ਕਰਦਿਆਂ ਸ਼ੂਗਰਫੈੱਡ ਦੇ ਮੈਨੇਜਿੰਗ ਡਾਇਰੈਕਟਰ ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਸਾਰੇ ਹਿੱਸੇਦਾਰਾਂ, ਖਾਸ ਕਰਕੇ ਸਾਡੇ ਗੰਨਾ ਕਾਸ਼ਤਕਾਰਾਂ ਲਈ ਬਿਨਾਂ ਕਿਸੇ ਮੁਸ਼ਕਿਲ ਅਤੇ ਨਿਰਵਿਘਨ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। 

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੇ ਜਨਰਲ ਮੈਨੇਜਰਾਂ ਨੂੰ ਗੰਨੇ ਦੇ ਕਾਸ਼ਤਕਾਰਾਂ ਲਈ ਸਫਲ ਪਿੜਾਈ ਸੀਜ਼ਨ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

        ਉਨ੍ਹਾਂ ਦੱਸਿਆ ਕਿ 2024-25 ਦੇ ਸੀਜ਼ਨ ਦੌਰਾਨ ਸੂਬੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਵੱਲੋਂ ਲੱਗਭਗ 230 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਹਿਕਾਰੀ ਗੰਨਾ ਮਿੱਲਾਂ ਨਵਾਂਸ਼ਹਿਰ 29 ਨਵੰਬਰ ਤੋਂ, ਗੁਰਦਾਸਪੁਰ 30 ਨਵੰਬਰ ਤੋਂ ਅਤੇ ਅਜਨਾਲਾ 1 ਦਸੰਬਰ ਤੋਂ ਸ਼ੁਰੂ ਹੋਣਗੀਆਂ। ਇਸੇ ਤਰ੍ਹਾਂ ਭੋਗਪੁਰ ਤੇ ਬੁੱਢੇਵਾਲ ਮਿੱਲਾਂ 2 ਦਸੰਬਰ ਅਤੇ ਮੋਰਿੰਡਾ ਅਤੇ ਨਕੋਦਰ ਮਿੱਲਾਂ 3 ਦਸੰਬਰ ਨੂੰ ਪਿੜਾਈ ਸ਼ੁਰੂ ਕਰਨਗੀਆਂ ਜਦਕਿ ਬਟਾਲਾ 5 ਦਸੰਬਰ ਅਤੇ ਫਾਜ਼ਿਲਕਾ 10 ਦਸੰਬਰ ਤੋਂ ਸ਼ੁਰੂ ਹੋਣਗੀਆਂ।

       ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸਾਰੇ ਕਿਸਾਨਾਂ ਲਈ ਵਧੀਆ ਅਤੇ ਲਾਹੇਵੰਦ ਤਜ਼ਰਬਾ ਯਕੀਨੀ ਬਣਾਉਣ ਲਈ ਡਾ. ਦੁੱਗਲ ਨੇ ਨਿਰਦੇਸ਼ ਦਿੱਤੇ ਕਿ ਸਬੰਧਤ ਫੀਲਡ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਸਮੁੱਚੀ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਸਪਲਾਈ ਕੈਲੰਡਰ ਅਨੁਸਾਰ ਪਰਚੀਆਂ ਜਾਰੀ ਕੀਤੀਆਂ ਜਾਣ ਅਤੇ ਇਹ ਪਰਚੀਆਂ ਕਿਸਾਨਾਂ ਨੂੰ ਉਨ੍ਹਾਂ ਦੇ ਘਰ ਅਤੇ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰਾਂ 'ਤੇ ਪਹੁੰਚਾਈਆਂ ਜਾਣ। ਉਨ੍ਹਾਂ ਦੱਸਿਆ ਕਿ ਸੀਜ਼ਨ ਦੌਰਾਨ ਕਿਸਾਨਾਂ ਨੂੰ ਦਰਪੇਸ਼ ਕਿਸੇ ਵੀ ਸਮੱਸਿਆ ਦੇ ਫੌਰਨ ਨਿਪਟਾਰੇ ਲਈ ਲਈ ਹਰੇਕ ਮਿੱਲ ਵਿਚ ਇਕ ਨੋਡਲ ਅਫਸਰ ਮੌਕੇ 'ਤੇ ਤਾਇਨਾਤ ਕੀਤਾ ਜਾਵੇਗਾ, ਜਿਸ ਦਾ ਨਾਮ, ਅਹੁਦਾ, ਸੰਪਰਕ ਨੰਬਰ ਅਤੇ ਹਰੇਕ ਨੂੰ ਜਾਰੀ ਕੀਤੀਆਂ ਜਾਣ ਵਾਲੀਆਂ ਸਲਿੱਪਾਂ ਬਾਰੇ ਜਾਣਕਾਰੀ

ਦਾ ਪ੍ਰਕਾਸ਼ਨ ਮਿੱਲਾਂ ਦੇ ਨੋਟਿਸ ਬੋਰਡਾਂ 'ਤੇ ਰੋਜ਼ਾਨਾ ਕੀਤਾ ਜਾਵੇਗਾ।

     ਡਾ: ਦੁੱਗਲ ਨੇ ਇਹ ਵੀ ਹਦਾਇਤ ਕੀਤੀ ਕਿ ਸਮੁੱਚੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ, ਜਿਵੇਂ ਕਿ ਰੈਸਟ ਰੂਮ, ਪੀਣ ਵਾਲਾ ਪਾਣੀ, ਚਾਹ ਅਤੇ ਭੋਜਨ ਲਈ ਕੰਟੀਨ ਆਦਿ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਗੰਨੇ ਨੂੰ ਮਿੱਲਾਂ ਵਿਚ ਲਿਆਉਣ ਲਈ ਸੁਖਾਲ਼ਾ ਦਾਖ਼ਲਾ ਯਕੀਨੀ ਬਣਾਇਆ ਜਾਵੇ ਅਤੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਕਿਸਾਨਾਂ ਨੂੰ ਲੋੜ ਤੋਂ ਵੱਧ ਇੰਤਜ਼ਾਰ ਨਾ ਕਰਨਾ ਪਵੇ।

     ਡਾ. ਦੁੱਗਲ ਨੇ ਗੰਨਾ ਕਾਸ਼ਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ  ਵਿਭਾਗ ਵੱਲੋਂ ਕਿਸਾਨਾਂ ਦੀ ਸਮੁੱਚੀ ਭਲਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨੂੰ ਸਫਲ ਕਰਨ ਲਈ ਸਹਿਯੋਗ ਕਰਨ।

      ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਰਜਿੰਦਰ ਪ੍ਰਤਾਪ ਸਿੰਘ, ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਹਰੀਪਾਲ ਸਿੰਘ ਜਾਡਲੀ, ਚਰਨਜੀਤ ਸਿੰਘ, ਗੁਰਸੇਵਕ ਸਿੰਘ ਲਿੱਧੜ, ਸੁਰਿੰਦਰ ਕੌਰ, ਕਸ਼ਮੀਰ ਸਿੰਘ, ਸੋਹਣ ਸਿੰਘ ਉੱਪਲ, ਸਰਤਾਜ ਸਿੰਘ, ਮਹਿੰਦਰ ਸਿੰਘ, ਜਗਤਾਰ ਸਿੰਘ, ਵਰਕਰਜ਼ ਫੈਡਰੇਸ਼ਨ ਦੇ ਪ੍ਰਧਾਨ ਹਰਦੀਪ ਸਿੰਘ, ਸਤਨਾਮ ਸਿੰਘ, ਮਹੇਸ਼ ਚੰਦਰ ਅਤੇ ਮਿੱਲ ਦੇ ਸਮੂਹ ਵਿਭਾਗੀ ਮੁਖੀ ਹਾਜ਼ਰ ਸਨ।

 


ਜੀ.ਆਰ.ਪੀ ਵੱਲੋਂ ਰਾਜਪੁਰਾ ਰੇਲਵੇ ਸਟੇਸ਼ਨ ਤੋਂ 1 ਕਿੱਲੋ 900 ਗ੍ਰਾਮ ਅਫ਼ੀਮ ਬਰਾਮਦ, ਇੱਕ ਵਿਅਕਤੀ ਗ੍ਰਿਫ਼ਤਾਰ



ਜੀ.ਆਰ.ਪੀ ਵੱਲੋਂ ਰਾਜਪੁਰਾ ਰੇਲਵੇ ਸਟੇਸ਼ਨ ਤੋਂ 1 ਕਿੱਲੋ 900 ਗ੍ਰਾਮ ਅਫ਼ੀਮ ਬਰਾਮਦ, ਇੱਕ ਵਿਅਕਤੀ ਗ੍ਰਿਫ਼ਤਾਰ

ਰਾਜਪੁਰਾ/ਪਟਿਆਲਾ, 29 ਨਵੰਬਰ: ਜੀ.ਆਰ.ਪੀ. ਦੇ ਡੀਐਸਪੀ ਜਗਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੈਸ਼ਲ ਡੀਜੀਪੀ ਰੇਲਵੇ ਸ਼ਸ਼ੀ ਪ੍ਰਭਾ ਦਿਵੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਈ ਕਰਦਿਆਂ ਜੀ.ਆਰ.ਪੀ. ਦੀ ਟੀਮ ਨੇ ਐਸ.ਆਈ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ 1 ਕਿੱਲੋ 900 ਗਰਾਮ ਅਫ਼ੀਮ ਰੇਲਵੇ ਸਟੇਸ਼ਨ ਰਾਜਪੁਰਾ ਤੋਂ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀਐਸਪੀ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਰਾਜਪੁਰਾ ਦੇ ਪਲੇਟਫ਼ਾਰਮ ਨੰਬਰ 1 ਪੱਛਮੀ ਸਿਰਾ 'ਤੇ ਸੀ.ਆਈ.ਏ-2 ਜੀ.ਆਰ.ਪੀ. ਵਿੱਚ ਤਾਇਨਾਤ ਐਸ.ਆਈ. ਸੁਖਵਿੰਦਰ ਸਿੰਘ ਵੱਲੋਂ ਇਕ ਵਿਅਕਤੀ ਬਲਜੀਤ ਸਿੰਘ ਪਿੰਡ ਰਹੋਣ ਥਾਣਾ ਸਦਰ ਖੰਨਾ ਜ਼ਿਲ੍ਹਾ ਲੁਧਿਆਣਾ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਉਸ ਵਿਅਕਤੀ ਪਾਸੋਂ 1 ਕਿਲੋ 900 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਨੰਬਰ 22 ਮਿਤੀ 27-11-24 ਅ/ਧ 18/16/85 ਐਨ.ਡੀ.ਪੀ.ਐਸ ਐਕਟ ਜੀ.ਆਰ.ਪੀਜ਼ ਪਟਿਆਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੇਰੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।


Fwd: Press Note Punjabi and ENglish ਆਟੋਮੋਬਾਈਲ ਡੀਲਰਾਂ ਨੂੰ 9 ਦਸੰਬਰ 2024 ਤੋਂ ਬਾਅਦ ਜਾਣਗੇ ਅਣਮਿੱਥੇ ਸਮੇਂ ਲਈ ਹੜਤਾਲ


ਆਟੋਮੋਬਾਈਲ ਡੀਲਰਾਂ ਨੂੰ 9 ਦਸੰਬਰ 2024 ਤੋਂ ਬਾਅਦ ਜਾਣਗੇ ਅਣਮਿੱਥੇ ਸਮੇਂ ਲਈ ਹੜਤਾਲ  ਤੇ 

ਅੰਮ੍ਰਿਤਸਰ 30 ਨਵੰਬਰ ਪੰਜਾਬ ਸਰਕਾਰ ਨੇ ਪਿਛਲੇ 20 ਦਿਨਾਂ ਤੋਂ ਪੰਜਾਬ ਦੇ 2 ਅਤੇ 4 ਵਹੀਲਰ ਆਟੋਮੋਬਾਈਲ ਡੀਲਰਾਂ ਨੂੰ ਕੋਈ ਨੋਟਿਸ ਜਾਂ ਅਗਾਊਂ ਸੂਚਨਾ ਦਿੱਤੇ ਬਿਨਾਂ ਵਾਹਨ ਆਈਡੀ ਦੇ ਸਭ ਤੋਂ ਵੱਧ 400 ਡੀਲਰਾਂ ਨੂੰ ਬਲਾਕ ਕਰ ਦਿੱਤਾ ਹੈ। ਅਜਿਹਾ ਹਾਲ ਹੀ ਵਿੱਚ ਦੂਜੀ ਵਾਰ ਹੋਇਆ ਹੈ ਜਿੱਥੇ ਡੀਲਰਾਂ ਦੀਆਂ ਇਹ ਵਾਹਨ ਆਈਡੀਜ਼ ਬਿਨਾਂ ਕਿਸੇ ਨੋਟਿਸ ਜਾਂ ਪੂਰਵ ਸੂਚਨਾ ਦੇ ਬਲੌਕ ਕਰ ਦਿੱਤੀਆਂ ਗਈਆਂ ਹਨ। ਭਾਰਤ ਭਰ ਵਿੱਚ ਨਵੀਆਂ ਕਾਰਾਂ ਦੀ ਰਜਿਸਟ੍ਰੇਸ਼ਨ ਇੱਕ ਸਰਕਾਰੀ ਈ-ਪੋਰਟਲ ਵੈੱਬਸਾਈਟ VAHAN ਦੁਆਰਾ ਹੁੰਦੀ ਹੈ ਜਿਸਦੀ ਭਾਰਤ ਸਰਕਾਰ ਦੁਆਰਾ ਸਹੂਲਤ ਦਿੱਤੀ ਗਈ ਹੈ। 
      ਇਸ ਸੰਬੰਧੀ ਜਾਨਕਾਰੀ ਦਿੰਦੇ ਹੋਏ  ਸ੍ਰੀ ਰਾਜੀਵ ਚੋਪੜਾ ਚੇਅਰ ਪਰਸਨ ਫੈਡਰੇਸ਼ਨ ਆਫ ਆਟੋ ਮੋਬਾਇਲ ਡੀਲਰਸ ਐਸੋਸੀਏਸ਼ਨ ਨੇ ਦੱਸਿਆ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਅਸੀਂ ਇੱਕਜੁੱਟ ਹੋ ਕੇ ਕੰਮ ਕਰਾਂਗੇ। ਉਹਨਾਂ ਦੱਸਿਆ ਕਿ ਸਰਕਾਰ ਦੀ ਇਸ ਗਲਤੀ ਨਾਲ ਸਾਰੇ ਗ੍ਰਾਹਕਾਂ ਨੂੰ ਕਾਫੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨਾਲ : ਜਨਤਕ ਪਰੇਸ਼ਾਨੀ: ਪੰਜਾਬ ਸਟੇਟ ਟਰਾਂਸਪੋਰਟ ਦਫਤਰ ਨੂੰ ਝਟਕਾ ਦੇਣਾ ਜਿਸ ਨਾਲ ਨਵੇਂ ਵਾਹਨ ਖਰੀਦਣ ਦੇ ਚਾਹਵਾਨਾਂ ਦੇ ਆਈ.ਏ.ਸੀ. ਇਸ ਨਾਲ ਜਨਤਾ ਨੂੰ ਪਰੇਸ਼ਾਨੀ ਹੁੰਦੀ ਹੈ, ਇਸ ਤਰ੍ਹਾਂ ਉਹ ਚੰਡੀਗੜ੍ਹ/ਹਰਿਆਣਾ/ਹਿਮਾਚਲ/ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਨਾਲ ਲੱਗਦੇ ਰਾਜਾਂ ਤੋਂ ਵਾਹਨ ਖਰੀਦਣ ਲਈ ਮਜਬੂਰ ਹੁੰਦੇ ਹਨ। ਇਸ ਤਰ੍ਹਾਂ ਪੰਜਾਬ ਰਾਜ ਨੂੰ ਜੀ ਜੀ ਐਸ ਟੀ ਵਿੱਚ ਕਾਫੀ ਵੱਡਾ ਨੁਕਸਾਨ ਹੋਵੇਗਾ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਤੋਂ ਹੀ ਚਾਰ ਬਹੀਆਂ ਵਾਹਨਾਂ ਲਈ ਸੁਰੱਖਿਆ ਫੀਸ ਦੇਸ਼ ਭਰ ਵਿੱਚ ਸਭ ਤੋਂ ਜਿਆਦਾ ਲਈ ਜਾ ਰਹੀ ਹੈ।
    ਚੇਅਰਮੈਨ ਨੇ ਅੱਗੇ ਦੱਸਿਆ ਕਿ ਪੰਜਾਬ ਰਾਜ ਸਰਕਾਰ ਬਲਾਕਿੰਗ ਵਾਹਨ ਆਈਡੀਪੋਰਟਲ ਬਿਨਾਂ ਕਿਸੇ ਸੂਚਨਾ ਦੇ ਜਾਂ ਡੀਲਰਾਂ ਨੂੰ ਪਹਿਲਾਂ ਦੀ ਜਾਣਕਾਰੀ ਦਿੱਤੇ ਜਿਸ ਵਿੱਚ ਗਾਹਕਾਂ ਅਤੇ ਡੀਲਰਸ਼ਿਪ ਨੂੰ ਬਾਹਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਡੀਲਰਸ਼ਿਪ ਅਤੇ ਸੰਬੰਧਿਤ ਬ੍ਰਾਂਡਾਂ ਨੂੰ ਬਦਨਾਮ ਕਰਦਾ ਹੈ, ਬਿਨਾਂ ਕਿਸੇ ਕਸੂਰ ਦੇ। ਇਸ ਲਈ ਡੀਲਰਸ਼ਿਪ ਮਹਿਸੂਸ ਕਰਦੇ ਹਨ ਕਿ ਜੇਕਰ ਇਹ ਅਭਿਆਸ ਜਾਰੀ ਰਹਿੰਦਾ ਹੈ, ਤਾਂ ਉਹ ਰਜਿਸਟ੍ਰੇਸ਼ਨ ਅਧਿਕਾਰਾਂ ਨੂੰ ਸਮਰਪਣ ਕਰਨਾ ਚਾਹੁਣਗੇ। ਜਨਤਾ ਪਹਿਲਾਂ ਵਾਂਗ ਸਬੰਧਤ ਡੀਟੀਓ/ਆਰਟੀਓ ਦਫ਼ਤਰ ਤੱਕ ਪਹੁੰਚ ਕਰ ਸਕਦੀ ਹੈ। ਅੱਗੇ ਦਾ ਤਰੀਕਾ: FADA ਪੰਜਾਬ ਸਰਕਾਰ ਨੂੰ ਅਗਲੇ 72 ਘੰਟਿਆਂ ਵਿੱਚ ਇਸ ਮੁੱਦੇ ਨੂੰ ਹੱਲ ਕਰਨ ਲਈ ਬੇਨਤੀ ਕਰੇਗਾ, ਇਸ ਲਈ ਆਟੋਮੋਬਾਈਲ ਡੀਲਰਸ਼ਿਪ 2 ਦਸੰਬਰ 2024 ਨੂੰ ਟੋਕਨ ਸਟ੍ਰਾਈਕ 'ਤੇ ਚੱਲੇਗੀ। ਜੇਕਰ ਮਸਲਾ ਅਜੇ ਵੀ ਬਣਿਆ ਰਹਿੰਦਾ ਹੈ, ਤਾਂ ਆਟੋਮੋਬਾਈਲ ਡੀਲਰਾਂ ਨੂੰ 9 ਦਸੰਬਰ 2024 ਤੋਂ ਬਾਅਦ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ
===---

Fwd:

ਪੀ ਐਮ ਸ੍ਰੀ ਸਸਸਸ ਲੰਗੜੋਆ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ 
ਨਵਾਂਸ਼ਹਿਰ 3- ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਅਤੇ ਐਸ ਐਮ ਓ ਡਾਕਟਰ ਸਤਵਿੰਦਰ ਸਿੰਘ ਤੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਯੋਗ ਅਗਵਾਈ ਹੇਠ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਸਿਹਤ ਵਿਭਾਗ ਦੀ ਟੀਮ ਤੋਂ ਆਏ ਕੌਂਸਲਰ ਮਨਦੀਪ ਕੌਰ, ਏ.ਆਰ.ਟੀ ਧਰਮਿੰਦਰ ਸਿੰਘ, ਲੈਬ ਟੈਕਨੀਸ਼ੀਅਨ ਹਰਜੀਤ ਸਿੰਘ, ਹੈਲਥ ਪ੍ਰਮੋਟਰ ਗੁਰਵਿੰਦਰ ਸਿੰਘ ਅਤੇ ਮਨਿੰਦਰ ਕੌਰ ਅਤੇ ਸੰਪੂਰਨ ਸੁਰੱਖਿਆ ਕੇਂਦਰ ਦੇ ਯੁਵਰਾਜ ਸਿੰਘ ਨੇ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਏਡਜ ਦੇ ਵਾਇਰਸ ਪ੍ਰਤੀ ਜਾਗਰੂਕ ਕੀਤਾ। ਸਿਹਤ ਵਿਭਾਗ ਦੀ ਟੀਮ ਵੱਲੋਂ ਬੱਚਿਆਂ ਨੂੰ ਐਚ ਆਈਵੀ ਵਾਇਰਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਨੂਰ ਨਾਟਕ ਕਲਾ ਕੇਂਦਰ ਪਟਿਆਲਾ ਦੀ ਟੀਮ ਦੇ ਕਾਰਨ ਸਾਹਿਲ ਅਤੇ ਵਿਸ਼ਾਲ ਨੇ ਏਡਜ ਦੀ ਰੋਕਥਾਮ ਦੇ ਸੰਬੰਧ ਵਿੱਚ ਇੱਕ ਨੁਕੜ ਨਾਟਕ ਖੇਡਿਆ ਜਿਸ ਨੂੰ ਵਿਦਿਆਰਥੀਆਂ ਨੇ ਬਹੁਤ ਸਲਾਹਿਆ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਸਿਹਤ ਵਿਭਾਗ ਦੀ ਟੀਮ ਦਾ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਧੰਨਵਾਦ ਕੀਤਾ।ਇਸ ਮੌਕੇ ਸੰਸਥਾ ਦੇ ਅਧਿਆਪਕ ਸੁਖਵਿੰਦਰ ਲਾਲ, ਰੇਖਾ ਜਨੇਜਾ ਤੇ ਹਰਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬੱਚਿਆਂ ਵਲੋਂ ਨਸ਼ਿਆਂ ਤੇ ਏਡਜ਼ ਸਬੰਧੀ ਭਾਸ਼ਣ ਦਿੱਤਾ ਗਿਆ।ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ। 

Fwd: -ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸਾਰੇ ਵਿਭਾਗ ਤਨਦੇਹੀ ਨਾਲ ਕੰਮ ਕਰਨ - ਰਾਜੇਸ਼ ਧੀਮਾਨ

ਨਸ਼ਿਆਂ ਦੇ ਮੁਕੰਮਲ ਖ਼ਾਤਮੇ  ਲਈ ਸਾਰੇ ਵਿਭਾਗ ਤਨਦੇਹੀ ਨਾਲ ਕੰਮ ਕਰਨ - ਰਾਜੇਸ਼ ਧੀਮਾਨ
ਨਵਾਂਸ਼ਹਿਰ, 26 ਨਵੰਬਰ :     ਨਸ਼ਿਆਂ ਦੀ ਰੋਕਥਾਮ ਲਈ ਵਿਭਾਗਾਂ ਵਿਚ ਬਿਹਤਰ ਤਾਲਮੇਲ ਦੇ ਉਦੇਸ਼ ਨਾਲ ਗਠਿਤ 'ਐਨਕੋਰਡ' ਕਮੇਟੀ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਿਥੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈਆਂ ਉਲੀਕਣ ਲਈ ਸਾਰੇ ਵਿਭਾਗ ਤਨਦੇਹੀ ਨਾਲ ਕੰਮ ਕਰਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਤਾਰ ਹਰ ਸੰਭਵ ਯਤਨ ਤੇ ਯੋਗ ਉਪਰਾਲੇ ਕੀਤੇ ਜਾਣ।
          ਉਨ੍ਹਾਂ ਡਰੱਗ ਇੰਸਪੈਕਟਰ ਨੂੰ ਹਦਾਇਤ ਕੀਤੀ ਕਿ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ।  ਉਨ੍ਹਾਂ ਕਿਹਾ ਕਿ ਇਸ ਸਬੰਧੀ ਲਗਾਤਾਰ ਚੈਕਿੰਗਾਂ ਕੀਤੀਆਂ ਜਾਣ, ਤਾਂ ਜੋ ਨਸ਼ੇ ਦੀ ਸਪਲਾਈ ਨਾ ਹੋਵੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਖੇਡਾਂ ਅਤੇ ਹੋਰਨਾਂ ਉਸਾਰੂ ਗਤੀਵਿਧੀਆਂ ਨਾਲ ਜੋੜਿਆ ਜਾਵੇ ਤਾਂ ਜੋ ਉਨ੍ਹਾਂ ਦਾ ਧਿਆਨ ਕੁਰੀਤੀਆਂ ਵੱਲ ਨਾ ਜਾਵੇ।  ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਕੂਲਾਂ 'ਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਵੇ।
          ਇਸ ਦੌਰਾਨ ਪੁਲਿਸ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਰੋਕਥਾਮ ਦੇ ਮੱਦੇਨਜ਼ਰ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪਿੰਡਾਂ ਜਾਂ ਸ਼ਹਿਰਾਂ 'ਚ ਤੁਹਾਡੇ ਆਲੇ-ਦੁਆਲੇ ਕੋਈ ਵੀ ਤਸਕਰ ਨਸ਼ਾ ਵੇਚਦਾ ਹੈ ਤਾਂ ਉਹ ਉਸ ਦੀ ਸੂਚਨਾ ਪੁਲਿਸ ਨੂੰ ਦੇਣ।  ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰ ਦਾ ਪਤਾ ਦੱਸਣ ਵਾਲੇ ਵਿਅਕਤੀ ਦੀ ਪਹਿਚਾਣ ਤੇ ਨਾਮ ਗੁਪਤ ਰੱਖਿਆ ਜਾਵੇਗਾ।  ਇਸ ਮੌਕੇ ਐਸ.ਡੀ.ਐਮ ਬਲਾਚੋਰ ਪ੍ਰੀਤ ਇੰਦਰ ਸਿੰਘ ਬੈਂਸ, ਡੀ. ਐਸ. ਪੀ ਲਖਵੀਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Fwd: -ਜ਼ਿਲ੍ਹਾ ਕਾੰਨੂਨੀ ਸੇਵਾਵਾਂ ਅਥਾਰਟੀ ਨੇ ਮਨਾਇਆ ਸੰਵਿਧਾਨ ਦਿਵਸ

ਜ਼ਿਲ੍ਹਾ ਕਾੰਨੂਨੀ ਸੇਵਾਵਾਂ ਅਥਾਰਟੀ ਨੇ ਮਨਾਇਆ ਸੰਵਿਧਾਨ ਦਿਵਸ
ਨਵਾਂਸ਼ਹਿਰ, 26 ਨਵੰਬਰ :    ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ ਨਗਰ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਪ੍ਰਿਆ ਸੂਦ ਅਤੇ ਸਿਵਲ ਜੱਜ (ਸੀਨੀਅਰ ਡਵੀਜ਼ਨ)/  ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ.ਅਮਨਦੀਪ ਦੀ ਅਗਵਾਈ ਹੇਠ ਅੱਜ ਨਵੇਂ ਕੋਰਟ ਕੰਪਲੈਕਸ ਵਿੱਖੇ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਸਾਰੇ ਜੂਡੀਸ਼ੀਅਲ ਅਫਸਰ, ਬਾਰ ਐਡਵੋਕੇਟਜ਼, ਡੀ.ਐਲ.ਐਸ.ਏ ਸਟਾਫ ਅਤੇ ਸਾਰੀਆ ਕੋਰਟਾਂ ਦੇ ਸਟਾਫ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਸੰਵਿਧਾਨ ਵਿਸ਼ੇਸਤਾਵਾਂ ਭਰਪੂਰ ਹੈ, ਜਿਸ ਅਨੁਸਾਰ ਨਿਯਮਾਂ ਵਿਚ ਰਹਿ ਕੇ ਕੰਮ ਕਰਨ ਦੀ ਅਜ਼ਾਦੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਾਡੇ ਸੰਵਿਧਾਨ ਵਿਚ ਹਰੇਕ ਨਾਗਰਿਕ ਦੇ ਬੁਨਿਆਦੀ ਕਰਤੱਵਾਂ ਦਾ ਸਪੱਸ਼ਟ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਨਾ, ਸਮਾਜ ਵਿਚ ਸਦਭਾਵਨਾ ਨੂੰ ਵਧਾਵਾ ਦੇਣਾ, ਔਰਤਾਂ ਦੀ ਇੱਜ਼ਤ ਨੂੰ ਯਕੀਨੀ ਬਣਾਉਣਾ, ਵਾਤਾਵਰਨ ਦੀ ਰੱਖਿਆ ਕਰਨਾ, ਵਿਗਿਆਨਕ ਸੁਭਾਅ ਦਾ ਵਿਕਾਸ ਕਰਨਾ, ਜਨਤਕ ਜਾਇਦਾਦ ਦੀ ਰਾਖੀ ਕਰਨਾ ਅਤੇ ਦੇਸ਼ ਨੂੰ ਉੱਚ ਪੱਧਰ ਦੀਆਂ ਪ੍ਰਾਪਤੀਆਂ ਤੱਕ ਲਿਜਾਣਾ ਨਾਗਰਿਕਾਂ ਦੇ ਬੁਨਿਆਦੀ ਫਰਜ਼ਾਂ ਵਿਚ ਸ਼ਾਮਲ ਹਨ।  ਇਸ ਤੋਂ ਇਲਾਵਾ ਸੀਨੀਅਰ ਐਡਵੋਕੇਟ ਸਪਨਾ ਜੱਗੀ ਨੇ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਦਰਸਾਏ ਆਦਰਸ਼ ਇਕ-ਦੂਜੇ ਦੇ ਪੂਰਕ ਹਨ। ਇਕੱਠੇ ਮਿਲ ਕੇ, ਉਹ ਇਕ ਅਜਿਹਾ ਮਾਹੌਲ ਬਣਾਉਂਦੇ ਹਨ, ਜਿਸ ਵਿਚ ਹਰੇਕ ਨਾਗਰਿਕ ਨੂੰ ਵਧਣ-ਫੁੱਲਣ, ਸਮਾਜ ਵਿਚ ਯੋਗਦਾਨ ਪਾਉਣ ਅਤੇ ਸਾਥੀ ਨਾਗਰਿਕਾਂ ਦੀ ਮਦਦ ਕਰਨ ਦਾ ਮੌਕਾ ਮਿਲਦਾ ਹੈ । ਇਸ ਤੋਂ ਇਲਾਵਾ ਸੀਨੀਅਰ ਐਡਵੋਕੇਟ ਜੇ.ਡੀ ਜੈਨ ਵੱਲੋ ਵੀ ਸੰਬੋਧਨ ਕੀਤਾ ਗਿਆਂ ।

ਸਾਡੀ ਮਾਂ-ਬੋਲੀ ਪੰਜਾਬੀ ਸਾਡੇ ਸਿਰ ਦਾ ਤਾਜ ਐ। 

ਸਾਡੀ ਮਾਂ-ਬੋਲੀ ਪੰਜਾਬੀ ਸਾਡੇ ਸਿਰ ਦਾ ਤਾਜ ਐ। ਹਰ ਚੀਜ਼ ਦਾ ਸਾਡੇ ਜੀਵਨ ਵਿੱਚ ਵੱਖਰਾ-ਵੱਖਰਾ ਸਥਾਨ ਹੈ ਵੱਖਰੀ-ਵੱਖਰੀ ਅਹਿਮੀਅਤ ਹੈ ਅਤੇ ਅਸੀਂ ਉਸੇ ਹਿਸਾਬ ਨਾਲ਼ ਉਸਨੂੰ ਸਨਮਾਨ ਦਿੰਦੇ ਹਾਂ। ਸਾਡੇ ਸਿਰ ਤੇ ਪਹਿਨਣ ਵਾਲ਼ੇ ਕੱਪੜੇ ਅਸੀਂ ਉਹਨਾਂ ਨੂੰ ਕਦੇ ਪੈਰਾਂ ਵਿੱਚ ਨਹੀਂ ਰੋਲ਼ਦੇ ਉਹਨਾਂ ਨੂੰ ਅਸੀਂ ਬੜੇ ਸਤਿਕਾਰ ਨਾਲ਼ ਸੰਭਾਲ ਕੇ ਰੱਖਦੇ ਹਾਂ। ਸਾਡੇ ਪੈਰਾਂ ਨੇ ਸਾਨੂੰ ਤੋਰਨਾ ਹੁੰਦਾ ਪਰ ਅਸੀਂ ਪੈਰਾਂ ਚ ਪਾਉਣ ਵਾਲ਼ੀਆਂ ਚੀਜ਼ਾਂ ਜੁੱਤੀਆਂ-ਜੋੜੇ ਨੂੰ ਸਿਰ ਤੇ ਸਜਾਉਣ ਵਾਲ਼ੀਆਂ ਚੀਜ਼ਾਂ ਜਿੰਨਾ ਸਤਿਕਾਰ ਨਹੀਂ ਦਿੰਦੇ। ਇਸੇ ਤਰ੍ਹਾਂ ਤੇੜ ਜਾਂ ਲੱਕ ਤੋਂ ਹੇਠਾਂ ਪਹਿਨਣ ਵਾਲ਼ੇ ਕੱਪੜੇ ਨੂੰ ਚੁੰਨੀ ਜਾਂ ਦਸਤਾਰ ਦੇ ਬਰਾਬਰ ਨਹੀਂ ਸਤਿਕਾਰਿਆ ਜਾਂਦਾ। ਮਾਂ-ਬੋਲੀ ਦੇ ਪਿਆਰਿਆਂ ਵੱਲੋਂ ਅੱਜਕੱਲ੍ਹ ਇੱਕ ਫੈਸ਼ਨ ਵਜੋਂ ਚੁੰਨੀਆਂ,ਸੌ਼ਲ ਜਾਂ ਲੋਈਆਂ ਜਿਨਾਂ ਤੇ ਗੁਰਮੁਖੀ ਦੇ ਅੱਖਰ ਛਪੇ ਹੁੰਦੇ ਹਨ, ਸਤਿਕਾਰ ਵਜੋਂ ਭੇਟ ਕੀਤੇ ਜਾਂਦੇ ਹਨ। ਇਹ ਚੰਗੀ ਗੱਲ ਹੈ। ਮੈਂ ਇੱਕ ਤਸਵੀਰ ਵੇਖ ਰਿਹਾ ਸੀ ਜਿਸ ਵਿੱਚ ਘੱਗਰੀ ਤੇ ਪੰਜਾਬੀ ਦੀਆਂ ਉਪ-ਬੋਲੀਆਂ ਦੇ ਨਾਂ ਲਿਖੇ ਹੋਏ ਸੀ। ਮੈਨੂੰ ਡਰ ਹੈ ਕਿ ਕਿਤੇ ਇਹ ਫੈਸ਼ਨ ਹੀ ਨਾ ਬਣ ਜਾਵੇ। ਭਾਵੁਕਤਾ ਦੇ ਵਹਿਣ ਨਾਲ਼ੋਂ ਆਉਣ ਵਾਲ਼ੇ ਸਮੇਂ ਲਈ ਸੋਚਣਾ ਬੜਾ ਜ਼ਰੂਰੀ ਹੈ। ਸਵਾਲ ਤੁਹਾਡੇ ਸਾਹਮਣੇ ਹੈ ਤੇ ਜਵਾਬ ਵੀ ਤੁਸੀਂ ਦੇਣਾ।

ਦੁਲਾਰ    -    ਸਨੇਹ, ਪਿਆਰ, ਮੋਹ, ਲਾਡ।

ਦੂਸ਼ਣ   -     ਅਵਗੁਣ, ਆਰੋਪ, ਐਬ, ਇਲਜ਼ਾਮ, ਸ਼ਿਕਾਇਤ, ਕਸੂਰ, ਕਮੀ, ਕਲੰਕ, ਤੁਹੁਮਤ, ਦਾਗ਼, ਦੋਸ਼, ਨੁਕਸ,।

ਦੂਸ਼ਿਤ    -    ਗੰਦਾ, ਗੰਧਲਾ, ਨੁਕਸਦਾਰ, ਪਲੀਤ, ਭ੍ਰਿਸ਼ਟ, ਭਿੱਟਿਆ।

ਦੂਜਾ    -    ਅਗਲਾ, ਹੋਰਾਂ, ਦੂਸਰਾ।

ਦੂਤ    -    ਸਨੇਹਚੀ, ਹਰਕਾਰਾ, ਚੁਗਲਖੋਰ, ਦਾਸ।

ਦੂਲਾ    -    ਸਾਹਸੀ, ਹਿੰਮਤੀ, ਬਹਾਦਰ, ਵੀਰ ਪੁਰਸ਼।

ਦੇਸ   -    ਇਲਾਕਾ, ਖੇਤਰ, ਮੁਲਕ, ਰਾਸ਼ਟਰ, ਵਤਨ।

ਦੇਹ    -    ਸਰੀਰ, ਕਾਇਆ, ਜਿਸਮ, ਜੁੱਸਾ, ਤਨ, ਦੇਹੀ, ਧੜ।

ਦੇਹਰਾ   -    ਦਰਗਾਹ, ਮਜ਼ਾਰ, ਮੰਦਰ।

ਦੇਣ   -    ਉਪਹਾਰ, ਕਰਜ਼, ਭੇਟਾ, ਯੋਗਦਾਨ, ਰਿਣ।

ਦੇਣਦਾਰ    -   ਕਰਜ਼ਦਾਰ, ਕਰਜ਼ਾਈ, ਰਿਣੀ।

ਦੇਰ    -    ਅਟਕਾ, ਢਿੱਲ, ਦੇਰੀ, ਲਮਕਾਹਟ।

ਦੇਵਨੇਤ    -    ਸਬੱਬੀ, ਸੰਯੋਗੀ, ਚਾਣਚੱਕ, ਰੱਬ ਦੀ ਮਰਜ਼ੀ ਨਾਲ਼।

ਦੈਂਤ    -    ਅਸੁਰ, ਕਸਾਈ, ਜ਼ਾਲਮ, ਰਾਖ਼ਸ਼।

ਦੋਸ਼    -    ਉਕਾਈ, ਅਪਰਾਧ, ਕਸੂਰ, ਖ਼ਤਾ, ਗ਼ਲਤੀ, ਭੁੱਲ।

ਦੋਸਤ   -    ਸਖਾ, ਸੱਜਣ, ਸਾਥੀ, ਹਮਦਰਦ, ਬੇਲੀ, ਮਿੱਤ, ਮਿੱਤਰ, ਮੀਤ, ਯਾਰ।

ਦੋਸਤੀ    -   ਹਮਦਰਦੀ, ਪਿਆਰ, ਮੁਹੱਬਤ, ਮਿੱਤਰਤਾ, ਯਰਾਨਾ, ਆ ਰਹੀ।

ਦੋਸ਼ੀ    -    ਅਪਰਾਧੀ, ਕਸੂਰਵਾਰ, ਕੁਕਰਮੀ।

ਦੋਖੀ   -    ਈਰਖਾਲੂ, ਸ਼ਤਰੂ, ਕਸੂਰਵਾਰ, ਦੁਸ਼ਮਣ, ਦੋਸ਼ੀ ਨਿੰਦਕ, ਵੈਰੀ। 

ਸਮੇਂ ਨਾਲ਼ ਹਰ ਚੀਜ਼ ਵਿੱਚ ਤਬਦੀਲੀ ਆਉਂਦੀ ਹੈ।

ਲੜੀ ਨੰ: ੧੧੨
ਸਮੇਂ ਨਾਲ਼ ਹਰ ਚੀਜ਼ ਵਿੱਚ ਤਬਦੀਲੀ ਆਉਂਦੀ ਹੈ। ਪੁਰਾਣਿਆਂ ਨੇ ਜਾਣਾ ਹੁੰਦਾ ਤੇ ਨਵਿਆਂ ਨੇ ਆਉਣਾ ਹੁੰਦਾ। ਨਵਿਆਂ ਨੂੰ ਆਪਣੇ ਵੱਡਿਆਂ ਤੇ ਮਾਣ ਹੁੰਦਾ ਹੈ ਕਿ ਤੇ ਉਹ ਸਾਨੂੰ ਵਿਰਾਸਤ ਵਿੱਚ ਬਹੁਤ ਕੁਝ ਦੇ ਗਏ ਨੇ। ਸਾਡੇ ਵਡੇਰੇ ਸਾਨੂੰ ਬੋਲੀ, ਪੌਣ-ਪਾਣੀ ਅਤੇ ਇਸ ਰਹਿਤਲ ਨੂੰ ਸਾਡੇ ਰਹਿਣ ਯੋਗ ਬਣਾਉਂਦਿਆਂ ਆਪਣਾ ਖ਼ੂਨ ਪਸੀਨਾ ਵਹਾ ਇੱਕ ਸੋਹਣੀ ਧਰਤੀ ਦੇ ਕੇ ਗਏ ਹਨ। ਅਸੀਂ ਅੱਜ ਕੀ ਕਰ ਰਹੇ ਹਾਂ? ਸੋਚਣ ਦੀ ਲੋੜ ਹੈ ਅਸੀਂ ਸਾਰਾ ਕੁਝ ਗੰਧਲਾ ਕਰ ਰਹੇ ਹਾਂ ਵਾਤਾਵਰਨ ਵੀ ਤੇ ਆਪਣੀ ਬੋਲੀ ਵੀ।

ਦੁਸ਼ਵਾਰ   -    ਅਸਾਧ, ਔਖਾ, ਕਠਨ, ਦੁਹੇਲਾ, ਦੁੱਭਰ, ਦੁਰਗਮ, ਬਿਖਮ, ਬਿਖੜਾ, ਭਾਰੂ, ਮੁਸ਼ਕਿਲ।

ਦੁਸ਼ਵਾਰੀ   -   ਔਖ, ਕਠਿਨਤਾ, ਬਿਖਮਤਾ।

ਦੁਹਰਾਈ    -    ਸੁਧਾਈ, ਨਿਗਰਾਨੀ, ਪੁਨਰ-ਦ੍ਰਿਸ਼ਟੀ।

ਦੁਹਾਈ    -    ਚਿਲਾਹਟ, ਚੀਖ-ਪੁਕਾਰ।

ਦੁਹੇਲਾ    -     ਔਖਾ, ਖ਼ਤਰਨਾਕ, ਮੁਸ਼ਕਲ।

ਦੁੱਖ   -   ਆਫ਼ਤ, ਔਖ, ਕਸ਼ਟ, ਕਰਕ, ਤਕਲੀਫ਼, ਦਰਦ, ਪੀੜ, ਬਿਪਤਾ, ਮੁਸੀਬਤ,, ਵੇਦਨਾ।

ਦੁੱਖ     -    ਅਫ਼ਸੋਸ, ਸੋਗ, ਗ਼ਮ, ਰੰਜ।

ਦੁਖੜਾ   -    ਕਸ਼ਟ, ਗ਼ਮ, ਦੁੱਖ, ਪੀੜ।

ਦੁਖੀਆ    -    ਸੋਗੀ, ਗ਼ਮਗੀਨ, ਦੁਖੀਆਰਾ, ਦਰਦਮੰਦ, ਪੀੜਤ, ਮੰਦਭਾਗਾ, ਰੰਜੀਦਾ।

ਦੁਗਣਾ   -   ਦੂਹਰਾ, ਦੂਣਾ।

ਦੁਚਿੱਤੀ    -    ਉਲਝਣ, ਅਸਥਿਰਤਾ, ਅੜਚਣ।

ਦੁਨੀਆ     -   ਸੰਸਾਰ, ਜਗਤ, ਧਰਤੀ, ਬ੍ਰਹਿਮੰਡ।

ਦੁਬਲਾ    -    ਕਮਜ਼ੋਰ, ਦੁਰਬਲ, ਨਿਤਾਣਾ ਤਾਣਾ,ਪਤਲਾ, ਮਾੜਾ, ਲਿੱਸਾ।

ਦੁੱਭਰ    -     ਅਸਹਿ, ਔਖਾ, ਤਰਸਯੋਗ, ਮੁਸ਼ਕਲ।

ਦੁਰਗਤ    -    ਅਧੋਗਤੀ, ਤਰਸਯੋਗ ਹਾਲਤ, ਬੁਰੀ ਦਸ਼ਾ, ਮਾੜੀ ਹਾਲਤ।

ਦੁਰਗੰਧ   -    ਬਦਬੂ, ਬੂ, ਭੈੜੀ ਗੰਧ, ਮੁਸ਼ਕ।

ਦੁਰਘਟਨਾ    -    ਹਾਦਸਾ, ਟੱਕਰ, ਦੁਖਾਂਤ, ਬੁਰੀ ਵਾਰਦਾਤ,  ਮਾੜੀ ਘਟਨਾ।

ਦੁਰਜਨ   -    ਗੁੰਡਾ, ਨੀਚ, ਬਦਮਾਸ਼।

ਦੁਰਮਤ    -    ਉਲਟੀ ਮੱਤ, ਖੋਟੀ ਮੱਤ, ਗ਼ਲਤ ਵਿਚਾਰਧਾਰਾ, ਮੂਰਖ਼ਪੁਣਾ।

ਦੁਰਾਸੀਸ    -   ਆਪਵਚਨ, ਸਰਾਪ, ਕਬੋਲ, ਕੁਬਚਨ, ਬਦਅਸੀਸ, ਲਾਹਨਤ।

ਦੁਰਾਚਾਰ   -   ਉਲਟ ਕਰਮ, ਅਯੋਗ ਵਿਹਾਰ, ਸ਼ਰਾਰਤਪੁਣਾ, ਹਰਾਮਪੁਣਾ, ਕਮੀਨਗੀ, ਕੁਕਰਮ, ਕੁਚਾਲ, ਗ਼ਲਤ ਆਚਰਣ, ਬਦਕਾਰੀ, ਬਦਮਾਸ਼ੀ,ਵੈਲ,।

ਦੁਰਾਚਾਰੀ    -    ਆਚਰਣਹੀਣ, ਸ਼ਰਾਰਤੀ, ਹਰਾਮੀ, ਕਮੀਨਾ, ਕੁਕਰਮੀ, ਖਬੀਸ, ਪਤਿਤ, ਬਦਕਾਰ, ਬਦਮਾਸ਼, ਭਰਿਸ਼ਟ, ਵੈਲੀ। 

ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ

ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਵੱਲੋਂ ਡਾ.  ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
ਬੰਗਾ 23 ਨਵੰਬਰ () ਅੱਜ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਕਰਨਾਣਾ ਵੱਲੋਂ ਆਪਣੇ ਸਾਥੀਆਂ ਨਾਲ ਡਾ.  ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ ਸਮਾਜ ਪ੍ਰਤੀ ਸ਼ਾਨਦਾਰ ਸੇਵਾਵਾਂ ਦੇਣ ਹਿੱਤ ਟਰੱਸਟ ਦੇ ਮੁੱਖ ਦਫਤਰ ਢਾਹਾਂ ਕਲੇਰਾਂ ਵਿਖੇ ਪੁੱਜ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ੍ਰੀ ਕਰਨਾਣਾ ਨੇ ਕਿਹਾ ਕਿ ਮਿੱਠੇ ਅਤੇ  ਨਿੱਘੇ  ਸੁਭਾਅ ਦੇ ਮਾਲਕ ਡਾਕਟਰ ਕੁਲਵਿੰਦਰ ਸਿੰਘ ਢਾਹਾਂ ਦੇ ਪ੍ਰਧਾਨ ਬਨਣ ਨਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਅਤੇ ਵਿੱਦਿਅਕ ਸੇਵਾਵਾਂ ਵਿਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਇਲਾਕੇ ਦੇ ਲੋੜਵੰਦਾਂ ਦੀ ਵੱਡੀ ਮਦਦ ਹੋ ਰਹੀ ਹੈ। ਉਹਨਾਂ  ਸੁਸਾਇਟੀ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਟਰੱਸਟ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ  ਦਿਵਾਇਆ ।
ਇਸ ਮੌਕੇ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸੁਸਾਇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕਰਨ ਲਈ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ  ਸਾਰਿਆਂ ਦੇ ਨਿੱਘੇ ਸਹਿਯੋਗ ਸਦਕਾ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਸਿਹਤ ਅਤੇ ਸਿੱਖਿਆਂ ਸੇਵਾਵਾਂ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਨਿਰਤੰਰ ਯਤਨਸ਼ੀਲ ਰਹਿਣਗੇ । ਇਸ ਸਨਮਾਨ ਸਮਾਗਮ ਮੌਕੇ ਡਾ ਨਵਕਾਂਤ ਭਰੋ ਮਜਾਰਾ ਮੀਡੀਆ ਸਲਾਹਕਾਰ ਸੁਸਾਇਟੀ, ਕੁਲਦੀਪ ਸਿੰਘ ਸੋਗੀ ਮੈਂਬਰ ਪੰਚਾਇਤ ਦੁਸਾਂਝ ਖੁਰਦ ਅਤੇ ਸ. ਮਹਿੰਦਰਪਾਲ ਸਿੰਘ  ਟਰੱਸਟ ਦਫਤਰ ਸੁਪਰਡੈਂਟ ਵੀ ਹਾਜ਼ਰ ਸਨ।
ਕੈਪਸ਼ਨ :- ਢਾਹਾਂ ਕਲੇਰਾਂ ਵਿਖੇ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕਰਨ ਸਮੇਂ ਸੁਸਾਇਟੀ ਦੇ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਕਰਨਾਣਾ ਅਤੇ ਪਤਵੰਤੇ ।




Fwd: ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਜੁਝਾਰ ਨਗਰ ਵਾਸੀਆਂ ਦੀਆਂ ਸੁਣੀਆਂ ਮੁਸ਼ਕਲਾਂ

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਜੁਝਾਰ ਨਗਰ ਵਾਸੀਆਂ ਦੀਆਂ ਸੁਣੀਆਂ ਮੁਸ਼ਕਲਾਂ
ਪਟਿਆਲਾ, 24 ਨਵੰਬਰ:
ਪੰਜਾਬ ਸਰਕਾਰ ਦੇ ਨਿਵੇਕਲੇ ਪ੍ਰੋਗਰਾਮ "ਪੰਜਾਬ ਸਰਕਾਰ, ਆਪ ਦੇ ਦੁਆਰ" ਤਹਿਤ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸਿਹਤ ਮੰਤਰੀ ਤੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਜੁਝਾਰ ਨਗਰ, ਪਟਿਆਲਾ ਦੇ ਪਾਰਕ ਵਿੱਚ ਜਨ-ਸੁਵਿਧਾ ਕੈਂਪ ਦੀ ਰਹਿਨੁਮਾਈ ਕੀਤੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਦੀਆਂ ਨਿੱਜੀ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਹੀ ਕੀਤਾ ਗਿਆ।
  ਇਸ ਮੌਕੇ ਜੁਝਾਰ ਨਗਰ ਦੀ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਪ੍ਰਿਤਪਾਲ ਸਿੰਘ ਭੰਡਾਰੀ ਨੇ ਇਲਾਕੇ ਵਿੱਚ ਪਾਰਕ ਬਣਾਉਣ ਅਤੇ ਆਮ ਆਦਮੀ ਕਲੀਨਿਕ ਦੇ ਉੱਪਰ ਹਾਲ ਕਮਰਾ ਬਣਾਉਣ ਲਈ ਵਿੱਤੀ ਸਹਾਇਤਾ ਉਪਲਬਧ ਕਰਵਾਉਣ ਲਈ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਡਾ. ਬਲਬੀਰ ਸਿੰਘ ਨਾਲ ਸ਼੍ਰੀ ਜਸਬੀਰ ਸਿੰਘ ਗਾਂਧੀ ਅਤੇ ਸ਼੍ਰੀ ਸੁਰੇਸ਼ ਰਾਏ (ਦਫ਼ਤਰ ਇੰਚਾਰਜ) ਨੇ ਵੀ ਸ਼ਿਰਕਤ ਕੀਤੀ।
  ਸਮਾਗਮ ਦੌਰਾਨ ਡਾ. ਬਲਬੀਰ ਸਿੰਘ ਨੇ ਇਲਾਕੇ ਦੇ ਬਕਾਇਆ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨ ਦਾ ਭਰੋਸਾ ਦਿੱਤਾ ਜਿਨ੍ਹਾਂ ਵਿੱਚ ਮੁਹੱਲੇ ਵਿੱਚ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ, ਸੀਵਰੇਜ ਨੂੰ ਸੁਚਾਰੂ ਢੰਗ ਨਾਲ ਚਲਾਉਣਾ, ਸਫ਼ਾਈ ਵਿਵਸਥਾ, ਖਰਾਬ ਸਟ੍ਰੀਟ ਲਾਈਟਾਂ ਦੀ ਸਮੇਂ ਤੇ ਮੁਰੰਮਤ ਆਦਿ ਸ਼ਾਮਲ ਹਨ। ਇਸ ਜਨ-ਸੁਵਿਧਾ ਕੈਂਪ ਵਿੱਚ ਸੰਯੁਕਤ ਕਮਿਸ਼ਨਰ ਨਗਰ ਨਿਗਮ ਅਤੇ ਹੋਰ ਅਧਿਕਾਰੀਆਂ ਨੇ ਸ਼ਿਰਕਤ ਕਰਦਿਆਂ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ।
  ਵੈਲਫੇਅਰ ਸੁਸਾਇਟੀ ਦੇ ਪੈਟਰਨ ਸ੍ਰ. ਬਲਦੇਵ ਸਿੰਘ ਨੇ ਖਾਸ ਤੌਰ ਤੇ ਪਹੁੰਚੇ ਸਾਰੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਇਲਾਕਾ ਵਸਨੀਕਾਂ ਦੀਆਂ ਸਮੱਸਿਆਵਾਂ ਜਲਦ ਹੱਲ ਕਰਨ ਲਈ ਆਖਿਆ। ਪਾਰਟੀ ਦੇ ਹੋਣਹਾਰ ਸ਼੍ਰੀ ਪਵਨ ਕੁਮਾਰ ਜੀ (ਸਕੱਤਰ) ਨੇ ਇਸ ਸਮਾਗਮ ਨੂੰ ਨੇਪਰੇ ਚਾੜਣ ਲਈ ਵਿਸ਼ੇਸ਼ ਯੋਗਦਾਨ ਪਾਇਆ। ਸਮਾਗਮ ਦੇ ਅੰਤ ਵਿੱਚ ਸੁਸਾਇਟੀ ਦੇ ਜਨਰਲ ਸਕੱਤਰ ਸ਼੍ਰੀ ਧਰਮਵੀਰ ਸ਼ਰਮਾ ਜੀ ਪਹੁੰਚੇ ਸਾਰੇ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਜਗਦੀਪ ਸਿੰਘ ਜੱਗਾ, ਮੋਹਿਤ ਕੁਮਾਰ, ਰਜਿੰਦਰ ਸਿੰਘ ਮੋਹਲ, ਮੁਕਤਾ ਗੁਪਤਾ, ਕਮਲ ਸ਼ਰਮਾ, ਤਰਸੇਮ ਭਾਰਦਵਾਜ, ਐਨ. ਕੇ. ਜੌਲੀ, ਗੁਰਮੁੱਖ ਸਿੰਘ, ਜਤਿੰਦਰ ਸਿੰਘ ਫ਼ੌਜੀ, ਰਣਜੀਤ ਸਿੰਘ, ਗੁਰਮੀਤ ਸਿੰਘ ਰਾਣਾ, ਹਰਨੂਰ ਸਿੰਘ ਭੰਡਾਰੀ, ਅਰਜੀਤ ਸਿੰਘ ਮਾਣਕ, ਭਾਗ ਸਿੰਘ, ਸੁਖਵਿੰਦਰ ਸਿੰਘ ਗਰੇਵਾਲ, ਸੁਰਿੰਦਰ ਸ਼ਰਮਾ, ਨਿਰਮਲ ਸਿੰਘ, ਜਗਮੇਰ ਸਿੰਘ, ਬਲਵਿੰਦਰ ਸਿੰਘ, ਇੰਜ. ਕੁਲਦੀਪ ਕੁਮਾਰ, ਡਾ. ਅਮਨਦੀਪ ਸਿੰਘ ਭੰਡਾਰੀ, ਸੁਸ਼ੀਲ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Fwd: PR: ਭਾਵਨਾ ਅਰੋੜਾ ਦੀ ਬਹੁ-ਉਡੀਕੀ ਕਿਤਾਬ 'ਨਗਰੋਟਾ ਅੰਡਰ ਸੀਜ' ਰਿਲੀਜ਼ ਹੋਈ


ਭਾਵਨਾ
ਅਰੋੜਾ ਦੀ ਬਹੁ-ਉਡੀਕੀ ਕਿਤਾਬ 'ਨਗਰੋਟਾ ਅੰਡਰ ਸੀਜ' ਰਿਲੀਜ਼ ਹੋਈ

ਕਿਤਾਬ ਨਵੰਬਰ 2016 ਦੀਆਂ ਘਟਨਾਵਾਂ ਨੂੰ ਯਾਦ ਕਰਦੀ ਹੈ, ਜਦੋਂ ਜੰਮੂ-ਕਸ਼ਮੀਰ ਦੇ ਨਗਰੋਟਾ ਮਿਲਟਰੀ ਬੇਸ 'ਤੇ ਵੱਡਾ ਘਾਤਕ ਅੱਤਵਾਦੀ ਹਮਲਾ ਹੋਇਆ ਸੀ

ਹੁਸ਼ਿਆਰਪੁਰ: ਭਾਵਨਾ ਅਰੋੜਾ ਦੀ ਬਹੁ-ਉਡੀਕੀ ਕਿਤਾਬ 'ਨਗਰੋਟਾ ਅੰਡਰ ਸੀਜ' ਜੋ ਭਾਰਤੀ ਫੌਜ ਦੀ ਬਹਾਦਰੀ ਅਤੇ ਕੁਰਬਾਨੀ ਦੀ ਸ਼ਕਤੀਸ਼ਾਲੀ ਗਾਥਾ ਹੈ, ਐਤਵਾਰ ਨੂੰ ਪੇਂਗੁਇਨ ਵੱਲੋਂ ਰਿਲੀਜ਼ ਕੀਤੀ ਗਈ ਇਸ ਮੌਕੇ ਮੇਜਰ ਜਨਰਲ ਨੀਰਜ ਬਾਲੀ ਐਸ.ਐਮ; ਲੈਫਟੀਨੈਂਟ ਜਨਰਲ ਕੇ ਸ਼ਰਮਾ ਯੂਵਾਈਐਸਐਮ, ਵਾਈਐਸਐਮ, ਐਸਐਮ; ਲੈਫਟੀਨੈਂਟ ਜਨਰਲ ਦੀਪੇਂਦਰ ਸਿੰਘ ਹੁੱਡਾ, ਪੀਵੀਐਸਐਮ, ਯੂਵਾਈਐਸਐਮ, ਏਵੀਐਸਐਮ, ਵੀਐਸਐਮ ਐਂਡ ਬਾਰ, ਏਡੀਸੀ ਅਤੇ ਮੀਨੂ ਸ਼ੇਖਾਵਤ ਮੌਜੂਦ ਸਨ

ਭਾਰਤੀ ਫੌਜ ਦੇ ਅਦੁੱਤੀ ਜਜ਼ਬੇ ਨੂੰ ਸ਼ਰਧਾਂਜਲੀ ਵਜੋਂ 'ਨਗਰੋਟਾ ਅੰਡਰ ਸੀਜ' 29 ਨਵੰਬਰ, 2016 ਦੀਆਂ ਦੁਖਦਾਈ ਘਟਨਾਵਾਂ ਨੂੰ ਯਾਦ ਕਰਦੀ ਹੈ, ਜਦੋਂ ਜੰਮੂ-ਕਸ਼ਮੀਰ ਦੇ ਨਗਰੋਟਾ ਮਿਲਟਰੀ ਬੇਸ 'ਤੇ ਅੱਤਵਾਦੀ ਹਮਲਾ ਹੋਇਆ ਸੀ ਭਾਰਤੀ ਫੌਜ ਦੇ ਸਫਲ ਸਰਜੀਕਲ ਸਟ੍ਰਾਈਕ ਦੇ ਦੋ ਮਹੀਨੇ ਬਾਅਦ ਹੀ ਬਦਲੇ ਦੀ ਭਾਵਨਾ ਨਾਲ ਹਥਿਆਰਾਂ ਨਾਲ ਲੈਸ ਘੁਸਪੈਠੀਆਂ ਨੇ ਕੈਂਪ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਸੀ ਬੇਸ ਦੇ ਅੰਦਰ ਰਹਿਣ ਵਾਲੇ ਪਰਿਵਾਰਾਂ ਨੂੰ ਬਚਾਉਣ ਲਈ ਭਾਰਤੀ ਫੌਜ ਦੇ ਸੈਨਿਕਾਂ ਨੇ ਕੁਰਬਾਨੀ ਦੀ ਸੱਚੀ ਭਾਵਨਾ ਅਤੇ ਅਸਾਧਾਰਣ ਹਿੰਮਤ ਦਾ ਪ੍ਰਦਰਸ਼ਨ ਕੀਤਾ ਸੀ

ਬੈਸਟਸੇਲਿੰਗ ਲੇਖਕ ਭਾਵਨਾ ਅਰੋੜਾ ਦੀ ਇਹ ਕਿਤਾਬ ਪਾਠਕਾਂ ਨੂੰ ਉਸ ਮੰਦਭਾਗੇ ਦਿਨ ਦੀ ਡੂੰਘਾਈ ਵਿੱਚ ਲੈ ਜਾਂਦੀ ਹੈ ਜਦੋਂ ਭਾਰਤੀ ਫੌਜ ਨੇ ਬਹਾਦਰੀ ਦੀ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ ਅਤੇ ਅਣਗਿਣਤ ਜਾਨਾਂ ਬਚਾਈਆਂ

ਭਾਵਨਾ ਅਰੋੜਾ ਆਪਣੇ ਸਭ ਤੋਂ ਵੱਧ ਵਿਕਣ ਵਾਲੇ ਨਾਵਲਾਂ ਲਈ ਜਾਣੀ ਜਾਂਦੀ ਹੈ ਜੋ ਬਹਾਦਰੀ ਦੀਆਂ ਸੱਚੀਆਂ ਕਹਾਣੀਆਂ ਨੂੰ ਉਜਾਗਰ ਕਰਦੇ ਹਨ ਇੱਕ ਅਧਿਆਪਕ, ਕਾਰਪੋਰੇਟ ਟ੍ਰੇਨਰ ਅਤੇ ਅਕਾਦਮਿਕ, ਭਾਵਨਾ ਅਰੋੜਾ ਨੂੰ ਭਾਰਤੀ ਹਥਿਆਰਬੰਦ ਬਲਾਂ ਦੇ ਤਜ਼ਰਬਿਆਂ ਨੂੰ ਦਸਤਾਵੇਜ਼ਬੱਧ ਕਰਨ ਦਾ ਸਥਾਈ ਜਨੂੰਨ ਹੈ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਪ੍ਰਤੀ ਭਾਵਨਾ ਅਰੋੜਾ ਦੀ ਸ਼ਰਧਾ ਨੇ ਉਨ੍ਹਾਂ ਦੀ ਲਿਖਤ ਨੂੰ ਆਕਾਰ ਦਿੱਤਾ ਹੈ

'ਨਗਰੋਟਾ ਅੰਡਰ ਸੀਜ' ਵਿੱਚ ਉਹ ਫੌਜੀ ਬਹਾਦਰੀ ਦੇ ਮਨੁੱਖੀ ਪੱਖ ਨੂੰ ਦਿਲਚਸਪ ਢੰਗ ਨਾਲ ਕੈਪਚਰ ਕਰਦੀ ਹੈ, ਜੋ ਉਨ੍ਹਾਂ ਦੀ ਖੋਜ ਦੀ ਡੂੰਘਾਈ ਅਤੇ ਕਹਾਣੀ ਸੁਣਾਉਣ ਦੀ ਤੀਬਰਤਾ ਨੂੰ ਦਰਸਾਉਂਦੀ ਹੈ

ਮੀਡੀਆ ਨਾਲ ਗੱਲਬਾਤ ਕਰਦਿਆਂ ਭਾਵਨਾ ਅਰੋੜਾ ਨੇ ਕਿਹਾ, "ਨਗਰੋਟਾ ਅੰਡਰ ਸੀਜ ਭਾਰਤੀ ਫੌਜ ਦੇ ਬਹਾਦਰ ਫੌਜੀਆਂ ਦੀ ਹਿੰਮਤ ਅਤੇ ਬਹਾਦਰੀ ਬਾਰੇ ਗੱਲ ਕਰਦੀ ਹੈ ਜੋ ਆਪਰੇਸ਼ਨ ਵਿੱਚ ਸ਼ਾਮਲ ਸਨਇਹ ਕਿਤਾਬ ਸਾਡੇ ਸੁਰੱਖਿਆ ਬਲਾਂ ਦੁਆਰਾ ਪੂਰੇ ਹਰਕਿਊਲੀਅਨ ਆਪਰੇਸ਼ਨ ਨੂੰ ਸਭ ਤੋਂ ਬਹਾਦਰੀ ਨਾਲ ਚਲਾਉਣ ਦੇ ਤਰੀਕੇ ਦਾ ਵੇਰਵਾ ਦਿੰਦੀ ਹੈ

ਉਨ੍ਹਾਂ ਅੱਗੇ ਕਿਹਾ, "ਹਰ ਸਵੇਰ ਖੰਭਾਂ ਵਿੱਚ ਉਡੀਕ ਕਰ ਰਹੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੀ ਹੈਪਰ ਇਹ ਉਨ੍ਹਾਂ ਬਹੁਤ ਸਾਰੇ ਲੋਕਾਂ ਲਈ ਸੱਚ ਨਹੀਂ ਸੀ ਜੋ 29 ਨਵੰਬਰ, 2016 ਦੀ ਸਵੇਰ ਨੂੰ ਨਗਰੋਟਾ ਛਾਉਣੀ ਵਿੱਚ ਭਾਰੀ ਗੋਲੀਬਾਰੀ ਅਤੇ ਗ੍ਰਨੇਡ ਫਟਣ ਦੀਆਂ ਆਵਾਜ਼ਾਂ ਸੁਣ ਕੇ ਉੱਠੇ ਸਨ

ਇਹ ਉਹ ਮੰਦਭਾਗੀ ਸਵੇਰ ਸੀ ਜਦੋਂ ਤਿੰਨ ਫਿਦਾਈਨ ਕੁਝ ਸਥਾਨਕ ਲੋਕਾਂ ਦੀ ਮਦਦ ਨਾਲ ਭਾਰੀ ਸੁਰੱਖਿਆ ਵਾਲੇ ਫੌਜੀ ਖੇਤਰ ਵਿੱਚ ਦਾਖਲ ਹੋਏ ਅਤੇ ਤਬਾਹੀ ਮਚਾਈ ਜਿਸ ਨੇ ਸਾਡੇ ਬਹਾਦਰ ਸੈਨਿਕਾਂ ਦੀਆਂ ਸੱਤ ਕੀਮਤੀ ਜਾਨਾਂ ਲੈ ਲਈਆਂਅੱਤਵਾਦੀ ਹਥਿਆਰਾਂ, ਗੋਲਾ-ਬਾਰੂਦ ਅਤੇ ਭੋਜਨ ਨਾਲ ਲੈਸ ਸਨ ਜੋ ਉਨ੍ਹਾਂ ਨੂੰ ਇਕ ਹਫਤੇ ਤੱਕ ਚੱਲ ਸਕਦੇ ਸਨ ਅਤੇ ਛਾਉਣੀ ਵਿਚ ਬੰਧਕ ਵਰਗੀ ਸਥਿਤੀ ਪੈਦਾ ਕਰਨ ਦੀ ਨਾਪਾਕ ਯੋਜਨਾ ਨਾਲ ਆਏ ਸਨਜਦੋਂ ਉਹ ਉਸ ਖੇਤਰ ਵਿੱਚ ਰਹਿਣ ਵਾਲੇ ਪਰਿਵਾਰਾਂ ਦੇ ਦਰਵਾਜ਼ੇ ਖੜਕਾ ਰਹੇ ਸਨ, ਭਾਰਤੀ ਫੌਜ ਉਨ੍ਹਾਂ ਨੂੰ ਫੜਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਸੀ ਅਰਧ ਸੈਨਿਕ ਬਲਾਂ ਸਮੇਤ ਫੌਜ ਨੇ ਬਿਹਤਰੀਨ ਹੁਨਰ ਅਤੇ ਸਿਖਲਾਈ ਨਾਲ ਲੈਸ ਹੋ ਕੇ ਉਨ੍ਹਾਂ ਸਾਰਿਆਂ ਨੂੰ ਨੱਥ ਪਾਈ ਅਤੇ ਸਾਡੇ ਲੋਕਾਂ ਨੂੰ ਬੰਧਕ ਬਣਾਏ ਜਾਣ ਦੀ ਖਤਰਨਾਕ ਸਥਿਤੀ ਨੂੰ ਨਾਕਾਮ ਕਰ ਦਿੱਤਾ