Fwd: ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਐਸ. ਐਸ. ਸੀ (ਜੀ. ਡੀ) ਦੀਆਂ ਪੋਸਟਾਂ ਸਬੰਧੀ ਕੈਂਪ ਸ਼ੁਰੂ

ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਐਸ. ਐਸ. ਸੀ (ਜੀ. ਡੀ) ਦੀਆਂ ਪੋਸਟਾਂ ਸਬੰਧੀ ਕੈਂਪ ਸ਼ੁਰੂ
ਨਵਾਂਸ਼ਹਿਰ, 19 ਸਤੰਬਰ : ਸੀ-ਪਾਈਟ ਕੈਂਪ ਨਵਾਂਸ਼ਹਿਰ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ  ਲੁਧਿਆਣਾ ਦੇ ਯੁਵਕਾਂ ਲਈ ਸੀ-ਪਾਈਟ ਕੈਂਪ, ਨਹਿਰੀ ਵਿਸ਼ਰਾਮ ਘਰ, ਰਾਹੋਂ ਰੋਡ, ਨਵਾਂਸ਼ਹਿਰ  ਵਿਖੇ ਐਸ. ਐਸ. ਸੀ (ਜੀ. ਡੀ) ਦੀਆਂ ਪੋਸਟਾਂ ਸਬੰਧੀ ਕੈਂਪ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਸਟਾਂ ਲਈ ਫਾਰਮ ਭਰਨ ਦੀ ਆਖ਼ਰੀ ਮਿਤੀ 14 ਅਕਤੂਬਰ 2024 ਹੈ। ਉਨ੍ਹਾਂ ਦੱਸਿਆ ਕਿ ਕੁੱਲ 39481 ਪੋਸਟਾਂ (ਲੜਕੇ 35612 ਅਤੇ ਲੜਕੀਆਂ ਦੀ 3869) ਹਨ। ਇਸ ਲਈ ਉਮਰ ਹੱਦ 18 ਤੋਂ 23 ਸਾਲ (ਐਸ.ਸੀ/ਐਸ.ਟੀ  -28 ਸਾਲ ਬੀ. ਸੀ-25 ਸਾਲ) ਅਤੇ ਯੋਗਤਾ ਦਸਵੀਂ ਪਾਸ, ਕੱਦ ਲੜਕੇ -5 ਫੁੱਟ 7 ਇੰਚ, ਲੜਕੀਆਂ 5 ਫੁੱਟ 2 ਇੰਚ, ਦੌੜ ਲੜਕੇ 24 ਮਿੰਟ ਵਿਚ ਪੰਜ ਕਿਲੋਮੀਟਰ ਅਤੇ ਲੜਕੀਆਂ  8-1/2  ਮਿੰਟ ਵਿੱਚ 1.6 ਕਿਲੋਮੀਟਰ ਹੋਵੇਗੀ। ਟ੍ਰੇਨਿੰਗ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਚਾਹਵਾਨ ਯੁਵਕ ਆਪਣੇ ਦਸਤਾਵੇਜ਼ ਜਿਵੇਂ ਕਿ 10ਵੀਂ ਅਤੇ 12ਵੀਂ ਪਾਸ ਦਾ ਸਰਟੀਫਿਕੇਟ, ਉਮਰ, ਰਿਹਾਇਸ਼ ਸਰਟੀਫਿਕੇਟ ,ਆਧਾਰ ਕਾਰਡ ਦੀਆਂ ਦੋ-ਦੋ ਫੋਟੋਸਟੇਟ ਕਾਪੀਆਂ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਕੈਂਪ ਵਿਖੇ ਕਿਸੇ ਵੀ ਦਿਨ ਸਵੇਰੇ 9 ਵਜੇ ਤੋਂ ਬਾਅਦ ਹਾਜ਼ਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਦੋਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ ।
ਸੁਬੇਦਾਰ ਤਜਿੰਦਰ  ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਜਿਹੜੇ ਨੌਜਵਾਨ ਸੀ-ਪਾਈਟ ਕੈਂਪ ਵਿਖੇ ਆਰਮੀ ਦੀ ਅਗਨੀਵੀਰ /ਪੈਰਾਮਿਲਟਰੀ ਫੋਰਸ ਅਤੇ ਪੰਜਾਬ ਪੁਲਿਸ ਦੀ ਭਰਤੀ ਲਈ ਫਿਜ਼ੀਕਲ ਦੀ ਟ੍ਰੇਨਿੰਗ ਦੀ ਤਿਆਰੀ ਕਰਨਾ ਚਾਹੁੰਦੇ ਹਨ ,ਉਹ ਨੌਜਵਾਨ ਵੀ ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਆ ਕੇ ਤਿਆਰੀ ਕਰ ਸਕਦੇ ਹਨ। ਸਿਖਲਾਈ ਦੌਰਾਨ ਰਿਹਾਇਸ਼ ,ਖਾਣਾ ਬਿਲਕੁਲ ਮੁਫਤ ਮਿਲੇਗਾ । ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 90415-58978 'ਤੇ ਸੰਪਰਕ ਕੀਤਾ ਜਾ ਸਕਦਾ ਹੈ।