ਆਕਾਸ਼ਵਾਣੀ ਪਟਿਆਲਾ ਨੇ ਆਪਣਾ 34ਵਾਂ ਸਥਾਪਨਾ ਦਿਵਸ ਮਨਾਇਆ

:

ਆਕਾਸ਼ਵਾਣੀ ਪਟਿਆਲਾ ਨੇ ਆਪਣਾ 34ਵਾਂ ਸਥਾਪਨਾ ਦਿਵਸ ਮਨਾਇਆ
ਪਟਿਆਲਾ, 1 ਮਈ 2025 - ਆਕਾਸ਼ਵਾਣੀ ਪਟਿਆਲਾ ਨੇ ਆਪਣਾ 34ਵਾਂ ਸਥਾਪਨਾ ਦਿਵਸ ਮਨਾਇਆ। ਪਹਿਲੀ ਮਈ 1992 ਨੂੰ ਅੱਜ ਦੇ ਹੀ ਦਿਨ ਪਹਿਲੀ ਵਾਰ ਆਕਾਸ਼ਵਾਣੀ ਪਟਿਆਲਾ ਤੋਂ ਪ੍ਰਸਾਰਣ ਹੋਇਆ ਸੀ। ਸ੍ਰੀ ਐਮ ਐਲ ਮਨਚੰਦਾ ਆਕਾਸ਼ਵਾਣੀ ਪਟਿਆਲਾ ਦੇ ਪਹਿਲੇ ਸਟੇਸ਼ਨ ਇੰਜੀਨੀਅਰ ਸਨ, ਜਿਹਨਾ ਨੇ ਅੱਤਵਾਦ ਦੇ ਓਸ ਦੌਰ ਦੌਰਾਨ ਆਕਾਸ਼ਵਾਣੀ ਪਟਿਆਲਾ ਦੀ ਵਾਂਗਡੋਰ ਸੰਭਾਲੀ ਤੇ ਆਪਣੀ ਜ਼ਿੰਦਗੀ ਆਕਾਸ਼ਵਾਣੀ ਤੋਂ ਕੁਰਬਾਨ ਕਰ ਦਿੱਤੀ। 
ਇਸ ਮੌਕੇ ਗੱਲ ਕਰਦਿਆਂ ਆਕਾਸ਼ਵਾਣੀ ਪਟਿਆਲਾ ਦੇ ਡੀਡੀਈ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਸ੍ਰੀ ਅਮਰ ਨਾਥ, ਪ੍ਰੋਗਰਾਮ ਮੁਖੀ ਮੈਡਮ ਸ਼ਹਿਨਾਜ਼ ਜੌਲੀ ਕੌੜਾ ਪ੍ਰੋਗਰਾਮ ਆਫਿਸਰ ਸ਼੍ਰੀ ਸ਼ੁਕੀਨ ਮੁਹੰਮਦ ਤੇ ਸ਼੍ਰੀ ਮਹਿੰਦਰ ਮੋਹਨ ਸ਼ਰਮਾ ਨੇ ਦੱਸਿਆ 1 ਮਈ 1992 ਨੂੰ ਪਹਿਲੀ ਵਾਰ ਸ਼ਾਮੀ 3 ਵਜੇ ਤੋਂ ਰਾਤ ਸਵਾ ਨੌ ਵਜੇ ਤੱਕ ਪ੍ਰਸਾਰਣ ਹੋਇਆ। ਓਹਨਾਂ ਕਿਹਾ ਕਿ ਉਸ ਦਿਨ ਤੋਂ ਲਗਾਤਾਰ ਆਕਾਸ਼ਵਾਣੀ ਪਟਿਆਲਾ ਦੀ ਸਾਰੀ ਟੀਮ ਸਰੋਤਿਆਂ ਤੱਕ ਜਾਣਕਾਰੀ ਅਤੇ ਮਨੋਰੰਜਨ ਦੇ ਪ੍ਰੋਗਰਾਮ ਮੁਹਈਆ ਕਰਵਾਉਣ ਲਈ ਵਚਨਬੱਧ ਹੈ।
 ਓਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਿਲਾ ਸਸ਼ਕਤੀਕਰਨ ਲਈ ਔਰਤਾਂ ਲਈ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਪੇਸ਼ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਕਿਸਾਨ ਵੀਰਾਂ ਤੇ ਭੈਣਾਂ ਲਈ ਪ੍ਰੋਗਰਾਮ ਕਿਸਾਨਵਾਣੀ ਪੇਸ਼ ਕੀਤਾ ਜਾਂਦਾ ਹੈ। ਹਫਤਾਵਾਰੀ ਪ੍ਰੋਗਰਾਮ ਰੇਡੀਓ ਓਪੀਡੀ ਨੂੰ ਵੀ ਸਾਰੇ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹ ਸਾਰੇ ਸਟਾਫ ਦੀ ਮਿਹਨਤ ਅਤੇ ਆਕਾਸ਼ਵਾਣੀ ਦੇ ਸਰੋਤਿਆਂ ਦੇ ਪਿਆਰ ਦਾ ਨਤੀਜਾ ਹੀ ਹੈ ਕਿ ਆਕਾਸ਼ਵਾਣੀ ਪੁਆਧੀ ਉਪ ਬੋਲੀ ਵਿੱਚ ਦੋ ਪ੍ਰੋਗਰਾਮ ਪੇਸ਼ ਕਰ ਰਿਹਾ ਹੈ, ਅਤੇ ਇਸੇ ਤਰ੍ਹਾਂ ਪ੍ਰੋਗਰਾਮ ਮਹਿਕ ਮਾਲਵੇ ਦੀ ਤਹਿਤ ਖੇਤਰੀ ਕਲਾਕਾਰਾਂ ਨੂੰ ਪ੍ਰਫੁੱਲਿਤ ਕਰਨ ਲਈ ਵੀ ਯਤਨਸ਼ੀਲ ਹੈ। ਆਕਾਸ਼ਵਾਣੀ ਪਟਿਆਲਾ ਲੋਕਲ ਚੈਨਲ ਹੋਣ ਦੇ ਬਾਵਜੂਦ ਲਾਈਵ ਸਟਰੀਮਿੰਗ ਐਪ ਨਿਊਜ ਓਨ ਏਆਈ ਆਰ ਅਤੇ ਸੋਸ਼ਲ ਮੀਡੀਆ ਜਿਵੇਂ ਯੂ ਟਿਊਬ ਅਤੇ ਫੇਸਬੁੱਕ ਤੇ ਵੀ ਲਾਈਵ ਸਟ੍ਰੀਮਿੰਗ ਕਰਦਾ ਹੈ। ਉਹਨਾਂ ਨੇ ਅਕਾਸ਼ਵਾਣੀ ਦੇ ਸਾਰੇ ਸਰੋਤਿਆਂ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੱਤੀ।