ਕੈਬਨਿਟ ਮੰਤਰੀ ਜਿੰਪਾ ਤੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਨੇ ਸ੍ਰੀ ਗੁਰੂ ਰਵਿਦਾਸ ਚੌਂਕ ਦੇ ਸੁੰਦਰੀਕਰਨ ਤੇ ਨਵੀਨੀਕਰਨ ਕਾਰਜ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ, 22 ਸਤੰਬਰ: ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਤੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਰਹੀਮਪੁਰ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਚੌਂਕ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਕਾਰਜ ਦੀ ਰਸਮੀ ਤੌਰ 'ਤੇ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਜੀ ਮੰਦਿਰ ਤਨਮਸਤਕ ਹੋਏ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਇਲਾਕੇ ਦੇ ਕਈ ਪਤਵੰਤੇ ਅਤੇ ਸਥਾਨਕ ਨਾਗਰਿਕ ਵੱਡੀ ਸੰਖਿਆ ਵਿਚ ਮੌਜੂਦ ਸਨ।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਚੌਂਕ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਨੂੰ ਲੈ ਕੇ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਇਸ ਕਾਰਜ ਦੇ ਤਹਿਤ ਚੌਂਕ ਦੇ ਆਸ ਪਾਸ ਦੇ ਖੇਤਰ ਨੂੰ ਵੀ ਸੁੰਦਰ ਅਤੇ ਸੁਚਾਰੂ ਬਣਾਇਆ ਜਾਵੇਗਾ। ਚੌਂਕ 'ਤੇ ਬਿਹਤਰ ਪ੍ਰਕਾਸ਼ ਵਿਵਸਥਾ, ਹਰਿਆਲੀ ਅਤੇ ਆਧੁਨਿਕ ਤਕਨੀਕ ਦੇ ਨਾਲ ਸਜਾਵਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਾ ਕੇਵਲ ਇਲਾਕੇ ਦੇ ਸੁੰਦਰੀਕਰਨ ਵਿਚ ਯੋਗਦਾਨ ਦੇਵੇਗਾ ਬਲਕਿ ਇਥੋਂ ਦੇ ਸਭਿਆਚਾਰ ਅਤੇ ਧਾਰਮਿਕ ਵਿਰਸੇ ਨੂੰ ਸੰਭਾਲਣ ਵਿਚ ਵੀ ਸਹਾਇਕ ਹੋਵੇਗਾ।
ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਇਸ ਮੌਕੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਦਿਸ਼ਾ ਦਿੰਦੀਆਂ ਹਨ ਅਤੇ ਉਨ੍ਹਾਂ ਦੇ ਨਾਮ 'ਤੇ ਸਥਿਤ ਚੌਂਕ ਨਵੀਨੀਕਰਨ ਨਾਲ ਇਹ ਸਥਾਨ ਹੋਰ ਵੀ ਵਿਸ਼ੇਸ਼ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਦਮ ਸਮਾਜ ਦੇ ਵਿਕਾਸ ਅਤੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਲਈ ਅਹਿੰਮ ਉਪਰਾਲਾ ਹੈ। ਉਨ੍ਹਾਂ ਇਲਾਕੇ ਦੇ ਵਿਕਾਸ ਲਈ ਆਪਣੀ ਪ੍ਰਤੀਬੱਧਤਾ ਜਤਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਿਕਾਸ ਕਾਰਜ ਕੀਤੇ ਜਾਣਗੇ, ਜਿਸ ਨਾਲ ਜਨਤਾ ਨੂੰ ਬਿਹਤਰ ਸੁਵਿਧਾਵਾਂ ਮਿਲਣਗੀਆਂ।
ਦੋਵਾਂ ਆਗੂਆਂ ਨੇ ਪ੍ਰੋਗਰਾਮ ਦੌਰਾਲ ਸਥਾਨਕ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਭਾਗੀਦਾਰੀ ਅਤੇ ਸਮਰਥਨ ਦੇ ਬਿਨ੍ਹਾਂ ਇਹ ਕਾਰਜ ਸੰਭਵ ਨਹੀਂ ਸੀ। ਉਨ੍ਹਾਂ ਜਨਤਾ ਨੂੰ ਭਰੋਸਾ ਦਿੱਤਾ ਕਿ ਸਰਕਾਰ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਵਿਕਾਸ ਕਾਰਜ ਕਰਦੀ ਰਹੇਗੀ।
ਇਸ ਮੌਕੇ ਮੇਅਰ ਸੁੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ ਫਾਈਨੈਂਯ ਕਮੇਟੀ ਦੇ ਚੇਅਰਮੈਨ ਬਲਵਿੰਦਰ ਬਿੰਦੀ, ਚੰਦਨ ਲੱਕੀ ਪ੍ਰਧਾਨ, ਹਰਵਿੰਦਰ ਹੀਰਾ ਪ੍ਰਧਾਨ, ਕਰਣ ਜੋਤ ਆਦੀਆ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ, ਡਾ. ਰਤਨ ਚੰਦ, ਵਿਜੇ ਕੁਮਾਰ, ਕਮਲ ਦਰਦੀ, ਕਲਮਜੀਤ ਸਕੱਤਰ, ਰਾਜ ਕੁਮਾਰ ਰਾਜੂ, ਹੈਪੀ ਬੇਕਰੀ, ਹੈਪੀ ਭੀਮਾ, ਧਨਵਿੰਦਰ ਪਾਲ, ਬਲਵਿੰਦਰ ਬਿੱਟੂ, ਪਰਮਿੰਦਰ ਰਾਣਾ, ਬਲਵੀਰ ਸਿੰਘ, ਰੋਸ਼ਨ ਸਿੰਘ, ਪ੍ਰੇਮ ਲਾਲ, ਸਤਪਾਲ ਭਾਰਦਵਾਜ, ਜਸਵੀਰ ਬੱਲੂ, ਰਾਕੇਸ਼ ਭਾਟੀਆ,ਇੰਦਰਜੀਤ ਬੱਧਣ, ਮਾਸਟਰ ਪ੍ਰੇਮ ਸਾਗਰ, ਮਾਸਟਰ ਹਰਦੀਪ ਸਿੰਘ, ਪ੍ਰਕਾਸ਼ ਸਿੰਘ ਬੰਗਾ, ਗ੍ਰੰਥੀ ਭਗਵਾਨ ਸਿੰਘ, ਜੋਰਾਵਰ ਸਿੰਘ, ਨਾਨਾ ਠੇਕੇਦਾਰ, ਅਮਰਦਾਸ, ਮਾਸਟਰ ਜਗਤਾਰ, ਮਿਸਤਰੀ ਕੀਮਤੀ ਲਾਲ, ਕ੍ਰਿਸ਼ਨ ਲਾਲ, ਕੇਵਲ ਸਿੰਘ, ਰਾਮ ਰਤਨ, ਮਨਦੀਪ ਤੂਰ, ਸੁੱਚਾ ਰਾਮ, ਸੋਢੀ ਰਾਮ, ਜੱਸੀ, ਅਜੇ ਕੁਮਾਰ, ਰਾਜਾ, ਲਸ਼ਮੀ ਦੇਵੀ ਪ੍ਰਧਾਨ, ਜੋਗਿੰਦਰ ਕੌਰ, ਨਸੀਬ ਕੌਰ, ਗੰਗਾ ਪ੍ਰਸਾਦ, ਵਿਜੇ ਪਾਲ ਵੀ ਮੌਜੂਦ ਸਨ।