ਜ਼ਿਲ੍ਹੇ ਵਿੱਚ ਵੋਟਰ ਕਾਰਡ ਨੂੰ ਆਧਾਰ ਨੰਬਰ ਨਾਲ ਲਿੰਕ ਕਰਨ ਲਈ 5 ਮਾਰਚ ਨੂੰ ਬੂਥ ਪੱਧਰ ’ਤੇ ਲਗਾਏ ਜਾਣਗੇ ਕੈਂਪ
ਮੌਜੂਦਾ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦੇ ਵੇਰਵੇ ਨੂੰ ਆਧਾਰ ਨੰਬਰ ਨਾਲ ਜੋੜਨ ਵਾਸਤੇ
5 ਮਾਰਚ, 2023, ਦਿਨ ਐਤਵਾਰ ਨੂੰ ਬੂਥ ਪੱਧਰ 'ਤੇ ਕੈਂਪ ਲਗਾਏ ਜਾਣਗੇ ਤਾਂ ਜੋ ਜ਼ਿਲ੍ਹੇ
ਦੇ 100 ਫੀਸਦੀ ਵੋਟਰਾਂ ਦੇ ਵੋਟਰ ਸ਼ਨਾਖਤੀ ਕਾਰਡ ਨਾਲ ਆਧਾਰ ਲਿੰਕ ਕੀਤਾ ਜਾ ਸਕੇ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ
ਰੰਧਾਵਾ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਰ ਸ਼ਨਾਖਤੀ ਕਾਰਡ ਨਾਲ ਆਧਾਰ
ਨੰਬਰ ਲਿੰਕ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹੇ ਦੇ ਬਹੁਤ ਸਾਰੇ ਵੋਟਰਾਂ ਦਾ
ਆਧਾਰ ਨੰਬਰ ਉਨ੍ਹਾਂ ਦੇ ਵੋਟਰ ਸ਼ਨਾਖਤੀ ਕਾਰਡ ਨਾਲ ਲਿੰਕ ਹੋ ਚੁੱਕਿਆ ਹੈ ਅਤੇ ਬਾਕੀ
ਰਹਿੰਦੇ ਵੋਟਰਾਂ ਦਾ ਆਧਾਰ ਲਿੰਕ ਕਰਨ ਅਤੇ ਇਸ ਮੁਹਿੰਮ ਨੂੰ 100 ਫ਼ੀਸਦੀ 'ਤੇ ਲਿਜਾਣ
ਲਈ ਇਹ ਕੈਂਪ ਲਗਾਏ ਜਾ ਰਹੇ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ 614 ਪੋਲਿੰਗ ਬੂਥਾਂ 'ਤੇ 5
ਮਾਰਚ ਨੂੰ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ
ਅਤੇ ਇਨ੍ਹਾਂ ਕੈਂਪਾਂ ਵਿੱਚ ਸਬੰਧਤ ਬੀ.ਐਲ.ਓ. ਪੋਲਿੰਗ ਬੂਥਾਂ 'ਤੇ ਬੈਠ ਕੇ ਫਾਰਮ ਨੰ:
6-ਬੀ ਵਿੱਚ ਆਧਾਰ ਦੇ ਵੇਰਵੇ ਇਕੱਤਰ ਕਰਨਗੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰ
ਕੋਲ ਆਧਾਰ ਨੰਬਰ ਨਹੀਂ ਹੈ ਜਾਂ ਕੋਈ ਵੋਟਰ ਆਧਾਰ ਦੇਣ ਦੇ ਸਮਰੱਥ ਨਹੀਂ ਹੈ ਤਾਂ ਸਬੰਧਤ
ਵੋਟਰ ਫਾਰਮ ਨੰ: 6-ਬੀ ਵਿੱਚ ਦਰਜ 11 ਕਿਸਮ ਦੇ ਦਸਤਾਵੇਜਾਂ ਵਿੱਚੋਂ ਕਿਸੇ ਇੱਕ
ਦਸਤਾਵੇਜ ਦੀ ਕਾਪੀ ਆਪਣੇ ਬੀ.ਐਲ.ਓ. ਕੋਲ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ
ਵੋਟਰ ਵੈਬਸਾਇਟ ਐਨ.ਵੀ.ਐਸ.ਪੀ. 'ਤੇ ਆਨ ਲਾਇਨ ਵੀ ਆਪਣੇ ਆਧਾਰ ਨੰਬਰ ਵੋਟਰ ਸ਼ਨਾਖਤੀ
ਕਾਰਡ ਨਾਲ ਲਿੰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਵੋਟਰ ਹੈਲਪ ਲਾਇਨ ਐਪ ਜਾਂ ਵੋਟਰ
ਪੋਰਟਲ 'ਤੇ ਵੀ ਆਧਾਰ ਨੰਬਰ ਪ੍ਰਮਾਣਤ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਵੱਲੋਂ ਆਧਾਰ ਨੰਬਰ ਦੇ ਦਿੱਤੇ ਜਾਣ
ਵਾਲੇ ਵੇਰਵੇ ਪੂਰਣ ਤੌਰ 'ਤੇ ਸੁਰੱਖਿਅਤ ਰੱਖੇ ਜਾਂਦੇ ਹਨ। ਉਨ੍ਹਾਂ ਜ਼ਿਲ੍ਹੇ ਦੇ
ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਵਿਸ਼ੇਸ਼ ਕੈਂਪ ਦੌਰਾਨ ਬੂਥ ਲੈਵਲ ਅਫਸਰਾਂ ਨੂੰ ਆਧਾਰ
ਕਾਰਡ ਦੇ ਵੇਰਵੇ ਮਤਦਾਤਾ ਸ਼ਨਾਖ਼ਤੀ ਕਾਰਡ ਨਾਲ ਲਿੰਕ ਕਰਵਾਉਣ ਵਿੱਚ ਵੱਧ ਤੋਂ ਵੱਧ
ਸਹਿਯੋਗ ਦਿੱਤਾ ਜਾਵੇ ਤਾਂ ਜੋ ਚੋਣ ਕਮਿਸ਼ਨ ਵੱਲੋਂ ਚਲਾਈ ਗਈ ਮੁਹਿੰਮ ਨੂੰ ਸਫਲਤਾ
ਪੂਰਵਕ ਨੇਪਰੇ ਚਾੜਿਆ ਜਾ ਸਕੇ।
ਪੁਲਿਸ ਕਾਂਸਟੇਬਲਰੀ ਪੁਲਿਸ ਵਿਭਾਗ ਦੀ ਰੀੜ੍ਹ ਦੀ ਹੱਡੀ - ਆਈ.ਜੀ. ਗੁਰਸ਼ਰਨ ਸਿੰਘ ਸੰਧੂ
ਪੀ.ਆਰ.ਟੀ.ਸੀ ਜਹਾਨਖੇਲਾਂ ਵਿਖੇ 172 ਰਿਕਰੂਟਸ ਦੀ ਹੋਈ ਪਾਸਿੰਗ ਆਊਟ ਪਰੇਡ
ਹੁਸ਼ਿਆਰਪੁਰ, 3 ਮਾਰਚ: ਬੇਸਿਕ ਰਿਕਰੂਟਸ ਕੋਰਸ ਬੈਚ ਨੰਬਰ 265 (ਜ਼ਿਲ੍ਹਾ ਕੇਡਰ) ਦੀ ਪਾਸਿੰਗ ਆਊਟ ਪ੍ਰੇਡ ਪੀ.ਆਰ.ਟੀ.ਸੀ ਜਹਾਨਖੇਲਾਂ ਵਿਖੇ ਚਮਨ ਸਟੇਡੀਅਮ ਵਿੱਚ ਅੱਜ ਕਰਵਾਈ ਗਈ ਜਿਸ ਵਿੱਚ ਕੁੱਲ 172 ਰਿਕਰੂਟਸ ਸਿਖਿਆਰਥੀ, ਜਿਸ ਵਿੱਚ 149 ਰਿਕਰੂਟਸ ਸਿਪਾਹੀ ਅਤੇ 23 ਮਹਿਲਾ ਰਿਕਰੂਟਸ ਸਿਪਾਹੀ ਸ਼ਾਮਿਲ ਸਨ, ਨੂੰ ਪਾਸ ਆਊਟ ਕੀਤਾ ਗਿਆ। ਇੰਸਪੈਕਟਰ ਜਨਰਲ ਪੁਲਿਸ, ਕ੍ਰਾਈਮ ਪੰਜਾਬ, ਚੰਡੀਗੜ੍ਹ ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ,ਨੇ ਬਤੌਰ ਮੁੱਖ ਮਹਿਮਾਨ ਪ੍ਰੇਡ ਦਾ ਨਿਰੀਖਣ ਕੀਤਾ ਅਤੇ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ।
ਮੁੱਖ ਮਹਿਮਾਨ ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ ਨੇ ਪਾਸ ਆਊਟ ਹੋ ਕੇ ਜਾ ਰਹੇ ਸਿਖਿਆਰਥੀਆਂ ਨੂੰ ਲੋਕ ਸੇਵਾ ਦੇ ਸੰਕਲਪ ਹਿੱਤ ਸੁਚੇਤ ਕਰਾਇਆ ਅਤੇ ਆਖਿਆ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਪੁਲਿਸ ਸਮਾਜ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਾਂਸਟੇਬਲਰੀ ਪੁਲਿਸ ਵਿਭਾਗ ਦੀ ਰੀੜ੍ਹ ਦੀ ਹੱਡੀ ਹੈ। ਪੁਲਿਸ ਕਰਮੀ ਲਈ ਦੇਸ਼ ਅਤੇ ਸਮਾਜ ਆਪਣੇ ਨਿੱਜ ਅਤੇ ਪਰਿਵਾਰ ਤੋਂ ਪਹਿਲਾਂ ਆਉਂਦੇ ਹਨ। ਪਾਸ ਆਊਟ ਹੋ ਰਹੇ ਸਮੂਹ ਸਿਖਿਆਰਥੀਆਂ ਨੂੰ ਹਰ ਤਰ੍ਹਾਂ ਦੀ ਚੁਣੌਤੀ ਅਤੇ ਆਮ ਜੁਰਮ ਆਦਿ ਦਾ ਸਾਹਮਣਾ ਕਰਨ ਲਈ ਪ੍ਰੇਰਣਾ ਦਿੱਤੀ ਅਤੇ ਅੱਜ ਚੁੱਕੀ ਗਈ ਸਹੁੰ ਵਿਚਲੇ ਆਦਰਸ਼ਾਂ ਨੂੰ ਆਪਣੀ ਆਉਣ ਵਾਲੀ ਪੇਸ਼ਾਵਾਰਨਾ ਜ਼ਿੰਦਗੀ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਨੇ ਦੱਸਿਆ ਕਿ ਜੇਕਰ ਜਾਂਬਾਜ਼ ਅਤੇ ਸੁਲਝੇ ਹੋਏ ਪੁਲਿਸ ਕਰਮੀ ਨਾ ਹੋਣ ਤਾਂ ਸਮਾਜ ਵਿੱਚ ਮਾੜੇ ਅਨਸਰ ਅਪਰਾਧ ਅਤੇ ਹਿੰਸਾ ਫ਼ੈਲਾ ਕੇ ਵੱਡੇ ਪੱਧਰ 'ਤੇ ਨੁਕਸਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕਰਮੀ ਨੂੰ ਦੇਸ਼ ਸੇਵਾ ਦੇ ਜਜ਼ਬੇ ਦੀ ਪ੍ਰੇਰਨਾ ਵੀ ਪੁਲਿਸ ਟ੍ਰੇਨਿੰਗ ਸੈਂਟਰ ਤੋਂ ਹੀ ਮਿਲਦੀ ਹੈ। ਮੁੱਖ ਮਹਿਮਾਨ ਨੇ ਟਰੇਨੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਪੀ.ਆਰ.ਟੀ.ਸੀ, ਜਹਾਨਖੇਲ੍ਹਾਂ ਤੋਂ ਮਿਆਰੀ ਟ੍ਰੇਨਿੰਗ ਪ੍ਰਾਪਤ ਕਰਕੇ ਇਹ ਟਰੇਨੀਜ਼ ਫ਼ੀਲਡ ਵਿੱਚ ਪੂਰੀ ਮਿਹਨਤ ਨਾਲ ਡਿਊਟੀ ਕਰਨਗੇ। ਮੁੱਖ ਮਹਿਮਾਨ ਵੱਲੋਂ ਪ੍ਰੇਡ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਕੇਂਦਰ ਦੇ ਕਮਾਂਡੈਂਟ, ਅਧਿਕਾਰੀਆਂ ਅਤੇ ਸਮੂਹ ਸਟਾਫ਼ ਦੀ ਬਹੁਤ ਸ਼ਲਾਘਾ ਕੀਤੀ। ਸਿਖਿਆਰਥੀਆਂ ਵੱਲੋਂ ਇਸ ਅਵਸਰ 'ਤੇ ਵੱਖ-ਵੱਖ ਪੇਸ਼ੇਵਾਰਾਨਾ ਅਤੇ ਸਭਿਆਚਾਰਕ ਗਤੀਵਿਧੀਆਂ, ਸਮੂਹਿਕ ਸਰੀਰਿਕ ਕਸਰਤਾਂ, ਬਿਨਾਂ ਹਥਿਆਰਾਂ ਦੇ ਲੜਾਈ, ਮਲ਼ਖਮ, ਵੈਪਨ ਹੈਂਡਲਿੰਗ, ਮਲਵਈ ਗਿੱਧਾ, ਭੰਗੜਾ ਆਦਿ ਸ਼ਾਮਿਲ ਸਨ, ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੁਰਸਕਾਰ ਵਿਜੇਤਾਵਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਧੀਆ ਕਾਰਗੁਜ਼ਾਰੀ ਲਈ ਕੇਂਦਰ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪੁਰਸਕਾਰ ਵਿਜੇਤਾਵਾਂ ਨੂੰ ਮੁੱਖ ਮਹਿਮਾਨ ਜੀ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਜੀ ਵਲੋਂ ਕੈਂਪ ਅੰਦਰ ਪਾਰਕ ਵਿੱਚ ਤ੍ਰਿਵੇਣੀ ਵੀ ਲਗਾਈ ਗਈ।
ਇਸ ਮੌਕੇ ਪੇਸ਼ ਕਾਰਗੁਗ਼ਾਰੀ ਰਿਪੋਰਟ ਵਿੱਚ ਪੀ.ਆਰ.ਟੀ.ਸੀ, ਜਹਾਨਖੇਲ੍ਹਾਂ ਦੇ ਕਮਾਂਡੈਂਟ ਹਰਪ੍ਰੀਤ ਸਿੰਘ ਮੰਡੇਰ ਨੇ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦਿੱਤੀ ਪੇਸ਼ਾਵਰਾਨਾ ਸਿਖਲਾਈ ਜਿਵੇਂ ਕਿ ਸੰਕਟਮਈ ਹਾਲਤਾਂ ਵਿੱਚ ਪੁਲਿਸ ਕਰਮਚਾਰੀਆਂ ਦੀ ਭੂਮਿਕਾ, ਅਮਨ ਸ਼ਾਤੀ ਕਾਇਮ ਰੱਖਣਾ, ਅਪਰਾਧ 'ਤੇ ਕਾਬੂ ਪਾਉਣਾ, ਸੰਵੇਦਨਸ਼ੀਲ ਡਿਊਟੀਆਂ, ਕੰਪਿਊਟਰ,ਸੀ.ਸੀ.ਟੀ.ਵੀ, ਅਕਸੈਸ ਕੰਟਰੋਲ ਆਦਿ ਦੀ ਭੂਮਿਕਾ ਅਤੇ ਡਿਜ਼ਾਸਟਰ ਮੈਨੇਜਮੈਂਟ ਐਂਟੀ ਸਾਬੋਤਾਜ ਚੈਕਿੰਗ, ਫਸਟ ਏਡ ਤੋਂ ਇਲਾਵਾ ਇਲੈਕਟ੍ਰੋਨਿਕ ਉਪਕਰਣਾਂ ਦਾ ਇਸਤੇਮਾਲ ਆਦਿ ਦੇ ਹੁਨਰਾਂ ਦਾ ਵੇਰਵਾ ਦਿੱਤਾ। ਅੱਜਕੱਲ੍ਹ ਦੇ ਮੌਜੂਦਾ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਗੈਂਗਸਟਰਾਂ ਦੀਆਂ ਅਪਰਾਧਿਕ ਗਤੀਵਿਧੀਆਂ ਅਤੇ ਡਰੱਗ ਸਮੱਗਲਿੰਗ ਨੂੰ ਰੋਕਣ ਲਈ ਪੁਲਿਸ ਸਾਹਮਣੇ ਜੋ ਬਹੁਤ ਵੱਡੀ ਚੁਣੌਤੀ ਹੈ, ਦਾ ਬਹਾਦਾਰੀ ਨਾਲ ਟਾਕਰਾ ਕਰਨ ਸਬੰਧੀ ਵੀ ਸਿਖ਼ਲਾਈ ਦਿੱਤੀ ਗਈ ਹੈ। ਸੁਰੱਖਿਆ ਨਾਲ ਜੁੜੀਆਂ ਹੋਈਆਂ ਮਹੱਤਵਪੂਰਨ ਵਿਹਾਰਿਕ ਕਾਰਜ ਪ੍ਰਣਾਲੀਆਂ ਅਤੇ ਉਨ੍ਹਾਂ ਦਾ ਸਹੀ ਤਰੀਕੇ ਨਾਲ ਉਪਯੋਗ ਕਰਨਾ ਵੀ ਇਨ੍ਹਾਂ ਟਰੇਨੀਜ਼ ਨੂੰ ਸਿਖਾਇਆ ਗਿਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਟਰੇਨੀਜ਼ ਫੀਲਡ ਵਿੱਚ ਜਾ ਕੇ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਦ੍ਰਿੜਤਾ ਅਤੇ ਕਾਮਯਾਬੀ ਨਾਲ ਨਿਭਾਉਣਗੇ। ਕਮਾਂਡੈਂਟ ਨੇ ਵਿਸ਼ੇਸ਼ ਤੌਰ 'ਤੇ ਇਸ ਕੇਂਦਰ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਕਿ ਇਨ੍ਹਾਂ ਦੀ ਅਣਥੱਕ ਮਿਹਨਤ ਅਤੇ ਲਗਨ ਦੇ ਸਿੱਟੇ ਵਜੋਂ ਅੱਜ ਇਹ ਬੈਚ ਪਾਸ ਹੋ ਕੇ ਸਫ਼ਲਤਾਪੂਰਵਕ ਜਾ ਰਿਹਾ ਹੈ।
ਇਸ ਮੌਕੇ ਸਰਤਾਜ ਸਿੰਘ ਚਾਹਲ ਸੀਨੀਅਰ ਪੁਲਿਸ ਕਪਤਾਨ, ਹੁਸਿ਼ਆਰਪੁਰ, ਪਰਦੀਪ ਸਿੰਘ, ਸਹਾਇਕ ਕਮਾਂਡੈਟ, ਬੀ.ਐਸ.ਐਫ, ਖੜਕਾਂ ਕੈਂਪ, ਜਸਬੀਰ ਸਿੰਘ ਉਪ ਕਪਤਾਨ ਪੁਲਿਸ, ਇੰਨ-ਸਰਵਿਸ ਟ੍ਰੇਨਿੰਗ ਸੈਂਟਰ, ਕਪੂਰਥਲਾ, ਡਾ. ਅਸ਼ੀਸ਼ ਮਹੇਜ਼, ਮੈਡੀਕਲ ਅਫਸਰ, ਪੁਲਿਸ ਲਾਈਨ, ਹੁਸਿਆਰਪੁਰ ਅਤੇ ਗੁਰਜੀਤਪਾਲ ਸਿੰਘ, ਡੀ.ਐਸ.ਪੀ, ਹਰਜੀਤ ਸਿੰਘ, ਡੀ.ਐਸ.ਪੀ, ਕੁਲਦੀਪ ਸਿੰਘ, ਡੀ.ਐਸ.ਪੀ, ਮਲਕੀਅਤ ਸਿੰਘ, ਡੀ.ਐਸ.ਪੀ, ਡਾ. ਸੌਰਭ, ਦਿਨੇਸ਼ ਕਾਠੀਆ, ਏ.ਡੀ.ਏ, ਅਮਿਤ ਧਵਨ, ਏ.ਡੀ.ਏ.ਆਦਿ ਵੀ ਹਾਜ਼ਰ ਸਨ।
ਭਾਰਤੀ ਫੌਜ ਅਤੇ ਕੇਂਦਰੀ ਸੰਚਾਰ ਬਿਊਰੋ ( ਸੀਬੀਸੀ ) ਨੇ ਅਗਨੀਪਥ ਯੋਜਨਾ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ
ਤਲਵਾੜਾ (ਹੁਸ਼ਿਆਰਪੁਰ) 2 ਮਾਰਚ : ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਜ਼ੋਨਲ ਭਰਤੀ ਦਫ਼ਤਰ (ਜ਼ੋਨਲ ਆਰ.ਓ.), ਭਾਰਤੀ ਫੌਜ, ਜਲੰਧਰ ਵਲੋਂ ਅਗਨੀਪਥ ਯੋਜਨਾ ਬਾਰੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸਦਾ ਮੰਤਵ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਦੀ ਫੌਜ ਦੇ ਤਿੰਨੋਂ ਵਿੰਗਾਂ ਵਿੱਚ ਅਗਨੀਵੀਰ ਦੇ ਨਾਲ-ਨਾਲ ਜੂਨੀਅਰ ਕਮਿਸ਼ਨਡ ਅਫਸਰਾਂ ਅਤੇ ਕਮਿਸ਼ਨਡ ਅਫਸਰਾਂ ਦੇ ਤੌਰ ਤੇ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ। ਜਾਗਰੂਕਤਾ ਪ੍ਰੋਗਰਾਮ-ਕਮ-ਪ੍ਰਦਰਸ਼ਨੀ ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਐਮ ਆਰ ਪੀ ਡੀ ਸਰਕਾਰੀ ਕਾਲਜ ਤਲਵਾੜਾ ਵਿੱਚ ਲਗਾਈ ਗਈ । ਇਸ ਮੌਕੇ ਕਰਨਲ ਜੈਵੀਰ ਸਿੰਘ ਡਾਇਰੈਕਟਰ ਰਿਕਰੂਟਮੈਂਟ ਜ਼ੋਨਲ ਆਰ.ਓ. ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਜਦ ਕਿ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਮੌਜੂਦਗੀ ਦਰਜ ਕਰਵਾਈ । ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਜਲੰਧਰ ਦੇ ਮੁਖੀ, ਫੀਲਡ ਪਬਲੀਸਿਟੀ ਅਫਸਰ ਰਾਜੇਸ਼ ਬਾਲੀ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਜ਼ੋਨਲ ਆਰ.ਓ. ਨੇ ਪੰਜਾਬ ਵਿੱਚ ਜਾਗਰੂਕਤਾ ਮੁਹਿੰਮ ਲਈ ਉਨ੍ਹਾਂ ਦੇ ਦਫਤਰ ਸੀ.ਬੀ.ਸੀ ਨਾਲ ਤਾਲਮੇਲ ਕਾਇਮ ਕੀਤਾ ਹੈ। ਸਮਾਗਮ ਵਾਲੀ ਥਾਂ 'ਤੇ ਕਾਲਜ ਅਤੇ ਆਰਸੀਡੀ ਸਰਕਾਰੀ ਆਈ.ਟੀ.ਆਈ, ਤਲਵਾੜਾ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਰਨਲ ਜੈਵੀਰ ਸਿੰਘ ਨੇ ਉਨ੍ਹਾਂ ਨੂੰ ਅਗਨੀਵੀਰ ਵਜੋਂ ਫੌਜ ਵਿੱਚ ਭਰਤੀ ਹੋਣ ਲਈ ਲੋੜੀਂਦੇ ਮਾਪਦੰਡਾਂ ਅਤੇ ਦਸਤਾਵੇਜ਼ਾਂ ਬਾਰੇ ਜਾਣੂ ਕਰਵਾਇਆ। ਲੋੜੀਂਦੀ ਉਚਾਈ ਅਤੇ ਭਾਰ ਨੂੰ ਮਾਪਣ ਦਾ ਰਸਮੀ ਪ੍ਰਦਰਸ਼ਨ ਵੀ ਕਰਵਾਇਆ ਗਿਆ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਭਰਤੀ ਲਈ ਹਾਜ਼ਰ ਹੋਣ ਵਾਲੇ ਸਾਰੇ ਉਮੀਦਵਾਰਾਂ ਨੂੰ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਡਰੱਗ ਟੈਸਟ ਪਾਸ ਕਰਨਾ ਹੋਵੇਗਾ। ਸਰੀਰ 'ਤੇ ਟੈਟੂ ਦੀ ਬਿਲਕੁਲ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਾਰਤੀ ਫੌਜ ਦੀ ਖੜਗ ਭੁਜਾ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਤੇ ਸੂਬੇ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਮਾਤਰ ਭੂਮੀ ਦੀ ਸੇਵਾ ਕਰਨ ਲਈ ਫੌਜ ਵਿੱਚ ਭਰਤੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਤਲਵਾੜਾ ਅਤੇ ਹੁਸ਼ਿਆਰਪੁਰ ਦੀ ਇਸ ਪੱਟੀ ਵਿੱਚ ਸੈਂਕੜੇ ਜਵਾਨ ਫੌਜ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ । ਉਨ੍ਹਾਂ ਨੌਜਵਾਨਾਂ ਨੂੰ ਅਗਨੀਵੀਰ ਅਤੇ ਫੌਜੀ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਗਨੀਵੀਰਾਂ ਲਈ ਆਨਲਾਈਨ ਸੰਯੁਕਤ ਦਾਖਲਾ ਟੈਸਟ (ਸੀਈਈ) ਦੀ ਆਖਰੀ ਮਿਤੀ 15 ਮਾਰਚ, 2023 ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੀ ਪਹਿਲਕਦਮੀ 'ਤੇ ਜ਼ਿਲ੍ਹੇ ਦੇ ਲਗਭਗ ਸਾਰੇ ਆਈ.ਟੀ.ਆਈਜ਼, ਪੌਲੀਟੈਕਨਿਕਾਂ ਅਤੇ ਕਾਲਜਾਂ ਵਿੱਚ ਅਗਨੀਪਥ ਯੋਜਨਾ ਬਾਰੇ ਸਮੁੱਚੇ ਜਾਗਰੂਕਤਾ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ, ਜਿਸ ਨੂੰ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਅਮਲ ਵਿੱਚ ਲਿਆਂਦਾ। ਐਮ ਆਰ ਪੀ ਡੀ ਸਰਕਾਰੀ ਕਾਲਜ ਤਲਵਾੜਾ ਦੇ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਕਾਲਜ ਦੇ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈੱਲ ਤਹਿਤ ਅਗਨੀਪਥ ਯੋਜਨਾ ਜਾਗਰੂਕਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਸਾਰੇ ਇੱਛੁਕ ਕਾਲਜ ਵਿਦਿਆਰਥੀਆਂ ਨੂੰ ਫਾਰਮ ਭਰਨ ਦੀ ਮੁਫਤ ਸਹੂਲਤ ਪ੍ਰਦਾਨ ਕਰੇਗਾ ਤਾਂ ਜੋ ਉਹ ਇੰਟਰਨੈੱਟ ਕੈਫੇ 'ਤੇ ਨਿਰਭਰ ਨਾ ਰਹਿਣ। ਇਸ ਮੌਕੇ 'ਤੇ ਅਗਨੀਪਥ ' ਨੂੰ ਦਰਸਾਉਂਦੀ ਫੋਟੋ ਪ੍ਰਦਰਸ਼ਨੀ ਵੀ ਲਗਾਈ ਗਈ। ਵਿਦਿਆਰਥੀਆਂ ਨੇ ਇਸ ਵਿੱਚ ਬਹੁਤ ਦਿਲਚਸਪੀ ਦਰਸਾਈ ਅਤੇ ਉੱਥੇ ਦਿਖਾਈਆਂ ਗਈਆਂ ਤਸਵੀਰਾਂ 'ਤੇ ਦਿੱਤੇ ਬਾਰ ਕੋਰਡ (ਸਕੈਨਰਾਂ) ਰਾਹੀਂ ਵੈੱਬਸਾਈਟ ਜੁਆਇਨ ਇੰਡੀਅਨ ਆਰਮੀ ਡਾਟ ਐਨ ਆਈ ਸੀ ਡਾਟ ਇਨ (joinindianarmy.nic.in) ਨਾਲ ਜੁੜ ਗਏ । ਇਸ ਮੌਕੇ ਜ਼ੋਨਲ ਆਰ.ਓ. ਤੋਂ ਸੂਬੇਦਾਰ ਮੇਜਰ ਜਾਪਾਮਣੀ ਤੋਂ ਇਲਾਵਾ ਸਰਕਾਰੀ ਕਾਲਜ ਦੇ ਕਰੀਅਰ ਕਾਊਂਸਲਿੰਗ ਅਤੇ ਗਾਈਡੈਂਸ ਸੈੱਲ ਦੇ ਇੰਚਾਰਜ ਡਾ: ਮੋਨੀਸ਼ਾ ਸ਼ਰਮਾ, ਐਨ.ਸੀ.ਸੀ ਅਫ਼ਸਰ ਮੁਨੀਸ਼ ਕਸ਼ਯਪ, ਪਲੇਸਮੈਂਟ ਅਫ਼ਸਰ ਆਈ.ਟੀ.ਆਈ ਤਲਵਾੜਾ ਮਨੋਜ ਕੁਮਾਰ ਅਤੇ ਜ਼ਿਲ੍ਹਾ ਪਲੇਸਮੈਂਟ ਅਫ਼ਸਰ ਰਾਕੇਸ਼ ਡਡਵਾਲ ਵੀ ਮੌਜੂਦ ਸਨ।
ਡੇਅਰੀ ਸਿਖਲਾਈ ਕੋਰਸ 13 ਮਾਰਚ 2023 ਤੋਂ
ਜੱਸੋਵਾਲ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 13 ਮਾਰਚ 2023 ਤੋਂ ਦੁੱਧ
ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਆਫ਼ਲਾਈਨ ਡੇਅਰੀ ਸਿਖਲਾਈ ਦੇਣ ਲਈ ਅਗਲਾ ਬੈਚ
ਸ਼ੁਰੂ ਕੀਤਾ ਜਾ ਰਿਹਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ,
ਹਰਵਿੰਦਰ ਸਿੰਘ ਨੇ ਦੱਸਿਆ ਕਿ ਅਜੋਕੇ ਯੁੱਗ ਵਿੱਚ ਖੇਤੀ ਨਾਲ ਜੁੜੇ ਸਹਾਇਕ ਧੰਦਿਆਂ
'ਚ ਵਿਗਿਆਨਕ ਢੰਗਾਂ ਵਰਤੋਂ ਨੂੰ ਉਤਸ਼ਾਹਿਤ ਕਰਨ ਨੂੰ ਮੁੱਖ ਰੱਖਦਿਆਂ ਇਨ੍ਹਾਂ ਕੋਰਸਾਂ
ਨੂੰ ਉਸੇ ਢੰਗ ਨਾਲ ਡਿਜ਼ਾਇਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਧਾਰੂ ਪਸ਼ੂਆਂ ਦੀ
ਖ੍ਰੀਦ ਤੋਂ ਲੈ ਕੇ ਸਾਂਭ-ਸੰਭਾਲ 'ਚ ਸ਼ਾਮਿਲ ਖਾਦ-ਖੁਰਾਕ, ਨਸਲ-ਸੁਧਾਰ ਅਤੇ ਸੁਚੱਜੇ
ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਇਸ ਕੋਰਸ 'ਚ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਨੇ ਸਮੂਹ ਦੱਧ ਉਤਪਤਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਅਪੀਲ ਕੀਤੀ ਕਿ ਉਹ
ਸਿਖਲਾਈ ਪ੍ਰੋਗਰਾਮ ਵਿੱਚ ਦਾਖਲਾ ਲੈ ਕੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ
ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਲੋੜੀਂਦੇ ਦਸਤਾਵੇਜ਼ ਜਿਨ੍ਹਾਂ 'ਚ
ਵਿਦਿਅਕ ਯੋਗਤਾ ਪ੍ਰਮਾਣ, ਅਧਾਰ ਕਾਰਡ, ਵੋੇਟਰ ਕਾਰਡ, ਅਨਸੂਚਿਤ ਜਾਤੀ ਪ੍ਰਮਾਣ
ਦਸਤਾਵੇਜ਼ ਅਤੇ ਪਾਸਪੋਰਟ ਸਾਈਜ਼ ਫ਼ੋਟੋ ਨਾਲ ਲੈ ਕੇ ਮਿਤੀ 10 ਮਾਰਚ ਤੱਕ ਆਪਣੇ ਫ਼ਾਰਮ
ਭਰਵਾਉਣ ਲਈ ਦਫ਼ਤਰ ਡੇਅਰੀ ਵਿਕਾਸ ਅਫ਼ਸਰ, ਵੈਟਰਨਰੀ ਪੋਲੀਕਲੀਨਿਕ, ਬੰਗਾ ਰੋਡ ਮਹਾਲੋਂ
ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਆਦਾ ਜਾਣਕਾਰੀ ਲਈ ਦਫ਼ਤਰੀ ਸਮੇਂ ਦੌਰਾਨ ਫ਼ੋਨ ਨੰ.
01823-225050 'ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਬੱਚਿਆਂ ਨੂੰ ਮਨਾਹੀ ਵਾਲੀਆਂ ਦਵਾਈਆਂ ਵੇਚੇ ਜਾਣ ’ਤੇ ਨਜ਼ਰ ਰੱਖਣ ਲਈ ਮੈਡੀਕਲ ਸਟੋੋਰਾਂ ’ਤੇ ਲਗਵਾਏ ਜਾਣਗੇ ਸੀ ਸੀ ਟੀ ਵੀ ਕੈਮਰੇ-ਡੀ ਸੀ ਰੰਧਾਵਾ
ਨਵਾਂਸ਼ਹਿਰ : ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਨਸ਼ਾ ਮੁਕਤ ਅਭਿਆਨ ਤਹਿਤ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ, ਨਵੀ ਦਿੱਲੀ ਵੱਲੋਂ ਨਿਰਧਾਰਿਤ 'ਜੁਆਇੰਟ ਐਕਸ਼ਨ ਪਲਾਨ' ਨੂੰ ਲਾਗੂ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜੁਆਇੰਟ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਵੱਖ-ਵੱਖ ਵਿਭਾਗਾ ਵੱਲੋ ਕੀਤੀਆਂ ਜਾਣ ਵਾਲੀਆ ਗਤੀਵਿਧੀਆ ਸਬੰਧੀ ਜਾਣੂ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਵੱਲੋਂ ਜ਼ਿਲ੍ਹੇ 'ਚ ਮੌਜੂਦ ਮੈਡੀਕਲ ਸਟੋਰਾਂ 'ਤੇ ਸ਼ਡਿਊਲ ਐਚ ਅਤੇ ਹੋਰ ਮਨਾਹੀ ਵਾਲੀਆਂ ਦਵਾਈਆਂ ਦੀ ਵਿੱਕਰੀ 'ਤੇ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਆਦੇਸ਼ ਦਿੱਤੇ ਗਏ। ਇਹ ਫੈਸਲਾ ਬਿਨਾਂ ਡਾਕਟਰਾਂ ਦੀ ਪਰਚੀ ਤੋਂ, ਬੱਚਿਆਂ ਨੂੰ ਦੇਣ ਵਾਲੀਆਂ ਪਾਬੰਦੀਸ਼ੁਦਾ ਦਵਾਈ ਉੱਪਰ ਰੋਕ ਲਗਾਉਣ ਲਈ ਲਿਆ ਗਿਆ। ਇਸ ਕਾਰਜ ਯੋਜਨਾ ਨੂੰ ਲਾਗੂ ਕਰਵਾਉਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਵੱਲੋ ਡਰੱਗ ਕੰਟਰੋਲ ਅਥਾਰਟੀ, ਜ਼ਿਲ੍ਹਾ ਪੁਲਿਸ ਨੂੰ ਅਗਲੇਰੀ ਚੈਕਿੰਗ ਲਈ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ। ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਵੱਲੋਂ ਜ਼ਿਲ੍ਹੇ 'ਚ ਮੌਜੂਦ ਸਮੂਹ ਮੈਡੀਕਲ ਸਟੋਰ ਮਾਲਕਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਆਪਣੀਆਂ ਦੁਕਾਨਾਂ ਅੰਦਰ ਬਿਨਾਂ ਪਰਚੀ ਤੋਂ ਵੇਚੀਆਂ ਜਾਣ ਵਾਲੀਆਂ ਦਵਾਈਆਂ ਦੀ ਵਿਕਰੀ ਨਾ ਕਰਨ। ਉਨ੍ਹਾਂ ਕਿਹਾ ਕਿ ਆਮ ਦੇਖਣ 'ਚ ਆਇਆ ਹੈ ਕਿ ਕੁੱਝ ਮੈਡੀਕਲ ਸਟੋਰ ਮਾਲਕ ਛੋਟੇ ਬੱਚਿਆਂ ਨੂੰ ਸਟੀਰਾਈਡ ਵਾਲੀਆਂ ਦਵਾਈਆਂ ਬਿਨਾਂ ਜ਼ਰੂਰਤ ਤੋ ਦੇ ਰਹੇ ਹਨ, ਜਿਸ ਨਾਲ ਬੱਚਿਆਂ ਦੇ ਵਿਕਾਸ ਉੱਪਰ ਮਾੜਾ ਅਸਰ ਪੈ ਰਿਹਾ ਹੈ ਤੇ ਉਹ ਕਈ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਹਿੱਤਾਂ ਨੂੰ ਸੁਰੱਖਿਅਤ ਬਣਾਉਣ ਲਈ ਹੀ ਸਮੂਹ ਕੈਮਿਸਟਾਂ ਉੱਪਰ ਨਜ਼ਰ ਰੱਖਣ ਲਈ ਦੁਕਾਨਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆਂ ਕਿ ਇਸ ਸਬੰਧੀ ਕੈਮਿਸਟਾਂ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਨਾਂ ਮਾਹਿਰ ਡਾਕਟਰ ਦੀ ਪਰਚੀ ਤੋਂ ਜੇਕਰ ਕੋਈ ਵੀ ਕੈਮਿਸਟ ਸ਼ਡਿਊਲ ਐੱਚ ਅਤੇ ਐੱਕਸ ਦਵਾਈ ਦਿੰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਤੁਰੰਤ ਅਮਲ 'ਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਸਿਖਿਆ ਅਫ਼ਸਰ ਨੂੰ ਹਦਾਇਤ ਕੀਤੀ ਗਈ ਹੈ ਕਿ ਸਕੂਲ, ਕਾਲਜ ਜਾਂ ਕਿਸੇ ਵੀ ਵਿਦਿਅਕ ਸੰਸਥਾ ਦੇ 100 ਮੀਟਰ ਦੇ ਘੇਰੇ ਵਿੱਚ ਕੋਈ ਵੀ ਅਜਿਹੀ ਦੁਕਾਨ ਨਹੀਂ ਹੋਣੀ ਚਾਹਿਦੀ, ਜਿਥੇ ਸਿਗਰੇਟ, ਤੰਬਾਕੂ/ ਕੋਈ ਵੀ ਨਸ਼ੀਲਾ ਪਦਾਰਥ ਆਦਿ ਵੇਚੇ ਜਾਂਦੇ ਹੋਣ।
ਡਿਪਟੀ ਕਮਿਸ਼ਨਰ ਵੱਲੋ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਦੁਕਾਨਦਾਰ ਵੱਲੋਂ ਛੋਟੇ ਬੱਚਿਆਂ ਨੂੰ ਸਿਗਰੇਟ, ਤੰਬਾਕੂ/ ਕੋਈ ਵੀ ਨਸ਼ੀਲਾ ਪਦਾਰਥ ਆਦਿ ਵੇਚੇ ਜਾਂਦੇ ਹਨ ਤਾਂ ਉਸ 'ਤੇ ਬਾਲ ਨਿਆਂ ਐਕਟ ਦੀ ਧਾਰਾ 77 ਅਤੇ ਜੇਕਰ ਕਿਸੇ ਬੱਚੇ ਨੂੰ ਸਿਗਰੇਟ, ਤੰਬਾਕੂ/ ਕੋਈ ਵੀ ਨਸ਼ੀਲਾ ਪਦਾਰਥ ਆਦਿ ਦੀ ਵਿਕਰੀ ਲਈ ਜ਼ਰੀਆ ਬਣਾਈਆ ਜਾਂਦਾ ਹੈ ਤਾਂ ਜੁਵੇਨਾਇਲ ਜਸਟਿਸ (ਬਾਲ ਨਿਆਂ) ਐਕਟ ਦੀ ਧਾਰਾ 78 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਡਾ. ਹਰਪ੍ਰੀਤ ਸਿੰਘ (ਡਿਪਟੀ ਮੈਡੀਕਲ ਕਮਿਸ਼ਨਰ ਸਿਹਤ ਵਿਭਾਗ), ਹਰਸ਼ਪ੍ਰੀਤ ਸਿੰਘ (ਡੀ.ਐਸ.ਪੀ. ਸਥਾਨਕ), ਗੁਰਜੀਤ ਸਿੰਘ (ਡਰੱਗ ਕੰਟਰੋਲ ਅਫ਼ਸਰ), ਹਰਜਿੰਦਰ ਸਿੰਘ ਅਤੇ ਮਨਜੀਤ ਸਿੰਘ (ਇੰਸਪੈਕਟਰ ਆਬਕਾਰੀ ਵਿਭਾਗ), ਰੋਹਿਤਾ(ਆੳੂਟਰੀਚ ਵਰਕਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ) ਮੌਜੂਦ ਸਨ।
ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵੱਲੋਂ ਮਿੱਲ ਦੇ ਨਵੇਂ ਬਣਾਏ ਗਏ ਹਿੱਸੇਦਾਰਾਂ ਨੂੰ ਹਿੱਸੇਦਾਰੀ ਸਰਟੀਫਿਕੇਟ ਤਕਸੀਮ ਕੀਤੇ ਗਏ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ 13 ਮਾਰਚ ਤੋਂ 18 ਮਾਰਚ ਤੱਕ ਰੋਜ਼ਗਾਰ ਮੇਲੇ ਲਗਾਏ ਜਾਣਗੇ
ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ 13 ਮਾਰਚ ਤੋਂ 18 ਮਾਰਚ ਤੱਕ ਜ਼ਿਲ੍ਹੇ ਵਿੱਚ
ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਵਿੱਚ ਇਹ ਮੇਲੇ 13 ਮਾਰਚ ਨੂੰ ਸਰਕਾਰੀ ਆਈ.ਟੀ.ਆਈ (ਲੜਕੇ) ਨਵਾਂਸ਼ਹਿਰ, 15 ਮਾਰਚ ਨੂੰ
ਸਿੱਖ ਨੈਸ਼ਨਲ ਕਾਲਜ ਬੰਗਾ ਅਤੇ 17 ਮਾਰਚ ਨੂੰ ਬਾਬਾ ਬਲਰਾਜ ਕੌਂਸਟੀਚਿਊਐਂਟ ਕਾਲਜ
ਬਲਾਚੌਰ ਵਿਖੇ ਲਗਾਏ ਜਾਣਗੇ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ
ਮਹੀਨਾ ਜਨਵਰੀ 2023 ਦੇ ਕੰਮਾਂ ਦੀ ਸਮੀਖਿਆ ਕਰਨ ਉਪਰੰਤ ਦਿੱਤੀ। ਡਿਪਟੀ ਕਮਿਸ਼ਨਰ ਨੇ
ਰੋਜ਼ਗਾਰ ਮੇਲਿਆਂ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਮੀਟਿੰਗ 'ਚ ਹਾਜ਼ਰ
ਪੰਜਾਬ ਹੁਨਰ ਸਿਖਲਾਈ ਮਿਸ਼ਨ ਦੇ ਬਲਾਕ ਮਿਸ਼ਨ ਮੈਨੇਜਰ ਸ਼ੰਮੀ ਠਾਕੁਰ ਵੱਲੋਂ ਦੱਸਿਆ
ਗਿਆ ਕਿ ਐਨ.ਯੂ.ਐਲ.ਐਮ ਸਕੀਮ ਅਧੀਨ ਜਿਲ੍ਹੇ ਨੂੰ ਪ੍ਰਾਪਤ 180 ਦੇ ਟੀਚੇ ਵਿਰੁੱਧ 150
ਸ਼ਹਿਰੀ ਨੌਜਵਾਨਾਂ ਦੀ ਸਿਖਲਾਈ 2 ਸੈਂਟਰਾਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਡਿਪਟੀ
ਕਮਿਸ਼ਨਰ ਵੱਲੋਂ ਟੀਚੇ ਅਨੁਸਾਰ 30 ਹੋਰ ਨੌਜਵਾਨਾਂ ਦੀ ਚੋਣ ਕਰਕੇ ਸਿਖਲਾਈ ਸ਼ੁਰੂ ਕਰਨ
ਦੀ ਹਦਾਇਤ ਕੀਤੀ ਗਈ।
ਇਸ ਮੌਕੇ ਸੁਦੇਸ਼ ਕੁਮਾਰ, ਫੰਕਸ਼ਨਲ ਮੈਨੇਜਰ, ਅਮਿਤ ਕੁਮਾਰ ਪਲੇਸਮੈਂਟ
ਅਫ਼ਸਰ, ਹਰਮਨਦੀਪ ਸਿੰਘ ਕਰੀਅਰ ਕਾਊਂਸਲਰ ਅਤੇ ਵਿਜੇ ਸਹਿਵਾਗ, ਯੰਗ ਪ੍ਰੋਫੈਸ਼ਨਲ ਹਾਜ਼ਰ
ਸਨ।
ਸੱਤ ਪੀੜ੍ਹੀਆਂ ਤੋਂ ਬੀਨ ਯੋਗੀ ਕਲਾ ਨਾਲ ਜੁੜੇ ਨੇ ਕਲਾਕਾਰ
ਪੰਜਾਬ ਕਰਾਫ਼ਟ ਮੇਲੇ 'ਚ ਜਿੱਥੇ ਵੱਖ ਵੱਖ ਰਾਜਾਂ ਤੋਂ ਕਾਰੀਗਰ ਆਪੋ ਆਪਣੇ ਰਾਜਾ ਦਾ
ਸਮਾਨ ਲੈ ਕੇ ਆਏ ਹੋਏ ਹਨ, ਉਥੇ ਹੀ ਉੱਤਰ ਖੇਤਰੀ ਸਭਿਆਚਾਰ ਕੇਂਦਰ ਦੇ ਸਹਿਯੋਗ ਨਾਲ
ਕਰਾਫ਼ਟ ਮੇਲੇ 'ਚ ਪੁੱਜੇ ਵੱਖ ਵੱਖ ਸੂਬਿਆਂ ਦੇ ਕਲਾਕਾਰ ਆਪਣੀ ਕਲਾ ਨਾਲ ਦਰਸ਼ਕਾਂ ਦਾ
ਮਨੋਰੰਜਨ ਕਰ ਰਹੇ ਹਨ।
ਕਰਾਫ਼ਟ ਮੇਲੇ 'ਚ ਸਭ ਨੂੰ ਆਕਰਸ਼ਿਤ ਕਰ ਰਹੇ ਪੁਰਾਣਾ ਗਾਉ ਮੋਹੜਬੰਦ ਬਦਰਪੁਰ ਨਵੀਂ
ਦਿੱਲੀ ਤੋਂ ਬੀਨ ਯੋਗੀ ਸਪੇਰਾ ਪਾਰਟੀ ਦੇ ਬੀਨ ਯੋਗੀ ਗਰੁੱਪ ਮੈਂਬਰ ਰਾਜ ਕੁਮਾਰ ਨਾਥ,
ਵਿਨੋਦ ਨਾਥ, ਸੁਰੇਸ਼ ਨਾਥ, ਵਿਜੇਂਦਰ ਨਾਥ, ਕਰਤਾਰ ਨਾਥ, ਬਾਲਕ ਨਾਥ, ਨਵੀਨ, ਅਜੀਤ,
ਵਿਕਾਸ ਅਤੇ ਵਿਨੋਦ ਆਪਣੀ ਪੁਰਾਤਨ ਕਲਾ ਦਾ ਮੁਜ਼ਾਹਰਾ ਕਰਕੇ ਮੇਲੇ 'ਚ ਪੁੱਜੇ ਹਰੇਕ
ਦਰਸ਼ਕ ਨੂੰ ਆਪਣੀ ਬੀਨ ਵੱਲ ਆਕਰਸ਼ਤ ਕਰ ਰਹੇ ਹਨ।
ਇਸ ਮੌਕੇ ਬੀਨ ਯੋਗੀ ਸਪੇਰਾ ਗਰੁੱਪ ਦੀ ਅਗਵਾਈ ਕਰ ਰਹੇ ਰਾਜ ਕੁਮਾਰ ਨਾਥ ਨੇ ਦੱਸਿਆ ਕਿ
ਇਨ੍ਹਾਂ ਬੀਨ ਸਪੇਰਾ ਯੋਗੀ ਨਾਥਾਂ ਵੱਲੋਂ ਪਹਿਲਾਂ ਸੱਪਾਂ ਨੂੰ ਫੜ ਕੇ ਪਿੰਡਾਂ ਤੇ
ਸ਼ਹਿਰਾਂ ਵਿੱਚ ਕਰਤਬ ਦਿਖਾ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਸੀ।
ਉਨ੍ਹਾਂ ਦੱਸਿਆ ਕਿ ਸਾਡੀ ਇਹ ਸੱਤਵੀਂ ਪੀੜੀ ਹੈ ਜੋ ਆਪਣੀ ਇਹ ਪਰੰਪਰਾਵਾਂ ਨੂੰ ਜਿਊਂਦਾ
ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਬੀਨ ਸਪੇਰਾ ਯੋਗੀ ਗਰੁੱਪ ਦੇ
ਮੈਂਬਰ ਸੱਪਾਂ ਦੇ ਕਰਤਬ ਪਿੰਡਾਂ, ਸ਼ਹਿਰਾਂ ਅਤੇ ਵਿਆਹਾਂ ਸ਼ਾਦੀਆਂ ਅਤੇ ਭਾਰਤ ਦੇ ਵੱਖ
ਵੱਖ ਰਾਜਾਂ ਅਤੇ ਇੰਟਰਨੈਸ਼ਨਲ ਪੱਧਰ 'ਤੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਾਂ।
ਇਸੇ ਮੌਕੇ ਕਰਾਫ਼ਟ ਮੇਲੇ ਦੇ ਕਲਚਰ ਵਿੰਗ ਅਤੇ ਵਲੰਟੀਅਰ ਇੰਚਾਰਜ ਪ੍ਰੋਫੈਸਰ ਗੁਰਬਖਸ਼ੀਸ਼
ਸਿੰਘ ਅੰਟਾਲ ਨੇ ਖੁਦ ਬੀਨ ਵਜਾ ਕੇ ਇਨ੍ਹਾਂ ਬੀਨ ਯੋਗੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ
ਮੌਕੇ ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ, ਜਗਦੀਪ ਸਿੰਘ ਜੋਸ਼ੀ ਸਰਕਾਰੀ ਅਤੇ ਰੁਪਿੰਦਰ
ਕੌਰ ਵੀ ਹਾਜ਼ਰ ਸਨ।