ਐੱਸ. ਡੀ. ਐਮ. ਬੰਗਾ ਸ੍ਰੀ ਵੀ.ਐੱਸ. ਤਿੜਕੇ, ਆਈ.ਏ.ਐੱਸ ਵੱਲੋਂ ਕੋਵਿਡ-19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਦੌਰਾ

ਐੱਸ. ਡੀ. ਐਮ. ਬੰਗਾ ਸ੍ਰੀ ਵੀ.ਐੱਸ. ਤਿੜਕੇ, ਆਈ.ਏ.ਐੱਸ  ਵੱਲੋਂ ਕੋਵਿਡ-19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦਾ ਦੌਰਾ
ਬੰਗਾ : 21 ਅਗਸਤ  : -
         ਤਹਿਸੀਲ ਬੰਗਾ ਦੇ ਨਵ¸ਨਿਯੁਕਤ ਐੱਸ.ਡੀ.ਐਮ. ਸ੍ਰੀ ਵੀ.ਐੱਸ. ਤਿੜਕੇ, ਆਈ.ਏ.ਐੱਸ ਨੇ ਕੋਵਿਡ-19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਅੱਜ ਦੌਰਾ ਕੀਤਾ ਅਤੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਮਿਲ ਰਹੀਆਂ ਸੇਵਾਵਾਂ ਦਾ ਜ਼ਾਇਜ਼ਾ ਲਿਆ । ਢਾਹਾਂ ਕਲੇਰਾਂ ਦੇ ਦੌਰੇ ਮੌਕੇ  ਸ੍ਰੀ ਵੀ.ਐੱਸ. ਤਿੜਕੇ, ਆਈ.ਏ.ਐੱਸ ਨੇ ਕੋਵਿਡ¸19 ਆਈਸੋਲੇਸ਼ਨ ਵਾਰਡ ਦੀ ਸਥਾਪਨਾ ਕਰਨ ਤੋਂ ਇਲਾਵਾ ਕੋਵਿਡ-19 ਆਈਸੋਲੇਸ਼ਨ ਵਾਰਡ ਨੂੰ ਚਲਾਉਣ ਵਿੱਚ ਅਤੇ ਕੋਰੋਨਾ ਮਰੀਜ਼ਾਂ ਨੂੰ ਵਧੀਆ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਲਈ ਦਿੱਤੇ ਜਾ ਰਹੇ ਵਿਸ਼ੇਸ਼ ਸਹਿਯੋਗ ਲਈ ਵੀ ਢਾਹਾਂ ਕਲੇਰਾਂ ਹਸਪਤਾਲ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕੋਵਿਡ¸19 ਆਈਸੋਲੇਸ਼ਨ ਵਾਰਡ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਉ.ਪੀ.ਡੀ., ਐਮਰਜੈਂਸੀ, ਆਈ. ਸੀ. ਯੂ. ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਦੌਰਾ ਵੀ ਕੀਤਾ । ਡਾ. ਕਵਿਤਾ ਭਾਟੀਆ ਐਸ.ਐਮ.ਉ. ਸਿਵਲ ਹਸਪਤਾਲ ਬੰਗਾ ਨੇ ਦੱਸਿਆ ਕਿ ਇਸ ਵੇਲੇ 4 ਕੋਰੋਨਾ ਮਰੀਜ਼ ਆਈਸੋਲੇਸ਼ਨ ਵਾਰਡ ਵਿਚ ਇਲਾਜ ਅਧੀਨ ਦਾਖਲ ਹਨ। ਕੋਵਿਡ-19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 9 ਡਾਕਟਰਾਂ ਸਮੇਤ ਦੋ ਦਰਜਨ ਤੋਂ ਵੱਧ ਮੈਡੀਕਲ ਸਟਾਫ਼ 24 ਘੰਟੇ ਕੋਰੋਨਾ ਮਰੀਜ਼ਾਂ ਦੇ ਇਲਾਜ ਅਤੇ ਦੇਖ ਭਾਲ ਲਈ ਤਾਇਨਾਤ ਹੈ ।  ਇਸ ਤੋਂ ਪਹਿਲਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ  ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸ੍ਰੀ ਵੀ.ਐੱਸ. ਤਿੜਕੇ, ਆਈ.ਏ.ਐੱਸ ਐੱਸ.ਡੀ.ਐਮ. ਬੰਗਾ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ ਟਰੱਸਟ ਦੇ ਪ੍ਰਬੰਧ ਅਧੀਨ ਚੱਲ ਰਹੇ ਹਸਪਤਾਲ, ਨਰਸਿੰਗ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਅਤੇ ਹੋਰ ਲੋਕ ਹਿੱਤ ਚੱਲ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ।  
ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾ. ਕਵਿਤਾ ਭਾਟੀਆ ਐਸ.ਐਮ.ਉ. ਬੰਗਾ,  ਡਾ. ਪ੍ਰਿਅੰਕਾ ਮੈਡੀਕਲ ਅਫਸਰ, ਮੈਡਮ ਸੁਖਵਿੰਦਰ ਕੌਰ ਨਰਸਿੰਗ ਅਫਸਰ, ਸ੍ਰੀ ਅਸ਼ੋਕ ਕੁਮਾਰ, ਮੈਡਮ ਰਾਬੀਆ ਕੌਂਸਲਰ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ । ਵਰਣਨਯੋਗ ਹੈ ਕਿ  ਕੋਵਿਡ-19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਤੋਂ ਹੁਣ ਤੱਕ 139 ਕੋਰੋਨਾ ਪਾਜ਼ੇਟਿਵ ਮਰੀਜ਼  ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ।
ਫ਼ੋਟੋ ਕੈਪਸ਼ਨ :  ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਦੇ ਦੌਰੇ ਮੌਕੇ ਸ੍ਰੀ ਵੀ.ਐੱਸ. ਤਿੜਕੇ, ਆਈ.ਏ.ਐੱਸ ਐੱਸ.ਡੀ.ਐਮ. ਬੰਗਾ ਦੀ ਹਸਪਤਾਲ ਪ੍ਰਬੰਧਕਾਂ ਅਤੇ ਸਿਹਤ ਵਿਭਾਗ ਦੇ ਡਾਕਟਰ ਸਾਹਿਬਾਨ ਨਾਲ