ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਥਾਇਰਾਇਡ ਅਤੇ ਸ਼ੂਗਰ ਦਾ ਮੁਫਤ ਚੈੱਕਅੱਪ ਕੈਂਪ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਥਾਇਰਾਇਡ ਅਤੇ ਸ਼ੂਗਰ ਦਾ ਮੁਫਤ ਚੈੱਕਅੱਪ ਕੈਂਪ
ਬੰਗਾ 25 ਅਪਰੈਲ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ‍ਵਿਖੇ ਅੱਜ ਥਾਇਰਾਇਡ ਅਤੇ ਸ਼ੂਗਰ ਦੀ ਜਾਂਚ ਕਰਨ ਦਾ ਫਰੀ ਕੈਂਪ ਲਗਾਇਆ ਗਿਆ । ਇਸ ਮੁਫਤ ਕੈਂਪ ਦਾ ਉਦਘਾਟਨ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ  ਪ੍ਰਧਾਨ  ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕੀਤਾ। ਉਹਨਾਂ ਦੱਸਿਆ ਲੋੜਵੰਦਾਂ ਮਰੀਜ਼ਾਂ ਦੀ ਮੈਡੀਕਲ ਮਦਦ ਕਰਨ ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਦੀ ਅਗਵਾਈ ਅਤੇ ਪੈਥੋਲਜਿਸਟ ਡਾ. ਰਾਹੁਲ ਚੰਦਰਹਾਸ ਗੋਇਲ ਦੀ ਨਿਗਰਾਨੀ ਤੇ ਸਹਿਯੋਗ ਨਾਲ ਥਾਇਰਾਇਡ ਅਤੇ ਸ਼ੂਗਰ ਜਾਂਚ ਕਰਨ ਦਾ ਮੁਫਤ ਚੈੱਕਅੱਪ ਕੈਂਪ ਲਗਾਇਆ ਗਿਆ ਹੈ ਤਾਂ ਜੋ ਆਮ ਲੋਕਾਈ ਇਹਨਾਂ ਬਿਮਾਰੀਆਂ ਪ੍ਰਤੀ ਜਾਗਰੂਕ ਹੋ ਸਕੇ ਅਤੇ ਕੈਂਪ ਵਿਚ ਫਰੀ ਟੈਸਟ ਕਰਵਾਉਣ ਉਪਰੰਤ ਉਕਤ ਬਿਮਾਰੀਆਂ  ਤੋਂ ਆਪਣਾ ਬਚਾਅ ਕਰ ਸਕੇ । ਇਸ ਮੌਕੇ ਜਾਣਕਾਰੀ ਦਿੰਦੇ ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਤੇਜ਼ ਰਫਤਾਰ ਜ਼ਿੰਦਗੀ ਅਤੇ ਇਸ ਕਰਕੇ ਸਾਡੀ ਖੁਰਾਕ ਵਿਚ ਹੋ ਰਹੇ ਬਦਲਾਵਾਂ ਅਤੇ ਜ਼ੰਕ ਫੂਡ ਜਿਆਦਾ ਖਾਣ ਨਾਲ ਸ਼ੂਗਰ ਅਤੇ ਥਾਇਰਾਇਡ ਦੀ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿਚ  ਵੱਡਾ ਵਾਧਾ ਹੋ ਰਿਹਾ ਹੈ । ਇਸ ਮੌਕੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫਤ ਟੈਸਟ ਕਰਵਾਉਣ ਲਈ ਵਿਸ਼ੇਸ਼ ਕੈਂਪ ਲਗਾ ਕੇ ਇਲਾਕਾ ਨਿਵਾਸੀਆਂ  ਦੀ ਮਦਦ ਕਰਨ ਲਈ ਹਸਤਪਾਲ ਪ੍ਰਬੰਧਕਾਂ ਦਾ ਸਮੁੱਚੇ ਇਲਾਕੇ ਦੇ ਲੋਕਾਂ ਨੇ ਵਿਸ਼ੇਸ਼ ਧੰਨਵਾਦ ਕੀਤਾ। ਅੱਜ ਲੋੜਵੰਦ 190  ਮਰੀਜ਼ਾਂ ਨੇ ਪੈਥੋਲਜਿਸਟ ਡਾ. ਰਾਹੁਲ ਚੰਦਰਹਾਸ ਗੋਇਲ ਤੋਂ ਉਕਤ ਜਾਂਚ ਕਰਵਾਈ ਅਤੇ ਡਾ ਵਿਵੇਕ ਗੁੰਬਰ ਤੋਂ ਸਲਾਹ ਦੇ ਨਾਲ ਦਵਾਈ ਪਾ੍ਪਤ ਕੀਤੀ । ਇਸ ਮੌਕੇ ਬਾਬਾ ਜਰਨੈਲ ਸਿੰਘ ਨਡਾਲੋਂ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਦਲਜੀਤ ਕੌਰ ਉਪਰੋਮੀਟੀਅਰਸ, ਮਨਜੀਤ ਸਿੰਘ ਬੇਦੀ  ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ  ਸਟਾਫ ਅਤੇ ਗੁਰੂ ਨਾਨਕ ‍ ਪੈਰਾ ਮੈਡੀਕਲ ਕਾਲਜ ਦੇ ਵਿਦਿਆਰਥੀ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਥਾਇਰਾਇਡ ਅਤੇ ਸ਼ੂਗਰ ਦਾ ਮੁਫਤ ਚੈੱਕਅੱਪ  ਦਾ ਉਦਘਾਟਨ ਕਰਨ ਮੌਕੇ ਡਾ.ਕੁਲਵਿੰਦਰ ਸਿੰਘ ਢਾਹਾਂ, ਡਾਕਟਰ ਸਾਹਿਬਾਨ  ਅਤੇ ਪਤਵੰਤੇ