ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਸੰਗਤ ਵੱਧ ਤੋਂ ਵੱਧ ਬੂਟੇ ਲਗਾਏ - ਭਾਈ ਗੁਰਇਕਬਾਲ ਸਿੰਘ
ਅੰਮ੍ਰਿਤਸਰ 22 ਅਗਸਤ - ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਅਤੇ ਮੀਰੀ ਪੀਰੀ ਯੂਥ ਫੈਂਡਰੇਸ਼ਨ ਵੱਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਅਤੇ ਪਰਿਆਵਰਨ ਨੂੰ ਬਚਾਉਣ ਦੇ ਲਈ ਭਗਤਾ ਵਾਲੇ ਨੇੜੇ ਸੀ ਡਵੀਜ਼ਨ ਥਾਣਾ ਤੋ ਗਰੀਨ ਬੈਲਟ ਵਿੱਚ ਬੂਟੇ ਲਗਾਉਣ ਦੀ ਸੁਰੂਆਤ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਮੈਨੇਜਿੰਗ ਡਾਇਰੈਕਟਰ ਭਾਈ ਸਾਹਿਬ ਭਾਈ ਹਰਵਿੰਦਰ ਪਾਲ ਸਿੰਘ ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਝਰ ,ਜਸਪ੍ਰੀਤ ਸਿੰਘ ਚੈਅਰਮੇਨ ਪਲੇਨਿੰਗ ਬੋਰਡ ਗੁਰਪ੍ਰੀਤ ਸਿੰਘ ਚਾਹਤ ਅਵਤਾਰ ਸਿੰਘ ਘੁੱਲਾ ਜੀ ਵੱਲੋ ਕੀਤੀ ਗਈ ਇਸ ਮੌਕੇ ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਬੂਟੇ ਲਗਾਉਂਦੇ ਹੋਏ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਹੀ ਸਮਾਜਿਕ ਕਾਰਜ ਤੇ ਸਹਿਯੋਗ ਦੇ ਕੇ ਵਧ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਭਾਈ ਸਾਹਿਬ ਭਾਈ ਹਰਵਿੰਦਰ ਪਾਲ ਸਿੰਘ ਨੇ ਸਮੂਹ ਸ਼ਹਿਰ ਵਾਸਿਆ ਅਤੇ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿਸੇ ਵੀ ਖੁਸ਼ੀ ਦੇ ਮੌਕੇ ਇੱਕ ਬੂਟਾ ਜ਼ਰੂਰ ਲਗਾਉਣ ਜਿਸ ਨਾਲ ਵਾਤਾਵਰਨ ਹੋਰ ਸ਼ੁੱਧ ਹੋ ਸਕੇ ਇਸ ਮੋਕੇ ਤੇ ਚੀਫ ਸੈਨਟਰੀ ਰਣਜੀਤ ਸਿੰਘ , ਯਾਦਵਿੰਦਰ ਸਿੰਘ ਨਟਵੰਟ ਸਿੰਘ ਜੇਈ ਹੋਰਟੀ ਕੱਲਚਰ , ਰਾਜਨ ਜੀ ਇੰਸਪੇਕਟਰ , ਨਵਨੀਤ ਸਿੰਘ ਪੀਏ, ਬਾਬਾ ਖੁਸ਼ਵੰਤ ਸਿੰਘ ਜੀ ਦਿਵਾਨ ਟੋਡਰ ਮੱਲ ਟ੍ਰਸਟ , ਮਨਪ੍ਰੀਤ ਸਿੰਘ , ਪਰਮਜੀਤ ਸਿੰਘ ਜੀ ਮੇਨੈਜਰ , ਦਲਬੀਰ ਸਿੰਘ ਮੇਨੈਜਰ , ਗਗਨਦੀਪ ਸਿੰਘ ਮੇਨੈਜਰ , ਸੁਰਿੰਦਰਪਾਲ ਸਿੰਘ ਰਿੰਕੂ ਜੀ , ਨਵਜੋਤ ਸਿੰਘ ਤਰਸਿੱਕਾ , ਬਿਕਰਮ ਸਿੰਘ ਜੀ ਹੈਲਥ ਅਫਸਰ ਸਿਵਲ ਸਰਜੱਨ ਦਫ਼ਤਰ , ਅਤੇ ਹੋਰ ਕਈ ਸ਼ਹਿਰ ਦੇ ਸਮਾਜ ਸੇਵੀ ਅਤੇ ਮੈਂਬਰ ਹਾਜ਼ਰ ਸਨ।