'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਜ਼ਿਲ੍ਹਾ ਪੱਧਰੀ ਖੇਡਾਂ 23 ਤੋਂ 27 ਸਤੰਬਰ ਤੱਕ : ਜਿਲ੍ਹਾ ਖੇਡ ਅਫਸਰ
ਨਵਾਂ ਸ਼ਹਿਰ, 13 ਸਤੰਬਰ : 'ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3' ਦੇ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਮਿਤੀ 23.09.2024 ਤੋਂ 27.09.2024 ਤੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ੁਰੂ ਹੋ ਰਹੀਆਂ ਹਨ l ਇਨ੍ਹਾਂ ਦਾ ਉਦਘਾਟਨੀ ਸਮਾਰੋਹ 23.09.2024 ਨੂੰ ਆਈ.ਟੀ.ਆਈ ਗਰਾਊਂਡ ਵਿਖੇ ਕੀਤਾ ਜਾਵੇਗਾ l ਇਨ੍ਹਾਂ ਵਿਚ ਉਮਰ ਵਰਗ ਅੰਡਰ-14,17, 21-30,31-40,41-40,51-60,61-70 ਅਤੇ 70 ਤੋਂ ਉੱਪਰ ਉਮਰ ਵਰਗ ਦੇ (ਲੜਕੇ ਲੜਕੀਆਂ) ਵਿਚ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ l
ਇਸ ਸਬੰਧੀ ਜਾਣਕਾਰੀ ਦਿੰਦਿਆ ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਬੈਡਮਿੰਟਨ , ਖੋ-ਖੋ , ਅਥਲੈਟਿਕਸ , ਕਬੱਡੀ (ਨੈਸ਼ਨਲ ਅਤੇ ਸਰਕਲ), ਫੁੱਟਬਾਲ, ਵਾਲੀਬਾਲ (ਸ਼ੂਟਿੰਗ ਅਤੇ ਸਮੈਸਿੰਗ) ਜੂਡੋ, ਪਾਵਰਲਿਫਟਿੰਗ, ਵੇਟਲਿਫਟਿੰਗ, ਹੈਂਡਬਾਲ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਰੈਸਲਿੰਗ ਅਤੇ ਚੈੱਸ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਪਾਵਰ ਲਿਫਟਿੰਗ ਵੇਟਲਿਫਟਿੰਗ ਦੇ ਮੁਕਾਬਲੇ ਪਿੰਡ ਗੁਣਾਚੌਰ ਅਤੇ ਰੈਸਲਿੰਗ ਦੇ ਮੁਕਾਬਲੇ ਪਿੰਡ ਬਾਹੜੋਵਾਲ ਵਿਖੇ 24 ਅਤੇ 25 ਸਤੰਬਰ 2024 ਨੂੰ ਕਰਵਾਏ ਜਾ ਰਹੇ ਹਨ। ਵਾਲ ਹਾਕੀ ਦੇ ਮੁਕਾਬਲੇ ਮਿਤੀ 26 ਅਤੇ 27 ਸਤੰਬਰ 2024 ਨੂੰ ਸੀ.ਸੈ. ਸਕੂਲ ਔਡ਼ ਵਿਖੇ ਕਰਵਾਏ ਜਾਣੇ ਹਨ। ਇਸ ਤੋਂ ਇਲਾਵਾ ਬਾਕੀ ਖੇਡਾਂ ਨਵਾਂਸ਼ਹਿਰ ਵਿਖੇ ਆਈ.ਟੀ.ਆਈ. ਗਰਾਊਂਡ, ਖਾਲਸਾ ਸਕੂਲ ਅਤੇ ਬੈਡਮਿੰਟਨ ਹਾਲ ਨਵਾਂਸ਼ਹਿਰ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਤ ਮੁਕਾਬਲਿਆਂ ਵਿਚ ਭਾਗ ਲੈਣ ਲਈ services.punjab.gov.in ਪੋਰਟਲ 'ਤੇ ਜਾ ਕੇ ਰਜਿਸਟਰੇਸ਼ਨ ਆਨਲਾਈਨ ਅਤੇ ਆਫਲਾਈਨ ਦੁਆਰਾ ਵੀ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ ਨੇ ਇਹ ਵੀ ਦੱਸਿਆ ਕਿ ਇਸ ਵਾਰ ਰਾਜ ਪੱਧਰੀ ਖੇਡ ਤਾਇਕਵਾਂਡੋ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਮਿਤੀ 19.10.2024 ਤੋਂ 24.10.2024 ਤੱਕ ਲੈਮਰਿਨ ਟੈਕ ਸਕਿਲ ਯੂਨੀਵਰਸਿਟੀ ਵਿਖੇ ਕਰਵਾਈ ਜਾ ਰਹੀ ਹੈ