ਡਾ. ਅੰਬੇਡਕਰ ਫਾਊਂਡੇਸ਼ਨ ਅਤੇ ਸਰਕਾਰ ਵੱਲੋਂ ਚਲਾਈਆਂ ਸਿਹਤ ਸਕੀਮਾਂ ਦਾ ਲਾਭ ਲੋਕ ਪ੍ਰਾਪਤ ਕਰਨ : ਸ੍ਰੀ ਮਨਜੀਤ ਬਾਲੀ
ਬੰਗਾ 26 ਮਈ () ''ਇਲਾਕਾ ਨਿਵਾਸੀ ਡਾ. ਅੰਬੇਡਕਰ ਫਾਊਂਡੇਸ਼ਨ ਅਤੇ ਭਾਰਤ ਸਰਕਾਰ ਵੱਲੋਂ ਚਲਾਈਆਂ ਸਿਹਤ ਸਕੀਮਾਂ ਦਾ ਲੋਕ ਲਾਭ ਪ੍ਰਾਪਤ ਕਰਨ'', ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਭਾਰਤ ਦੇ ਮੈਂਬਰ ਰਹੇ ਸਮਾਜ ਸੇਵਕ ਅਤੇ ਸੀਨੀਅਰ ਭਾਜਪਾ ਆਗੂ ਸ੍ਰੀ ਮਨਜੀਤ ਬਾਲੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਕੀਤਾ। ਇਸ ਮੌਕੇ ਸ੍ਰੀ ਬਾਲੀ ਨੇ ਹਸਪਤਾਲ ਪ੍ਰਬੰਧਕਾਂ ਨੂੰ ਭਾਰਤ ਸਰਕਾਰ ਦੀਆਂ ਲੋਕ ਭਲਾਈ ਸਿਹਤ ਸਕੀਮਾਂ ਸਬੰਧੀ ਜਾਗਰੁਕ ਕਰਦੇ ਦੱਸਿਆ ਕਿ ਡਾ. ਅੰਬੇਡਕਰ ਫਾਊਂਡੇਸ਼ਨ ਵੱਲੋਂ ਐਸ. ਸੀ. ਅਤੇ ਐਸ. ਟੀ. ਵਰਗਾਂ ਦੇ ਗਰੀਬ ਲੋੜਵੰਦ ਮਰੀਜਾਂ ਦੀ ਆਰਥਿਕ ਮਦਦ ''ਸਿਹਤ ਸਹਾਇਤਾ ਯੋਜਨਾ'' ਤਹਿਤ ਕਰਕੇ ਇਲਾਜ ਮੁਫਤ ਕਰਵਾਏ ਜਾ ਰਹੇ ਹਨ । ਇਸ ਸਕੀਮ ਦਾ ਲਾਭ ਉਹ ਪਰਿਵਾਰ ਲੈ ਸਕਦੇ ਹਨ ਜਿਹਨਾਂ ਦੀ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੈ । ਇਸ ਸਿਹਤ ਸਹਾਇਤਾ ਯੋਜਨਾ ਵਿਚ ਦਿਮਾਗ ਦੇ ਅਪਰੇਸ਼ਨ, ਰੀੜ੍ਹ ਦੀ ਹੱਡੀ ਦੇ ਅਪਰੇਸ਼ਨ, ਗੁਰਦਿਆਂ ਦੇ ਡਾਇਲਸਿਸ ਲਈ, ਗੁਰਦਿਆਂ ਦੇ ਟਰਾਂਸਪਲਾਂਟ, ਕੈਂਸਰ ਦੇ ਇਲਾਜ ਲਈ, ਦਿਲ ਦੀਆਂ ਬਿਮਾਰੀਆਂ ਤੋਂ ਇਲਾਵਾ ਹੋਰ ਜਾਨ ਲੇਵਾ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਦੇ ਇਲਾਜ ਲਈ ਫਾਊਂਡੇਸ਼ਨ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ । ਇਸ ਮੌਕੇ ਸ੍ਰੀ ਮਨਜੀਤ ਬਾਲੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਉੱਚ ਪੱਧਰੀ ਮੈਡੀਕਲ ਸੇਵਾਵਾਂ ਦੀ ਭਾਰੀ ਸ਼ਲਾਘਾ ਕੀਤੀ । ਉਹਨਾਂ ਆਸ ਪ੍ਰਗਟਾਈ ਕਿ ਹਸਪਤਾਲ ਵਿਖੇ ਸਕੀਮ ਲਾਗੂ ਹੋਣ ਉਪਰੰਤ ਇਲਾਕੇ ਦੇ ਐਸ. ਸੀ. ਅਤੇ ਐਸ. ਟੀ. ਵਰਗ ਦੇ ਮਰੀਜ਼ਾਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ ।
ਇਸ ਤੋਂ ਪਹਿਲਾਂ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸ੍ਰੀ ਮਨਜੀਤ ਬਾਲੀ ਦਾ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਭਾਰਤ ਸਰਕਾਰ ਦੀ ਹਸਪਤਾਲਾਂ ਦੀ ਨਿਗਰਾਨ ਸੰਸਥਾ ਨਾਭ ਤੋਂ ਮਾਨਤਾ ਪ੍ਰਾਪਤ ਮਲਟੀਸ਼ਪੈਸ਼ਲਿਟੀ ਹਸਪਤਾਲ ਹੈ। ਸ. ਢਾਹਾਂ ਨੇ ਸ੍ਰੀ ਬਾਲੀ ਦਾ ਭਾਰਤ ਸਰਕਾਰ ਦੀਆਂ ਲੋਕ ਭਲਾਈ ਸਿਹਤ ਸਕੀਮਾਂ ਪ੍ਰਤੀ ਜਾਗਰੂਕ ਕਰਨ ਅਤੇ ਇਹਨਾਂ ਨੂੰ ਹਸਪਤਾਲ ਵਿਖੇ ਲਾਗੂ ਕਰਵਾਉਣ ਸਬੰਧੀ ਕੀਤੇ ਜਾ ਰਹੇ ਉੱਦਮਾਂ ਲਈ ਹਾਰਦਿਕ ਧੰਨਵਾਦ ਕੀਤਾ । ਇਸ ਸਵਾਗਤੀ ਸਮਾਗਮ ਵਿਚ ਜਥੇਦਾਰ ਸਤਨਾਮ ਸਿੰਘ ਲਾਦੀਆਂ, ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਐਜ਼ੂਕੇਸ਼ਨ, ਸ੍ਰੀ ਅਭਿਸ਼ੇਕ ਐਸ ਐਚ ਉ ਸਦਰ ਬੰਗਾ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਸ੍ਰੀ ਰੋਮੀ ਮੌਂਗਾ ਨਾਭ ਕੁਆਰਡੀਨੇਟਰ, ਸ੍ਰੀ ਨਿਰਮਲ ਚਾਹਲ, ਸ੍ਰੀ ਬੰਟੀ ਜੱਸਲ, ਸ੍ਰੀ ਹੰਸ ਰਾਜ ਹੰਸ ਸਰਪੰਚ ਤੱਲਣ੍ਹ, ਸ੍ਰੀ ਹਰਦੀਪ ਜੱਸੀ, ਰਵਿੰਦਰ ਜੱਸਲ, ਮੋਹਿਤ ਕੁਮਾਰ, ਰੋਹਿਤ ਕੁਮਾਰ ਕਨੈਡਾ ਤੋਂ ਇਲਾਵਾ ਹੋਰ ਵੱਖ ਵੱਖ ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਹਨ । ਵਰਨਣਯੋਗ ਹੈ ਕਿ ਸ੍ਰੀ ਮਨਜੀਤ ਬਾਲੀ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਡਾਇਰੈਕਟਰ ਐਜ਼ੂਕੇਸ਼ਨ ਪ੍ਰੌ: ਹਰਬੰਸ ਸਿੰਘ ਬੋਲੀਨਾ ਦੇ ਵਿਦਿਆਰਥੀ ਰਹੇ ਹਨ ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਮਨਜੀਤ ਬਾਲੀ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਅਤੇ ਹੋਰ ਪਤਵੰਤੇ