ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਏ.ਐਸ.ਆਈ. ਅਵਤਾਰ ਚੰਦ ਵਿਰਦੀ ਵੱਲੋਂ ਮਾਸਕ, ਕੇਲੇ ਅਤੇ ਦੋ ਪੱਖੇ ਭੇਟ
ਬੰਗਾ : 11 ਅਗਸਤ:
ਸਮਾਜ ਸੇਵਕ ਏ.ਐਸ.ਆਈ. ਸ੍ਰੀ ਅਵਤਾਰ ਚੰਦ ਵਿਰਦੀ ਵਾਸੀ ਪਿੰਡ ਪੱਦੀ ਮੱਠਵਾਲੀ ਅਤੇ ਉਹਨਾਂ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਮਰੀਜ਼ਾਂ ਲਈ ਮਾਸਕ, ਕੇਲੇ ਅਤੇ ਦੋ ਫ਼ਰਾਟਾ ਪੱਖੇ ਭੇਟ ਕੀਤੇ ਹਨ । ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸੀਨੀਅਰ ਮੀਤ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਨੇ ਮੀਡੀਆ ਨੂੰ ਪ੍ਰਦਾਨ ਕੀਤੀ । ਸ. ਬਾਹੜੋਵਾਲ ਨੇ ਸਮਾਜ ਸੇਵਕ ਏ.ਐਸ.ਆਈ. ਸ੍ਰੀ ਅਵਤਾਰ ਚੰਦ ਵਿਰਦੀ ਦਾ ਆਪਣੀ ਕਿਰਤ ਕਮਾਈ ਦੇ ਦਸਵੰਧ ਨਾਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਲਈ ਕੇਲੇ, ਮਾਸਕ ਅਤੇ ਦੋ ਫਰਾਟਾ ਪੱਖੇ ਭੇਟ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਏ.ਐਸ.ਆਈ. ਸ੍ਰੀ ਅਵਤਾਰ ਚੰਦ ਵਿਰਦੀ ਅਤੇ ਉਹਨਾਂ ਧਰਮਪਤਨੀ ਬੀਬੀ ਕਮਲਜੀਤ ਕੌਰ ਨੇ ਵੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਲੋੜਵੰਦ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਤੇ ਪਤਵੰਤੇ ਸੱਜਣ ਹਾਜ਼ਰ ਸਨ।
ਫੋਟੋ ਕੈਪਸ਼ਨ : ਏ ਐਸ ਆਈ ਸ੍ਰੀ ਅਵਤਾਰ ਚੰਦ ਵਿਰਦੀ, ਉਹਨਾਂ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਮਾਸਕ, ਕੇਲੇ ਅਤੇ ਪੱਖੇ ਭੇਟ ਕਰਨ ਮੌਕੇ ਯਾਦਗਾਰੀ ਤਸਵੀਰ ਵਿਚ ਸ. ਮਲਕੀਅਤ ਸਿੰਘ ਬਾਹੜੋਵਾਲ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਤੇ ਪਤਵੰਤੇ ਸੱਜਣ