ਖੂਨਦਾਨ ਲਹਿਰ ਦੇ ਮੋਢੀ ਸਮਾਜ ਸੇਵੀ ਸ੍ਰੀ ਪੁਸ਼ਪ ਰਾਜ ਕਾਲੀਆ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਹੋਇਆ

ਖੂਨਦਾਨ ਲਹਿਰ ਦੇ ਮੋਢੀ ਸਮਾਜ ਸੇਵੀ ਸ੍ਰੀ ਪੁਸ਼ਪ ਰਾਜ ਕਾਲੀਆ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਹੋਇਆ
ਨਵਾਂਸ਼ਹਿਰ 29 ਅਪਰੈਲ -  ਕਰੀਬ 35 ਸਾਲ ਪਹਿਲਾਂ ਇਲਾਕੇ ਵਿੱਚ ਖੂਨਦਾਨ ਦੀ ਮਹਾਨਤਾ ਸਬੰਧੀ  ਜਾਗਰੂਕਤਾ ਲਹਿਰ ਕਾਇਮ ਕਰਨ ਹਿੱਤ ਸਥਾਨਕ ਸਮਾਜ ਸੇਵਕਾਂ ਦੀ ਇੱਕ ਟੀਮ ਨੇ ਇਹ ਮਹਾਨ ਸੇਵਾ ਕਾਰਜ ਨੂੰ ਆਪਣੇ ਹੱਥੀਂ ਲਿਆ ਅਤੇ  ਸਥਾਨਕ ਰਾਹੋਂ ਰੋਡ ਤੇ ਬੀ.ਡੀ.ਸੀ. ਬਲੱਡ ਸੈਂਟਰ (ਬਲੱਡ ਡੋਨਰਜ਼ ਕੌਂਸਲ) ਦਾ ਨਿਰਮਾਣ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋਇਆ । ਇਸ ਦਾ ਉਦਘਾਟਨ ਭਗਤ ਪੂਰਨ ਸਿੰਘ (ਬਾਨੀ ਪਿੰਗਲਵਾੜਾ) ਨੇ ਆਪਣੇ ਕਰ ਕਮਲਾਂ ਨਾਲ 1992 ਦੀ ਵਿਸਾਖੀ ਦੇ ਮੌਕੇ ਕੀਤਾ। ਇਸ ਲਹਿਰ ਦੇ ਮੋਢੀ ਸਮਾਜ ਸੇਵੀਆਂ ਵਿੱਚੋਂ ਇੱਕ ਸ੍ਰੀ ਪੁਸ਼ਪ ਰਾਜ ਕਾਲੀਆ ਜੋ ਪਿਛਲੇ ਦਿਨੀਂ ਸਰੀਰਕ ਤੌਰ 'ਤੇ ਵਿਛੋੜਾ ਦੇ ਗਏ ਸਨ ਦੇ ਨਮਿਤ  ਸ਼ਰਧਾਂਜਲੀ ਸਮਾਗਮ  ਬਲੱਡ ਡੋਨਰਜ਼ ਕੌਂਸਲ ਦੇ ਸਹਿਯੋਗ ਨਾਲ ਸ੍ਰੀ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ ਵਿਖੇ ਆਯੋਜਿਤ ਕੀਤਾ ਗਿਆ । ਸਮਾਗਮ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬੁਲਾਰਿਆਂ ਨੇ ਦੱਸਿਆ ਗਿਆ ਕਿ  ਸ੍ਰੀ ਪੁਸ਼ਪ ਰਾਜ ਕਾਲੀਆ ਸੰਸਥਾ ਦੇ ਮੋਢੀ ਅਹੁਦੇਦਾਰ ਰਹੇ, ਇਹ ਸੰਸਥਾ ਹੁਣ ਤੱਕ 373 ਪ੍ਰੇਰਕਾਂ ਰਾਹੀਂ 1813 ਖ਼ੂਨਦਾਨ ਕੈਂਪ ਤੇ 700 ਮੁਫਤ ਬਲੱਡ ਗਰੁਪਿੰਗ ਕੈਂਪ ਆਯੋਜਿਤ ਕਰ ਚੁੱਕੀ ਹੈ । ਦਿਨ ਰਾਤ 24 ਘੰਟੇ ਖੂਨਦਾਨ ਸੇਵਾ ਹਿੱਤ ਚੱਲ ਰਹੇ ਖੂਨਦਾਨ ਭਵਨ ਵਿੱਚ ਦੋ ਡਾਕਟਰ ਅਤੇ 34  ਮੁਲਾਜਮ ਲੋੜਵੰਦਾਂ ਦੀ ਸੇਵਾ ਨੂੰ ਸਮਰਪਿਤ ਰਹਿੰਦੇ ਹਨ।  ਅੱਜ ਦੇ ਸ਼ਰਧਾਂਜਲੀ ਸਮਾਗਮ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਅਵਤਾਰ ਸਿੰਘ ਕਰੀਮਪੁਰੀ, ਲਲਿਤ ਮੋਹਨ ਪਾਠਕ ਬੱਲੂ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਸਾਬਕਾ ਵਿਧਾਇਕ ਬੀਬੀ ਗੁਰਇਕਬਾਲ ਕੌਰ ਬੱਬਲੀ, ਅੰਗਦ ਸਿੰਘ ਨਵਾਂਸ਼ਹਿਰ ਸਾਬਕਾ ਵਿਧਾਇਕ, ਹਰਮੇਸ਼ ਪੁਰੀ ਜ਼ਿਲ੍ਹਾ ਪ੍ਰਧਾਨ, ਜੀ.ਐਸ.ਚਾਵਲਾ ਸੂਬਾਈ ਜਨਰਲ ਸਕੱਤਰ ਕੈਮਿਸਟ ਐਸੋਸੀਏਸ਼ਨ, ਭਾਗ ਸਿੰਘ ਸਾਬਕਾ ਸੂਬਾਈ ਡਰੱਗ ਕੰਟਰੋਲਰ ਪੰਜਾਬ, ਸਤਬੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਕਾਂਗਰਸ ਕਮੇਟੀ ਬੰਗਾ, ਡਾ.ਕਮਲ, ਮੱਖਣ ਸਿੰਘ ਗਰੇਵਾਲ, ਗੁਰਮੁੱਖ ਨੌਰਥ ਮੀਤ ਪ੍ਰਧਾਨ ਨਗਰ ਕੌਂਸਲ, ਬੀ ਡੀ ਸੀ ਵਲੋਂ ਐਸ ਕੇ ਸਰੀਨ ਪ੍ਰਧਾਨ, ਜੇ ਐਸ ਗਿੱਦਾ ਸਕੱਤਰ, ਪ੍ਰਵੇਸ਼ ਕੁਮਾਰ ਵਿੱਤ ਸਕੱਤਰ, ਡਾ.ਅਜੇ ਬੱਗਾ, ਸੁਰਿੰਦਰ ਕੌਰ ਤੂਰ, ਨੋਬਲ ਸਰੀਨ ਐਡਵੋਕੇਟ, ਸ੍ਰੀਮਤੀ ਨੀਲਮ ਕੌਸ਼ਲ, ਮਨਮੀਤ ਸਿੰਘ ਮੈਨੇਜਰ, ਨਰਿੰਦਰ ਸਿੰਘ ਭਾਰਟਾ, ਰੋਡ ਸੇਫਟੀ ਸੰਸਥਾ ਵਲੋਂ ਨਰਿੰਦਰਪਾਲ ਤੂਰ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਲਤਾ ਨੇਗੀ, ਓਮ ਪ੍ਰਕਾਸ਼ ਸ਼ਰਮਾ, ਚਮਨ ਸਿੰਘ ਡਾਇਰੈਕਟਰ ਨਸ਼ਾ ਮੁਕਤੀ ਕੇਂਦਰ, ਸ੍ਰੀ ਯੋਗੇਸ਼ ਕੁਮਾਰ, ਪ੍ਰਮੋਦ ਭਾਰਤੀ, ਅਮਿਤ ਸ਼ਰਮਾ, ਵਿਵੇਕ ਮਾਰਕੰਡਾ, ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਪਿੰਟੂ, ਗੁਰਚਰਨ ਅਰੋੜਾ, ਪ੍ਰਦੀਪ ਭਨੋਟ, ਡਾ.ਜੇ.ਡੀ.ਵਰਮਾ, ਰਤਨ ਲਾਲ ਜੈਨ, ਮਨੋਹਰ ਲਾਲ, ਡਾ.ਅਵਤਾਰ ਸਿੰਘ, ਵਾਸਦੇਵ ਪ੍ਰਦੇਸੀ, ਸ੍ਰੀ ਰਮਨ ਕੁਮਾਰ ਸੀਨੀਅਰ ਸਿਟੀਜਨ, ਸੁਰਿੰਦਰ ਤ੍ਰਿਪਾਠੀ, ਜਤਿੰਦਰਪਾਲ ਸਿੰਘ ਕਲੇਰ, ਪ੍ਰਮਿੰਦਰ ਸਿੰਘ ਕਲਸੀ, ਸਮੂਹ ਬੀ ਡੀ ਸੀ ਸਟਾਫ, ਇਲਾਕੇ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਕਾਰਕੁੰਨ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ। ਇਸ ਮੌਕੇ ਕਾਲੀਆ ਪਰਿਵਾਰ ਵਿਚੋਂ  ਮੈਡਮ ਰਜਨੀ ਕਾਲੀਆ, ਭਰਾ ਮਨੋਰੰਜਨ ਕਾਲੀਆ,  ਰੀਤੂ ਕਾਲ੍ਹੀਆ, ਸਾਦਣਾ ਸ਼ਰਮਾ , ਮੁਕੇਸ਼ ਸ਼ਰਮਾ, ਮਿਨਾਕਸ਼ੀ ਸ਼ਰਮਾ, ਦੀਪਤੀ, ਯੁਵਰਾਜ, ਤਨਵੀ, ਓਮਸੀ ਤੇ ਨਵਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ। ਇਸ ਮੌਕੇ ਸ੍ਰੀ ਅਵਤਾਰ ਸਿੰਘ ਕਰੀਮਪੁਰੀ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।