ਜ਼ੋਨਲ ਟੂਰਨਾਮੈਂਟ ਵਿੱਚ ਕਰਵਾਏ ਗਏ ਹੈਂਡਬਾਲ, ਬੈਡਮਿੰਟਨ ਅਤੇ ਜੂਡੋ ਦੇ ਮੁਕਾਬਲੇ
ਪਟਿਆਲਾ 4 ()- ਜ਼ੋਨ ਪਟਿਆਲਾ-2 ਦਾ ਮੁੰਡਿਆਂ ਦਾ ਜ਼ੋਨਲ ਟੂਰਨਾਮੈਂਟ ਦੀ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀਪਟਿਆਲਾ-2) , ਸ੍ਰੀ ਬਲਵਿੰਦਰ ਸਿੰਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਸ੍ਰੀ ਬਲਕਾਰ ਸਿੰਘ (ਵਿੱਤ
ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਚੱਲ ਰਿਹਾ ਹੈ। ਮੁੰਡਿਆਂ ਦੇ
ਜ਼ੋਨਲ ਟੂਰਨਾਮੈਂਟ ਦੇ ਦੂਜੇ ਦਿਨ ਵੀ ਕਈ ਖੇਡਾਂ ਕਰਵਾਈਆਂ ਗਈਆਂ। ਹੈਂਡਬਾਲ ਅੰਡਰ-17 (ਮੁੰਡੇ) ਵਿੱਚ ਸਰਕਾਰੀ ਹਾਈ ਸਕੂਲ ਗਾਂਧੀ
ਨਗਰ ਨੇ ਪਹਿਲਾ, ਸਕੂਲ ਆਫ਼ ਐਮੀਨੈਂਸ ਫੀਲਖਾਨਾ ਦੀ ਟੀਮ ਨੇ ਦੂਜਾ ਅਤੇ ਐੱਸ.ਡੀ.ਐੱਸ.ਈ. ਸਕੂਲ ਦੀ ਟੀਮ ਨੇ ਤੀਜਾ ਸਥਾਨ
ਹਾਸਲ ਕੀਤਾ। ਹੈਂਡਬਾਲ ਅੰਡਰ-19 (ਮੁੰਡੇ) ਵਿੱਚ ਐੱਸ.ਡੀ.ਐੱਸ.ਈ. ਸਕੂਲ ਨੇ ਪਹਿਲਾ, ਸਕੂਲ ਆਫ਼ ਐਮੀਨੈਂਸ ਫੀਲਖਾਨਾ ਦੀ ਟੀਮ ਨੇ
ਦੂਜਾ ਅਤੇ ਸਰਕਾਰੀ ਹਾਈ ਸਕੂਲ ਗਾਂਧੀ ਨਗਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਸ੍ਰੀਮਤੀ ਮਮਤਾ ਰਾਣੀ ਅਤੇ ਸ੍ਰੀ ਮਨਦੀਪ
ਕੁਮਾਰ ਦੁਆਰਾ ਜੂਡੋ ਅੰਡਰ 14/17/19 (ਮੁੰਡੇ) ਦੇ ਮੁਕਾਬਲੇ ਕਰਵਾ ਕੇ ਖਿਡਾਰੀਆਂ ਦੀ ਜ਼ੋਨ ਤੋਂ ਜ਼ਿਲ੍ਹੇ ਲਈ ਚੋਣ ਕੀਤੀ ਗਈ।
ਬੈਡਮਿੰਟਨ ਅੰਡਰ-14 (ਮੁੰਡੇ) ਵਿੱਚ ਬੁੱਢਾ ਦਲ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਅਤੇ ਦਾ ਬ੍ਰਿਟਿਸ਼ ਕੋ ਐਡ ਸਕੂਲ ਦੀ ਟੀਮ ਨੇ ਦੂਜਾ
ਸਥਾਨ ਹਾਸਲ ਕੀਤਾ। ਬੈਡਮਿੰਟਨ ਅੰਡਰ-17 (ਮੁੰਡੇ) ਵਿੱਚ ਯਾਦਵਿੰਦਰਾ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਅਤੇ ਬੁੱਢਾ ਦਲ
ਪਬਲਿਕ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਬੈਡਮਿੰਟਨ ਅੰਡਰ-19 (ਮੁੰਡੇ) ਵਿੱਚ ਆਰਮੀ ਪਬਲਿਕ ਸਕੂਲ ਦੀ ਟੀਮ ਨੇ
ਪਹਿਲਾ ਅਤੇ ਬੁੱਢਾ ਦਲ ਪਬਲਿਕ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਸ੍ਰੀ ਬਲਵਿੰਦਰ ਸਿੰਘ ਜੱਸਲ ਨੇ ਕਿਹਾ ਕਿ ਜ਼ੋਨਲ
ਟੂਰਨਾਮੈਂਟ ਬਹੁਤ ਵਧੀਆਂ ਢੰਗ ਨਾਲ ਚੱਲ ਰਿਹਾ ਹੈ। ਸ੍ਰੀ ਬਲਵਿੰਦਰ ਸਿੰਘ ਜੱਸਲ ਨੇ ਦੱਸਿਆ ਕਿ ਜ਼ੋਨਲ ਟੂਰਨਾਮੈਂਟ ਵਿੱਚ ਪਹੁੰਚੇ ਸਭ
ਅਧਿਆਪਕ, ਕੋਚ ਆਤੇ ਬੱਚਿਆਂ ਦੇ ਮਾਪੇ ਟੂਰਨਾਮੈਂਟ ਦੇ ਪ੍ਰਬੰਧਾਂ ਤੋਂ ਬਹੁਤ ਖੁਸ਼ ਹਨ।ਇਸ ਮੌਕੇ ਸ੍ਰੀਮਤੀ ਤੇਜਵਿੰਦਰ ਕੌਰ (ਲੈਕ.),
ਸ੍ਰੀਮਤੀ ਰੁਪਿੰਦਰ ਕੌਰ (ਲੈਕ.), ਸ੍ਰੀ ਅਨਿਲ ਕੁਮਾਰ (ਡੀ.ਪੀ.ਈ.), ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.), ਸ੍ਰੀ ਪੁਨੀਤ ਚੋਪੜਾ
(ਡੀ.ਪੀ.ਈ.), ਸ੍ਰੀ ਸਤਵਿੰਦਰ ਸਿੰਘ (ਡੀ.ਪੀ.ਈ.), ਸ੍ਰੀ ਮਨਦੀਪ ਕੁਮਾਰ (ਡੀ.ਪੀ.ਈ.), ਸ੍ਰੀ ਗੁਰਪ੍ਰੀਤ ਸਿੰਘ (ਡੀ.ਪੀ.ਈ.), ਸ੍ਰੀ ਯਸ਼ਦੀਪ
ਸਿੰਘ (ਲੈਕ.), ਸ੍ਰੀਮਤੀ ਸੁਮਨ ਕੁਮਾਰੀ (ਡੀ.ਪੀ.ਈ), ਸ੍ਰੀਮਤੀ ਪਰਮਿੰਦਰਜੀਤ ਕੌਰ (ਡੀ.ਪੀ.ਈ.), ਸ੍ਰੀ ਦੀਪਇੰਦਰ ਸਿੰਘ (ਪੀ.ਟੀ.ਆਈ),
ਸ੍ਰੀਮਤੀ ਵਰਿੰਦਰ ਕੌਰ (ਡੀ.ਪੀ.ਈ.), ਸ੍ਰੀਮਤੀ ਰਾਜਵਿੰਦਰ ਕੌਰ (ਲੈਕ.), ਸ੍ਰੀਮਤੀ ਸਿਮਨਦੀਪ ਕੌਰ (ਡੀ.ਪੀ.ਈ.), ਸ੍ਰੀਮਤੀ ਰੁਪਿੰਦਰ
ਕੌਰ (ਡੀ.ਪੀ.ਈ.), ਸ੍ਰੀਮਤੀ ਯਾਦਵਿੰਦਰ ਕੌਰ (ਡੀ.ਪੀ.ਈ.), ਸ੍ਰੀਮਤੀ ਜ਼ਾਹਿਦਾ ਕੂਰੈਸ਼ੀ (ਡੀ.ਪੀ.ਈ.), ਸ੍ਰੀ ਅਮੋਲਕ ਸਿੰਘ (ਪੀ.ਟੀ.ਆਈ.),
ਸ੍ਰੀ ਸੁਰਿੰਦਰਪਾਲ ਸਿੰਘ, ਸ੍ਰੀ ਮਨਪ੍ਰੀਤ ਸਿੰਘ , ਸ੍ਰੀ ਗੁਰਦੀਪ ਸਿੰਘ ਅਤੇ ਹੋਰ ਅਧਿਆਪਕ ਮੌਜੂਦ ਸਨ।