ਡਾ. ਭੁਪਿੰਦਰਜੀਤ ਸਿੰਘ ਸੂਰੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਕੈਨਿੰਗ ਸੈਂਟਰ ਵਿਖੇ ਚਾਰਜ ਸੰਭਾਲਿਆ

ਡਾ. ਭੁਪਿੰਦਰਜੀਤ ਸਿੰਘ ਸੂਰੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਕੈਨਿੰਗ ਸੈਂਟਰ ਵਿਖੇ ਚਾਰਜ ਸੰਭਾਲਿਆ
ਬੰਗਾ : 1 ਅਗਸਤ :¸
ਅਲਟਰਾਸਾਊਂਡ ਸਕੈਨਿੰਗ ਦੇ ਮਾਹਿਰ ਡਾ. ਭੁਪਿੰਦਰਜੀਤ ਸਿੰਘ ਸੂਰੀ ਨੇ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅਲਟਰਾਸਾਊਂਡ ਸਕੈਨਿੰਗ ਸੈਂਟਰ ਵਿਚ ਚਾਰਜ ਸੰਭਾਲ ਕੇ ਮਰੀਜ਼ਾਂ ਦੀ ਅਲਟਰਾਸਾਊਂਡ ਸਕੈਨਿੰਗ ਦਾ ਕੰਮ ਆਰੰਭ ਕਰ ਦਿੱਤਾ ਹੈ।
ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦਵ ਸਿੰਘ ਕਾਹਮਾ ਨੇ ਮੀਡੀਆ ਨੂੰ ਪ੍ਰਦਾਨ ਕੀਤੀ। ਸ. ਕਾਹਮਾ ਨੇ ਦੱਸਿਆ ਕਿ ਡਾ. ਭੁਪਿੰਦਰ ਸਿੰਘ ਸੂਰੀ ਐਮ ਡੀ ਨੇ ਰੇਡੀਉਡਾਇਗਨੋਸਿਸ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਉਹ  ਅਲਟਰਾਸਾਊਂਡ ਸਕੈਨਿੰਗ ਦੇ ਮਾਹਿਰ ਡਾਕਟਰ ਹਨ । ਸ. ਕਾਹਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਸਕੈਨਿੰਗ ਸੈਂਟਰ ਵਿੱਚ ਆਧੁਨਿਕ ਅਲਟਰਾਸਾਊਂਡ ਸਕੈਨਿੰਗ ਮਸ਼ੀਨ ਨਾਲ ਮਰੀਜ਼ਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾਂਦੀ ਹੈ। ਇੱਥੇ ਸਿਹਤ ਵਿਭਾਗ ਦੇ ਜਾਰੀ ਨਿਯਮਾਂ ਅਨੁਸਾਰ ਗਰਭਵਤੀ ਔਰਤਾਂ ਦੀ ਹਰ ਤਰ੍ਹਾਂ ਦੀ ਸਕੈਨ ਦੀ ਸੁਵਿਧਾ, ਪੇਟ ਦੀ ਹਰ ਤਰ੍ਹਾਂ ਦੀ ਸਕੈਨ, ਕਲਰ ਡੌਪਲਰ, ਸੋਨੋਮੈਮੋਗਰਾਫੀ, ਅਲਟਰਾਸਾਊਂਡ ਥਾਇਰਾਇਡ, ਅਲਟਰਾਸਾਊਂਡ ਸਕਰੋਟਮ, ਟੀ ਵੀ ਐਸ ਸਕੈਨਿੰਗ ਤੋਂ ਇਲਾਵਾ ਸਰੀਰ ਦੇ ਛੋਟੇ ਅੰਗਾਂ ਦੀ ਹਰ ਤਰ੍ਹਾਂ ਦੀ ਅਲਟਰਾ ਸਾਊਂਡ ਸਕੈਨਿੰਗ ਕਰਨ ਦਾ ਖਾਸ ਪ੍ਰਬੰਧ ਹੈ । ਸ. ਕਾਹਮਾ ਨੇ ਦੱਸਿਆ ਕਿ ਲੋੜਵੰਦ ਮਰੀਜ਼  ਰੋਜ਼ਾਨਾ ਸਵੇਰੇ 7.30 ਤੋਂ 10 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜ ਕੇ ਡਾਕਟਰ ਸਾਹਿਬ ਤੋਂ ਆਪਣੀਆਂ ਬਿਮਾਰੀਆਂ ਦੀ ਸਕੈਨਿੰਗ ਕਰਵਾ ਸਕਦੇ ਹਨ । ਇਹ ਜਾਣਕਾਰੀ ਦੇਣ ਮੌਕੇ  ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ, ਡਾ ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਅਤੇ ਡਾ. ਭੁਪਿੰਦਰਜੀਤ ਸਿੰਘ ਐਮ ਡੀ ਰੇਡੀਉਡਾਇਗਨੋਸਿਸ ਵੀ ਹਾਜ਼ਰ ਸਨ।
ਫੋਟੋ  : ਡਾ. ਭੁਪਿੰਦਰਜੀਤ ਸਿੰਘ ਐਮ ਡੀ ਰੇਡੀਉਡਾਇਗਨੋਸਿਸ