ਨਵਾਂਸ਼ਹਿਰ 31 ਮਈ - ਨਵਾਂ ਸ਼ਹਿਰ ਤੋਂ ਚੰਡੀਗੜ੍ਹ ਰੋਡ ਤੇ ਸਥਿਤ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਵਣ ਵਿਭਾਗ ਨਵਾਂਸ਼ਹਿਰ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਨੂੰ ਮੁੱਖ ਰੱਖਦਿਆਂ ਸ਼ਾਨਦਾਰ, ਫਲਦਾਰ ਤੇ ਫੁੱਲਦਾਰ ਪੌਦੇ ਲਗਾਏ ਗਏ। ਜਿਨ੍ਹਾਂ ਵਿਚ ਡਕੈਨ, ਨਿੰਮ,ਜਾਮਣ, ਅਰਜਨ, ਅੰਬ ਆਦਿ ਦੇ ਬੂਟੇ ਸ਼ਾਮਲ ਸਨ। ਵਣ ਵਿਭਾਗ ਤੋਂ ਆਏ ਤਜਿੰਦਰ ਪਾਲ ਸਿੰਘ ਅਤੇ ਜਗਦੀਪ ਕੌਰ ਨੇ ਬੱਚਿਆਂ ਨੂੰ ਪੌਦਿਆਂ ਦੀ ਮਹੱਤਤਾ ਦੱਸਦੇ ਹੋਏ ਦੱਸਿਆ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਸ਼ਾਨਦਾਰ ਫਲਦਾਰ ਤੇ ਫੁੱਲਦਾਰ ਰੁੱਖ ਲਗਾਣੇ ਚਾਹੀਦੇ ਹਨ ਤੇ ਇਨ੍ਹਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਅਤੇ ਸ਼ੁੱਧ ਰੱਖ ਸਕੀਏ। ਇਸ ਮੌਕੇ ਤੇ ਸੰਸਥਾ ਮੁਖੀ ਡਾਕਟਰ ਸੁਰਿੰਦਰਪਾਲ ਅਗਨੀਹੋਤਰੀ ਨੇ ਵਣ ਵਿਭਾਗ ਤੋਂ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਆਪਣੇ ਜਨਮਦਿਨ ਮੌਕੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਗੱਲ ਕਹੀ। ਸਕੂਲ ਮੁਖੀ ਡਾਕਟਰ ਅਗਨੀਹੋਤਰੀ ਨੇ ਬੱਚਿਆਂ ਨੂੰ ਧਰਤੀ ਦੀ ਦਿਨੋਂ ਦਿਨ ਵਧਦੀ ਤਪਸ਼ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਸੰਸਥਾ ਦੇ ਸੁਖਵਿੰਦਰ ਲਾਲ ਨੇ ਆਪਣੇ ਬੇਟੇ ਨਿਤਿਨ ਰਾਹੀਂ ਪੌਦਾ ਲਗਵਾਇਆ। ਇਸ ਮੌਕੇ ਸਕੂਲ ਸਟਾਫ ਚੋਂ ਬਲਦੀਪ ਸਿੰਘ , ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਦੀਪ ਸਿੰਘ, ਦਲਜੀਤ ਸਿੰਘ, ਪ੍ਰੇਮਪਾਲ ਸਿੰਘ, ਮਨਮੋਹਨ ਸਿੰਘ, ਮੈਡਮ ਗੁਨੀਤ,ਮੀਨਾ ਰਾਣੀ ਅਮਨਦੀਪ ਕੌਰ, ਰੇਖਾ ਜਨੇਜਾ ਆਦਿ ਤੋਂ ਇਲਾਵਾ ਵਿਦਿਆਰਥੀ ਅਤੇ ਸਕੂਲ ਦੇ ਸੁਰੱਖਿਆ ਕਰਮੀ ਤੇ ਦਰਜਾ ਚਾਰ ਕਰਮਚਾਰੀ ਮੌਜੂਦ ਸਨ।
ਵਣ ਵਿਭਾਗ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਸਕੂਲ ਵਿੱਚ ਪੌਦੇ ਲਗਾਏ

Posted by
NawanshahrTimes.Com