ਨਵਾਂਸ਼ਹਿਰ, 01 ਫਰਵਰੀ 2024:-- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ
ਪ੍ਰਧਾਨਗੀ ਹੇਠ ਪੀ.ਐਮ ਵਿਸ਼ਵਕਰਮਾ ਸਕੀਮ ਦੀ ਜ਼ਿਲ੍ਹਾ ਇੰਪਲੀਮੈਂਟਿੰਗ ਕਮੇਟੀ ਦੀ
ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਜਨਰਲ ਮੈਨੇਜਰ ਜ਼ਿਲ੍ਹਾ
ਉਦਯੋਗ ਕੇਂਦਰ ਵੱਲੋ ਦੱਸਿਆ ਗਿਆ ਕਿ ਪੀ.ਐਮ ਵਿਸ਼ਵਕਰਮਾ ਸਕੀਮ ਅਧੀਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ
ਨਗਰ ਦੇ ਕਾਮਨ ਸਰਵਿਸ ਸੈਂਟਰਾਂ ਵਿੱਚ ਕੁੱਲ 865 ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ
ਚੁੱਕੀ ਹੈ। ਇਹਨਾਂ ਰਜਿਸਟਰਡ ਉਮੀਦਵਾਰਾਂ ਦੀਆਂ ਅਰਜੀਆਂ ਪਿੰਡ ਦੇ ਸਰਪੰਚ ਵੱਲੋ ਉਸ ਉਪਰੰਤ
ਜ਼ਿਲ੍ਹਾ ਕਮੇਟੀ ਵੱਲੋ ਅਪਰੁਵ ਕੀਤਾ ਜਾਣੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋ ਸਰਪੰਚ
ਪੱਧਰ ਤੇ ਪੈਂਡਿੰਗ ਪਈਆਂ ਅਰਜੀਆਂ ਨੂੰ ਅਪਰੂਵ ਕਰਨ ਬਾਰੇ ਚਰਚਾ ਕੀਤੀ ਗਈ। ਇਸ ਤੋ ਇਲਾਵਾ
ਸਰਪੰਚਾਂ ਵੱਲੋ ਅਪਰੂਵ ਕੀਤੀਆਂ ਗਈਆਂ ਅਰਜੀਆਂ ਨੂੰ ਅਗਲੀ ਸਟੇਜ ਤੇ ਜਿਲਾ ਇੰਪਲੀਮੈਂਟਿੰਗ
ਕਮੇਟੀ ਵੱਲੋ ਅਪਰੂਵ ਕਰਨ ਲਈ ਪ੍ਰੋਸੀਜਰ ਤੈਅ ਕਰਨ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਭਾਰਤ
ਸਰਕਾਰ ਐਮ.ਐਸ.ਐਮ.ਈ ਮੰਤਰਾਲੇ ਦੇ ਦੀਪਕ ਚੇਚੀ ਵੱਲੋ ਇਸ ਸਕੀਮ ਅਧੀਨ ਟੀਚਿਆਂ ਨੂੰ ਸਮੇ ਸਿਰ
ਪੂਰਾ ਕਰਨ ਲਈ ਮਹੱਤਵਪੂਰਨ ਸੁਝਾਅ ਦਿੱਤੇ ਗਏ। ਇਸ ਮੌਕੇ ਤੇ ਲੀਡ ਬੈਂਕ ਮੈਨੇਜਰ, ਸਮੂਹ
ਬੀ.ਡੀ.ਪੀ.ਓ ਸਮੇਤ ਕਮੇਟੀ ਮੈਂਬਰ ਮੌਜੂਦ ਸਨ।