ਅੰਮ੍ਰਿਤਸਰ, 3 ਅਪ੍ਰੈਲ - ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਨਿਰਦੇਸ਼ ਉੱਤੇ ਕਾਰਵਾਈ ਕਰਦੇ ਹੋਏ ਸ਼੍ਰੀਮਤੀ ਬਬਲੀਨ ਕੌਰ ਨੇ ਅਧਿਕਾਰੀਆਂ ਦੀ ਇੱਕ ਟੀਮ ਦੇ ਨਾਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਸਬ ਅਰਬਨ ਵਿੱਚ ਮੈਸਰਜ਼ ਬਾਬਾ ਦੀਪ ਸਿੰਘ ਜੀ ਮੈਡੀਕਲ ਸਟੋਰ ਦਾ ਨਿਰੀਖਣ ਕੀਤਾ ਅਤੇ 15,734 ਰੁਪਏ ਦੀਆਂ ਅੱਠ ਕਿਸਮਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ। ਜ਼ਬਤ ਕੀਤੀਆਂ ਗਈਆਂ ਦਵਾਈਆਂ ਵਿੱਚ ਪ੍ਰੀਗਾਬਾਲਿਨ ਦੇ 100 ਕੈਪਸੂਲ ਸ਼ਾਮਲ ਸਨ, ਜੋ ਕਿ ਪਾਬੰਦੀ ਸ਼ੁਦਾ ਦਵਾਈ ਹੈ।
ਇਸ ਸਬੰਧੀ ਪੁਲਿਸ ਸਟੇਸ਼ਨ ਸੁਲਤਾਨਵਿੰਡ ਵਿਖੇ ਧਾਰਾ 223 ਬੀਐਨਐਸਐਸ 2023 ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਅਤੇ ਅਨੈਤਿਕ ਵਿਕਰੀ ਨੂੰ ਰੋਕਣ ਲਈ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ।
ਇਸ ਮਗਰੋਂ ਟੀਮ ਨੇ ਅੰਮ੍ਰਿਤਸਰ ਦੇ ਕਟੜਾ ਸ਼ੇਰ ਸਿੰਘ ਵਿੱਚ ਮੈਸਰਜ਼ ਸੈਟ ਮੈਡੀਸਨ ਟ੍ਰੇਡਰਜ਼ ਦਾ ਸ਼ਟਰ ਬੰਦ ਪਾਇਆ ਗਿਆ। ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਦੁਕਾਨ ਦੇ ਮਾਲਕ ਨੇ ਦੁਕਾਨ ਨਹੀਂ ਖੋਲੀ, ਜਿਸ ਕਾਰਨ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ।
ਉਹਨਾਂ ਨੂੰ ਦੱਸਿਆ ਕਿ ਇਹਨਾਂ ਤੋਂ ਇਲਾਵਾ, ਡਰੱਗਜ਼ ਨਿਯਮਾਂ ਦੀ ਉਲੰਘਣਾ ਕਾਰਨ ਕਈ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਜਾਂ ਮੁਅੱਤਲ ਕਰ ਦਿੱਤੇ ਗਏ ਸਨ। ਇਨ੍ਹਾਂ ਵਿੱਚ ਜੀਐਨਡੀ ਹਸਪਤਾਲ ਦੇ ਬਾਹਰ ਸਥਿਤ ਪ੍ਰਭ ਮੈਡੀਕੋਜ਼ ਦੁਕਾਨ ਨੰਬਰ 2 ਦਾ ਲਾਇਸੈਂਸ ਰੱਦ ਕੀਤਾ ਗਿਆ ਹੈ। ਸ਼ਰਮਾ ਮੈਡੀਕਲ ਸਟੋਰ, ਬੱਸ ਸਟੈਂਡ ਦੇ ਸਾਹਮਣੇ ਅੰਮ੍ਰਿਤਸਰ ਨੂੰ 30 ਦਿਨਾਂ ਲਈ ਮੁਅੱਤਲ ਕੀਤਾ ਗਿਆ ਹੈ ਅਤੇ ਪੱਡਾ ਮੈਡੀਕਲ ਸਟੋਰ, ਵੀਪੀਓ ਬੁਟਾਲਾ ਨੂੰ 45 ਦਿਨਾਂ ਲਈ ਮੁਅੱਤਲ ਕੀਤਾ ਗਿਆ ਹੈ। ਡਰੱਗਜ਼ ਨਿਯਮਾਂ ਦੀ ਉਲੰਘਣਾ ਕਾਰਨ 8 ਹੋਰ ਕੈਮਿਸਟਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ।