ਬਦਲਵੇਂ ਪ੍ਰਬੰਧਾਂ ਨਾਲ ਨਿਰਵਿਘਨ ਦਿੱਤੀ ਜਾ ਰਹੀ ਹੈ ਸਪਲਾਈ ਖਹਿਰਾ
ਅੰਮ੍ਰਿਤਸਰ 12 ਸਤੰਬਰ - ਪੰਜਾਬ ਭਰ ਵਿੱਚ ਪੀਐਸ ਪੀਸੀਐਲ ਦੇ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ ਨਾਲ ਪ੍ਰਭਾਵਿਤ ਹੋਣ ਵਾਲੀ ਬਿਜਲੀ ਸਪਲਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਸਰਹੱਦੀ ਇਲਾਕੇ ਵਿੱਚ ਕੀਤੇ ਗਏ ਬਦਲਵੇਂ ਪ੍ਰਬੰਧਾਂ ਸਦਕਾ ਬਿਜਲੀ ਸਪਲਾਈ ਵਿੱਚ ਕੋਈ ਵਿਘਨ ਨਹੀਂ ਪਿਆ। ਚੀਫ ਇੰਜੀਨੀਅਰ ਬਾਰਡਰ ਜੋਨ ਸ੍ਰੀ ਦੇਸ ਰਾਜ ਬੰਗੜ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੇ ਤਕਰੀਬਨ 65 ਫੀਸਦੀ ਮੁਲਾਜ਼ਮ ਹੜਤਾਲ ਉੱਤੇ ਚੱਲ ਰਹੇ ਹਨ ਇਸ ਨੂੰ ਦੇਖਦੇ ਹੋਏ ਅਸੀਂ ਆਪਣੀ ਮੌਜੂਦਾ 45 ਫੀਸਦੀ ਹਾਜ਼ਰ ਕਰਮਚਾਰੀਆਂ ਤੋਂ ਇਲਾਵਾ ਜੂਨੀਅਰ ਇੰਜੀਨੀਅਰ ਐਸਡੀਓ ਐਕਸੀਅਨ ਬਿਜਲੀ ਸਪਲਾਈ ਨਿਰੰਤਰ ਜਾਰੀ ਰੱਖਣ ਲਈ ਵੱਖ ਵੱਖ ਖੇਤਰਾਂ ਵਿੱਚ ਤੈਨਾਤ ਕੀਤੇ ਹਨ, ਇਸ ਤੋਂ ਇਲਾਵਾ ਅਸੀਂ ਮੁੱਖ ਦਫਤਰ ਵਿਖੇ ਤੈਨਾਤ ਅਧਿਕਾਰੀਆਂ ਵਿੱਚੋਂ ਵੀ ਕਈ ਅਧਿਕਾਰੀਆਂ ਨੂੰ ਆਪਣੇ ਖੇਤਰ ਵਿੱਚ ਡਿਊਟੀ ਉੱਤੇ ਬੁਲਾਇਆ ਹੈ ਜਿਸ ਨਾਲ ਸਾਡੀ ਬਿਜਲੀ ਸਪਲਾਈ ਫਿਲਹਾਲ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੀ ਹੈ।
ਇਸ ਮੌਕੇ ਸੀਨੀਅਰ ਇੰਜੀਨੀਅਰ ਸਭ ਅਰਬਨ ਸਰਦਾਰ ਗੁਰਸ਼ਰਨਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਸ਼ਹਿਰ ਵਿੱਚ ਸਾਡੇ ਕੋਲ ਕੰਪਲੇਂਟ ਹੈਂਡਲਿੰਗ ਬਾਈਕ ਦਾ ਤਕਰੀਬਨ 200 ਕਰਮਚਾਰੀ ਇਸ ਵੇਲੇ ਬਿਜਲੀ ਸਪਲਾਈ ਨੂੰ ਜਾਰੀ ਰੱਖਣ ਵਿੱਚ ਸਾਡੇ ਨਾਲ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਖਪਤਕਾਰਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਬਿਜਲੀ ਸਪਲਾਈ ਦਿੰਦੇ ਰਹੀਏ। ਉਹਨਾਂ ਜਿਲਾ ਵਾਸੀਆਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕਰਦੇ ਕਿਹਾ ਕਿ ਅਜਿਹੇ ਵਿੱਚ ਜੇਕਰ ਕਿਧਰੇ ਕੋਈ ਸ਼ਿਕਾਇਤ ਦਾ ਹੱਲ ਕਰਨ ਵਿੱਚ ਥੋੜੀ ਦੇਰੀ ਹੁੰਦੀ ਹੈ ਤਾਂ ਉਹ ਵਿਭਾਗ ਦਾ ਸਾਥ ਦੇਣ ਅਤੇ ਕਰਮਚਾਰੀਆਂ ਨਾਲ ਸਹਿਯੋਗ ਕਰਨ। ਸਰਦਾਰ ਖਹਿਰਾ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਤਕਰੀਬਨ 1600 ਦੇ ਕਰੀਬ ਕਰਮਚਾਰੀ ਡਿਊਟੀ ਉੱਤੇ ਨਿਯੁਕਤ ਹਨ ਜਿਨਾਂ ਵਿੱਚੋਂ ਇਸ ਵੇਲੇ ਲਗਭਗ ਸਾਢੇ ਕੁ 400 ਬੰਦਾ ਕੰਮ ਕਰ ਰਿਹਾ ਹੈ ਜਦ ਕਿ ਬਾਕੀ ਹੜਤਾਲ ਉੱਤੇ ਚੱਲ ਰਹੇ ਹਨ ਇਸ ਦੇ ਚਲਦੇ ਸਾਡੇ ਬਦਲਵੇਂ ਪ੍ਰਬੰਧਾਂ ਨਾਲ ਬਿਜਲੀ ਸਪਲਾਈ ਨਿਰੰਤਰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।