ਸਿਹਤਮੰਦ ਬੇਟੀ ਮੰਨੂ ਭਾਕਰ ਨੇ ਓਲਪਿੰਕ ਮੈਡਲ ਜਿੱਤ ਕੇ ਦੇਸ਼ ਦਾ ਮਾਨ ਵਧਾਇਆ -ਡਾ ਗਗਨ ਕੁੰਦਰਾ ਥੋਰੀ

ਅੰਮ੍ਰਿਤਸਰ 1 ਅਗਸਤ --ਰੈਡ ਕਰਾਸ ਸੁਸਾਇਟੀ,ਅੰਮ੍ਰਿਤਸਰ ਵੱਲੋ ਟੀ ਬੀ ਰੋਗੀ ਅਤੇ ਵਿਸ਼ੇਸ਼ ਰੂਪ ਵਿੱਚ ਲੜਕੀਆ ਲਈ ਇੱਕ ਸੈਲਫ ਹਾਈਜੀਨ ਕੈਂਪ ਦਾ ਆਯੋਜਨ ਵਰਕਿੰਗ ਵੂਮੈਨ ਹੋਸਟਲਅੰਮ੍ਰਿਤਸਰ ਵਿਖੇ ਕੀਤਾ ਗਿਆ । ਇਸ ਕੈਂਪ ਵਿੱਚ ਟੀ ਬੀ ਮਰੀਜਾਂ ਅਤੇ ਬੇਟੀਆਂ ਨੇ ਭਾਗ ਲਿਆ। ਇਸ ਸਮਾਰੋਹ ਵਿੱਚ ਡਾ.ਗਗਨ ਕੁੰਦਰਾ ਥੋਰੀਲੇਡੀ ਪ੍ਰਧਾਨਰੈਡ ਕਰਾਸ ਸੁਸਾਇਟੀਅੰਮ੍ਰਿਤਸਰ ਨੇ ਬਤੋਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਨ੍ਹਾ ਨੇ ਬੱਚੀਆਂ ਨੂੰ ਆਪਣੀ ਸੈਲਫ ਹਾਈਜੀਨ ਵੱਲ ਵਿਸ਼ੇਸ਼ ਧਿਆਨ ਰੱਖਣ ਬਾਰੇ ਪ੍ਰੇਰਿਤ ਕੀਤਾ ਅਤੇ ਉਨ੍ਹਾ ਨੇ ਕਿਹਾ ਕਿ ਸਿਹਤਮੰਦ ਅਤੇ ਤਦਰੁੰਸਤ ਬੇਟੀਆ ਭਾਰਤ ਦੇ ਨਿਰਮਾਣ ਵਿੱਚ ਉਘਾ ਯੋਗਦਾਨ ਦੇ ਰਹਿਆ ਹਨ। ਜਿਸ ਦੀ ਉਦਾਹਰਨ ਪੈਰਿਸ ਓਲਪਿੰਕ ਵਿਜੇਤਾ ਮੰਨੂ ਭਾਕਰ ਹੈ। ਜਿਸ ਨੇ ਪੈਰਿਸ ਵਿੱਚ ਦੋ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਸਾਰੀਆਂ ਧੀਆਂ ਨੂੰ ਮੰਨੂ ਭਾਕਰ ਦੇ ਜੀਵਨ ਤੋ ਪ੍ਰੇਰਨਾ ਲੈਣੀ ਚਾਹੀਦੀ ਹੈ । ਇਸ ਮੌਕੇ ਤੇ ਉਨ੍ਹਾ ਸੈਲਫ ਹਾਈਜੀਨ ਕਿੱਟਾਂ ਦੀ ਵੰਡ ਕੀਤੀ। ਇਸ ਸਮਾਰੋਹ ਦੇ ਆਯੋਜਕ ਸ਼੍ਰੀ ਸੈਮਸਨ ਮਸੀਹਕਾਰਜਕਾਰੀ ਸਕੱਤਰਰੈਡ ਕਰਾਸ ਸੁਸਾਇਟੀ ਨੇ ਲਾਏ ਹੋਏ ਮੁੱਖ ਮਹਿਮਾਨ ਅਤੇ ਸਾਰੇ ਭਾਗੀਦਾਰਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸ੍ਰੀ ਵਿਨੋਦ ਕੁਮਾਰਸ਼੍ਰੀ ਮੁਕੁਲ ਸ਼ਰਮਾਸ਼੍ਰੀ ਮਤੀ ਰਜਨੀ ਬਾਲਾ ਅਤੇ ਮਿਸ ਨੇਹਾ ਵੀ ਹਾਜਰ ਸਨ ।