ਨਵਾਂਸ਼ਹਿਰ 31 ਅਗਸਤ : ਸਰਕਾਰ ਵਲੋਂ ਪ੍ਰਾਯੋਜਿਤ ਸਕੀਮਾਂ ਤਹਿਤ ਨਿਸ਼ਚਿਤ ਖੂਨ ਯੂਨਿਟਾਂ ਦੀਆਂ ਟੈਸਟ ਫੀਸਾਂ ਨਿੱਜੀ ਹਸਪਤਾਲਾਂ ਦੇ ਲਾਭਪਾਤਰੀਆਂ ਨੂੰ ਵੀ ਬੀ.ਡੀ.ਸੀ.ਬਲੱਡ ਸੈਂਟਰ ਪ੍ਰਵਾਨ ਕਰਿਆ ਕਰੇਗਾ ਜਿਸ ਨਾ਼ਲ੍ਹ ਈ.ਐਸ.ਆਈ, ਟੀ.ਸੀ.ਐਸ.ਐਚ, ਆਯੂਸ਼ਮਾਨ ਆਦਿ ਸਕੀਮਾਂ ਤਹਿਤ ਨਿੱਜੀ ਹਸਪਤਾਲਾਂ ਦੇ ਲਾਭਪਾਤਰੀਆਂ ਨੂੰ ਵੀ ਇਸ ਫੈਸਲੇ ਨਾਲ੍ਹ ਸਹੂਲਤ ਮਿਲ੍ਹਿਆ ਕਰੇਗੀ । ਜਿਕਰਯੋਗ ਹੈ ਕਿ ਇਹ ਸਹੂਲਤ ਸਰਕਾਰੀ ਹਸਪਤਾਲਾਂ ਦੇ ਲਾਭਪਾਤਰੀਆਂ ਨੂੰ ਪਹਿਲਾਂ ਹੀ ਉਪਲੱਬਧ ਹੈ। ਇਹ ਫੈਸਲਾ ਐਸ.ਕੇ.ਸਰੀਨ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਲੋਂ ਸਰਵਸੰਮਤੀ ਨਾਲ੍ਹ ਲਿਆ ਗਿਆ। ਮੀਟਿੰਗ ਦਾ ਸੰਚਾਲਨ ਕਰਦਿਆਂ ਸਕੱਤਰ ਜੇ ਐਸ ਗਿੱਦਾ ਨੇ ਕੀਤਾ। ਮੀਟਿੰਗ ਵਿੱਚ ਕਮੇਟੀ ਦੇ ਤਕਨੀਕੀ ਸਲਾਹਕਾਰ ਡਾ: ਅਜੇ ਬੱਗਾ ਨੇ ਦੱਸਿਆ ਕਿ ਥੈਲੇਸੀਮੀਆ ਮਰੀਜ਼ਾਂ ਨੂੰ ਬਗੈਰ ਟੈਸਟ ਫੀਸਾਂ ਤੋਂ ਖੂਨ ਦੀ ਦਿੱਤੀ ਜਾ ਰਹੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਦਾਨੀ ਸ਼ਖ਼ਸੀਅਤਾਂ ਅੱਗੇ ਆਈਆਂ ਹਨ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਦੋ ਦਾਨੀ ਸ਼ਖ਼ਸੀਅਤਾਂ ਨੇ ਵੀਹ ਹਜ਼ਾਰ ਰੁਪਏ ਬੱਚਾ ਸਲਾਨਾ ਖਰਚ ਦੇਣ ਲਈ ਆਪਣੀ ਪੇਸ਼ਕਸ਼ ਦਰਜ਼ ਕਰਵਾਈ ਹੈ। ਮੀਟਿੰਗ ਵਲੋਂ ਪਿਛਲੀ ਮੀਟਿੰਗ ਉਪ੍ਰੰਤ ਆਯੋਜਿਤ ਕੀਤੇ ਗਏ ਸਵੈ-ਇੱਛੁੱਕ ਖੂਨਦਾਨ ਕੈਂਪਾਂ ਵਿੱਚਲੇ ਖੂਨਦਾਨੀਆਂ , ਪ੍ਰੇਰਕਾਂ ਤੇ ਆਯੋਜਿਕਾਂ ਦਾ ਧੰਨਵਾਦ ਕੀਤਾ ਅਤੇ ਨਵੇਂ ਪ੍ਰੇਰਕਾਂ ਨੂੰ ਰਜਿਸਟਰਡ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਐਸ ਕੇ ਸਰੀਨ, ਸਕੱਤਰ ਜੇ ਐਸ ਗਿੱਦਾ, ਪੀ ਆਰ ਕਾਲ੍ਹੀਆ, ਅੰਜੂ ਸਰੀਨ, ਡਾ: ਅਜੇ ਬੱਗਾ ਤੇ ਮਨਮੀਤ ਸਿੰਘ ਮੈਨੇਜਰ ਹਾਜਰ ਸਨ।