ਢਾਹਾਂ ਕਲੇਰਾਂ ਵਿਖੇ ਵਿਦਿਆਰਥੀਆਂ ਵੱਲੋਂ ਕੋਲਕਾਤਾ ਅਤੇ ਉੱਤਰਾਖੰਡ ਦੀ ਮੰਦਭਾਗੀ ਘਟਨਾ ਦੇ ਸਬੰਧ ਵਿਚ ਕੈਂਡਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ

ਢਾਹਾਂ ਕਲੇਰਾਂ ਵਿਖੇ ਵਿਦਿਆਰਥੀਆਂ ਵੱਲੋਂ ਕੋਲਕਾਤਾ ਅਤੇ ਉੱਤਰਾਖੰਡ ਦੀ ਮੰਦਭਾਗੀ ਘਟਨਾ ਦੇ ਸਬੰਧ ਵਿਚ ਕੈਂਡਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ
ਬੰਗਾ 22 ਅਗਸਤ () ਕੋਲਕਾਤਾ ਵਿੱਚ ਟਰੇਨੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਉਸ ਦੇ ਕਤਲ ਅਤੇ ਉੱਤਰਾਖੰਡ ਵਿਚ  ਨਰਸਿੰਗ ਅਫ਼ਸਰ ਨਾਲ ਹੋਈ ਦੁਖਦਾਈ ਘਟਨਾ ਦੇ ਸਬੰਧ ਵਿਚ   ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਦੇਸ਼ ਭਰ ਦੇ ਡਾਕਟਰਾਂ, ਨਰਸਾਂ ਅਤੇ ਸਮੂਹ ਮੈਡੀਕਲ ਸਟਾਫ ਦੀ ਹਮਾਇਤ ਵਿੱਚ ਕੈਂਡਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤ। ਢਾਹਾਂ ਕਲੇਰਾਂ ਵਿਖੇ  ਨਵਾਂਸ਼ਹਿਰ-ਜਲੰਧਰ ਮੁੱਖ ਮਾਰਗ ਤੇ ਸ਼ਾਮ ਨੂੰ ਹੋਏ ਇਸ ਕੈਂਡਲ ਮਾਰਚ ਮੌਕੇ ਸਮੂਹ ਵਿਦਿਆਰਥੀਆਂ, ਸਟਾਫ ਨਰਸਾਂ ਅਤੇ ਡਾਕਟਰ ਸਾਹਿਬਾਨਾਂ ਵੱਲੋਂ ਪੀੜ੍ਹਤ ਪਰਿਵਾਰ ਨੂੰ ਜਲਦ ਇਨਸਾਫ਼ ਦੇਣ ਦੀ ਮੰਗ ਕਰਨ ਮੌਕੇ, ਹੱਥਾਂ 'ਚ ਮੋਮਬੱਤੀਆ ਅਤੇ  ਪੋਸਟਰ ਫੜੇ ਹੋਏ ਸਨ ।
ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਨੇ ਕੋਲਕਾਤਾ ਦੇ ਆਰ. ਜੀ. ਕਰ. ਮੈਡੀਕਲ ਕਾਲਜ  ਦੀ ਪੋਸਟ ਗ੍ਰੈਜੂਏਟ ਮਹਿਲਾ ਸਿੱਖਿਆਰਥੀ ਡਾਕਟਰ ਦੇ ਬੇਰਹਿਮੀ ਨਾਲ ਹੋਏ ਜਬਰ-ਜਨਾਹ ਤੋਂ ਬਾਅਦ ਉਸ ਦੀ ਹੱਤਿਆ ਕੀਤੇ ਜਾਣ ਦੇ ਮਾਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ।  ਇਸ ਘਟਨਾ ਕਰਕੇ ਦੇਸ਼ ਭਰ ਵਿੱਚ ਲੜਕੀਆਂ ਅਤੇ ਔਰਤਾਂ ਵਿਚ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਅਤੇ ਸਹਿਮ ਵਾਲਾ ਮਾਹੌਲ ਪੈਦਾ ਹੋ ਗਿਆ ਹੈ, ਇਸ ਲਈ ਇਹਨਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੀ ਕੋਈ ਘਟਨਾ ਦੁਬਾਰਾ ਨਾ ਵਾਪਰ ਸਕੇ । ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਰਾਜਦੀਪ ਥਿਥਵਾੜ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਡਾ. ਗੁਰਤੇਜ ਸਿੰਘ ਮੈਡੀਕਲ ਅਫਸਰ ਪੀ ਐਚ ਸੀ ਸੂੰਢ-ਮਕਸੂਦਪੁਰ, ਸੁਰਜੀਤ ਮਜਾਰੀ ਪਾਣੀ ਸੰਭਾਲ ਸੰਸਥਾ, ਵਿਦਿਆਰਥੀ ਰੀਆ ਕੁਮਾਰੀ ਨੇ ਵੀ ਰੋਸ ਪ੍ਰਦਰਸ਼ਨ ਮੌਕੇ ਸੰਬੋਧਨ ਕੀਤਾ ਅਤੇ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਡਾਕਟਰ, ਸਟਾਫ ਨਰਸਾਂ ਅਤੇ ਲੜਕੀਆਂ ਸੁਰੱਖਿਅਤ ਰਹਿ ਸਕਣ ।
   ਇਸ ਮੌਕੇ ਡਾ. ਸੁਰਿੰਦਰ ਜਸਪਾਲ  ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਡਾ. ਸ਼ੁਰੇਸ਼ ਬਸਰਾ, ਸਰਬਜੀਤ ਕੌਰ ਡੀ ਐਨ ਐਸ,  ਮੈਡਮ ਸੀਮਾ ਪੂਨੀ, ਮੈਡਮ ਸ਼ਿਵਾਨੀ ਭਰਦਵਾਜ, ਮੈਡਮ ਪਿਊਸ਼ੀ ਯਾਦਵ, ਮੈਡਮ ਇੰਦੂ ਬਾਲਾ, ਨਰਿੰਦਰ ਸਿੰਘ ਢਾਹਾਂ, ਮਨਜੀਤ ਸਿੰਘ ਬੇਦੀ, ਰਣਜੀਤ ਸਿੰਘ ਮਾਨ, ਮੁੰਹਮਦ ਯੂਨਸ, ਸੋਨੀਆ ਸਿੰਘ, ਅਮਰਜੀਤ ਕੌਰ ਪਿੰਕੀ, ਬਲਜੀਤ ਕੌਰ, ਬਲਜਿੰਦਰ ਕੌਰ, ਜੋਤੀ ਭਾਟੀਆ, ਮੀਨੂੰ, ਹਰਜੋਤ ਕੌਰ, ਜਤਿੰਦਰ ਕੌਰ, ਨਵਨੀਤ ਕੌਰ, ਸਮੂਹ ਨਰਸਿੰਗ ਕਾਲਜ ਵਿਦਿਆਰਥੀ, ਸਮੂਹ  ਪੈਰਾ ਮੈਡੀਕਲ ਕਾਲਜ ਵਿਦਿਆਰਥੀ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਡਾਕਟਰ ਸਾਹਿਬਾਨ ਅਤੇ ਨਰਸਿੰਗ ਸਟਾਫ  ਵੀ ਹਾਜ਼ਰ ਸੀ ।
ਫੋਟੋ ਕੈਪਸ਼ਨ :  ਢਾਹਾਂ ਕਲੇਰਾਂ ਵਿਖੇ  ਕੋਲਕਾਤਾ ਅਤੇ ਉੱਤਰਾਖੰਡ ਦੀ ਦੁੱਖਦਾਈ ਘਟਨਾ ਦੇ ਸਬੰਧ ਵਿੱਚ ਵਿਦਿਆਰਥੀ, ਨਰਸਾਂ ਅਤੇ ਡਾਕਟਰ ਕੈਂਡਲ ਮਾਰਚ ਕਰਦੇ ਹੋਏ