ਮੇਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਕਾਊਂਸਲਿੰਗ ਦੇ ਸਾਰੇ ਪ੍ਰਬੰਧ ਮੁਕੰਮਲ - ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ
ਨਵਾਂਸ਼ਹਿਰ 09 ਜੂਨ : ਸੁਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਅਧੀਨ ਹੋਣ ਵਾਲੇ ਦਾਖਲੇ ਸਬੰਧੀ ਮਿਤੀ 10 ਜੂਨ ਤੋਂ ਸ਼ੁਰੂ ਹੋਣ ਵਾਲੀ ਉਮੀਦਵਾਰਾਂ ਦੀ ਕਾਊਂਸਲਿੰਗ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਪਰੋਕਤ ਜਾਣਕਾਰੀ ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹਾ ਪੱਧਰੀ ਸਥਾਪਤ ਕੀਤੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਕੌਂਸਲਿੰਗ ਕੇਂਦਰ ਦਾ ਨਿਰੀਖਣ ਕਰਨ ਮੌਕੇ ਦਿੱਤੀ। ਉਹਨਾਂ ਦੱਸਿਆ ਕਿ ਉਮੀਦਵਾਰਾਂ ਦੀ ਸੁਵਿਧਾ ਲਈ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਉਮੀਦਵਾਰਾਂ ਲਈ ਕੌਂਸਲਿੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ ਜੋ ਕਿ 10 ਜੂਨ ਤੋਂ 16 ਜੂਨ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ। ਉਹਨਾਂ ਕਿਹਾ ਕਿ ਕੌਂਸਲਿੰਗ ਵਿੱਚ ਆਉਣ ਵਾਲੇ ਵਿਦਿਆਰਥੀ ਆਪਣੇ ਅਸਲ ਸਰਟੀਫਿਕੇਟ ਤੇ ਉਨ੍ਹਾਂ ਦੀ ਫੋਟੋ ਕਾਪੀ ਨਾਲ ਲੈ ਕੇ ਆਉਣਗੇ। ਸਿੱਖਿਆ ਅਧਿਕਾਰੀ ਲਖਵੀਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਸ਼ਡਿਊਲਡ ਅਨੁਸਾਰ ਮਿਤੀ 10 ਜੂਨ ਨੂੰ ਲੜੀ ਨੰਬਰ 1 ਤੋਂ 1200 ਤੱਕ ਲੜਕੀਆਂ, ਲੜੀ ਨੰਬਰ 1 ਤੋਂ 975 ਤੱਕ ਲੜਕੇ, 12 ਜੂਨ ਨੂੰ 1201 ਤੋਂ 2400 ਤੱਕ ਲੜਕੀਆਂ , ਲੜੀ ਨੰਬਰ 976 ਤੋਂ 1944 ਤੱਕ ਲੜਕੇ, 13 ਜੂਨ ਨੂੰ 2401 ਤੋਂ 3596 ਤੱਕ ਲੜਕੀਆਂ,ਲੜੀ ਨੰਬਰ 1945 ਤੋਂ 2916 ਤੱਕ ਲੜਕੇ, ਅਤੇ 16 ਜੂਨ ਨੂੰ ਲੜੀ ਨੰਬਰ 3597 ਤੋਂ 4675 ਤੱਕ ਲੜਕੀਆਂ ਅਤੇ ਲੜੀ ਨੰਬਰ 2917 ਤੋਂ 3334 ਤੱਕ ਲੜਕੇ ਕਾਉਂਸਲਿੰਗ ਵਿੱਚ ਭਾਗ ਲੈਣਗੇ। ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਵਿੱਚ ਪ੍ਰਿੰਸੀਪਲ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ, ਮੈਡਮ ਗੁਨੀਤ ਕੌਰ, ਜਸਵਿੰਦਰ ਸਿੰਘ ਸੰਧੂ, ਕਲਰਕ ਨਵਰਾਜ ਸਿੰਘ, ਮੈਡਮ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੁਆਡੀਨੇਟਰ , ਪ੍ਰਦੀਪ ਸਿੰਘ, ਸੁਖਵਿੰਦਰ ਲਾਲ, ਕੰਪਿਊਟਰ ਫੈਕਲਟੀ ਸੁਸ਼ੀਲ ਕੁਮਾਰ ਅਤੇ ਮੈਡਮ ਜਸਵਿੰਦਰ ਕੌਰ ਆਦਿ ਹਾਜ਼ਰ ਸਨ।