Fwd: ਕੈਂਪ ਦੌਰਾਨ ਵਿਦਿਆਰਥੀਆਂ ਨੂੰ ਮਿਸ਼ਨ ਸ਼ਕਤੀ ਸਕੀਮ ਬਾਰੇ ਕੀਤਾ ਜਾਗਰੂਕ

ਕੈਂਪ ਦੌਰਾਨ ਵਿਦਿਆਰਥੀਆਂ ਨੂੰ ਮਿਸ਼ਨ ਸ਼ਕਤੀ ਸਕੀਮ ਬਾਰੇ ਕੀਤਾ ਜਾਗਰੂਕ
ਨਵਾਂਸ਼ਹਿਰ, 8 ਅਗਸਤ :-ਔਰਤਾਂ ਦੇ ਸਸ਼ਤੀਕਰਨ ਲਈ ਜ਼ਿਲ੍ਹਾ ਕੇਂਦਰ, ਸ਼ਹੀਦ ਭਗਤ ਸਿੰਘ ਨਗਰ (ਡੀ.ਐਚ.ਈ.ਡਬਲਿਯੂ) ਵੱਲੋਂ ਮਿਸ਼ਨ ਸ਼ਕਤੀ ਤਹਿਤ ਚੱਲ ਰਹੇ 100 ਦਿਨਾਂ ਜਾਗਰੂਕਤਾ ਕੈਂਪ ਅਧੀਨ ਆਰ.ਕੇ, ਆਰੀਆ ਕਾਲਜ, ਨਵਾਂਸ਼ਹਿਰ ਵਿੱਚ ਕੈਂਪ ਲਗਾਇਆ ਗਿਆ। ਜਿਸ ਵਿੱਚ ਮਿਸ ਸੁੱਪ੍ਰਿਆ ਠਾਕੁਰ (ਜ਼ਿਲ੍ਹਾ ਕੁਆਰਡੀਨੇਟਰ), ਮਿਸ ਹਿਮਸਿਖਾ ਸਖੀ ਵੰਨ ਸਟਾਪ ਸੈਂਟਰ (CA) ਅਤੇ ਮਨਪ੍ਰੀਤ ਸਿੰਘ (ਸਪੈਸਲਿਸਟ ਇਨ ਫਾਈਨੈਂਸੀਅਲ ਲਿਟਰੇਸੀ) ਨੇ ਵਿਦਿਆਰਥੀਆਂ ਨੂੰ ਮਿਸ਼ਨ ਸਕਤੀ ਸਕੀਮ ਬਾਰੇ ਜਾਣੂ ਕਰਵਾਇਆ ਅਤੇ ਬੱਚਿਆ ਨੂੰ ਉਹਨਾਂ ਦੇ ਹਿੱਤਾਂ, ਹੱਕਾਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਕੈਂਵਿੱਚ ਮਿਸ. ਸੁੱਪ੍ਰਿਆ ਠਾਕੁਰ ਅਤੇ ਮਨਪ੍ਰੀਤ ਸਿੰਘ ਨੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਨਾਲ ਹੀ ਮਿਸ. ਹਿਮਸਿਖਾ ਦੁਆਰਾ ਸਿਵਲ ਹਸਪਤਾਲ ਵਿੱਚ ਸਥਿਤ ਸਖੀ.ਵੰਨ.ਸਟਾਪ. ਸੈਂਟਰ ਵਿੱਚ ਮਿਲਣ ਵਾਲੇ ਲਾਭਾਂ ਬਾਰੇ ਦੱਸਿਆ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਸੰਜੀਵ ਦਵਰ, ਹੈੱਡ ਆਫ ਡਿਪਾਰਟਮੈਂਟ (ਅੰਗ੍ਰੇਜੀ) ਡਾ. ਅੰਬਿਕਾ ਅਤੇ ਪ੍ਰੋ. ਨੀਰਜ ਕਟਾਰੀਆ ਵੀ ਸ਼ਾਮਲ ਹੋਏ।