Fwd: Punjabi & Hindi---ਬੇਟੀਆ ਨਾਲ ਚੱਲਦਾ ਹੈ ਸਮਾਜ, ਬੇਟੀਆਂ ਪ੍ਰਤੀ ਸੋਚ ਬਦਲਣ ਦੀ ਜ਼ਰੂਰਤ: ਡਾ: ਰਾਜ ਕੁਮਾਰ ਚੱਬੇਵਾਲ

ਬੇਟੀਆ ਨਾਲ ਚੱਲਦਾ ਹੈ ਸਮਾਜ, ਬੇਟੀਆਂ ਪ੍ਰਤੀ ਸੋਚ ਬਦਲਣ ਦੀ ਜ਼ਰੂਰਤ: ਡਾ: ਰਾਜ ਕੁਮਾਰ ਚੱਬੇਵਾਲ

- ਲੋਕ ਸਭਾ ਮੈਂਬਰ  ਨੇ ਪਿੰਡ ਜਿਆਣ ' ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ ਨਵਜੰਮੀਆਂ ਬੱਚੀਆਂ ਦੇ ਜਨਮ ਦਿਨ ਸਮਾਗਮ ' ਕੀਤੀ ਸ਼ਮੂਲੀਅਤ

 ਹੁਸ਼ਿਆਰਪੁਰ, 18 ਸਤੰਬਰ:   ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਦੀ ਅਗਵਾਈ ਵਿਚ ਸੀ.ਡੀ.ਪੀ. ਹੁਸ਼ਿਆਰਪੁਰ-2 ਦਇਆ ਰਾਣੀ ਵੱਲੋਂ ਪਿੰਡ ਜਿਆਣ ਦੇ ਕਮਿਊਨਿਟੀ ਹਾਲ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਸਕੀਮ ਤਹਿਤ ਨਵਜੰਮੀਆਂ ਬੱਚੀਆਂ ਦਾ ਜਨਮ ਦਿਨ ਮਨਾਇਆ ਗਿਆਇਸ ਮੌਕੇ ਲੋਕ ਸਭਾ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ ਸੰਜੀਵ ਕੁਮਾਰ ਵੀ ਮੌਜੂਦ ਸਨ

                ਮੁੱਖ ਮਹਿਮਾਨ ਨੇ 10 ਨਵਜੰਮੀਆਂ ਬੱਚੀਆਂ ਦੇ ਨਾਂ 'ਤੇ ਪਲੇਅ ਗਰਾਊਂਡ  ਜਿਆਣ ਵਿਚ ਪੌਦੇ ਲਗਾਏ ਅਤੇ ਇਸ ਤੋਂ ਇਲਾਵਾ ਇਨ੍ਹਾਂ ਬੱਚੀਆਂ ਦੇ ਨਾਮ ਦਾ ਕੇਕ ਵੀ ਕੱਟਿਆ ਗਿਆ ਲੋਕ ਸਭਾ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਹ ਸਾਰਾ ਸਮਾਜ ਸਾਡੀਆਂ ਧੀਆਂ ਨਾਲ ਹੀ ਚੱਲਦਾ ਹੈਉਨ੍ਹਾਂ ਕਿਹਾ ਕਿ ਜਿੱਥੇ ਸਾਨੂੰ ਆਪਣੀਆਂ ਧੀਆਂ  ਨੂੰ ਬਚਾਉਣ ਅਤੇ ਸਿੱਖਿਅਤ ਕਰਨ ਦੀ ਲੋੜ ਹੈ, ਉੱਥੇ ਹੀ ਮਰਦ ਸਮਾਜ ਨੂੰ ਵੀ ਆਪਣੀ ਮਾਨਸਿਕ ਸੋਚ ਬਦਲਣ ਦੀ ਲੋੜ ਹੈ ਤਾਂ ਜੋ ਸਾਡੀਆਂ ਬੇਟੀਆਂ ਸਮਾਜ ਵਿੱਚ ਸੁਰੱਖਿਅਤ ਰਹਿ ਸਕਣ

                ਲੋਕ ਸਭਾ ਮੈਂਬਰ ਨੇ ਕਿਹਾ ਕਿ ਔਰਤਾਂ ਕਿਸੇ ਵੀ ਖੇਤਰ ਵਿੱਚ ਕਿਸੇ ਤੋਂ ਘੱਟ ਨਹੀਂ ਹਨ ਉਨ੍ਹਾਂ ਕਿਹਾ ਕਿ ਵਿਭਾਗ ਨੇ ਬੇਟੀਆਂ ਦੇ ਨਾਮ 'ਤੇ ਪੌਦੇ ਲਗਾ ਕੇ ਅਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆ ਬੇਟੀਆ ਨੂੰ ਸਨਮਾਨਿਤ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ |ਇਸ ਦੌਰਾਨ ਪੋਸ਼ਣ ਮਹੀਨੇ ਦੇ ਮੱਦੇਨਜ਼ਰ ਘੱਟ ਖਰਚੇ 'ਤੇ ਤਿਆਰ ਪੌਸ਼ਟਿਕ ਗੁਣਵੱਤਾ ਵਾਲੇ ਪਕਵਾਨਾਂ ਦਾ ਸਟਾਲ ਵੀ ਲਗਾਇਆ ਗਿਆ

                ਇਸ ਮੌਕੇ ਸੀ.ਡੀ.ਪੀ. ਭੂੰਗਾ ਜਸਵਿੰਦਰ ਕੌਰ, ਸੀ.ਡੀ.ਪੀ. ਹੁਸ਼ਿਆਰਪੁਰ-1 ਰਵਿੰਦਰ ਕੌਰ, ਐਸ.ਐਮ. ਮਨਪ੍ਰੀਤ ਸਿੰਘ ਬੈਂਸ, ਸਾਬਕਾ ਸਰਪੰਚ ਪਰਮਜੀਤ ਕੌਰ, ਰਵਿੰਦਰ ਕੌਰ, ਅਰਸ਼ਦੀਪ ਕੌਰ ਆਦਿ ਹਾਜ਼ਰ ਸਨ