Fwd: ਤਹਿਸੀਲਦਾਰ ਬੰਗਾ ਨੇ ਬਲਾਕ ਬੰਗਾ ਦੀਆਂ ਬਲਾਕ ਪੱਧਰੀ ਖੇਡਾ ਦਾ ਕੀਤਾ ਉਦਘਾਟਨ

 ਤਹਿਸੀਲਦਾਰ ਬੰਗਾ ਨੇ ਬਲਾਕ ਬੰਗਾ ਦੀਆਂ ਬਲਾਕ ਪੱਧਰੀ ਖੇਡਾ ਦਾ ਕੀਤਾ ਉਦਘਾਟਨ
ਨਵਾਂਸ਼ਹਿਰ/ਬੰਗਾ,4 ਸਤੰਬਰ :- ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3, 2024 ਬਲਾਕ ਪੱਧਰੀ ਖੇਡਾਂ ਜੋ ਕਿ ਵੱਖ- ਵੱਖ ਬਲਾਕਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ।ਜਿਸ ਤਹਿਤ ਅੱਜ ਭਾਈ ਸੰਗਤ ਸਿੰਘ ਕਾਲਜ ਅਤੇ ਸਿੱਖ ਨੈਸ਼ਨਲ ਕਾਲਜ ਬਲਾਕ ਬੰਗਾ ਵਿਖੇ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ ਸ੍ਰੀਮਤੀ ਰਮਨਦੀਪ ਕੌਰ ਤਹਿਸੀਲਦਾਰ ਬੰਗਾ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ।
ਇਸ ਉਦਘਾਟਨੀ ਸਮਾਰੋਹ ਦੌਰਾਨ ਸ੍ਰੀਮਤੀ ਵੰਦਨਾ ਚੌਹਾਨ ਜਿਲਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਆਏ ਹੋਏ ਮੁੱਖ ਮਹਿਮਾਨਾ ਨੂੰ ਜੀ ਆਇਆ ਆਖਿਆ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਸ੍ਰੀਮਤੀ ਰਮਨਦੀਪ ਕੌਰ ਤਹਿਸੀਲਦਾਰ ਬੰਗਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਬੰਗਾ ਬਲਾਕ ਵਿੱਚ ਪਹਿਲੇ ਦਿਨ ਹੋਏ ਖੇਡ ਮੁਕਾਬਲਿਆਂ ਵਿੱਚ ਅਥਲੈਟਿਕ 600 ਮੀਟਰ ਅੰਡਰ 14 ਸਾਲ (ਲੜਕੇ) ਵਿਚ ਹਰਕੀਰਤ ਸਿੰਘ ਨੇ ਪਹਿਲਾ, ਦਕਸ਼ ਕੁਮਾਰ ਨੇ ਦੂਜਾ ਅਤੇ ਰੌਸਨ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਏਸੇ ਤਰਾਂ ਅੰਡਰ 17 ਸਾਲ (ਲੜਕੇ ) ਵਿੱਚ ਰੋਸ਼ਨ ਕੁਮਾਰ ਨੇ ਪਹਿਲਾ ਅੰਕੁਰ ਕੁਮਾਰ ਚੁਰਸੀਆ ਨੇ ਦੂਜਾ ਅਤੇ ਭੋਲਾ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕ (ਲੜਕੀਆਂ) ਅੰਡਰ 21 ਸਾਲ 800 ਮੀਟਰ ਵਿੱਚ ਇੰਦਰਜੋਤ ਕੌਰ ਨੇ ਪਹਿਲਾ, ਬ੍ਰਮਜੋਤ ਕੌਰ ਨੇ ਦੂਜਾ ਅਤੇ ਭਾਵਨਾ ਨੇ ਤੀਜਾ ਸਥਾਨ ਹਾਸਲ ਕੀਤਾ। ਏਸੇ ਤਰਾਂ ਫੁੱਟਬਾਲ ਅੰਡਰ 14 ਸਾਲ (ਲੜਕੇ) ਵਿੱਚ ਖਾਲਸਾ ਸਕੂਲ ਬੰਗਾ ਨੇ ਪਹਿਲਾ ਅਤੇ ਪਿੰਡ ਜੀਂਦੋਵਾਲ ਨੇ ਦੂਜਾ ਸਥਾਨ ਹਾਸਲ ਕੀਤਾ,ਫੁੱਟਬਾਲ ਅੰਡਰ 17 (ਲੜਕੇ) ਵਿੱਚ ਪਿੰਡ ਇੱਕਾ ਲਧਾਣਾ ਨੇ ਪਹਿਲਾ ਅਤੇ ਪਿੰਡ ਖੋਥੜਾਂ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸ: ਰਣਜੀਤ ਸਿੰਘ, ਪ੍ਰਿੰਸੀਪਲ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ, ਡਾ: ਤਰਸੇਮ ਸਿੰਘ ਭਿੰਡਰ ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ ਬੰਗਾ, ਸਮੂਹ ਕੋਚਿਜ ਤੋਂ ਇਲਾਵਾ ਪਤਵੰਤੇ ਖਿਡਾਰੀ ਹਾਜਰ ਸਨ।