ਵਰਲਡ ਕਬੱਡੀ ਕੱਪ 2025 ਦੀਆਂ ਗੋਲਡ ਮੈਡਲ ਜੇਤੂ ਕਬੱਡੀ ਖਿਡਾਰਨਾਂ ਜਸ਼ਨਦੀਪ ਕੌਰ ਅਤੇ ਮਨੀਸ਼ਾ ਦਾ ਢਾਹਾਂ ਕਲੇਰਾਂ ਵਿਖੇ ਸ਼ਾਨਦਾਰ ਸਵਾਗਤ ਅਤੇ ਸਨਮਾਨ
ਬੰਗਾ 05 ਅਪਰੈਲ - ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੀਆਂ ਵਰਲਡ ਕਬੱਡੀ ਕੱਪ 2025 ਦੀਆਂ ਗੋਲਡ ਮੈਡਲ ਵਿਜੇਤਾ ਖਿਡਾਰਨਾਂ ਜਸ਼ਨਦੀਪ ਕੌਰ ਅਤੇ ਮਨੀਸ਼ਾ ਦੀ ਜੇਤੂ ਗੋਲਡ ਮੈਡਲ ਯਾਤਰਾ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਕੰਪਲੈਕਸ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਪ੍ਰੌ ਹਰਬੰਸ ਸਿੰਘ ਡਾਇਰੈਕਟਰ ਸਿੱਖਿਆ ਨੇ ਟਰੱਸਟ ਦੇ ਪ੍ਰਧਾਨ ਸ ਕੁਲਵਿੰਦਰ ਸਿੰਘ ਢਾਹਾਂ ਵੱਲੋਂ ਗੋਲਡ ਮੈਡਲ ਜੇਤੂ ਖਿਡਾਰੀਆਂ, ਕਾਲਜ ਪ੍ਰਿੰਸੀਪਲ, ਸਮੂਹ ਕਬੱਡੀ ਕੋਚਾਂ ਅਤੇ ਸਟਾਫ ਦਾ ਨਿੱਘਾ ਸਵਾਗਤ ਕੀਤਾ ਅਤੇ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ । ਉਹਨਾਂ ਨੇ ਦੱਸਿਆ ਕਿ ਬ੍ਰਿਟਿਸ਼ ਕਬੱਡੀ ਐਸੋਸ਼ੀਏਸ਼ਨ ਬੈਸਟ ਮਿਡਲੈਂਡ ਇੰਗਲੈਂਡ ਵੱਲੋਂ ਕਰਵਾਏ ਵਰਲਡ ਕਬੱਡੀ ਕੱਪ 2025 ਵਿਚ ਭਾਈ ਸੰਗਤ ਸਿੰਘ ਖਾਲਸਾ ਕਾਲਜ ਦੀਆਂ ਕਬੱਡੀ ਖਿਡਾਰਨਾਂ ਜਸ਼ਨਦੀਪ ਕੌਰ ਅਤੇ ਮਨੀਸ਼ਾ ਨੇ ਸ਼ਾਨਦਾਰ ਕਬੱਡੀ ਖੇਡ ਦਾ ਪ੍ਰਦਰਸ਼ਨ ਕਰਕੇ ਗੋਲਡ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਕਾਲਜ ਅਤੇ ਪੰਜਾਬ ਦੀਆਂ ਧੀਆਂ ਦਾ ਨਾਮ ਉੱਚਾ ਕੀਤਾ ਹੈ । ਇਸ ਮੌਕੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ ਰਣਜੀਤ ਸਿੰਘ, ਕੋਚ ਚਰਨਜੀਤ ਸਿੰਘ ਕਪੂਰਥਲਾ, ਕੋਚ ਗੁਰਜੀਤ ਕੌਰ, ਕੋਚ ਰੁਪਿੰਦਰ ਕੌਰ, ਕੋਚ ਜਸਕਰਨ ਕੌਰ ਲਾਡੀ, ਕੋਚ ਕਮਲਜੀਤ ਸਿੰਘ ਔਜਲਾ ਅਤੇ ਵਰਲਡ ਕਬੱਡੀ ਕੱਪ 2025 ਵਿਚ ਭਾਗ ਲੈਣ ਵਾਲੇ ਖਿਡਾਰੀਆਂ ਕਰਮਜੀਤ ਕੌਰ, ਬਲਰਾਜ ਸਿੰਘ, ਗੁਲਸ਼ਨ ਸਿੰਘ, ਅਰਸ਼ਦੀਪ ਸਿੰਘ ਅਤੇ ਸਿਮਰਜੀਤ ਕੌਰ ਦਾ ਸਨਮਾਨ ਕੀਤਾ ਗਿਆ । ਸ਼ਾਨਦਾਰ ਸਵਾਗਤ ਅਤੇ ਖਿਡਾਰੀਆਂ ਦੇ ਸਨਮਾਨ ਲਈ ਡਾ. ਰਣਜੀਤ ਸਿੰਘ ਪ੍ਰਿੰਸੀਪਲ ਭਾਈ ਸੰਗਤ ਸਿੰਘ ਖਾਲਸਾ ਕਾਲਜ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ, ਸਮੂਹ ਟਰੱਸਟ ਮੈਂਬਰਾਂ ਅਤੇ ਢਾਹਾਂ ਕਲੇਰਾਂ ਵਿਖੇ ਚੱਲਦੇ ਸਮੂਹ ਵਿਦਿਅਕ ਅਤੇ ਮੈਡੀਕਲ ਅਦਾਰਿਆਂ ਦਾ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਵਨੀਤਾ ਚੋਟ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਟਰੱਸਟ, ਪ੍ਰੌ: ਗੁਲਬਹਾਰ ਸਿੰਘ, ਅਮਨਦੀਪ ਸੰਧੂ, ਪ੍ਰੌ ਅਮਨਦੀਪ ਸਿੰਘ, ਰਮਨ ਕੁਮਾਰ, ਮੈਡਮ ਪਰਮਜੀਤ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਸ਼ਸ਼ੀ ਬਾਲਾ, ਮੈਡਮ ਰੁਪਿੰਦਰ ਕੌਰ, ਮੈਡਮ ਤਰੀਜ਼ਾ, ਮੈਡਮ ਪ੍ਰਭਦੀਪ ਕੌਰ, ਮੈਡਮ ਸ਼ਿਵਾਨੀ ਭਾਰਦਵਾਜ, ਮੈਡਮ ਵੰਦਨਾ ਬਸਰਾ, ਮੈਡਮ ਰੀਤੂ, ਯੂਨਸ ਵਾਨੀ, ਮੈਡਮ ਪਿਊਸ਼ੀ ਯਾਦਵ, ਰਮਨ ਕੁਮਾਰ, ਰਵੀ ਯਾਦਵ, ਵਿਕਾਸ ਕੁਮਾਰ, ਮੈਡਮ ਇੰਦੂ ਬਾਲਾ, ਮੈਡਮ ਕਮਲਜੀਤ ਕੌਰ, ਮੈਡਮ ਹਰਮੀਤ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਜਸਬੀਰ ਕੌਰ, ਅਮਨਦੀਪ ਮਾਨ, ਗੁਰਸ਼ਾਨ ਸਿੰਘ ਤੋਂ ਇਲਾਵਾ ਢਾਹਾਂ ਕਲੇਰਾਂ ਵਿਖੇ ਚੱਲਦੇ ਅਦਾਰਿਆਂ ਦੇ ਮੁੱਖੀ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ ।
ਫੋਟੋ ਕੈਪਸ਼ਨ : ਵਰਲਡ ਕਬੱਡੀ ਕੱਪ 2025 ਦੀਆਂ ਗੋਲਡ ਮੈਡਲ ਜੇਤੂ ਕਬੱਡੀ ਖਿਡਾਰਨਾਂ ਜਸ਼ਨਦੀਪ ਕੌਰ ਅਤੇ ਮਨੀਸ਼ਾ ਵਿਖੇ ਸਵਾਗਤ ਅਤੇ ਸਨਮਾਨ ਕਰਨ ਮੌਕੇ ਯਾਦਗਾਰੀ ਤਸਵੀਰ