ਰੋਟਰੀ ਕਲੱਬ ਬੰਗਾ ਵੱਲੋਂ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਖੂਨਦਾਨ ਕੈਂਪ ਲਗਵਾਇਆ ਗਿਆ
ਬੰਗਾ : 8 ਅਗਸਤ
ਅੱਜ ਰੋਟਰੀ ਕਲੱਬ ਬੰਗਾ ਵੱਲੋਂ ਨੌਜਵਾਨ ਸਭਾ ਮਹੁੱਲਾ ਸਿੱਧ ਬੰਗਾ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਦੇ ਸੰਕਟਮਈ ਸਮੇਂ ਵਿਚ ਲੋਕਾਂ ਨੂੰ ਖੂਨਦਾਨ ਪ੍ਰਤੀ ਜਾਗਰੁਕ ਕਰਨ ਹਿੱਤ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਰੋਟਰੀ ਜ਼ਿਲ੍ਹਾ ਟਰੇਨਿੰਗ ਸੈਕਟਰੀ ਰੋਟਰੀ ਕਲੱਬ ਦੇ ਜਨਮ ਦਿਨ ਦੀ ਖੁਸ਼ੀ ਵਿਚ ਵਿਸ਼ੇਸ਼ ਖੂਨਦਾਨ ਕੈਂਪ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ਗਿਆ । ਇਸ ਕੈਂਪ ਦਾ ਆਰੰਭਤਾ ਸਰਬੱਤ ਸੰਗਤਾਂ ਦੇ ਭਲੇ ਲਈ ਅਤੇ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਜ਼ਿਲ੍ਹਾ ਟਰੇਨਿੰਗ ਸੈਕਟਰੀ ਰੋਟਰੀ ਕਲੱਬ ਦੀ ਚੜ੍ਹਦੀਕਲਾ ਲਈ ਕੀਤੀ ਗਈ ਅਰਦਾਸ ਉਪਰੰਤ ਹੋਈ । ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ ਅਤੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਨੂੰ ਜਨਮ ਦਿਨ ਦੀਆਂ ਹਾਰਦਿਕ ਮੁਬਾਰਕਾਂ ਦਿੱਤੀਆਂ ਅਤੇ ਰੋਟਰੀ ਕਲੱਬ ਬੰਗਾ ਤੇ ਨੌਜਵਾਨ ਸਭਾ ਮਹੁੱਲਾ ਸਿੱਧ ਬੰਗਾ ਵੱਲੋਂ ਇਸ ਖੁਸ਼ੀ ਦੇ ਮੌਕੇ ਨਿਸ਼ਕਾਮ ਲੋਕ ਸੇਵਾ ਹਿੱਤ ਖੂਨਦਾਨ ਕੈਂਪ ਲਗਾਉਣ ਦੇ ਉੱਦਮ ਦੀ ਭਾਰੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਰੋਟਰੀ ਕਲੱਬ ਬੰਗਾ ਵੱਲੋਂ ਨੌਜਵਾਨ ਸਭਾ ਮਹੁੱਲਾ ਸਿੱਧ ਬੰਗਾ ਵੱਲੋਂ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਜ਼ਿਲ੍ਹਾ ਟਰੇਨਿੰਗ ਸੈਕਟਰੀ ਰੋਟਰੀ ਕਲੱਬ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾ ਕਰ ਸਮਾਜ ਸੇਵਾ ਦੀ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਸੁਰਿੰਦਰ ਪਾਲ ਖੇਪੜ ਪ੍ਰਧਾਨ ਨੇ ਰੋਟਰੀ ਕਲੱਬ ਬੰਗਾ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਰੋਟਰੀ ਜ਼ਿਲ੍ਹਾ ਟਰੇਨਿੰਗ ਸੈਕਟਰੀ ਰੋਟਰੀ ਕਲੱਬ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਵੱਲੋਂ ਰੋਟਰੀ ਕਲੱਬ ਬੰਗਾ ਦੀ ਤਰੱਕੀ ਕੀਤੇ ਕੰਮਾਂ ਬਾਰੇ ਚਾਣਨਾ ਪਾਇਆ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਸ. ਦਿਲਬਾਗ ਸਿੰਘ ਬਾਗੀ ਦੇ ਉੱਦਮਾਂ ਨਾਲ ਰੋਟਰੀ ਕਲੱਬ ਬੰਗਾ ਨੇ ਲੋਕ ਸੇਵਾ ਲਈ ਰੋਟਰੀ ਇੰਟਰਨੈਸ਼ਨਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੋਜੈਕਟ ਕਰਕੇ ਵੱਖੱਰੀ ਪਛਾਣ ਬਣਾਈ ਹੈ। ਇਸ ਮੌਕੇ ਦਿਲਬਾਗ ਸਿੰਘ ਬਾਗੀ ਨੇ ਜਨਮ ਦਿਨ ਨੂੰ ਯਾਦਗਾਰੀ ਬਣਾਉਣ ਸਭ ਸੱਜਣਾਂ ਤੇ ਸੰਸਥਾਵਾਂ ਦਾ ਧੰਨਵਾਦ ਕਰਦੇ ਹੋਏ ਖੂਨਦਾਨ ਦੀ ਮਹੱਤਤਾ ਬਾਰੇ ਚਾਣਨਾ ਪਾਉਂਦੇ ਦੱਸਿਆ ਕਿ ਖੂਨਦਾਨ ਦੁਨੀਆਂ ਦਾ ਸਭ ਸੁੱਚਾ ਅਤੇ ਸੱਚਾ ਖੂਨਦਾਨ ਹੈ ਜੋ ਅਤਿ ਕੀਮਤੀ ਇਨਸਾਨੀ ਜਾਨਾਂ ਬਚਾਉਣ ਦੇ ਕੰਮ ਆਉਂਦਾ ਹੈ। ਸ. ਬਾਗੀ ਨੇ ਇਸ ਮੌਕੇ ਆਪਣੀ ਨੇਕ ਕਮਾਈ ਵਿਚੋਂ 21 ਹਜ਼ਾਰ ਰੁਪਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ 51 ਸੌ ਰੁਪਏ ਦਾ ਦਾਨ ਰੋਟਰੀ ਕਲੱਬ ਬੰਗਾ ਲਈ ਦਿੱਤਾ। ਅੱਜ ਦੇ ਇਸ ਖੂਨਦਾਨ ਕੈਂਪ ਵਿਚ 25 ਖੂਨਦਾਨੀ ਵਾਲੰਟਰੀਅਰਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਕੇਕ ਵੀ ਕੱਟਿਆ ਗਿਆ। ਖੂਨਦਾਨ ਕੈਂਪ ਨੂੰ ਸਫਲ ਕਰਨ ਲਈ ਪਰਮਜੀਤ ਸਿੰਘ ਭੋਗਲ ਸੈਕਟਰੀ, ਮਾਸਟਰ ਭੁਪਿੰਦਰ ਸਿੰਘ ਖਜ਼ਾਨਚੀ, ਰਾਜ ਕੁਮਾਰ ਸਹਾਇਕ ਗਵਰਨਰ, ਭੁਪੇਸ਼ ਕੁਮਾਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਜਸਦੀਪ ਸਿੰਘ ਸੈਣੀ ਨਿਊਰੋਸਰਜਨ, ਡਾ. ਪ੍ਰਿਤਪਾਲ ਸਿੰਘ ਲੈਪਰੋਸਕੋਪਿਕ ਸਰਜਨ, ਹਰਸ਼ ਸ਼ਰਮਾ, ਧਰਮਵੀਰ ਹਲਕਾ, ਐਡਵੋਕੇਟ ਅਨਿਲ ਕਟਾਰੀਆ, ਮਾਸਟਰ ਰਾਜ ਕੁਮਾਰ ਭੰਵਰਾ, ਜਸਪਾਲ ਖੁਰਾਣਾ, ਗੁਰਿੰਦਰ ਸਿੰਘ ਲਾਡੀ, ਸੰਦੀਪ ਕੁਮਾਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਕਮਲਜੀਤ ਕੌਰ ਬਹਿਰਾਮ, ਨਿਤਨ ਕੁਮਾਰ ਕੌਸ਼ਲ, ਡਾ. ਰਾਹੁਲ ਗੋਇਲ ਬੀ ਟੀ ਉ, ਸਮੂਹ ਬਲੱਡ ਬੈਂਕ ਸਟਾਫ਼ ਤੋਂ ਇਲਾਵਾ ਰੋਟਰੀ ਕਲੱਬ ਬੰਗਾ ਅਤੇ ਨੌਜਵਾਨ ਸਭਾ ਮਹੁੱਲਾ ਸਿੱਧ ਬੰਗਾ ਦੇ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਦੇ ਜਨਮ ਦਿਨ ਨੂੰ ਦੀ ਖੁਸ਼ੀ ਵਿਚ ਲੱਗੇ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਕੈਂਪ ਪ੍ਰਬੰਧਕ ਅਤੇ ਪਤਵੰਤੇ ਸੱਜਣ