ਹਸਪਤਾਲ ਢਾਹਾਂ ਕਲੇਰਾਂ ਵਿਖੇ ਪੇਟ ਦੇ ਰੋਗਾਂ ਅਤੇ ਔਰਤਾਂ ਦੇ ਰਿਆਇਤੀ ਅਪਰੇਸ਼ਨ ਸੇਵਾਵਾਂ ਆਰੰਭ
ਬੰਗਾ, 05 ਜੂਨ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 04 ਜੂਨ ਤੋਂ 21 ਜੂਨ ਤੱਕ 17 ਦਿਨਾਂ ਲਈ ਸਰਜਰੀ ਵਿਭਾਗ ਅਤੇ ਔਰਤਾਂ ਦੇ ਵਿਭਾਗ ਵਿਚ ਰਿਆਇਤੀ ਅਪਰੇਸ਼ਨ ਸੇਵਾਵਾਂ ਆਰੰਭ ਹੋ ਗਈਆਂ ਹਨ । ਇਸ ਮੌਕੇ ਡਾ. ਮਾਨਵਦੀਪ ਸਿੰਘ ਬੈਂਸ ਐਮ. ਐਸ. (ਲੈਪਰੋਸਕੋਪਿਕ ਸਰਜਨ) ਅਤੇ ਡਾ. ਸ਼ਵੇਤਾ ਬਗੜੀਆ ਐਮ.ਐਸ. (ਔਰਤਾਂ ਦੀਆਂ ਬਿਮਾਰੀਆਂ ਅਤੇ ਅਪਰੇਸ਼ਨਾਂ ਦੇ ਮਾਹਿਰ) ਨੇ ਗੱਲਬਾਤ ਕਰਦੇ ਦੱਸਿਆ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਹਨਾਂ ਸੇਵਾਵਾਂ ਵਿਚ ਔਰਤਾਂ ਦੀਆਂ ਵੱਖ-ਵੱਖ ਬਿਮਾਰੀਆਂ ਦੇ ਅਪਰੇਸ਼ਨਾਂ ਵਿਚ 50 ਫੀਸਦੀ ਛੋਟ ਦਿੱਤੀ ਜਾ ਰਹੀ ਹੈ ਅਤੇ ਗਰਭਵਤੀ ਔਰਤਾਂ ਦਾ ਅਲਟਰਾ ਸਾਊਂਡ ਸਕੈਨ ਸਿਰਫ 400 ਰੁਪਏ ਵਿਚ ਹੋ ਰਿਹਾ ਹੈ । ਜਦ ਕਿ ਹਸਪਤਾਲ ਦੇ ਜਨਰਲ ਸਰਜਰੀ ਵਿਭਾਗ ਵਿਚ ਪੇਟ ਦੇ ਰੋਗ ਜਿਵੇਂ ਦੂਰਬੀਨ ਰਾਹੀਂ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ, ਹਰਨੀਆ ਦਾ ਅਪਰੇਸ਼ਨ, ਬਵਾਸੀਰ ਦਾ ਅਪਰੇਸ਼ਨ, ਭੰਗਦਰ ਦਾ ਅਪਰੇਸ਼ਨ, ਫਿਸ਼ਰ ਦਾ ਅਪਰੇਸ਼ਨ, ਅਪੈਂਡਿਕਸ ਦਾ ਅਪਰੇਸ਼ਨ, ਲੱਤਾਂ ਦੀਆਂ ਫੁੱਲੀਆਂ ਨਸਾਂ ਦਾ ਅਤੇ ਹਾਈਡਰੋਸੀਲ ਦੇ ਅਪਰੇਸ਼ਨ ਸਿਰਫ 18000 ਰੁਪਏ ਦੇ ਰਿਆਇਤੀ ਪੈਕਜ ਦਰਾਂ ਵਿਚ ਕੀਤਾ ਜਾ ਰਹੇ ਹਨ। ਇਸ ਮੌਕੇ ਪਹਿਲੇ ਦਿਨ ਵੱਡੀ ਗਿਣਤੀ ਵਿਚ ਲੋੜਵੰਦ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ ਅਤੇ ਜਿਸ ਵਿਚੋਂ 06 ਮਰੀਜ਼ਾਂ ਨੇ ਔਰਤਾਂ ਦੇ ਵਿਭਾਗ ਵਿਚ ਅਤੇ ਜਰਨਲ ਸਰਜਰੀ ਵਿਭਾਗ ਵਿਚ 12 ਮਰੀਜ਼ਾਂ ਨੇ ਰਿਆਇਤੀ ਦਰਾਂ ਦੀ ਪੈਕਜ ਸਕੀਮ ਹੇਠਾਂ ਅਪਰੇਸ਼ਨਾਂ ਲਈ ਰਜਿਸਟਰਡ ਕਰਵਾਇਆ । ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਹਸਪਤਾਲ ਵਿਖੇ ਸਰਜਰੀ ਵਿਭਾਗ ਅਤੇ ਔਰਤਾਂ ਦੇ ਵਿਭਾਗ ਵਿਚ 21 ਜੂਨ 2025 ਤੱਕ ਲੋੜਵੰਦ ਮਰੀਜ਼ਾਂ ਦੇ ਰਿਆਇਤੀ ਪੈਕਜ ਦਰਾਂ ਤੇ ਅਪਰੇਸ਼ਨ ਕੀਤੇ ਜਾ ਰਹੇ ਹਨ । ਇਸ ਲਈ ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਨੂੰ ਸਮਰਪਿਤ ਲਗਾਏ ਰਿਆਇਤੀ ਅਪਰੇਸ਼ਨਾਂ ਦਾ ਸਕੀਮ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ।
ਤਸਵੀਰ :- ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਮਾਨਵਦੀਪ ਸਿੰਘ ਬੈਂਸ ਮਰੀਜ਼ ਦੀ ਜਾਂਚ ਕਰਦੇ ਹੋਏ