Fwd: Press Note Dated 16/12/2024 - Theft Case PS Dasuya District Hoshiarpur Police

ਜਿਲ੍ਹਾ ਹੁਸ਼ਿਆਰਪੁਰ ਪੁਲਿਸ ਵਲੋਂ   ਪਿੰਡ ਹਰਦੋਥਲਾ ਵਿਖੇ ਹੋਈ ਚੋਰੀ ਦੀ ਵਾਰਦਾਤ ਨੂੰ   ਟਰੇਸ ਕੀਤਾ
ਹੁਸ਼ਿਆਰਪੁਰ  16 - ਸ਼੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ ਫ.ਫ.ਸ਼ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ਼੍ਰੀ ਜਤਿੰਦਰਪਾਲ ਸਿੰਘ ਉੱਪ ਪੁਲਿਸ ਕਪਤਾਨ ਦਸੂਹਾ ਜੀ ਦੀ ਨਿਗਰਾਨੀ ਹੇਠ ੀਨਸਪ. ਪ੍ਰਭਜੋਤ ਕੋਰ ਮੁੱਖ ਅਫਸਰ ਥਾਣਾ ਦਸੂਹਾ , ੀਨਸਪ. ਗੁਰਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਜੀ  ਦੀ ਯੋਗ ਨਿਗਰਾਨੀ ਹੇਠ ਮਿਤੀ 07-12-2024 ਨੂੰ ਨਾ ਮਾਲੂਮ ਵਿਅਕਤੀ ਵਲੋ ਪਿੰਡ ਹਰਦੋਥਲਾ ਵਿਖੇ ਚੋਰੀ ਕਰਨ ਵਾਲੇ ਚੋਰ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ।ਸ਼੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਨੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਮਿਤੀ 07-12-24 ਨੂੰ ਸ਼੍ਰੀ ਜਗਮਾਲ ਸਿੰਘ ਓਠੌ ਜੀ ਦੇ ਘਰ ਨਾ-ਮਾਲੂਮ ਵਿਅਕਤੀ ਵੱਲੋਂ ਘਰ ਵਿੱਚ ਦਾਖਲ ਹੋ ਕੇ 02 ਲਾਇਸੈਂਸੀ ਰਿਵਾਲਵਰ, ਵਿਦੇਸ਼ੀ ਕਰੰਸੀ ਅਤੇ ਸੋਨਾ/ਚਾਂਦੀ ਦੇ ਗਹਿਣਿਆ ਨੂੰ ਚੋਰੀ ਕੀਤੀ ਗਈ ਸੀ।ਜਿਸ ਸਬੰਧੀ ਮੁੱਕਦਮਾ ਨੰਬਰ 246 ਮਿਤੀ 07-12-2024 ਅ/ਧ 305,331(3) ਭਂਸ਼ ਥਾਣਾ ਦਸੂਹਾ ਦਰਜ ਕੀਤਾ ਗਿਆ ਹੈ । ਜੋ ਮੁੱਕਦਮਾ ਨੂੰ ਟਰੇਸ ਕਰਨ ਲਈ ਵੱਖ ਵੱਖ ਵਿਸ਼ੇਸ਼ ਟੀਮਾ ਦਾ ਗਠਨ ਕਰਕੇ ਟੀਮਾ ਰਵਾਨਾ ਕੀਤੀਆ ਗਈਆ ਹਨ।ਜੋ ਉਕਤ ਟੀਮਾ ਵਲੋ ਉਕਤ ਵਾਰਦਾਤ ਨੂੰ ਟੈਕੀਨਕਲ, ਛਛਠੜ ਕੈਮਰਿਆ ਅਤੇ ਖੂਫੀਆ ਸੋਰਸ ਲਗਾ ਕੇ ਟਰੇਸ ਕੀਤਾ ਗਿਆ ਹੈ।
     ਜੋ ਦੋਰਾਨੇ ਤਫਤੀਸ਼ ਪੁਲਿਸ ਪਾਰਟੀ ਵਲੋ 01 ਵਿਅਕਤੀ ਜਿਸਨੇ ਉਕਤ ਸਾਰੀ ਵਾਰਦਾਤ ਨੂੰ ਘਰ ਦੇ ਅੰਦਰ ਦਾਖਲ ਹੋ ਕੇ ਚੋਰੀ ਕੀਤੀ ਸੀ ਨੂੰ ਕਾਬੂ ਕੀਤਾ ਗਿਆ ਹੈ। ਜਿਸ ਦਾ ਨਾਮ ਪਵਨ ਪੁੱਤਰ ਵਿਨੋਦ ਵਾਸੀ ਜੁਗਿਆਲ ਨੇੜੇ ਸ਼ਮਸ਼ਾਨ ਘਾਟ ਥਾਣਾ ਜੁਗਿਆਲ ਜਿਲਾ ਪਠਾਨਕੋਟ ਹੈ। ਜਿਸ ਪਾਸੋ ਚੋਰੀ ਕੀਤੇ 02 ਰਿਵਾਲਵਰ, 02 ਪੇਚਕਸ, 01 ਸਟੀਲ ਰੋਡ ਮੋਕਾ ਪਰ ਹੀ ਬ੍ਰਾਮਦ ਕੀਤੇ ਗਏ, ਜਿਸਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਬਾਕੀ ਚੋਰੀ ਸ਼ੁਦਾ ਸਮਾਨ ਉਸ ਨੇ ਸੁਨਿਆਰੇ ਰਾਜ ਕੁਮਾਰ ਪੁੱਤਰ ਅਮਰਨਾਥ ਵਾਸੀ ਖਾਨਪੁਰ ਹਾਲ ਵਾਸੀ ਸੁਨਿਆਰਾ ਮੁੱਹਲਾ ਪਠਾਨਕੋਟ ਨੂੰ ਵੇਚਿਆ ਹੈ। ਜਿਸ ਨੂੰ ਵੀ ਪੁਲਿਸ ਪਾਰਟੀ ਵਲੋ ਉਕਤ ਨੂੰ ਵੀ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਨੂੰ ਮਾਨਯੌਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾ ਪਾਸੋ ਡੁੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।  ਮੁੱਕਦਮਾ ਦੀ ਤਫਤੀਸ਼ ਜਾਰੀ ਹੈ। ਜੋ ਦੋਸ਼ੀ ਪਵਨ ਮੁੱਕਦਮੇ ਦਰਜ ਹਨ।ਜਿਹਨਾ ਪਾਸੋ ਹੇਠ ਲਿਖੇ ਅਨੁਸਾਰ ਰਿਕਵਰੀ ਹੋਈ ਹੈ।
ਗ੍ਰਿਫਤਾਰ ਦੋਸ਼ੀ:-1.  ਪਵਨ ਪੁੱਤਰ ਵਿਨੋਦ ਵਾਸੀ ਜੁਗਿਆਲ ਨੇੜੇ ਸ਼ਮਸ਼ਾਨ ਘਾਟ ਥਾਣਾ ਜੁਗਿਆਲ ਜਿਲਾ ਪਠਾਨਕੋਟ
2. ਰਾਜ ਕੁਮਾਰ ਪੁੱਤਰ ਅਮਰਨਾਥ ਵਾਸੀ ਖਾਨਪੁਰ ਹਾਲ ਵਾਸੀ ਸੁਨਿਆਰਾ ਮੁੱਹਲਾ ਪਠਾਨਕੋਟ
ਬ੍ਰਾਮਦਗੀ :-
 ਚੋਰੀ ਸ਼ੁਦਾ 02 ਲਾਇਸੈਂਸੀ ਰਿਵਾਲਵਰ
 36 ਗ੍ਰਾਮ ਸੋਨਾ ਗਹਿਣੇ
 270 ਗ੍ਰਾਮ ਚਾਂਦੀ
 ਵਿਦੇਸ਼ੀ ਕਰੰਸੀ

ਪਹਿਲਾ ਦਰਜ ਕੀਤੇ ਮੁੱਕਦਮੇ :-
ਮੁਕਦਮਾਂ ਨੰ: 1. ਮੁੱਕਦਮਾ ਨੰ: 54 ਮਿਤੀ 28-07-2019 ਅ/ਧ 454,380,34 ਭ,ਦ ਥਾਣਾ ਸ਼ਾਹਪੁਰ ਕੰਢੀ ਜਿਲ੍ਹਾ  
              ਪਠਾਨਕੋਟ
   2.  ਮੁੱਕਦਮਾ ਨੰ: 135 ਮਿਤੀ 04-08-2019 ਅ/ਧ 457,380,411 ਭ,ਦ ਥਾਣਾ ਭੋਗਪੁਰ ਜਿਲ੍ਹਾ ਜਲੰਧਰ

ਇਸ  ਤੋ ਇਲਾਵਾ ਦੋਸ਼ੀ ਪਵਨ ਕੁਮਾਰ ਉਕੱਤ ਵਲੋ ਇੰਕਸ਼ਾਫ ਵਿੱਚ 3 ਚੋਰੀਆ ਹੋਰ ਮੰਨੀਆ ਹਨ ਜਿਹਨਾ ਦੀ ਤਫਤੀਸ਼ ਜਾਰੀ ਹੈ

Fwd: Press Note Dated 16/12/2024 - Murder Case PS Tanda District Hoshiarpur Police

ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ  ਪਿੰਡ ਰਾਪੁਰ, ਥਾਣਾ ਟਾਂਡਾ ਵਿਖੇ ਅਜੈ ਕੁਮਾਰ ਨਾਮ ਦੇ ਵਿਅਕਤੀ ਦੇ ਹੋਏ ਅੰਨੇ ਕਤਲ ਨੂੰ ਟਰੇਸ
ਹੁਸ਼ਿਆਰਪੁਰ, 16 ਦਸੰਬਰ: ਸ਼੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ, ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਕਪਤਾਨ ਪੁਲਿਸ/ਤਫਤੀਸ਼ ਹੁਸ਼ਿਆਰਪੁਰ, ਸ਼੍ਰੀ ਦਵਿੰਦਰ ਸਿੰਘ ਬਾਜਵਾ ਫਫਸ਼, ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਟਾਂਡਾ ਜੀ ਦੀ ਯੋਗ ਨਿਗਰਾਨੀ ਹੇਠ ਇੰਸਪੈਕਟਰ ਗੁਰਿੰਦਰਜੀਤ ਸਿੰਘ, ਮੁੱਖ ਅਫਸਰ ਥਾਣਾ ਟਾਂਡਾ ਨੰੂੰ ਮਿਤੀ 08/12/2024 ਨੂੰ ਹੋਏ ਇੱਕ ਅੰਨੇ ਕਤਲ ਨੂੰ ਟਰੇਸ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ। ਸ਼੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 08-12-24 ਨੂੰ ਥਾਣਾ ਟਾਂਡਾ ਦੀ ਲੋਕਲ ਪੁਲਿਸ ਨੂੰ ਇਤਲਾਹ ਮਿਲੀ ਕਿ ਇਕ ਨਾ-ਮਾਲੂਮ ਨੋਜਵਾਨ ਦੀ ਲਾਸ਼ ਕਮਾਦ ਦੇ ਖੇਤਾ ਵਿੱਚ ਪਈ ਹੈ, ਜਿਸਦੇ ਸਰੀਰ ਪਰ ਜਖਮਾ ਦੇ ਨਿਸ਼ਾਨ ਸਨ, ਜੋ ਮੋਕਾ ਤੇ ਸ਼੍ਰੀ ਦਵਿੰਦਰ ਸਿੰਘ ਬਾਜਵਾ ਫਫਸ਼, ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਟਾਂਡਾ ਵੱਲੋਂ ਮੁਲਾਹਜਾ ਮੋਕਾ ਕੀਤਾ ਗਿਆ ਸੀ।ਜੋ ਮ੍ਰਿਤਕ ਨੋਜਵਾਨ ਦੇ ਸਿਰ ਵਿੱਚ ਸੱਟਾ ਦੇ ਕਾਫੀ ਨਿਸ਼ਾਨ ਸਨ।ਜਿਸਤੇ ਮੁਕੱਦਮਾ ਨੰਬਰ 287 ਮਿਤੀ 08-12-2024 ਅ/ਧ 103,3(5) ਬੀ.ਐਨ.ਐਸ ਥਾਣਾ ਟਾਂਡਾ ਨਾ ਮਾਲੂਮ ਵਿਅਤਕੀਆਂ ਦੇ ਖਿਲਾਫ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਤਫਤੀਸ਼ ਦੋਰਾਨ ਮੁਕੱਦਮਾ ਨੂੰ ਟਰੇਸ ਕਰਨ ਲਈ ਸ਼੍ਰੀ ਦਵਿੰਦਰ ਸਿੰਘ ਬਾਜਵਾ ਫਫਸ਼, ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਟਾਂਡਾ ਵੱਲੋਂ ਲੋਕਲ ਪੁਲਿਸ ਦੀਆ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ ਅਤੇ ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਤਰੀਕੇ ਨਾਲ ਕਰਨ ਤੇ ਮੁਕੱਦਮਾ ਵਿੱਚ ਇਕ ਸ਼ੱਕੀ ਅੋਰਤ ਜਰੀਨਾ ਖਤੂਨ ਪਤਨੀ ਜਸਵਿਦਰ ਸਿੰਘ ਵਾਸੀ ਗਲੀ ਨੰਬਰ 3 ਬਾਬਾ ਨਾਮਦੇਵ ਕਲੋਨੀ ਟਿੱਬਾ ਰੋਡ ਥਾਣਾ ਟਿੱਬਾ ਜਿਲਾ ਲੁਧਿਆਣਾ ਪਾਸੋ ਪੁੱਛ ਗਿੱਛ ਕੀਤੀ ਜਿਸਨੇ ਮੰਨਿਆ ਕਿ ਉਹ ਮਿਤੀ 07.12.2024 ਨੂੰ ਆਪਣੇ ਦੋਸਤ ਗੁਲਜਾਰਪ੍ਰੀਤ ਸਿੰਘ ਉਰਫ ਪ੍ਰੀਤ ਵਾਸੀ ਰਾਪੁਰ ਨੂੰ ਮਿਲਣ ਵਾਸਤੇ ਟੋਲ ਪਲਾਜਾ ਚੋਲਾਂਗ ਤੇ ਉਤਰ ਕੇ ਉਸਦੇ ਪਿੰਡ ਪੈਦਲ ਜਾ ਰਹੀ ਸੀ ਤੇ ਗੁਲਜਾਰਪ੍ਰੀਤ ਸਿੰਘ ਨਾਲ ਫੋਨ ਪਰ ਗੱਲ ਵੀ ਕਰ ਰਹੀ ਸੀ।ਜਿਸਨੂੰ ਰਸਤੇ ਵਿੱਚ ਮ੍ਰਿਤਕ ਅਜੇ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਜੱਲੋਵਾਲ ਥਾਣਾ ਹਰਿਆਣਾ ਉਕਤ ਮਿਲਿਆ ਤੇ ਉਸ ਨਾਲ ਬਦਤਮਿਜੀ ਕਰਨ ਲੱਗ ਪਿਆ ਜੋ ਉਹਨਾ ਦੀਆਂ ਗੱਲਾਂ ਗੁਲਜਾਰਪ੍ਰੀਤ ਸਿੰਘ ਨੇ ਸੁਣ ਲਈਆਂ ਤੇ ਮੋਕਾ ਪਰ ਪੁੱਜ ਕੇ ਤੈਸ਼ ਵਿੱਚ ਆ ਕੇ ਅਜੇ ਕੁਮਾਰ ਦੇ ਸਿਰ ਵਿੱਚ ਸੱਟਾਂ ਮਾਰ ਕੇ ਅਜੇ ਕੁਮਾਰ ਦਾ ਕਤਲ ਕਰ ਦਿੱਤਾ।ਜੋ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁਕੱਦਮਾ ਵਿੱਚ ਦੋਸ਼ਣ ਜਰੀਨਾ ਖਤੂਨ ਉਕਤ ਨੂੰ ਮਿਤੀ 14.12.2024 ਨੂੰ ਅਤੇ ਦੋਸ਼ੀ ਗੁਲਜਾਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਹਰਦੀਪ ਸਿੰਘ ਵਾਸੀ ਰਾਪੁਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੂੰ ਮਿਤੀ 16.12.2024 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ।ਮੁਕੱਦਮਾ ਦੀ ਤਫਤੀਸ਼ ਜਾਰੀ ਹੈ।  
ਗ੍ਰਿਫਤਾਰ ਦੋਸ਼ੀ:-

1.ਜਰੀਨਾ ਖਤੂਨ ਪਤਨੀ ਜਸਵਿਦਰ ਸਿੰਘ ਵਾਸੀ ਗਲੀ ਨੰਬਰ 3 ਬਾਬਾ ਨਾਮਦੇਵ ਕਲੋਨੀ ਟਿੱਬਾ ਰੋਡ ਥਾਣਾ ਟਿੱਬਾ ਜਿਲਾ ਲੁਧਿਆਣਾ ਗ੍ਰਿ ਮਿਤੀ 14.12.2024

2.ਗੁਲਜਾਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਹਰਦੀਪ ਸਿੰਘ ਵਾਸੀ ਰਾਪੁਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ
   ਗ੍ਰਿ 16.12.24



Fwd: Punjabi and Hindi Press Note---ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਜ਼ਿਆਣ ਵਾਲਿਆਂ ਦੀ 96ਵੀਂ ਬਰਸੀ ‘ਤੇ ਨਰਸਰੀ ਦਾ ਉਦਘਾਟਨ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਜ਼ਿਆਣ ਵਾਲਿਆਂ ਦੀ 96ਵੀਂ ਬਰਸੀ 'ਤੇ ਨਰਸਰੀ ਦਾ ਉਦਘਾਟਨ
ਹੁਸ਼ਿਆਰਪੁਰ, 15 ਦਸੰਬਰ: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਧਾਰਮਿਕ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਸੰਭਾਲ ਲਈ ਮੋਹਰੀ ਭੂਮਿਕਾ ਨਿਭਾਉਣ।
ਰਾਜ ਸਭਾ ਮੈਂਬਰ ਨੇ ਨੇੜਲੇ ਪਿੰਡ ਜ਼ਿਆਣ ਵਿੱਚ ਸੰਤ ਬਾਬਾ ਹਰਨਾਮ ਸਿੰਘ ਜੀ ਦੀ 96ਵੀਂ ਬਰਸੀ ਦੇ ਮੌਕੇ 'ਰੱਬ ਜੀ ਦੀ ਨਰਸਰੀ' ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਸੰਗਤ ਨੂੰ ਬੂਟੇ ਵੰਡੇ ਗਏ ਅਤੇ ਨਵੇਂ ਬੂਟਿਆਂ ਲਈ ਲਿਫਾਫਿਆਂ ਵਿੱਚ ਬੀਜ ਲਗਾਏ ਗਏ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਹੋਰ ਹਰਿਆ-ਭਰਿਆ ਬਣਾਉਣ ਲਈ ਕਿਸਾਨ ਆਪਣੇ ਖੇਤਾਂ ਵਿੱਚ ਵਿਰਾਸਤੀ ਬੂਟੇ ਜਰੂਰ ਲਗਾਉਣ। ਉਨ੍ਹਾਂ ਸੁਝਾਅ ਦਿੱਤਾ ਕਿ ਧਾਰਮਿਕ ਸੰਸਥਾਵਾਂ ਵਾਤਾਵਰਣ ਸੰਭਾਲ ਦੀ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਤਾਂ ਜੋ ਸਾਫ-ਸੁਥਰਾ ਅਤੇ ਪ੍ਰਦੁਸ਼ਣ ਰਹਿਤ ਵਾਤਾਵਰਣ ਸਥਾਪਤ ਕੀਤਾ ਜਾ ਸਕੇ। ਉਨ੍ਹਾਂ ਨੇ ਬੂਟਿਆਂ ਦੀ ਨਰਸਰੀ ਸ਼ੁਰੂ ਕਰਨ ਦੇ ਨੇਕ ਕੰਮ ਲਈ ਬਾਬਾ ਬਲਰਾਜ ਸਿੰਘ ਅਤੇ ਮਹੰਤ ਗਗਨਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਸੰਗਤ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।
ਸੰਤ ਸੀਚੇਵਾਲ ਨੇ ਭਾਈ ਘਣਈਆ ਜੀ ਚੈਰੀਟੇਬਲ ਬਲੱਡ ਬੈਂਕ ਵੱਲੋਂ ਲਾਏ ਖੂਨਦਾਨ ਕੈਂਪ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਖੂਨਦਾਨ ਨੂੰ ਮਹਾਨ ਕਾਰਜ ਦੱਸਦਿਆਂ ਕਿਹਾ ਕਿ ਇਸ ਨਾਲ ਲੋੜਵੰਦ ਲੋਕਾਂ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਕੈਂਪ ਦੌਰਾਨ 36 ਯੂਨਿਟ ਖੂਨ ਇਕੱਤਰ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਸੰਜੀਵ ਸ਼ਰਮਾ, ਨਿਰਮਲਾ ਸੰਤ ਮੰਡਲ ਦੇ ਪ੍ਰਧਾਨ ਸੰਤ ਸੰਤੋਸ਼ ਸਿੰਘ ਥਲ੍ਹਾ, ਸੰਤ ਅਜੀਤ ਸਿੰਘ ਨੌਲੀ, ਸੰਤ ਭਗਵਾਨ ਸਿੰਘ ਹਰਖੋਵਾਲ, ਮਹੰਤ ਧਰਮਿੰਦਰ ਸਿੰਘ ਜਜ, ਜਰਨੈਲ ਸਿੰਘ ਗੜ੍ਹਦੀਵਾਲਾ, ਬਿੱਕਰ ਸਿੰਘ ਜੀਆਣ ਆਦਿ ਵੀ ਮੌਜੂਦ ਸਨ ।
ਫੋਟੋ ਕੈਪਸ਼ਨ:ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਬਲਰਾਜ ਸਿੰਘ, ਮਹੰਤ ਗਗਨਦੀਪ ਕੌਰ ਆਦਿ 'ਰੱਬ ਜੀ ਦੀ ਨਰਸਰੀ' ਦੇ ਉਦਘਾਟਨ ਮੌਕੇ ਬੂਟੇ ਅਤੇ ਬੀਜ ਲਗਾਉਂਦੇ ਹੋਏ

16 ਤੋਂ 23 ਦਸੰਬਰ ਤੱਕ ਹੁਸ਼ਿਆਰਪੁਰ ਆਰਮੀ ਫੀਲਡ ਫਾਇਰਿੰਗ ਰੇਂਜ ’ਚ ਨਾ ਜਾਣ ਲੋਕ: ਡਿਪਟੀ ਕਮਿਸ਼ਨਰ

16 ਤੋਂ 23 ਦਸੰਬਰ ਤੱਕ ਹੁਸ਼ਿਆਰਪੁਰ ਆਰਮੀ ਫੀਲਡ ਫਾਇਰਿੰਗ ਰੇਂਜ 'ਚ ਨਾ ਜਾਣ ਲੋਕ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 13 ਦਸੰਬਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਭਾਰਤੀ ਤਿੱਬਤ ਸੀਮਾ ਪੁਲਿਸ ਬੱਲ 16 ਤੋਂ 23 ਦਸੰਬਰ 2024 ਤੱਕ ਹੁਸ਼ਿਆਰਪੁਰ ਸਥਿਤ 11ਵੀਂ ਕੋਰ ਦੇ ਫੀਲਡ ਫਾਇਰਿੰਗ ਰੇਂਜ ਵਿਚ ਫੀਲਡ ਫਾਇਰਿੰਗ ਕਰਨ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਕੋਈ ਵੀ ਫੀਲਡ ਫਾਇਰਿੰਗ ਰੇਂਜ ਵਿਚ ਨਾ ਜਾਵੇ। 

Fwd: ਡਿਪਟੀ ਕਮਿਸ਼ਨਰ ਵੱਲੋਂ ਸਕੂਲ ਆਫ਼ ਐਮੀਨੈਂਸ ਭਾਦਸੋਂ ਦਾ ਦੌਰਾ

ਡਿਪਟੀ ਕਮਿਸ਼ਨਰ ਵੱਲੋਂ ਸਕੂਲ ਆਫ਼ ਐਮੀਨੈਂਸ ਭਾਦਸੋਂ ਦਾ ਦੌਰਾ
-ਆਪਣੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਲਈ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਉਸਾਰੂ ਗਤੀਵਿਧੀਆਂ 'ਚ ਵੀ ਹਿੱਸਾ ਲੈਣ-ਡਾ. ਪ੍ਰੀਤੀ ਯਾਦਵ
-ਸਕੂਲ ਦੇ ਬੁੱਕ ਕੈਫ਼ੇ ਤੇ ਕਾਨਫਰੰਸ ਰੂਮ ਦੀ ਸ਼ਲਾਘਾ
ਭਾਦਸੋਂ, 13 ਦਸੰਬਰ: ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸਕੂਲ ਆਫ਼ ਐਮੀਨੈਂਸ ਭਾਦਸੋਂ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਸਕੂਲ ਬਾਰੇ ਫੀਡਬੈਕ ਹਾਸਲ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਵੈ ਰੱਖਿਆ ਦੇ ਗੁਣਾਂ ਸਮੇਤ ਖੇਡਾਂ ਤੋਂ ਇਲਾਵਾ ਸਾਇੰਸ, ਹਿਸਾਬ ਤੇ ਹੋਰ ਵਿਸ਼ਿਆਂ ਵਿੱਚ ਰੁਚੀ ਪਰਖੀ। 
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਕੂਲ ਦੇ ਨਵੇਂ ਬੁੱਕ ਕੈਫ਼ੇ, ਕਾਨਫਰੰਸ ਰੂਮ ਤੇ ਜਮਾਤਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸਵੈ ਰੱਖਿਆ ਲਈ ਕਰਾਟੇ ਦੀ ਕੋਚਿੰਗ ਲੈ ਰਹੀਆਂ ਵਿਦਿਆਰਥਣਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਸਕੂਲ ਵਿਦਿਆਰਥੀਆਂ ਵੱਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਰੁਚੀ ਦਿਖਾਉਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪ੍ਰੇਰਣਾ ਦਿੱਤੀ ਕਿ ਉਹ ਆਪਣੀ ਸ਼ਖ਼ਸੀਅਤ ਦੀ ਉਸਾਰੀ ਲਈ ਪੜ੍ਹਾਈ ਦੇ ਨਾਲ-ਨਾਲ ਹੋਰ ਆਮ ਗਿਆਨ ਵੀ ਵਧਾਉਣ ਤੇ ਖੇਡਾਂ ਸਮੇਤ ਹੋਰ ਉਸਾਰੂ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣ।
ਸਕੂਲ ਦੇ ਪ੍ਰਿੰਸੀਪਲ ਪ੍ਰੀਤਇੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦਿਆਂ ਸਕੂਲ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਵਿੱਚ ਵਿਦਿਆਰਥੀਆਂ ਲਈ ਇੱਕ ਮਲਟੀਪਰਪਜ ਸ਼ੈਡ ਦੀ ਬਣਾਉਣ ਦੀ ਮੰਗ ਰੱਖੀ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਇਸ ਬਾਰੇ ਜਲਦੀ ਹੀ ਫੰਡ ਜਾਰੀ ਕਰਵਾਉਣਗੇ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਕੁਮਾਰ ਵੀ ਮੌਜੂਦ ਸਨ। 

Fwd: Punjabi & Hindi--ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟ ਰਜਿਸਟਰੇਸ਼ਨ ਦੀ ਆਖਰੀ ਮਿਤੀ 15 ਦਸੰਬਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟ ਰਜਿਸਟਰੇਸ਼ਨ ਦੀ ਆਖਰੀ ਮਿਤੀ 15 ਦਸੰਬਰ
ਹੁਸ਼ਿਆਰਪੁਰ, 13 ਦਸੰਬਰ:ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 15 ਦਸੰਬਰ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਡਿਊਲ ਅਨੁਸਾਰ 16 ਦਸੰਬਰ 2024 ਤੋਂ 2 ਜਨਵਰੀ 2025 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਪ੍ਰਿੰਟਿੰਗ ਹੋਵੇਗੀ। ਇਸ ਤੋਂ ਬਾਅਦ 3 ਜਨਵਰੀ 2025 ਨੂੰ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
  ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ 24 ਜਨਵਰੀ 2025 ਹੋਵੇਗੀ। ਉਨ੍ਹਾਂ ਕਿਹਾ ਕਿ 5 ਫਰਵਰੀ 2025 ਤੱਕ ਦਾਅਵੇ ਅਤੇ ਇਤਰਾਜ਼ਾਂ ਨੂੰ ਸਿੱਖ ਗੁਰਦੁਆਰਾ ਬੋਰਡ ਚੋਣਾਂ 1959 ਦੇ ਰੂਲ ਨੰਬਰ 10 (3) ਅਨੁਸਾਰ ਕੀਤਾ ਜਾਵੇਗਾ। ਇਸ ਤੋਂ ਬਾਅਦ 24 ਫਰਵਰੀ 2025 ਨੂੰ ਸਪਲੀਮੈਂਟਰੀ ਸੂਚੀਆਂ ਦੀ ਤਿਆਰੀ ਅਤੇ ਛਪਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ 25 ਫਰਵਰੀ 2025 ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀਆਂ ਚੋਣ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।

ਪੰਜਾਬ ਐਂਡ ਸਿੰਧ ਬੈਂਕ ਢਾਹਾਂ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਸਵ: ਪਰਮਜੀਤ ਕੌਰ ਦੇ ਪਰਿਵਾਰ ਨੂੰ ਦੋ ਲੱਖ ਦਾ ਚੈੱਕ ਦਿੱਤਾ

ਪੰਜਾਬ ਐਂਡ ਸਿੰਧ ਬੈਂਕ ਢਾਹਾਂ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ  ਸਵ: ਪਰਮਜੀਤ ਕੌਰ ਦੇ ਪਰਿਵਾਰ ਨੂੰ ਦੋ ਲੱਖ ਦਾ ਚੈੱਕ ਦਿੱਤਾ
ਬੰਗਾ 13 ਦਸੰਬਰ ()  ਬੈਕਿੰਗ ਸੈਕਟਰ ਦੀ  ਵੱਡੀ ਬੈਂਕ ਦੀ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਬ੍ਰਾਂਚ ਦੇ ਸੀਨੀਅਰ ਮਨੈਜਰ ਸ੍ਰੀ ਨਿਸ਼ਾਰ ਅਹਿਮਦ ਖਾਨ ਨੇ ਅੱਜ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਪਿੰਡ ਸਰਹਾਲ ਕਾਜ਼ੀਆਂ ਦੀ ਰਹਿਣ ਵਾਲੀ  ਸਵ: ਪਰਮਜੀਤ ਕੌਰ ਪਤਨੀ ਸ੍ਰੀ ਹੁਸਨ ਲਾਲ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਚੈੱਕ ਪ੍ਰਦਾਨ ਕੀਤਾ ਹੈ । ਇਸ ਮੌਕੇ  ਸ੍ਰੀ ਨਿਸ਼ਾਰ ਅਹਿਮਦ ਖਾਨ ਸੀਨੀਅਰ ਮਨੈਜਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਦੀ ਖਾਤਾ ਧਾਰਕ ਮ੍ਰਿਤਕ  ਸਵ: ਪਰਮਜੀਤ ਕੌਰ ਜੋ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਕਰਮਚਾਰੀ ਸੀ ਦੀ ਬੀਤੀ 02 ਅਕਤੂਬਰ 2024 ਨੂੰ ਘਰ ਵਿਚ ਹੀ ਕੰਰਟ ਲੱਗਣ ਨਾਲ ਮੌਤ ਹੋ ਗਈ ਸੀ ।  ਇਸ ਸਬੰਧੀ ਮਿਲੀ ਸੂਚਨਾ ਉਪਰੰਤ ਅਗਲੇਰੀ ਕਾਰਵਾਈ ਕਰਦੇ ਹੋਏ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਧੀਨ ਇਸ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ ਗਿਆ ਜੋ ਸਵ: ਪਰਮਜੀਤ ਕੌਰ ਦੇ ਪਤੀ ਸ੍ਰੀ ਹੁਸਨ ਲਾਲ  ਨੇ ਪ੍ਰਾਪਤ ਕੀਤਾ।  ਇਸ ਮੌਕੇ ਸ੍ਰੀ ਨਿਸ਼ਾਰ ਅਹਿਮਦ ਖਾਨ ਸੀਨੀਅਰ ਮਨੈਜਰ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੀਮਾਂ ਜਿਵੇਂ ਪੀ ਐਮ ਐਸ ਬੀ ਵਾਈ, ਪੀ ਐਮ ਜੇ ਜੇ ਬੀ ਵਾਈ ਅਤੇ ਏ ਪੀ ਵਾਈ ਦਾ ਲਾਭ ਪ੍ਰਾਪਤ ਕਰਨ ਲਈ ਪੰਜਾਬ ਐਂਡ ਸਿੰਧ ਬੈਂਕ ਢਾਹਾਂ ਬ੍ਰਾਂਚ ਵਿਖੇ ਮਿਲ ਸਕਦੇ ਹਨ । ਤਾਂ ਜੋ ਔਖੀ ਘੜੀ ਵਿਚ ਪਰਿਵਾਰਾਂ ਦੀ ਵੱਧ ਤੋਂ ਵੱਧ ਮਦੱਦ ਹੋ ਸਕੇ। ਸਵ: ਪਰਮਜੀਤ ਕੌਰ ਦੇ ਪਤੀ ਸ੍ਰੀ ਹੁਸਨ ਲਾਲ  ਨੂੰ ਦੋ ਲੱਖ ਰੁਪਏ ਚੈੱਕ ਦੇਣ ਮੌਕੇ ਸ. ਜੀਵਨਵੀਰ ਸਿੰਘ ਸਹਾਇਕ ਮਨੈਜਰ, ਮੈਡਮ ਲਵਲੀਨ ਕੌਰ ਸਹਾਇਕ ਮਨੈਜਰ, ਸ੍ਰੀ ਦੀਪਕ ਕੁਮਾਰ ਕੈਸ਼ੀਅਰ ਅਤੇ ਬੈਂਕ ਸਟਾਫ ਵੀ ਹਾਜ਼ਰ ਸੀ ।
ਫੋਟੋ ਕੈਪਸ਼ਨ : ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ  ਸਵ: ਪਰਮਜੀਤ ਕੌਰ ਦੇ ਪਤੀ ਨੂੰ ਦੋ ਲੱਖ ਦਾ ਚੈੱਕ ਦਿੰਦੇ ਹੋਏ ਸ੍ਰੀ ਨਿਸ਼ਾਰ ਅਹਿਮਦ ਖਾਨ ਸੀਨੀਅਰ ਮੈਨੇਜਰ ਅਤੇ ਬੈਂਕ ਅਧਿਕਾਰੀ

Fwd: ਨਗਰ ਨਿਗਮ ਚੋਣਾਂ-2024 ਲਈ ਚੋਣ ਆਬਜ਼ਰਵਰ ਅਨੰਦਿਤਾ ਮਿੱਤਰਾ ਪਟਿਆਲਾ ਪੁੱਜੇ, -ਡੀ.ਸੀ., ਐਸ.ਐਸ.ਪੀ. ਨਾਲ ਬੈਠਕ, ਚੋਣ ਪ੍ਰਕ੍ਰਿਆ ਸੁਤੰਤਰ ਢੰਗ ਨਾਲ ਨੇਪਰੇ ਚੜ੍ਹਾਉਣ ਦੀ ਹਦਾਇਤ

ਨਗਰ ਨਿਗਮ ਚੋਣਾਂ-2024 ਲਈ ਚੋਣ ਆਬਜ਼ਰਵਰ ਅਨੰਦਿਤਾ ਮਿੱਤਰਾ ਪਟਿਆਲਾ ਪੁੱਜੇ
-ਡੀ.ਸੀ., ਐਸ.ਐਸ.ਪੀ. ਨਾਲ ਬੈਠਕ, ਚੋਣ ਪ੍ਰਕ੍ਰਿਆ ਸੁਤੰਤਰ ਢੰਗ ਨਾਲ ਨੇਪਰੇ ਚੜ੍ਹਾਉਣ ਦੀ ਹਦਾਇਤ
ਪਟਿਆਲਾ, 12 ਦਸੰਬਰ: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਲਈ ਤਾਇਨਾਤ ਕੀਤੇ ਚੋਣ ਆਬਜ਼ਰਵਰ, ਸੀਨੀਅਰ ਆਈ.ਏ.ਐਸ. ਅਧਿਕਾਰੀ ਸਹਿਕਾਰਤਾ ਵਿਭਾਗ ਦੇ ਸਕੱਤਰ ਅਤੇ ਐਮ.ਡੀ. ਪੰਜਾਬ ਰਾਜ ਸਹਿਕਾਰੀ ਬੈਂਕ ਅਨੰਦਿਤਾ ਮਿੱਤਰਾ ਅੱਜ ਪਟਿਆਲਾ ਪੁੱਜ ਗਏ ਹਨ। ਉਨ੍ਹਾਂ ਨੇ 21 ਦਸੰਬਰ ਨੂੰ ਨਗਰ ਨਿਗਮ ਦੀਆਂ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਚੋਣ ਅਮਲ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਮੁੱਚੇ ਚੋਣ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ. ਡਾ. ਨਾਨਕ ਸਿੰਘ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਚੋਣ ਆਬਜ਼ਰਵਰ ਅਨੰਦਿਤਾ ਮਿੱਤਰਾ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਇਹ ਚੋਣਾਂ ਆਜ਼ਾਦਾਨਾ, ਨਿਰਪੱਖ ਤੇ ਪੂਰੀ ਪਾਰਦਸ਼ਤਾ ਨਾਲ ਕਰਵਾਉਣੀਆਂ ਯਕੀਨੀ ਬਨਾਉਣ ਲਈ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਸਖਤੀ ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਿਟਰਨਿੰਗ ਅਧਿਕਾਰੀ ਤੇ ਹੋਰ ਚੋਣ ਅਮਲਾ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣੀ ਯਕੀਨੀ ਬਣਾਵੇ।
ਚੋਣ ਆਬਜ਼ਰਵਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਸ਼ਿਕਾਇਤ ਮਿਲਣ 'ਤੇ ਸ਼ਿਕਾਇਤ ਤੁਰੰਤ ਕਾਰਵਾਈ ਕਰਕੇ ਰਿਪੋਰਟ ਦਿੱਤੀ ਜਾਵੇ। ਉਨ੍ਹਾਂ ਨੇ ਪੋਲਿੰਗ ਬੂਥਾਂ ਦੀ ਸੰਵੇਦਨਸ਼ੀਲਤਾ ਤੇ ਨਾਜੁਕ ਹੋਣ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਕਮਿਸ਼ਨ ਦੀਆਂ ਹੋਰ ਹਦਾਇਤਾਂ ਤੋਂ ਜਾਣੂ ਕਰਵਾਇਆ। ਅਨੰਦਿਤਾ ਮਿੱਤਰਾ ਨੇ ਸਮੁੱਚੀ ਚੋਣ ਪ੍ਰਕ੍ਰਿਆ ਦੌਰਾਨ ਕੀਤੇ ਜਾ ਰਹੇ ਪ੍ਰਬੰਧਾਂ ਦਾ ਮੁਕੰਮਲ ਜਾਇਜਾ ਲੈਂਦਿਆਂ ਵੋਟਾਂ ਬਾਅਦ ਈ.ਵੀ.ਐਮਜ਼ ਨੂੰ ਸਟਰਾਂਗ ਰੂਮਜ਼ ਰੱਖਣ ਸਮੇਤ ਹੋਰ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਚੋਣ ਆਬਜ਼ਰਵਰ ਦਾ ਪਟਿਆਲਾ ਪੁੱਜਣ 'ਤੇ ਸਵਾਗਤ ਕਰਦਿਆਂ ਦੱਸਿਆ ਕਿ ਚੋਣ ਜਾਬਤੇ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾ ਰਹੀ ਹੈ ਤੇ ਚੋਣ ਅਮਲ ਨਿਰਵਿਘਨਤਾ ਸਹਿਤ ਨੇਪਰੇ ਚੜ੍ਹਾਉਣ ਲਈ ਚੋਣ ਅਮਲੇ ਦੀਆਂ ਰਿਹਰਸਲਾਂ ਕਰਵਾਉਣ ਸਮੇਤ ਵੋਟਾਂ ਪੁਆਉਣ ਦੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਨੇ ਅਬਜਰਵਰ ਨੂੰ ਭਰੋਸਾ ਦਿੱਤਾ ਕਿ ਚੋਣ ਅਮਲ ਨੂੰ ਨਿਰਪੱਖਤਾ, ਪਾਰਦਰਸ਼ਤਾ ਤੇ ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ ਜਾਵੇਗਾ।
ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਚੋਣ ਆਬਜ਼ਰਵਰ ਨੂੰ ਪੁਲਿਸ ਵੱਲੋਂ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਬਾਬਤ ਸਮੁੱਚੀ ਜਾਣਕਾਰੀ ਪ੍ਰਦਾਨ ਕੀਤੀ। ਇਸ ਦੌਰਾਨ ਇਸ ਮੌਕੇ ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਏ.ਡੀ.ਸੀ. (ਸ਼ਹਿਰੀ ਵਿਕਾਸ) ਏ.ਡੀ.ਸੀ. (ਜ) ਇਸ਼ਾ ਸਿੰਗਲ, ਐਸ.ਪੀ. ਹਰਬੰਤ ਕੌਰ ਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਮੈਨੇਜਰ ਅੰਗਦ ਸਿੰਘ ਸੋਹੀ ਵੀ ਹਾਜ਼ਰ ਸਨ।
*******
ਕੈਪਸ਼ਨ- ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਲਈ ਤਾਇਨਾਤ ਚੋਣ ਨਿਗਰਾਨ ਅਨੰਦਿਤਾ ਮਿੱਤਰਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ. ਡਾ. ਨਾਨਕ ਸਿੰਘ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

Fwd: MP Aujla reached to meet Priyanka Gandhi

ਪ੍ਰਿਅੰਕਾ ਗਾਂਧੀ ਨੂੰ ਮਿਲਣ ਪਹੁੰਚੇ ਸੰਸਦ ਮੈਂਬਰ ਔਜਲਾ
ਸ੍ਰੀ ਹਰਿਮੰਦਰ ਸਾਹਿਬ ਦਾ ਪਾਵਨ ਪ੍ਰਸ਼ਾਦ ਭੇਟ ਕੀਤਾ ਅਤੇ ਪਹਿਲੀ ਵਾਰ ਸੰਸਦ ਮੈਂਬਰ ਬਣਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ
ਅੰਮ੍ਰਿਤਸਰ 12 ਦਸੰਬਰ : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਸੰਸਦ ਮੈਂਬਰ ਔਜਲਾ ਨੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਪਾਵਨ ਪ੍ਰਸ਼ਾਦ ਅਤੇ ਇੱਕ ਬੂਟਾ ਦੇ ਕੇ ਵਧਾਈ ਦਿਤੀ। ਨਵੀਂ ਦਿੱਲੀ ਵਿਖੇ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੂੰ ਮਿਲਣ ਪਹੁੰਚੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਹਰ ਵਰਗ ਦੀ ਆਵਾਜ਼ ਬਣ ਕੇ ਸੰਸਦ ਵਿੱਚ ਗੂੰਜਦੇ ਹਨ, ਉਸੇ ਤਰ੍ਹਾਂ ਹੁਣ ਪ੍ਰਿਅੰਕਾ ਗਾਂਧੀ ਵੀ ਗੂੰਜੇਗੀ।  ਸੰਸਦ ਮੈਂਬਰ ਔਜਲਾ ਨੇ ਪ੍ਰਿਅੰਕਾ ਗਾਂਧੀ ਨੂੰ ਅੰਮ੍ਰਿਤਸਰ ਆਉਣ ਦਾ ਸੱਦਾ ਵੀ ਦਿੱਤਾ ਅਤੇ ਗੁਰੂ ਨਗਰੀ ਦੀ ਸੁੰਦਰਤਾ ਅਤੇ ਧਾਰਮਿਕ ਮਹੱਤਤਾ ਤੋਂ ਜਾਣੂ ਕਰਵਾਇਆ। ਉਸਨੇ ਕਿਹਾ ਕਿ ਸੁਪਰੀਮ ਪਾਵਰ ਦੀਆਂ ਅਸੀਸਾਂ ਊਹਨਾਂ ਦਾ ਮਾਰਗਦਰਸ਼ਨ ਕਰਦੀਆਂ ਰਹਿਣ ਕਿਉਂਕਿ ਉਹ ਵਾਇਨਾਡ ਦੇ ਲੋਕਾਂ ਲਈ ਅਣਥੱਕ ਮਿਹਨਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਸੇਵਾ ਦੇ ਇਸ ਪੰਜ ਸਾਲਾਂ ਦੇ ਸਫ਼ਰ ਵਿੱਚ ਉਨ੍ਹਾਂ ਨੂੰ ਤਾਕਤ, ਬੁੱਧੀ ਅਤੇ ਸਫਲਤਾ ਦੀ ਕਾਮਨਾ ਕਰਦੇ ਹਨ।

Fwd: ਪੰਜਾਬੀਅਤ ਇਕ ਵਿਆਪਕ ਸੰਕਲਪ ਹੈ: ਕੁਲਤਾਰ ਸਿੰਘ ਸੰਧਵਾਂ

ਪੰਜਾਬੀਅਤ ਇਕ ਵਿਆਪਕ ਸੰਕਲਪ ਹੈ: ਕੁਲਤਾਰ ਸਿੰਘ ਸੰਧਵਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਯੂਨੀਵਰਸਿਟੀ ਵਿਖੇ 36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦਾ ਉਦਘਾਟਨ
ਪਟਿਆਲਾ, 10 ਦਸੰਬਰਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬੀਅਤ ਖੁੱਲ੍ਹਦਿਲੀ ਦਾ ਨਾਮ ਹੈ ਅਤੇ ਇਹ ਕਿਸੇ ਵੀ ਅਧਾਰ ਉੱਤੇ ਵਿਤਰਕਰੇਬਾਜ਼ੀ ਦਾ ਨਾਮ ਨਹੀਂ ਹੈ। ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬੀਅਤ ਦੇ ਇਸ ਵਿਆਪਕ ਸੰਕਲਪ ਨੂੰ ਇਤਿਹਾਸ ਦੇ ਵਰਕਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਉੱਕੇਰ ਕੇ ਰੱਖੀਏ।
ਪੰਜਾਬੀ ਯੂਨੀਵਰਸਿਟੀ ਵਿਖੇ 36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ' ਦੇ ਉਦਘਾਟਨ ਮੌਕੇ ਆਪਣੇ ਸੰਬੋਧਨ ਵਿੱਚ ਸ. ਸੰਧਵਾਂ ਨੇ ਕਿਹਾ ਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਪੰਜਾਬੀ ਸੱਭਿਆਚਾਰ ਦੁਨੀਆਂ ਦੇ ਸਭ ਤੋਂ ਪੁਰਾਣੇ ਅਤੇ ਉਤਮ ਸੱਭਿਆਚਾਰਾਂ ਵਿੱਚੋਂ ਇੱਕ ਹੈ। 'ਪੰਜਾਬੀ ਸਮਾਜ ਦੀ ਇਤਿਹਾਸਿਕ ਪਰੰਪਰਾ : ਸਮਕਾਲੀਨ ਪ੍ਰਸੰਗਿਕਤਾ' ਵਿਸ਼ੇ 'ਤੇ ਕਰਵਾਈ ਜਾ ਰਹੀ ਤਿੰਨ ਦਿਨਾਂ ਕਾਨਫਰੰਸ ਦੇ ਹਵਾਲੇ ਨਾਲ ਉਨ੍ਹਾਂ ਨੇ ਪੰਜਾਬੀਅਤ ਦੇ ਸੰਕਲਪ ਬਾਰੇ ਵੱਖ-ਵੱਖ ਪੱਖਾਂ ਤੋਂ ਆਪਣੇ ਵਿਚਾਰ ਪ੍ਰਗਟ ਕੀਤੇ। ਉੁਨ੍ਹਾਂ ਕਿਹਾ ਕਿ ਬੀਤੇ ਸਮਿਆਂ ਵਿੱਚ ਭਾਵੇਂ ਪੰਜਾਬੀਅਤ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਹੋਈਆਂ ਅਤੇ ਪੰਜਾਬ ਦੇ ਬਹੁਤ ਸਾਰੇ ਟੁਕੜੇ ਕਰ ਦਿੱਤੇ ਗਏ ਪਰ ਇਸ ਦੇ ਬਾਵਜੂਦ ਪੰਜਾਬੀਆਂ ਦੀ ਗੂੜ੍ਹੀ ਸਾਂਝ ਕਾਇਮ ਹੈ। ਉਨ੍ਹਾਂ ਕਿਹਾ ਕਿ ਪੰਜਾਬੀਅਤ ਅਜੇ ਵੀ ਆਪਣਾ ਇੱਕ ਨਿਰਾਲਾ ਅਤੇ ਵਿਲੱਖਣ ਦਰਜਾ ਕਾਇਮ ਰਖਦੀ ਹੈ। ਪਾਕਿਸਤਾਨੀ ਪੰਜਾਬ ਦੇ ਹਵਾਲੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬੀਅਤ ਇਕ ਸੱਭਿਆਚਾਰ ਹੈ ਜੋ ਸਾਰੀਆਂ ਸੌੜੀਆਂ ਵਲਗਣਾਂ ਤੋਂ ਉਪਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀਅਤ ਦੇ ਇਸ ਸੰਕਲਪ ਨੂੰ ਉਤਸ਼ਾਹ ਨੂੰ ਕਾਇਮ ਰੱਖਣ ਦੀ ਲੋੜ ਹੈ।
ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਸ ਕਾਨਫ਼ਰੰਸ ਵਿੱਚ ਆਪਣੇ ਸਵਾਗਤੀ ਭਾਸ਼ਣ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਸੰਬੰਧੀ ਜਿਸ ਮੰਤਵ ਨਾਲ ਪੰਜਾਬੀ ਯੂਨੀਵਰਸਿਟੀ ਸਥਾਪਿਤ ਹੋਈ ਹੈ, ਯੂਨੀਵਰਸਿਟੀ ਦਾ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਉਸ ਮੰਤਵ ਨੂੰ ਪੂਰਾ ਕਰਨ ਵਿੱਚ ਬਹੁਤ ਸ਼ਲਾਘਾਯੋਗ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਇਸ ਵਿਭਾਗ ਵੱਲੋਂ ਕਰਵਾਈਆਂ ਜਾਂਦੀਆਂ ਕਾਨਫ਼ਰੰਸਾਂ ਅਤੇ ਵੱਖ-ਵੱਖ ਵਿਸ਼ਿਆਂ ਦੀਆਂ ਪ੍ਰਕਾਸ਼ਨਾਵਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਸਥਾਪਨਾ ਮੰਤਵ ਦੀ ਪੂਰਤੀ ਵਿੱਚ ਇਹ ਵਿਭਾਗ ਵੱਡੇ ਪੱਧਰ ਉੱਤੇ ਆਪਣਾ ਯੋਗਦਾਨ ਪਾ ਰਿਹਾ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਰਾਜੇਸ਼ ਗਿੱਲ ਨੇ ਆਪਣੇ ਮੁੱਖ-ਸੁਰ ਭਾਸ਼ਣ ਦੌਰਾਨ ਪੰਜਾਬੀ ਸਮਾਜ ਦੀ ਪਛਾਣ ਅਤੇ ਮੌਜੂਦਾ ਸਮੇਂ ਇਸ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਸਮਾਜ ਫਿਰਕਾਪ੍ਰਸਤੀ ਅਤੇ ਜਾਤ-ਪਾਤ ਜਿਹੀਆਂ ਕੁਰੀਤੀਆਂ ਨੂੰ ਹਮੇਸ਼ਾ ਹੀ ਨਕਾਰਦਾ ਰਿਹਾ ਹੈ ਪਰ ਅਫ਼ਸੋਸ ਹੈ ਕਿ ਅੱਜ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਪੈਦਾ ਹੋ ਗਈਆਂ ਹਨ ਜਿਨ੍ਹਾਂ ਬਾਰੇ ਚਿੰਤਾ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤ ਉੱਤੇ ਪੂਰੀ ਤਰ੍ਹਾਂ ਅਮਲ ਨਹੀਂ ਕੀਤਾ।  
ਵਿਭਾਗ ਮੁਖੀ ਡਾ. ਪ੍ਰਮਿੰਦਰਜੀਤ ਕੌਰ ਨੇ ਉਦਘਾਟਨੀ ਸੈਸ਼ਨ ਦਾ ਸੰਚਾਲਨ ਕਰਦਿਆਂ ਦੱਸਿਆ ਕਿ ਕਾਨਫ਼ਰੰਸ ਦਾ ਮੁੱਖ ਮੰਤਵ ਮਾਣਮੱਤੀ ਪੰਜਾਬੀ ਪਰੰਪਰਾ ਵਿੱਚੋਂ ਵਰਤਮਾਨ ਸਮੱਸਿਆਵਾਂ ਦਾ ਹੱਲ ਲੱਭਣਾ ਹੈ ਤਾਂ ਕਿ ਪੰਜਾਬ ਦੇ ਵਧੀਆ ਭਵਿੱਖ ਦੀ ਨਿਸ਼ਾਨਦੇਹੀ ਹੋ ਸਕੇ। ਡੀਨ ਭਾਸ਼ਾ ਫ਼ੈਕਲਟੀ ਡਾ. ਬਲਵਿੰਦਰ ਕੌਰ ਸਿੱਧੂ ਨੇ ਕਾਨਫ਼ਰੰਸ ਦੀ ਰੂਪ ਰੇਖਾ ਬਾਰੇ ਵਿਸਥਾਰ ਵਿੱਚ ਦੱਸਿਆ।
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਾਹਿਤ ਅਕਾਦੇਮੀ, ਦਿੱਲੀ ਦੇ ਪੰਜਾਬੀ ਸਲਾਹਕਾਰ ਬੋਰਡ ਤੋਂ ਕਨਵੀਨਰ ਡਾ. ਰਵੇਲ ਸਿੰਘ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਪੰਜਾਬੀ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਹਵਾਲੇ ਨਾਲ ਵਿਭਾਗ ਦੀ ਸ਼ਲਾਘਾ ਕੀਤੀ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਤੋਂ ਸਾਬਕਾ ਪ੍ਰੋਫ਼ੈਸਰ ਪ੍ਰੋ ਜਸਪਾਲ ਕੌਰ ਕਾਂਗ ਅਤੇ ਭਾਸ਼ਾ ਵਿਭਾਗ ਪਟਿਆਲਾ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਦਘਾਟਨੀ ਸਮਾਰੋਹ ਦੌਰਾਨ ਧੰਨਵਾਦੀ ਸ਼ਬਦ ਰਜਿਸਟਰਾਰ ਡਾ. ਸੰਜੀਵ ਪੁਰੀ ਨੇ ਬੋਲੇ।
ਜ਼ਿਕਰਯੋਗ ਹੈ ਕਿ ਤਿੰਨ ਦਿਨ ਚੱਲਣ ਵਾਲੀ ਇਸ ਕਾਨਫ਼ਰੰਸ ਵਿੱਚ 6 ਅਕਾਦਮਿਕ ਬੈਠਕਾਂ, 6 ਸਮਾਨ-ਅੰਤਰ ਅਕਾਦਮਿਕ ਬੈਠਕਾਂ, 3 ਵਿਸ਼ੇਸ਼ ਬੈਠਕਾਂ ਅਤੇ ਇੱਕ ਵਿਸ਼ੇਸ਼ ਬੈਠਕ 'ਪੁੰਗਰਦੀਆਂ ਕਲਮਾਂ' ਦਾ ਆਯੋਜਨ ਕੀਤਾ ਜਾ ਰਿਹਾ ਹੈ।
ਕਾਨਫ਼ਰੰਸ ਦੌਰਾਨ ਦੋ ਸੱਭਿਆਚਾਰਕ ਸ਼ਾਮਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ ਜਿਸ ਵਿੱਚ ਦੋ ਨਾਟਕਾਂ 'ਏਵਮ ਇੰਦਰਜੀਤ' ਅਤੇ 'ਬੋਲ ਮਿੱਟੀ ਦਿਆ ਬਾਵਿਆ' ਦਾ ਮੰਚਨ ਕੀਤਾ ਜਾਣਾ ਹੈ।


ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਮਮਤਾ ਕੁਮਾਰੀ ਵਲੋਂ ਅੰਮ੍ਰਿਤਸਰ ਦਾ ਦੌਰਾ

ਬੀਤੀ ਸ਼ਾਮ ਪ੍ਰਸਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ-ਜੇਲ ਦਾ ਕੀਤਾ ਦੌਰਾ

ਕੇਂਦਰੀ ਜੇਲ੍ਹ ਵਿਖੇ ਮਹਿਲਾ ਬੰਦੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਸਬੰਧੀ ਵਿਵਸਥਾ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 11 ਦਸੰਬਰ : ਬੀਤੀ ਸ਼ਾਮ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਸ਼੍ਰੀਮਤੀ ਮਮਤਾ ਕੁਮਾਰੀ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਓਲਡ ਏਜ ਹੋਮ ਵਿੱਚ ਰਹਿ ਰਹੀਆਂ ਔਰਤਾਂ ਦੀ ਸਮੇਂ ਸਮੇਂ ਸਿਰ ਮੈਡੀਕਲ ਜਾਂਚ ਨੂੰ ਯਕੀਨੀ ਬਣਾਇਆ ਜਾਵੇ ਅਤੇ ਉਨ੍ਹਾਂ ਦੇ ਆਯੂਸ਼ਮਾਨ ਕਾਰਡ ਵੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਔਰਤਾਂ ਦੇ ਹਿੱਤਾਂ ਦੀ ਰਾਖੀ ਨੂੰ ਪਹਿਲ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾਵੇ। ਇਸ ਤੋਂ ਪਹਿਲਾਂ ਕਮਿਸ਼ਨ ਦੀ ਮੈਂਬਰ ਵੱਲੋਂ ਅੰਮ੍ਰਿਤਸਰ ਕੇਂਦਰੀ ਜੇਲ ਦਾ ਦੌਰਾ ਕਰਕੇ ਔਰਤਾਂ ਦੇ ਕੇਸਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਜੇਲ ਅੰਦਰ ਹੀ ਕੋਰਟ ਲਗਾ ਕੇ ਇਨ੍ਹਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਨੇ ਜੇਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਮਹਿਲਾ ਕੈਦੀਆਂ ਨੂੰ ਪਰਿਵਾਰਕ ਮੈਂਬਰਾਂ ਨਾਲ ਮੁਲਕਾਤ ਕਰਵਾਈ ਜਾਵੇ ਤਾਂ ਜੋ ਡਿਪਰੈਸ਼ਨ ਦਾ ਸ਼ਿਕਾਰ ਨਾ ਹੋਣ।

 ਉਨ੍ਹਾਂ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਬੰਦੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਸਬੰਧੀ ਵਿਵਸਥਾ ਦਾ ਜਾਇਜ਼ਾ ਲਿਆ ਗਿਆ। ਉਨਾਂ ਕੇਂਦਰੀ ਜੇਲ੍ਹ ਵਿਚ ਮਹਿਲਾ ਬੰਦੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਸੁਣਿਆ ਤਾਂ ਜੋ ਨਿਯਮਾਂ ਅਨੁਸਾਰ ਉਪਲਬਧ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਸ੍ਰੀਮਤੀ ਮਮਤਾ ਨੇ ਕੇਂਦਰੀ ਜੇਲ੍ਹ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਹਿਲਾ ਬੰਦੀਆਂ ਵਿਚੋਂ ਲੋੜਵੰਦ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਵਿੱਤੀ ਤੌਰ 'ਤੇ ਸਮਰੱਥ ਨਾ ਹੋਣ ਦੇ ਬਾਵਜੂਦ ਆਪਣਾ ਬਚਾਅ ਪੱਖ ਜ਼ਰੂਰ ਰੱਖ ਸਕਣ। ਉਨ੍ਹਾਂ ਕਿਹਾ ਕਿ ਬੰਦੀਆਂ ਕੋਲ ਆਧਾਰ ਕਾਰਡ ਹੋਣੇ ਲਾਜ਼ਮੀ ਹਨ ਜਿਸ ਲਈ ਕੇਂਦਰੀ ਜੇਲ੍ਹ ਵਿੱਚ ਕੈਂਪ ਲਾਇਆ ਜਾਵੇ । ਇਸ ਤੋਂ ਇਲਾਵਾ ਕੇਂਦਰੀ ਜੇਲ੍ਹ ਵਿੱਚ ਬੰਦ ਵਿਧਵਾ ਮਹਿਲਾਵਾਂ ਨੂੰ ਪੈਨਸ਼ਨ ਦੇਣ ਦੀ ਵਿਵਸਥਾ ਕੀਤੀ ਜਾਵੇ । ਇਸ ਤੋਂ ਇਲਾਵਾ ਕੇਂਦਰੀ ਜੇਲ੍ਹ ਵਿਖੇ ਸ਼ੂਗਰ ਤੇ ਹੋਰ ਗੰਭੀਰ ਬਿਮਾਰੀਆਂ ਦੇ ਪੀੜ੍ਹਤਾਂ ਨੂੰ ਮੁਕੰਮਲ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ।

           ਉਨ੍ਹਾਂ ਮਹਿਲਾ ਬੰਦੀਆਂ ਨੂੰ ਜੇਲ੍ਹ ਅੰਦਰ ਉਨ੍ਹਾਂ ਦੇ ਹੁਨਰ ਮੁਤਾਬਿਕ ਕੰਮ ਦੇਣ ਦੀ ਵਿਵਸਥਾ ਦਾ ਵੀ ਨਿਰੀਖਣ ਕੀਤਾ ਤੇ ਕਿਹਾ ਕਿ ਹੁਨਰ ਮੁਤਾਬਿਕ ਉਨ੍ਹਾਂ ਨੂੰ ਕੰਮ ਦਿੱਤਾ ਜਾਵੇ ਤਾਂ ਜੋ ਉਹ ਜੀਵਨ ਦੀ ਨਵੇਂ ਸਿਰ੍ਹੇ ਤੋਂ ਸ਼ੁਰੂਆਤ ਕਰਕੇ  ਸਮਾਜ ਦੀ ਤਰੱਕੀ ਵਿਚ ਹਿੱਸਾ ਪਾ ਸਕਣ।

            ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਬੰਦੀਆਂ ਦੇ ਵਿਹਾਰ ਵਿਚ ਸੁਧਾਰ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣ ਤਾਂ ਜੋ ਉਹ ਅਸਲ ਵਿਚ ਸੁਧਾਰ ਘਰ ਬਣ ਸਕੇ । ਉਨ੍ਹਾਂ ਕਿਹਾ ਕਿ ਜਿਹੜੇ ਬੰਦੀਆਂ ਦੀ ਜਮਾਨਤ ਹੋ ਚੁੱਕੀ ਹੈ ਪਰ ਉਨ੍ਹਾਂ ਕੋਲ ਮੁਚੱਲਕਾ ਭਰਨ ਲਈ ਪੈਸੇ ਨਹੀਂ ਹਨ ਬਾਰੇ ਕੇਸਾਂ ਨੂੰ ਤੁਰੰਤ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਭੇਜਣ ਦੇ ਹੁਕਮ ਦਿੱਤੇ ਤਾਂ ਜੋ ਮੁਫਤ ਕਾਨੂੰਨੀ ਸਹਾਇਤਾ ਦਾ ਲਾਭ ਲੈ ਕੇ ਜੇਲ੍ਹ ਤੋਂ ਬਾਹਰ ਆ ਸਕਣ । 

            ਇਸ ਉਪਰੰਤ ਕਮਿਸ਼ਨ ਵੱਲੋਂ ਭਾਈ ਘਨਈਆ ਜੀ ਬਿਰਧ ਆਸ਼ਰਮ ਦਾ ਦੌਰਾ ਕਰਕੇ ਔਰਤਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ  ਦੁਆਰਾ ਚਲਾਈਆਂ ਜਾ ਰਹੀਆਂ ਪੈਨਸ਼ਨ ਸਕੀਮਾਂ ਅਤੇ ਹੋਰ ਸਕੀਮਾਂ ਬਾਰੇ ਇਨ੍ਹਾਂ ਜਾਗਰੂਕ ਕੀਤਾ ਜਾਵੇ ਅਤੇ ਸਰਕਾਰ ਵੱਲੋ ਚੱਲ ਰਹੀਆਂ ਦਾ ਸਕੀਮਾਂ ਦਾ ਲਾਭ ਮਿਲ ਸਕੇ।

          ਅੱਜ ਕਮਿਸ਼ਨ ਵੱਲੋਂ ਹਰਸ਼ਾ ਛੀਨਾ ਵਿਖੇ ਆਂਗਨਵਾੜੀ ਕੇਂਦਰਾਂ ਦਾ ਦੌਰਾ ਕੀਤਾ ਗਿਆ ਅਤੇ ਉਥੇ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜਾ ਲਿਆ। ਬਲਾਕ ਹਰਸ਼ਾ ਛੀਨਾਂ ਵਿਖੇ ਔਰਤਾਂ ਵੱਲੋਂ ਬਣਾਏ ਗਏ ਸੈਲਫ ਹੈਲਪ ਗਰੁੱਪ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਪ੍ਰਸੰਸਾ ਕਰਦਿਆਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਔਰਤਾਂ ਕਿਸੇ ਉਪਰ ਨਿਰਭਰ ਨਹੀਂ ਹਨ। ਇਸ ਮੌਕੇ ਲੱਗਭੱਗ ਸੈਲਫ ਗਰੁੱਪ ਦੀਆਂ 100 ਮਹਿਲਾਵਾਂ ਹਾਜਰ ਸਨ।

            ਇਸ ਮੌਕੇ ਲੀਗਲ ਕੌਂਸਲਰ ਰਾਸ਼ਟਰੀ ਮਹਿਲਾ ਕਮਿਸ਼ਨ  ਮੈਡਮ ਸ਼ਾਲਨੀ ਸਿੰਘ,  ਸਹਾਇਕ ਕਮਿਸ਼ਨ ਜਨਰਲ ਮੈਡਮ ਗੁਰਸਿਮਰਨ ਕੌਰ, ਸਹਾਇਕ ਕਮਿਸ਼ਨਰ ਮੈਡਮ ਸੋਨਮ ਕੁਮਾਰੀ, ਐਸ:ਡੀ:ਐਮ ਸ੍ਰ ਮਨਕੰਵਲ ਸਿੰਘ ਚਾਹਲ, ਐਸ:ਡੀ:ਐਮ ਅਜਨਾਲਾ ਸ੍ਰ ਰਵਿੰਦਰ ਸਿੰਘ ਅਰੋੜਾ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੁਰਿੰਦਰ ਸਿੰਘ, ਡੀ:ਸੀ:ਪੀ ਲਾਅ ਐਂਡ ਆਰਡਰ ਵਿਜੈ ਆਲਮ ਸਿੰਘ, ਏ:ਸੀ:ਪੀ ਹਰਕੋਮਲਦੀਪ ਕੌਰ, ਜਿਲ੍ਹਾ ਸਮਾਜਿਕ ਤੇ ਸੁਰੱਖਿਆ ਅਫਸਰ ਸ੍ਰੀਮਤੀ ਮੀਨਾ ਦੇਵੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।

Fwd: Hindi & Punjabi-- ਨੌਜਵਾਨਾਂ ਤੇ ਕਮਜ਼ੋਰ ਵਰਗਾਂ ਨੂੰ ਤਰਜੀਹ ਦੇ ਆਧਾਰ ’ਤੇ ਕਰਜ਼ੇ ਦੇਣ ਬੈਂਕਾਂ: ਡਿਪਟੀ ਕਮਿਸ਼ਨਰ


ਨੌਜਵਾਨਾਂ ਤੇ ਕਮਜ਼ੋਰ ਵਰਗਾਂ ਨੂੰ ਤਰਜੀਹ ਦੇ ਆਧਾਰ 'ਤੇ ਕਰਜ਼ੇ ਦੇਣ ਬੈਂਕਾਂ: ਡਿਪਟੀ ਕਮਿਸ਼ਨਰ

ਲੀਡ ਬੈਂਕ ਵੱਲੋਂ ਬੈਂਕਾਂ ਦੀ ਕਾਰਗੁਜ਼ਾਰੀ ਦੀ ਜਾਇਜ਼ਾ ਮੀਟਿੰਗ

ਹਸ਼ਿਆਰਪੁਰ, 11 ਦਸੰਬਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਇਥੇ ਜ਼ਿਲ੍ਹੇ ਦੀ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਵੱਲੋਂ ਜ਼ਿਲ੍ਹੇ ਦੀਆਂ ਬੈਂਕਾਂ ਦੀ ਕਾਰਗੁਜਾਰੀ ਦਾ ਜਾਇਜ਼ਾ ਲੈਣ ਸੰਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਜਾਇਜ਼ਾ ਕਮੇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ ਬੈਂਕਾਂ ਨੂੰ ਕਿਹਾ ਕਿ ਨੌਜਵਾਨਾਂ ਅਤੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਕਰਜ਼ੇ ਮੁਹੱਈਆ ਕਰਵਾ ਕੇ ਸਵੈ-ਰੋਜ਼ਗਾਰ ਦੀ ਸਥਾਪਤੀ ਕਰਵਾਉਣ ਵਿਚ ਯੋਗਦਾਨ ਪਾਇਆ ਜਾਵੇ ਤਾਂ ਜੋ ਇਹ ਵਰਗ ਆਪਣੇ ਕਾਰੋਬਾਰ ਚਲਾ ਸਕਣ।

          ਮੀਟਿੰਗ ਦੌਰਾਨ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈਡ ਸੰਜੀਵ ਕੁਮਾਰ, ਚੀਫ ਲੀਡ ਜ਼ਿਲ੍ਹਾ ਮੈਨੇਜਰ ਚੇਤਨ ਜੋਸ਼ੀ, ਭਾਰਤੀ ਰਿਜ਼ਰਵ ਬੈਂਕ ਦੇ ਐਲ.ਡੀ.ਓ. ਸੰਜੀਵ ਸਿੰਘ, ਡੀ.ਡੀ.ਐਮ ਨਾਬਾਰਡ ਰੱਜਤ ਛਾਬੜਾ, ਡੀ.ਡੀ.ਐਮ. ਨਾਬਾਰਡ ਅਰੁਨ ਕੁਮਾਰ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਰਜਿੰਦਰ ਕੁਮਾਰ ਭਾਟੀਆ, ਡੀ.ਟੀ.ਈ. ਪੀ.ਐਨ.ਬੀ. ਆਰਸੇਤੀ ਅਤੇ ਵੱਖ-ਵੱਖ 33 ਬੈਂਕਾ ਦੇ ਨੁਮਾਇੰਦਿਆਂ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਸੀਨਅਰ ਅਧਿਕਾਰੀ ਵੀ ਮੌਜੂਦ ਸਨ।

          ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਦੱਸਿਆ ਗਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਕਰਜ਼ਾ ਯੋਜਨਾ ਸਾਲ 2024-25 ਤਹਿਤ ਸਤੰਬਰ, 2024 ਤੱਕ ਕੁੱਲ 6343.68 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਜਦਕਿ ਟੀਚਾ 6694.28 ਕਰੋੜ ਦਾ ਸੀ। ਇਸ ਵਿੱਚੋਂ ਤਰਜੀਹੀ ਖੇਤਰ ਵਿੱਚ 4800.39 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਅਤੇ ਗੈਰ-ਤਰਜੀਹੀ ਖੇਤਰ ਵਿੱਚ 1543.29 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਤਰਜੀਹੀ ਖੇਤਰ ਵਿੱਚ 2945.86 ਕਰੋੜ ਰੁਪਏ ਖੇਤੀਬਾੜੀ ਲਈ, 1770.47 ਕਰੋੜ ਰੁਪਏ ਗੈਰ-ਖੇਤੀ ਸੈਕਟਰ ਲਈ, 84.06 ਕਰੋੜ ਰੁਪਏ ਬਾਕੀ ਪ੍ਰਾਥਮਿਕਤਾ ਸੈਕਟਰ ਨੂੰ ਕਰਜ਼ੇ ਵਜੋਂ ਦਿੱਤੇ ਗਏ। ਉਨ੍ਹਾਂ ਸੀ.ਡੀ. ਦਰ ਵਧਾਉਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਬੈਂਕਾਂ ਨੂੰ ਇਸ ਵੱਲ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਖਾਸ ਤੌਰ ਉੱਤੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕ ਕਰਜ਼ੇ ਪ੍ਰਾਪਤ ਕਰਕੇ ਆਰਥਿਕ ਧੰਦੇ ਸ਼ੁਰੂ ਕਰਦਿਆਂ ਆਪਣੇ ਜੀਵਨ ਪੱਧਰ ਨੂੰ ਉਚਾ ਚੁੱਕ ਸਕਣ।

          ਸਰਕਲ ਹੈਡ ਸੰਜੀਵ ਕੁਮਾਰ ਨੇ ਬੈਕਾਂ ਨੂੰ ਵੱਧ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨੂੰ ਕਰਜਾ ਦੇਣ ਉੱਤੇ ਵੀ ਜ਼ੋਰ ਦਿੱਤਾ। ਉਹਨਾਂ ਬੈਂਕਾਂ ਨੂੰ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ, ਖੇਤੀ ਤੇ ਛੋਟੇ ਉਦਯੋਗ ਧੰਦੇ, ਸੇਵਾ ਖੇਤਰ, ਸਰਕਾਰੀ ਪ੍ਰੋਗਰਾਮਾਂ, ਜਿਵੇਂ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਪ੍ਰੋਗਰਾਮ, ਰਾਸ਼ਟਰੀ ਸ਼ਹਿਰੀ ਅਜੀਵਿਕਾ ਮਿਸ਼ਨ, ਡੇਅਰੀ ਟਾਈ-ਅਪ ਯੋਜਨਾ, ਪ੍ਰਧਾਨ ਮੰਤਰੀ ਸਵੈਨੀਧੀ ਪ੍ਰੋਗਰਾਮ ਅਧੀਨ ਕਰਜ਼ੇ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ। ਉਹਨਾਂ ਬੈਂਕਾਂ ਨੂੰ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਅਧੀਨ ਵੱਧ ਤੋਂ ਵੱਧ ਗਰੀਬ ਲੋਕਾਂ ਦਾ ਬੀਮਾ ਕੀਤਾ ਜਾਵੇ।

ਇਹ ਵੀ ਦੱਸਿਆ ਗਿਆ ਕਿ ਜ਼ਿਲਾ ਹੁਸ਼ਿਆਰਪੁਰ ਵਿਚ ਬੈਂਕਾਂ ਵਿਚ ਜਮ੍ਹਾਂ ਰਾਸ਼ੀ ਜੋ ਕਿ ਸਤੰਬਰ, 2023 ਵਿੱਚ 42843 ਕਰੋੜ ਰੁਪਏ ਸਨ, ਸਤੰਬਰ, 2024 ਵਿੱਚ ਵੱਧ ਕੇ 47372 ਕਰੋੜ ਰੁਪਏ ਹੋ ਗਈ ਹੈ।  ਇਸੇ ਤਰ੍ਹਾਂ ਬੈਂਕਾਂ ਵੱਲੋਂ ਦਿੱਤੇ ਕੁੱਲ ਕਰਜੇ ਦੀ ਰਕਮ ਜੋ ਕਿ ਸਤੰਬਰ, 2023 ਵਿੱਚ 12137 ਕਰੋੜ ਰੁਪਏ ਸੀ, ਸਤੰਬਰ, 2024 ਵਿੱਚ ਵੱਧ ਕੇ 13298 ਕਰੋੜ ਰੁਪਏ ਹੋ ਗਈ।

          ਚੀਫ ਲੀਡ ਜ਼ਿਲ੍ਹਾ ਮੈਨੇਜਰ ਚੇਤਨ ਜੋਸ਼ੀ ਵੱਲੋਂ ਸੀ.ਡੀ. ਦਰ ਵਿੱਚ ਹੋਰ ਬੇਹਤਰੀ ਲਿਆਉਣ ਲਈ ਵੱਧ ਤੋਂ ਵੱਧ ਕਰਜ਼ੇ ਦੇਣ ਲਈ ਕਿਹਾ। ਉਹਨਾਂ ਬੈਂਕ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਨਵੇਂ ਉਦਮੀਆਂ ਨੂੰ ਵੱਧ ਤੋਂ ਵੱਧ ਕਰਜਾ ਦੇਣ ਤਾਂ ਕਿ ਜਿਲ੍ਹੇ ਵਿੱਚ ਨਵੇਂ ਉਦਯੋਗ/ਕਾਰੋਬਾਰ ਲੱਗ ਸਕਣ ਤੇ ਲੋਕਾਂ ਨੂੰ ਰੋਜਗਾਰ ਦੇ ਜਿਆਦਾ ਮੌਕੇ ਮਿਲ ਸਕਣ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਬੈਂਕਾ ਨੂੰ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ।

          ਮੀਟਿੰਗ ਵਿੱਚ ਜ਼ਿਲ੍ਹਾ ਉਦਯੋਗ ਵਿਭਾਗ, ਐਨ.ਯੂ.ਐਲ.ਐਮ.ਆਦਿ ਦੇ ਅਧਿਕਾਰੀ ਅਤੇ ਸਾਰੇ ਬੈਂਕਾਂ ਦੇ ਡੀ.ਸੀ.ਓ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਐਲ ਡੀ ਐਮ, ਹੁਸ਼ਿਆਰਪੁਰ ਵਲੋਂ ਚਲਾਈ ਗਈ।

ਰਾਜਪਾਲ ਗ਼ੁਲਾਬ ਚੰਦ ਕਟਾਰੀਆ ਨੇ ਖਟਕੜ ਕਲਾਂ ਤੋਂ 'ਨਸ਼ਾ ਮੁਕਤ-ਰੰਗਲਾ ਪੰਜਾਬ ਮੁਹਿੰਮ ਦਾ ਕੀਤਾ ਆਗਾਜ਼

ਰਾਜਪਾਲ ਗ਼ੁਲਾਬ ਚੰਦ ਕਟਾਰੀਆ ਨੇ ਖਟਕੜ ਕਲਾਂ ਤੋਂ 'ਨਸ਼ਾ ਮੁਕਤ-*ਰੰਗਲਾ ਪੰਜਾਬ ਮੁਹਿੰਮ ਦਾ ਕੀਤਾ ਆਗਾਜ਼

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸ਼ਰਧਾ ਸੁਮਨ ਕੀਤੇ ਅਰਪਿਤ

ਬੰਗਾ/ਨਵਾਂਸ਼ਹਿਰ, 10 ਦਸੰਬਰ :    ਪੰਜਾਬ ਦੇ ਰਾਜਪਾਲ ਗ਼ੁਲਾਬ ਚੰਦ ਕਟਾਰੀਆ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਨਸ਼ਾ ਮੁਕਤ ਭਾਰਤ ਅਭਿਆਨ  ਤਹਿਤ 'ਨਸ਼ਾ ਮੁਕਤ-ਰੰਗਲਾ ਪੰਜਾਬ ਮੁਹਿੰਮ' ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ ਨਸ਼ਾ ਮੁਕਤ, ਸਿਹਤਮੰਦ ਅਤੇ ਅਗਾਂਹਵਧੂ ਸਮਾਜ ਦੀ ਸਿਰਜਣਾ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੰਜਾਬ ਦੇ ਅਮੀਰ ਸੱਭਿਆਚਾਰਕ ਜੀਵਨ ਨੂੰ ਬਹਾਲ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਯਕੀਨੀ ਬਣਾਉਣ ਲਈ ਇਕ ਅਹਿਮ ਉਪਰਾਲਾ ਹੈ।    

       ਇਸ ਮੌਕੇ ਉਨ੍ਹਾਂ ਸ਼ਹੀਦ-ਏ-ਆਜ਼ਮ  ਸ. ਭਗਤ ਸਿੰਘ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਨ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ 'ਤੇ ਵੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਦੌਰਾਨ ਉਨਾਂ ਯਾਦਗਾਰ ਵਿਚਲੇ ਮਿਊਜ਼ੀਅਮ ਦਾ ਦੌਰਾ ਵੀ ਕੀਤਾ। ਉਨਾਂ ਕਿਹਾ ਕਿ ਖਟਕੜ ਕਲਾਂ ਦੀ ਧਰਤੀ 'ਤੇ ਆ ਕੇ ਉਨਾਂ ਨੂੰ ਬੇਹੱਦ ਖੁਸ਼ੀ ਹੋਈ ਹੈ।  ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈ ਰਹੇ ਹਾਂ ਅਤੇ ਸਾਨੂੰ ਉਨਾਂ ਦੇ  ਬਲੀਦਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।

          ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਸ਼ਾਨਦਾਰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨਾਂ ਦਾ ਸਨਮਾਨ ਕੀਤਾ।  ਇਸ ਮੌਕੇ ਐਸ.ਐਸ.ਪੀ ਡਾ. ਮਹਿਤਾਬ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ. ਡੀ. ਐਮ ਬੰਗਾ ਵਿਪਿਨ ਭੰਡਾਰੀ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

 


ਸੂਬਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚੋਂ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨਾਂ 5 ਮੈਡਲ ਜਿੱਤੇ

ਸੂਬਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚੋਂ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨਾਂ 5 ਮੈਡਲ ਜਿੱਤੇ
ਬੰਗਾ 10 ਦਸੰਬਰ  ()  ਜ਼ਿਲ੍ਹੇ ਦੇ ਪ੍ਰਸਿੱਧ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਫਰੀ ਕੁਸ਼ਤੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਵੱਲੋਂ ਬੀਤੇ ਦਿਨੀ ਜ਼ਿਲ੍ਹਾ ਮਾਨਸਾ ਵਿਖੇ ਹੋਈਆਂ ਸੂਬਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚੋਂ 5 ਮੈਡਲ  (ਦੋ ਚਾਂਦੀ ਦੇ ਅਤੇ ਤਿੰਨ ਕਾਂਸੀ ਦੇ) ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਕਲੱਬ ਦਾ ਅਤੇ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੌਸ਼ਨ ਕਰਨ ਸਮਾਚਾਰ ਹੈ । ਇਸ ਮੌਕੇ ਜਾਣਕਾਰੀ ਦਿੰਦੇ  ਕਲੱਬ ਦੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਬੀਤੇ ਦਿਨੀਂ ਹੋਈਆਂ ਸੂਬਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚੋਂ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਵਿਚ ਪਹਿਲਵਾਨ ਹੇਜ਼ਲ ਕੌਰ ਪੁੱਤਰੀ ਮਾਸਟਰ ਗੁਰਨਾਮ ਰਾਮ ਪਿੰਡ ਭਰੋ ਮਜਾਰਾ ਨੇ ਉਮਰ ਵਰਗ ਅੰਡਰ 17 ਸਾਲ ਅਤੇ 49 ਕਿਲੋ ਭਾਰ ਵਰਗ ਵਿਚੋਂ ਚਾਂਦੀ ਦਾ ਮੈਡਲ ਜਿੱਤ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ । ਜਦੋਂ ਕਿ ਇਸ ਦੇ ਭਰਾ ਦਿਲਸ਼ਾਨ ਸਿੰਘ ਪੁੱਤਰ ਮਾਸਟਰ ਗੁਰਨਾਮ ਰਾਮ ਪਿੰਡ ਭਰੋ ਮਜਾਰਾ ਨੇ ਗ੍ਰੀਕੋ ਰੋਮਨ ਸਟਾਈਲ ਵਿਚ ਕੁਸ਼ਤੀ ਖੇਡਦੇ ਹੋਏ ਉਮਰ ਵਰਗ ਅੰਡਰ 17 ਸਾਲ,  55  ਕਿਲੋਗ੍ਰਾਮ ਭਾਰ ਵਰਗ ਵਿਚੋਂ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਮੈਡਲ ਜਿੱਤਿਆ  । ਇਸੇ ਤਰ੍ਹਾਂ ਗ੍ਰੀਕੋ ਰੋਮਨ ਸਟਾਈਲ ਵਿਚ ਅਖਾੜੇ ਦੇ ਤਿੰਨ ਪਹਿਲਵਾਨਾਂ ਯੁਵਰਾਜ ਸਿੰਘ ਪੁੱਤਰ ਦੇਸ ਰਾਜ ਪਿੰਡ ਪੱਲੀ ਝਿੱਕੀ ਉਮਰ ਵਰਗ ਅੰਡਰ 17 ਸਾਲ ਅਤੇ 51 ਕਿਲੋ ਭਾਰ ਵਰਗ ਵਿਚੋਂ,  ਗੁਰਪਿੰਦਰ ਸਿੰਘ ਪੁੱਤਰ ਗੁਰਮੇਲ ਰਾਮ ਪਿੰਡ ਹੀਂਉਂ ਨੇ ਉਮਰ ਵਰਗ 17 ਸਾਲ ਅਤੇ 65 ਕਿਲੋ ਭਾਰ ਵਰਗ ਵਿਚੋਂ ਅਤੇ ਰਿੰਕੂ ਪੁੱਤਰ ਦੇਸ ਰਾਜ ਪਿੰਡ ਕਲੇਰਾਂ ਨੇ ਅੰਡਰ 40 ਸਾਲ ਅਤੇ 92 ਕਿਲੋ ਭਾਰ ਵਰਗ ਵਿਚੋਂ ਕਾਂਸੀ ਦੇ ਮੈਡਲ  ਜਿੱਤੇ ਹਨ । ਇਸ ਮੌਕੇ ਪਿੰਡ ਬਾਹੜੋਵਾਲ ਵਿਖੇ ਇਹਨਾਂ ਜੇਤੂ ਪਹਿਲਵਾਨਾਂ ਦਾ ਸਨਮਾਨ ਮੁੱਖ ਮਹਿਮਾਨ ਸ. ਹਰਮਨ ਸਿੰਘ ਸੰਧੂ ਕਨੈਡਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ ।  ਉਹਨਾਂ ਨੇ ਮੈਡਲ ਜੇਤੂ ਪਹਿਲਵਾਨ ਲੜਕੇ-ਲੜਕੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ, ਕੁਸ਼ਤੀ ਕੋਚ ਅਤੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ । ਉਹਨਾਂ ਨੇ ਕੁਸ਼ਤੀ ਅਖਾੜੇ ਨੂੰ ਪਹਿਲਾਂ ਵਾਂਗ ਹੋਰ ਵੀ ਵੱਧ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ । ਸਨਮਾਨ ਸਮਾਰੋਹ ਮੌਕੇ ਸ. ਹਰਮਨ ਸਿੰਘ ਸੰਧੂ ਕਨੈਡਾ, ਮੈਡਮ ਰਾਜਨੀਤੀ ਕੌਰ ਕਨੈਡਾ,  ਸ. ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ,  ਸ. ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ, ਸ੍ਰੀ ਬਲਬੀਰ ਸੋਂਧੀ ਕੁਸ਼ਤੀ ਕੋਚ, ਮਾਸਟਰ ਗੁਰਨਾਮ ਰਾਮ, ਮਾਸਟਰ ਸੁਖਵਿੰਦਰ ਸਿੰਘ ਝਿੰਗੜਾਂ ਅਤੇ ਅਖਾੜੇ ਵਿਚ ਟਰੇਨਿੰਗ ਪ੍ਰਾਪਤ ਕਰਨ ਵਾਲੇ ਸਮੂਹ ਪਹਿਲਵਾਨ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਕੁਸ਼ਤੀ ਮੁਕਾਬਲਿਆਂ ਵਿਚ ਜੇਤੂ ਪਹਿਲਵਾਨਾਂ ਦਾ ਸਨਮਾਨ ਕਰਨ ਮੌਕੇ ਸ੍ਰੀ ਹਰਮਨ ਸਿੰਘ ਸੰਧੂ, ਮੈਡਮ ਰਾਜਨੀਤੀ ਕੌਰ ਕੈਨੇਡਾ,  ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ  ਤੇ ਪਤਵੰਤੇ ਸੱਜਣ

Fwd: ਭਾਸ਼ਾ ਵਿਭਾਗ ਪੰਜਾਬ ਨੇ ‘ਪੰਜਾਬੀ ਭਾਸ਼ਾ ਦੀਆਂ ਕੰਪਿਊਟਰੀ ਲੋੜਾਂ’ ਬਾਰੇ ਕਰਵਾਈ ਇੱਕ ਦਿਨਾ ਵਰਕਸ਼ਾਪ

ਭਾਸ਼ਾ ਵਿਭਾਗ ਪੰਜਾਬ ਨੇ 'ਪੰਜਾਬੀ ਭਾਸ਼ਾ ਦੀਆਂ ਕੰਪਿਊਟਰੀ ਲੋੜਾਂ' ਬਾਰੇ ਕਰਵਾਈ ਇੱਕ ਦਿਨਾ ਵਰਕਸ਼ਾਪ
 ਪਟਿਆਲਾ 9 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ, ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ 'ਚ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੀਆਂ ਕੰਪਿਊਟਰੀ ਲੋੜਾਂ' ਬਾਰੇ ਇੱਕ ਦਿਨਾ ਵਰਕਸ਼ਾਪ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਦੇਖ-ਰੇਖ 'ਚ ਲਗਵਾਈ ਗਈ। ਵਿਭਾਗ ਵੱਲੋਂ ਇਸ ਤੋਂ ਪਹਿਲਾ 'ਪੰਜਾਬੀ ਕੰਪਿਊਟਰਕਾਰੀ ਅਤੇ ਮਸ਼ੀਨੀ ਬੁੱਧੀਮਾਨਤਾ' ਵਿਸ਼ੇ 'ਤੇ ਵੀ ਵਰਕਸ਼ਾਪ ਲਗਵਾਈ ਜਾ ਚੁੱਕੀ ਹੈ। ਅੱਜ ਦੀ ਵਰਕਸ਼ਾਪ ਦੌਰਾਨ ਉੱਘੇ ਕੰਪਿਊਟਰ ਮਾਹਿਰ ਤੇ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਲਈ ਲੰਬੇ ਅਰਸੇ ਤੋਂ ਕਾਰਜਸ਼ੀਲ ਡਾ. ਸੀ.ਪੀ. ਕੰਬੋਜ ਨੇ ਵੱਖ-ਵੱਖ ਤਕਨੀਕੀ ਨੁਕਤਿਆਂ ਬਾਰੇ ਅਭਿਆਸ ਰੂਪ 'ਚ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੀ ਟੀਮ 'ਚ ਸੁਰਿੰਦਰ ਸਿੰਘ ਤੇ ਮਨਿੰਦਰ ਸਿੰਘ ਸ਼ਾਮਲ ਸਨ। ਇਸ ਵਰਕਸ਼ਾਪ ਵਿੱਚ ਕੰਪਿਊਟਰ ਦੀ ਸਿੱਖਿਆ ਹਾਸਲ ਕਰ ਰਹੇ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ, ਪ੍ਰੋਫੈਸਰਾਂ, ਲਿਖਾਰੀਆਂ, ਭਾਸ਼ਾ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।
    ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਨ ਦੌਰਾਨ ਵਰਕਸ਼ਾਪ ਦੀ ਰੂਪ-ਰੇਖਾ ਅਤੇ ਟੀਚਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਅਜੋਕੇ ਡਿਜੀਟਲ ਯੁੱਗ ਦੇ ਹਾਣ ਦੀ ਬਣਾਉਣ ਲਈ ਬਹੁਤ ਵੱਡੇ ਉਪਰਾਲਿਆਂ ਦੀ ਜ਼ਰੂਰਤ ਹੈ। ਇਸੇ ਤਹਿਤ ਹੀ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ 'ਚ ਸਥਾਪਤ ਕਰਨ ਲਈ ਯਤਨ ਆਰੰਭ ਕੀਤੇ ਹਨ। ਜਿਸ ਦਾ ਮਕਸਦ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਇਸ ਮਿਸ਼ਨ ਨਾਲ ਜੋੜਨਾ ਹੈ। ਉਨ੍ਹਾਂ ਪੰਜਾਬੀ ਹਿਤੈਸ਼ੀਆਂ ਨੂੰ ਅਪੀਲ ਕੀਤੀ ਕਿ ਉਹ ਜੁਝਾਰੂ ਸਿਪਾਹੀਆਂ ਵਾਂਗ ਅਜੋਕੇ ਯੁੱਗ ਦੀ ਵੱਡੀ ਲੋੜ ਮਸ਼ੀਨੀ ਬੁੱਧੀਮਾਨਤਾ ਲਈ ਸਾਂਝੇ ਤੌਰ 'ਤੇ ਹੰਭਲੇ ਮਾਰਨ।
     ਡਾ. ਸੀ. ਪੀ. ਕੰਬੋਜ ਨੇ ਚਾਰ ਸ਼ੈਸ਼ਨਾਂ ਵਾਲੀ ਵਰਕਸ਼ਾਪ ਦੌਰਾਨ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕੰਪਿਊਟਰ ਤੇ ਫੋਨ ਦੀ ਵਰਤੋਂ, ਪੰਜਾਬੀ ਫੌਂਟਸ ਤੇ ਭਾਸ਼ਾ ਨਾਲ ਸਬੰਧਤ ਸਾਫਟਵੇਅਰਜ਼ ਦੀ ਸਹੀ ਤੇ ਸੁਚੱਜੀ ਵਰਤੋਂ, ਪੰਜਾਬੀ ਸਾਹਿਤ ਤੇ ਭਾਸ਼ਾ ਨਾਲ ਸਬੰਧਤ ਹੋਰ ਸਮੱਗਰੀ ਦੀ ਡਿਜੀਟਲਾਈਜੇਸ਼ਨ ਬਾਰੇ ਵੱਖ-ਵੱਖ ਸ਼ੈਸ਼ਨਾਂ ਦੌਰਾਨ ਪ੍ਰੋਜੈਕਟਰ ਦੀ ਮੱਦਦ ਨਾਲ ਅਭਿਆਸ ਰੂਪ 'ਚ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਕੰਬੋਜ ਨੇ ਕਿਹਾ ਕਿ ਭਾਸ਼ਾ ਵਿਭਾਗ ਨੇ ਇਸ ਵਰਕਸ਼ਾਪ ਰਾਹੀਂ ਬੜੀ ਵੱਡੀ ਸ਼ੁਰੂਆਤ ਕੀਤੀ ਹੈ। ਸਾਡੇ ਕੋਲ ਪੰਜਾਬੀ ਭਾਸ਼ਾ 'ਚ ਰਚਿਆ ਵੱਡਮੁੱਲਾ ਸਾਹਿਤਕ ਤੇ ਬਹੁਪੱਖੀ ਖਜ਼ਾਨਾ ਉਪਲਬਧ ਹੈ, ਜਿਸ ਨੂੰ ਡਿਜੀਟਲ ਰੂਪ 'ਚ ਵੱਖ-ਵੱਖ ਪਲੇਟਫਾਰਮਾਂ 'ਤੇ ਅੱਪਲੋਡ ਕਰਨ ਦੀ ਜ਼ਰੂਰਤ ਹੈ। ਜਿਸ ਨਾਲ ਸਾਡੀ ਭਾਸ਼ਾ ਆਪਣੇ-ਆਪ ਹੀ ਮਸ਼ੀਨੀ ਬੁੱਧੀਮਾਨਤਾ ਦੇ ਖੇਤਰ 'ਚ ਅਮੀਰ ਹੋ ਜਾਵੇਗੀ। ਇਸੇ ਦੌਰਾਨ ਸ. ਸ਼ਿੰਦਰਪਾਲ ਸਿੰਘ ਮਾਹਲ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਉੱਦਮ ਸਮੇਂ ਦੀ ਮੰਗ ਅਨੁਸਾਰ ਬਹੁਤ ਢੁਕਵਾਂ ਅਤੇ ਲੋੜੀਦਾ ਹੈ। ਅਜਿਹੀਆਂ ਵਰਕਸ਼ਾਪਾਂ ਦੇ ਆਯੋਜਨ ਲਈ ਵੱਡੀ ਗਿਣਤੀ 'ਚ ਟਰੇਨਰ ਤਿਆਰ ਕੀਤੇ ਜਾਣੇ ਚਾਹੀਦੇ ਹਨ। ਸ. ਮਹਿੰਦਰ ਸਿੰਘ ਸੇਖੋਂ ਨੇ ਕਿਹਾ ਕਿ
ਇਸ ਤਰ੍ਹਾਂ ਦੀਆਂ ਮਿਆਰੀ ਵਰਕਸ਼ਾਪਾਂ ਦਾ ਆਯੋਜਨ ਹਰ ਜ਼ਿਲ੍ਹੇ 'ਚ ਹੋਣਾ ਚਾਹੀਦਾ ਹੈ। ਉਨ੍ਹਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਯਤਨਸ਼ੀਲ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਅਜਿਹੀਆਂ ਵਰਕਸ਼ਾਪਾਂ ਕਰਵਾਉਣ ਲਈ ਹੰਭਲੇ ਮਾਰਨ।
ਅਖੀਰ ਵਿੱਚ ਭਾਸ਼ਾ ਵਿਭਾਗ ਵੱਲੋਂ ਸ਼ਿੰਦਰਪਾਲ ਸਿੰਘ ਮਾਹਲ, ਮਹਿੰਦਰ ਸਿੰਘ ਸੇਖੋਂ, ਕੰਪਿਊਟਰ ਮਾਹਿਰ ਡਾ. ਸੀ.ਪੀ. ਕੰਬੋਜ ਅਤੇ ਉਨ੍ਹਾਂ ਦੀ ਟੀਮ ਦਾ ਸ਼ਾਲਾਂ ਨਾਲ ਸਨਮਾਨ ਕੀਤਾ ਗਿਆ। ਸਹਾਇਕ ਡਾਇਰੈਕਟਰ ਆਲੋਕ ਚਾਵਲਾ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮਾਗਮ ਦੀ ਸਫਲਤਾ ਲਈ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ,  ਸੁਪਰਡੈਂਟ ਭੁਪਿੰਦਰਪਾਲ ਸਿੰਘ ਤੇ ਹਰਪ੍ਰੀਤ ਸਿੰਘ ਨੇ ਭਰਵਾਂ ਯੋਗਦਾਨ ਪਾਇਆ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।

ਮਲੇਸ਼ੀਆ ਦੇ ਰਾਜ "ਪਿਨਾਂਗ" ਦੇ ਡਿਪਟੀ ਸੀਐਮ ਜਗਦੀਪ ਸਿੰਘ ਦਿਓ ਅੰਮ੍ਰਿਤਸਰ ਦੇ ਦੌਰੇ 'ਤੇ ਆਏ

ਅੰਮ੍ਰਿਤਸਰ, 10 ਦਸੰਬਰ: ਮਲੇਸ਼ੀਆ ਦੇ ਰਾਜ "ਪਿਨਾਂਗ" ਦੇ ਡਿਪਟੀ ਸੀਐਮ ਜਗਦੀਪ ਸਿੰਘ ਦਿਓ ਆਪਣੀ ਪਤਨੀ ਸ਼੍ਰੀਮਤੀ ਮਿਲਿੰਦਾ, ਵੱਡੇ ਭਰਾ ਡਾਕਟਰ ਕੁਲਦੀਪ ਸਿੰਘ ਦਿਓ ਅਤੇ ਨਿੱਜੀ ਸਟਾਫ ਦੇ ਨਾਲ ਅੰਮ੍ਰਿਤਸਰ ਦੇ ਦੌਰੇ 'ਤੇ ਆਏ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਜੀ. ਸੰਜੀਵ ਸ਼ਰਮਾ, ਪ੍ਰਿੰਸੀਪਲ, ਸਰਕਾਰੀ ਆਈਟੀਆਈ ਰਣਜੀਤ ਐਵਿਨਿਊ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਗੁਰੂ ਘਰ ਪ੍ਰਤੀ ਡੂੰਘੀ ਸ਼ਰਧਾ ਕਾਰਨ, ਉਨ੍ਹਾਂ ਨੇ ਆਪਣੇ ਦੌਰੇ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਨਾਲ ਕੀਤੀ। ਗੁਰਦੁਆਰਾ ਪ੍ਰੰਗਣ ਵਿੱਚ ਹੀ, ਉਨ੍ਹਾਂ ਨੇ ਆਪਣੀ ਪਤਨੀ ਨੂੰ ਰਿੰਗ ਪਾ ਕੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ। ਦਰਬਾਰ ਸਾਹਿਬ ਵਿਖੇ ਉਨ੍ਹਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ, ਸ ਜਗਦੀਪ ਸਿੰਘ ਦਿਓ ਨੇ ਬਾਬਾ ਦੀਪ ਸਿੰਘ ਗੁਰਦੁਆਰਾ ਸ਼ਹੀਦਾਂ ਸਾਹਿਬ ਅਤੇ ਤਰਨ ਤਾਰਨ ਦੇ ਸ਼੍ਰੀ ਦਰਬਾਰ ਸਾਹਿਬ ਵਿਖੇ ਵੀ ਮੱਥਾ ਟੇਕਿਆ। ਉਹਨਾਂ ਦੋਵਾਂ ਗੁਰਦੁਆਰੇ ਸਾਹਿਬ ਵਿੱਚ ਵੀ ਉਹਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਤਰਨ ਤਰਨ ਸਾਹਿਬ ਵਿਖੇ ਉਹਨਾਂ ਨੇ ਪਰਿਵਾਰ ਸਿਹਤ ਲੰਗਰ ਛਕਿਆ l ਆਪਣੇ ਦੌਰੇ ਦੇ ਅਖੀਰ 'ਚ, ਉਨ੍ਹਾਂ ਨੇ ਅਟਾਰੀ-ਵਾਘਾ ਬਾਰਡਰ 'ਤੇ ਰਿਟਰੀਟ ਸੈਰੇਮਨੀ ਦਾ ਦ੍ਰਿਸ਼ ਦੇਖ ਕੇ ਮਾਣ ਕੀਤਾ।
ਮਾਨਯੋਗ ਡਿਪਟੀ ਮੁੱਖ ਮੰਤਰੀ ਸ਼੍ਰੀ ਜਗਦੀਪ ਸਿੰਘ ਦਿਓ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਗੁਰੂ ਘਰ ਦੀ ਹਾਜਰੀ ਲਗਾ ਕੇ ਅਤੇ ਰਿਟਰੀਟ ਸੈਰੇਮਨੀ ਦੇਖ ਕੇ ਉਨ੍ਹਾਂ ਨੂੰ ਬਹੁਤ ਆਨੰਦ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਮੁੜ ਆਪਣੇ ਬੱਚਿਆਂ ਦੇ ਨਾਲ ਅੰਮ੍ਰਿਤਸਰ ਆ ਕੇ ਵਾਹਿਗੁਰੂ ਕੋਲੋਂ ਅਸ਼ੀਰਵਾਦ ਲੈਣਗੇ।

Fwd: ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 62ਵਾਂ ਸਥਾਪਨਾ ਦਿਵਸ ਮਨਾਇਆ

ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 62ਵਾਂ ਸਥਾਪਨਾ ਦਿਵਸ ਮਨਾਇਆ

ਹੁਸ਼ਿਆਰਪੁਰ, 10 ਦਸੰਬਰ: ਡਾਇਰੈਕਟਰ ਜਨਰਲ ਆਫ਼ ਪੁਲਿਸ-ਕਮ-ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਸੰਜੀਵ ਕਾਲੜਾ, ਹੋਮ ਗਾਰਡ ਦੇ ਡਿਪਟੀ ਕਮਾਂਡੈਂਟ ਜਨਰਲ ਅਤੇ ਡਿਪਟੀ ਡਾਇਰੈਕਟਰ ਸਿਵਲ ਡਿਫੈਂਸ ਹਰਮਨਜੀਤ ਸਿੰਘ ਅਤੇ ਪੰਜਾਬ ਹੋਮ ਗਾਰਡਜ਼ ਦੇ ਡਵੀਜਨਲ ਕਮਾਂਡੈਂਟ ਅਨਿਲ ਕੁਮਾਰ ਪਰੂਥੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਥਾਨਕ ਟ੍ਰੇਨਿੰਗ ਸੈਂਟਰ ਵਿਖੇ ਪੰਜਾਬ ਹੋਮ ਗਾਰਡਜ਼ ਦਾ 62ਵਾਂ ਹੋਮ ਗਾਰਡਜ਼ ਦਿਵਸ ਮਨਾਇਆ ਗਿਆ।

        ਸਥਾਪਨਾ ਦਿਵਸ ਵਿਚ ਵੱਖ-ਵੱਖ ਸਖਸ਼ੀਅਤਾਂ ਤੋਂ ਇਲਾਵਾ ਦਫ਼ਤਰੀ ਸਟਾਫ ਅਤੇ ਵੱਖ-ਵੱਖ ਥਾਣਿਆਂ ਤੋਂ ਪੰਜਾਬ ਹੋਮ ਗਾਗਡਜ਼ ਦੇ ਜਵਾਨਾਂ ਨੇ ਹਿੱਸਾ ਲਿਆ।ਪੰਜਾਬ ਹੋਮ ਗਾਰਡਜ਼ ਦੇ ਜ਼ਿਲ੍ਹਾ ਕਮਾਂਡਰ ਨੇ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਜਵਾਨਾਂ ਨੂੰ ਸ਼ਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ, ਸਮਾਜ ਸੇਵੀ ਰਕੇਸ਼ ਸਾਹਨੀ, ਰਾਕੇਸ਼ ਥਾਪਰ, ਡਵੀਜਨਲ ਵਾਰਡਨ ਸੁਨੀਲ ਕਪੂਰ, ਵਿਨੋਦ ਕਪੂਰ, ਸੈਕਟਰ ਵਾਰਡਨ ਪ੍ਰਮੋਦ ਕੁਮਾਰ, ਕੰਪਨੀ ਕਮਾਂਡਰ ਮਨਿੰਦਰ ਸਿੰਘ ਹੀਰਾ, ਦਵਿੰਦਰ ਸਿੰਘ, ਪਲਾਟੂਨ ਕਮਾਂਡਰ ਇੰਦਰਕਾਂਤਾ ਵੀ ਮੌਜੂਦ ਸਨ।

ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਪਲਸ ਪੋਲੀੳ” ਮੁਹਿੰਮ ਦਾ ਆਗਾਜ ਛੋਟੇ ਬੱਚਿਆ ਨੂੰ ਪੋਲੀਓ ਬੂੰਦਾ ਪਿਲਾ ਕੇ ਅਤੇ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ



ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਪਲਸ ਪੋਲੀੳਮੁਹਿੰਮ ਦਾ ਆਗਾਜ ਛੋਟੇ ਬੱਚਿਆ ਨੂੰ ਪੋਲੀਓ ਬੂੰਦਾ ਪਿਲਾ ਕੇ ਅਤੇ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ       

 ਅੰਮ੍ਰਿਤਸਰ 8 ਦਸੰਬਰ- ਵਿਸ਼ਵ ਸਿਹਤ ਸੰਗਠਨ ਵਲੋਂ ਪਲਸ ਪੋਲੀਉ ਰਾਊਂਡ ਦੇ ਤਹਿਤ ਆਮ ਲੋਕਾ ਨੂੰ ਪੋਲੀਓ ਤੋਂ ਸੁੱਰਖਿਅਤ ਕਰਨ ਲਈ ਅਤੇ ਘਰ-ਘਰ ਵਿਚ ਪਲਸ ਪੋਲੀਉ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ  ਡਾ ਕਿਰਨਦੀਪ ਕੌਰ ਵਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਤੋਂ ਇਕ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਹਿਸਿਆਂ ਵਿਚ ਜਾਗਰੂਕਤਾ ਲਈ ਰਵਾਨਾਂ ਕੀਤਾ ਅਤੇ ਨਾਲ ਹੀ ਇਕ ਛੋਟੇ ਬੱਚੇ ਨੂੰ ਪੋਲੀਉ ਬੂਂਦਾਂ ਪਿਲਾ ਕੇ ਇਸ ਮੁਹਿੰਮ ਦਾ ਸ਼ੁਭ ਆਰੰਭ ਕੀਤਾ।ਇਸ ਸੰਬਧੀ ਜਾਣਕਾਰੀ ਦਿੰਦਿਆਂ ਡਾ ਕਿਰਨਦੀਪ ਕੌਰ ਨੇ ਕਿਹਾ ਕਿ ਇਸ ਮੁਹਿੰਮ ਦੌਰਾਣ ਮਿਤੀ 8,9 ਅਤੇ 10 ਦਿਸੰਬਰ 2024 ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਹਿਲੇ ਦਿਨ ਬੂਥ ਲਗਾ ਕੇ ਅਤੇ ਬਾਕੀ ਦੇ ਦੋ ਦਿਨ ਘਰ-ਘਰ ਵਿਚ ਜਾ ਕੇ ਪੋਲੀਉ ਦੀਆਂ ਬੂੰਦਾਂ ਪਿਲਾਉਣਗੀਆਂਇਸ ਲਈ ਉਹਨਾਂ ਆਮ ਜਨਤਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਦਿੱਤਾ ਜਾਵੇ ਅਤੇ ਆਪਣੇ 0 ਤੋਂ ਲੈ ਕੇ 5 ਸਾਲ ਤੱਕ ਦੇ ਸਾਰੇ ਬੱਚਿਆ ਨੂੰ ਜੀਵਨ ਰੂਪੀ ਪੋਲੀਉ ਬੰਦਾਂ ਜਰੂਰ ਪਿਲਾਈਆਂ ਜਾਣ। ਉਹਨਾਂ ਨੇ ਵਧੇਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾ ਦੀ ਗਿਣਤੀ ਵਿਚ  ਚੁੱਕਾ ਹੈਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵਲੋ ਇਹ ਰਾਊਡ ਚਲਾਏ ਜਾ ਰਹੇ ਹਨ। ਪਾਕਿਸਤਾਨ ਅਤੇ ਅਫਗਾਨਿਸਤਾਨ ਗੁਆਢੀ ਦੇਸ਼ਾ ਵਿੱਚ ਵਾਇਰਲ ਪੋਲਿਓ ਵਾਇਰਸ ਹੋਣ ਕਾਰਕੇ ਇਹ ਖਤਰਾ ਬਣਿਆ ਰਹਿੰਦਾ ਹੈ।ਇਸ ਲਈ ਸਮੇ ਸਮੇ ਤੇ ਇਹ ਰਾਉਡ ਚਲਾਏ ਜਾ ਰਹੇ ਹਨ ਜਿਲ੍ਹਾ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਨੇ ਇਸ ਅਵਸਰ ਤੇ ਜਾਣਕਾਰੀ ਦਿੰਦਿਆ ਕਿਹਾ ਇਸ ਰਾੳਂੂਡ ਦੌਰਾਣ 2782768 ਅਬਾਦੀ ਦੇ 549027 ਘਰਾਂ ਵਿੱਚ ਰਹਿੰਦੇ 0 ਤੋ 5 ਸਾਲ ਦੇ 192487 ਬੱਚਿਆ ਨੂੰ 1474 ਬੂਥਾਂ ਅਤੇ 2856 ਟੀਮਾਂ ਵਲੋ ਪੋਲੀੳ ਦੀਆਂ 2 ਬੂੰਦਾਂ ਪਿਲਾਈਆ ਜਾਣਗੀਆ ਅਤੇ 279 ਸੁਪਰਵਾਈਜਰਾ ਵਲੋ ਇਨਾਂ ਟੀਮਾਂ ਦਾ ਨਿਰੀਖਣ ਕੀਤਾ ਜਾਵੇਗਾ।ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰਜਿਲਾ੍ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤਜਿਲਾ੍ ਸਿਹਤ ਅਫਸਰ ਡਾ ਜਸਪਾਲ ਸਿੰਘਸੀਨੀਅਰ ਮੈਡੀਕਲ ਅਫਸਰ ਸਵਰਨਜੀਤ ਧਵਨਸੀਨੀਅਰ ਮੈਡੀਕਲ ਅਫਸਰ ਰਸ਼ਮੀਂ ਵਿਜਡਬਯੂ.ਐਚ.ਵਲੋਂ ਡਾ ਇਸ਼ਿਤਾਜਿਲਾ੍ ਐਮ..ਆਈ.ਅਮਰਦੀਪ ਸਿੰਘਡਾ ਰਾਘਵ ਜੋਸ਼ੀਮੇਟਰਨ ਕਮਲਜੀਤ ਕੌਰਤ੍ਰਿਪਤਾ ਕੁਮਾਰੀਰਾਧਾ ਸ਼ਰਮਾਂ ਅਤੇ ਸਮੂਹ ਸਟਾਫ ਹਾਜਰ ਸਨ।