ਜੰਗੀ ਯਾਦਗਾਰ ਸਮਾਰਕ 'ਤੇ ਬਲੈਕ ਐਲੀਫੈਂਟ ਡਵੀਜਨ ਦੇ ਕਮਾਂਡਰ ਤੇ ਹੋਰਨਾਂ ਵੱਲੋਂ ਸ਼ਰਧਾਂਜਲੀਆਂ

-ਬਰੇਵ ਹਾਰਟ ਮੋਟਰਸਾਈਕਲ ਰੈਲੀ ਨੇ ਨੌਜਵਾਨਾਂ ਨੂੰ ਸੈਨਾ 'ਚ ਭਰਤੀ ਹੋਣ ਦਾ ਸੁਨੇਹਾ ਦਿੱਤਾ
-ਬਰੇਵ ਹਾਰਟ ਮੋਟਰਸਾਈਕਲ ਰੈਲੀ 'ਚ ਸ਼ਾਮਲ ਬਾਈਕਰਜ਼ ਨੂੰ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ
ਕੀਤਾ ਸਨਮਾਨਿਤ

ਪਟਿਆਲਾ, 3 ਫਰਵਰੀ:ਪਟਿਆਲਾ ਹੈਰੀਟੇਜ ਅਤੇ ਮਿਲਟਰੀ ਲਿਟਰੇਚਰ ਫ਼ੈਸਟੀਵਲ ਦੇ ਦੂਜੇ ਤੇ
ਆਖ਼ਰੀ ਦਿਨ ਇੱਥੇ
ਵਾਈ.ਪੀ.ਐਸ. ਚੌਂਕ ਵਿਖੇ ਪਟਿਆਲਾ ਰਾਜ ਬਲ ਅਤੇ ਬਲੈਕ ਐਲੀਫੈਂਟ ਜੰਗੀ ਯਾਦਗਾਰ ਸਮਾਰਕ ਵਿਖੇ
ਭਾਰਤੀ ਸੈਨਾ ਦੀ ਬਲੈਕ ਐਲੀਫੈਂਟ ਡਿਵੀਜਨ ਦੇ ਜੀ.ਓ.ਸੀ. ਮੇਜਰ ਜਨਰਲ ਪੁਨੀਤ ਅਹੁਜਾ, ਮਿਲਟਰੀ
ਲਿਟਰੇਚਰ ਫ਼ੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ.ਜਨ (ਰਿਟਾ.) ਟੀ.ਐਸ. ਸ਼ੇਰਗਿੱਲ, ਲੈਫ.ਜਨ
(ਰਿਟਾ.) ਚੇਤਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਦੇ
ਵੀ.ਸੀ. ਲੈਫ.ਜਨ (ਰਿਟਾ.) ਡਾ. ਜੇ.ਐਸ. ਚੀਮਾ ਤੇ ਵਧੀਕ ਡਿਪਟੀ ਕਮਿਸ਼ਨਰ ਅਨੂਪ੍ਰਿਤਾ ਜੌਹਲ
ਸਮੇਤ ਹੋਰਨਾਂ ਨੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਇਸ ਤੋਂ ਬਾਅਦ ਪੋਲੋ ਗਰਾਊਂਡ ਵਿਖੇ ਇਕੱਠੇ ਹੋਏ 150 ਦੇ ਕਰੀਬ ਵੱਖ-ਵੱਖ ਮੋਟਰਸਾਈਕਲ ਸਵਾਰਾਂ
ਦੀ ਬਰੇਵ ਹਾਰਟ ਮੋਟਰਸਾਈਕਲ ਰੈਲੀ ਨੂੰ ਜੀ.ਓ.ਸੀ. ਮੇਜਰ ਜਨਰਲ ਪੁਨੀਤ ਅਹੁਜਾ ਵੱਲੋਂ ਝੰਡੀ
ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਪਟਿਆਲਾ ਸ਼ਹਿਰ ਵਿਖੇ ਕਰੀਬ 26 ਕਿਲੋਮੀਟਰ ਦਾ ਚੱਕਰ
ਪੂਰਾ ਕਰਕੇ ਖ਼ਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫ਼ੈਸਟੀਵਲ ਵਾਲੇ ਸਥਾਨ 'ਤੇ ਸਮਾਪਤ ਹੋਈ,
ਜਿਥੇ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੋਟਰਸਾਈਕਲ ਰੈਲੀ
ਵਿੱਚ ਸ਼ਾਮਲ ਬਾਈਕਰਜ਼ ਨੂੰ ਸਨਮਾਨਤ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਅਨੂਪ੍ਰਿਤਾ ਜੌਹਲ ਨੇ ਦੱਸਿਆ ਕਿ ਮਿਲਟਰੀ ਲਿਟਰੇਚਰ ਫ਼ੈਸਟੀਵਲ
ਐਸੋਸੀਏਸ਼ਨ, ਭਾਰਤੀ ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਇਹ ਬਰੇਵ ਹਾਰਟ
ਮੋਟਰਸਾਈਕਲ ਰਾਈਡ ਰੈਲੀ ਦਾ ਉਦੇਸ਼ ਜਿੱਥੇ ਦੇਸ਼ ਦੀ ਆਜ਼ਾਦੀ ਦੇ 76 ਸਾਲਾਂ ਦੇ ਇਤਿਹਾਸ 'ਚ
ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਹੈ, ਉਥੇ ਹੀ ਨੌਜਵਾਨਾਂ ਨੂੰ ਸੈਨਾ 'ਚ
ਭਰਤੀ ਹੋਣ ਲਈ ਪ੍ਰੇਰਿਤ ਕਰਨਾ ਵੀ ਹੈ।
ਬਰੇਵ ਹਾਰਟ ਮੋਟਰਸਾਈਕਲ ਰੈਲੀ ਦੀ ਅਗਵਾਈ ਕਰਨਲ ਆਰ.ਪੀ.ਐਸ. ਬਰਾੜ ਨੇ ਕੀਤੀ। ਇਸ ਮੌਕੇ
ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਗਰੁੱਪ ਲੀਡਰ ਇਮਰਾਨ ਦੀ ਅਗਵਾਈ ਹੇਠ ਬਜਾਜ ਏਵੈਨਜ਼ਰ ਕਲੱਬ,
ਚੰਡੀਗੜ੍ਹ ਨੇ ਸ਼ਮੂਲੀਅਤ ਕੀਤੀ ਹੈ, ਜਦਕਿ ਰਾਜਦੀਪ ਸਿੰਘ ਦੀ ਅਗਵਾਈ ਵਿੱਚ ਨੋਮੈਡਜ਼ ਆਨ ਵੀਲ,
ਹਸਨ ਦੀ ਅਗਵਾਈ ਵਿੱਚ ਪੀ.ਬੀ. 11, ਜੀਵਨ ਦੀ ਅਗਵਾਈ ਵਿੱਚ ਦੀ ਹਾਈਵੇਅਜ਼ ਰਾਈਡਰਜ਼, ਮੁਨੀਸ਼ ਦੀ
ਅਗਵਾਈ ਵਿੱਚ ਦੀ ਥੰਮਪਰਜ਼ ਅਤੇ ਪੁਰਬ ਦੀ ਅਗਵਾਈ ਵਿੱਚ ਪਟਿਆਲਾ ਬਾਈਕਰਜ਼ ਵੱਲੋਂ ਹਿੱਸਾ ਲਿਆ
ਗਿਆ।
ਇਸੇ ਦੌਰਾਨ ਮਿਲਟਰੀ ਲਿਟਰੇਚਰ ਫ਼ੈਸਟੀਵਲ 'ਚ ਵਿਦਿਆਰਥੀਆਂ ਲਈ ਫ਼ੌਜੀ ਇਤਿਹਾਸ ਦੇ ਜੋਸ਼, ਜਜ਼ਬੇ
ਤੇ ਬਹਾਦਰੀ ਦਾ ਵਰਨਣ ਕਰਦੀਆਂ ਦਸਤਾਵੇਜੀ ਫ਼ਿਲਮਾਂ ਵੀ ਦਿਖਾਈਆਂ ਗਈਆਂ। ਇਨ੍ਹਾਂ 'ਚ 'ਰਕਸ਼ਕ ਏ
ਹਿੰਦ', ਸਿੱਖ ਰੈਜੀਮੈਂਟ ਦੇ 100 ਵਰ੍ਹੇ ਪੂਰੇ ਹੋਣ ਸਬੰਧੀ ਫ਼ਿਲਮ, ਟਰਾਸਫੋਰਮੈਸ਼ਨ ਆਫ਼
ਇੰਡੀਅਨ ਆਰਮੀ, ਸਬਮਰੀਨਜ਼ ਆਫ਼ ਇੰਡੀਅਨ ਨੇਵੀ, ਸਿਆਚੀਨ ਐਂਡ ਉਪਰੇਸ਼ਨ ਮੇਘਦੂਤ, ਇੰਡੀਅਨ ਆਰਮੀ:
ਇਨਵਿਜੀਬਲ ਬਟ ਇਫੈਕਟਿਵ ਅਤੇ ਕਾਰਗਿਲ ਵੀ ਸ਼ਾਮਲ ਸਨ। ਇਸ ਮੌਕੇ ਮੇਲੇ ਦੇ ਨੋਡਲ ਅਫ਼ਸਰ
ਐਸ.ਡੀ.ਐਮ ਚਰਨਜੀਤ ਸਿੰਘ, ਤਹਿਸੀਲਦਾਰ ਲਾਰਸਨ ਸਿੰਗਲਾ ਤੇ ਹੋਰ ਸ਼ਖ਼ਸੀਅਤਾਂਮੌਜੂਦਸਨ।