ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਰਿਟਾਇਰਮੈਂਟ ਮੌਕੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ
ਵੱਲੋਂ ਰਿਟਾਇਰਮੈਂਟ ਮੌਕੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ

ਬੰਗਾ : 25 ਅਗਸਤ :¸
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਵੱਖ ਵੱਖ ਅਦਾਰਿਆਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਉਹਨਾਂ ਦੀ ਰਿਟਾਇਰਮੈਂਟ  ਤੇ ਵਿਸ਼ੇਸ਼ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ ਨੇ ਸਮੂਹ ਕਰਮਚਾਰੀਆਂ ਵੱਲੋਂ ਕੀਤੇ ਸ਼ਾਨਦਾਰ ਕੰਮਾਂ ਦੀ ਪ੍ਰਸੰਸਾ ਕਰਦੇ ਕਿਹਾ ਕਿ ਇਹਨਾਂ ਨੇ ਆਪੋ¸ਆਪਣੇ ਅਦਾਰਿਆਂ ਵਿਚ ਆਪਣੀ ਡਿਊਟੀ ਅਨੁਸ਼ਾਸ਼ਨ ਵਿਚ ਰਹਿੰਦੇ ਹੋਏ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਕੀਤੀ । ਅੱਜ ਇਹ ਕਰਮਚਾਰੀ ਨੌਕਰੀ ਦੀ ਉਮਰ ਪੂਰੀ ਹੋਣ ਤੇ ਬੇਦਾਗ ਸੇਵਾ ਮੁਕਤ ਹੋ ਰਹੇ ਹਨ। ਸ. ਕਾਹਮਾ ਨੇ ਸਮੂਹ ਕਰਮਚਾਰੀਆਂ ਨੂੰ ਉਹਨਾਂ ਦੀ ਤੰਦਰੁਸਤੀ ਅਤੇ ਵਧੀਆ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸ. ਕਾਹਮਾ ਨੇ ਸਮੂਹ ਟਰੱਸਟ ਵੱਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਡਰਾਈਵਰਾਂ ਸ. ਕਾਬਲ ਸਿੰਘ ਪਿੰਡ ਚੇਤਾ (18 ਸਾਲ ਦੀ ਸੇਵਾ), ਸ. ਰਣਵੀਰ ਸਿੰਘ ਪਿੰਡ ਖਾਨਪੁਰ (18 ਸਾਲ ਦੀ ਸੇਵਾ), ਸ. ਪਲਵਿੰਦਰ ਸਿੰਘ ਪਿੰਡ ਤਾਹਰਪੁਰ (17 ਸਾਲ ਦੀ ਸੇਵਾ), ਬਹਾਦਰ ਸਿੰਘ ਪਿੰਡ ਮੱਲੂਪੋਤਾ (11 ਸਾਲ ਦੀ ਸੇਵਾ), ਸ.ਮੱਖਣ ਸਿੰਘ ਪਿੰਡ ਚੱਕ ਕਲਾਲ (9 ਸਾਲ ਦੀ ਸੇਵਾ) ਅਤੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਵਾਰਡਨ ਮੈਡਮ ਕੁਲਵਿੰਦਰ ਕੌਰ ਮਾਹਿਲ ਨੂੰ ਯਾਦ ਚਿੰਨ• ਅਤੇ ਸਿਰੋਪਾ ਦੇ ਸਨਮਾਨਿਤ ਕੀਤਾ । ਸੇਵਾ ਮੁਕਤ ਹੋ ਰਹੇ ਕਰਮਚਾਰੀਆਂ ਵੱਲੋਂ ਟਰੱਸਟ ਦਾ ਰਿਟਾਇਰਮੈਂਟ ਤੇ ਮਾਣ¸ਸਨਮਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ । ਇਸ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ ਵਿਚ ਸੇਵਾ ਮੁਕਤ ਹੋ ਕਰਮਚਾਰੀਆਂ ਨੂੰ ਸ਼ੁੱਭਇਛਾਵਾਂ ਦੇਣ ਲਈ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਮੈਂਬਰ ਟਰੱਸਟ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਸ. ਸੋਢੀ ਸਿੰਘ ਮਾਹਿਲ ਜੀਂਦੋਵਾਲ, ਸ. ਗੁਰਬੰਤ ਸਿੰਘ ਕਰਨਾਣਾ ਇੰਚਾਰਜ ਟਰਾਂਸਪੋਰਟ ਅਤੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ  ਹਾਜ਼ਰ ਸਨ ।
ਫ਼ੋਟੋ ਕੈਪਸ਼ਨ :  ਰਿਟਾਇਰਮੈਂਟ ਮੌਕੇ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਹੋਰ ਪ੍ਰਬੰਧਕਾਂ ਨਾਲ ਯਾਦਗਾਰੀ ਤਸਵੀਰ