Fwd: Punjabi, Hindi and English Press Note--ਬਹੁ-ਰੰਗ ਕਲਾਮੰਚ ਹੁਸ਼ਿਆਰਪੁਰ ਵਲੋਂ ‘‘ਵੋਇਸ ਆਫ ਇੰਡੀਆ`` ਮਹੁੰਮਦ ਰਫੀ ਜੀ ਦੀ ਮਨਾਈ ਗਈ 44ਵੀਂ ਬਰਸੀ

''ਵੋਇਸ ਆਫ ਇੰਡੀਆ`` ਮਹੁੰਮਦ ਰਫੀ ਜੀ ਦੀ 44ਵੀਂ ਬਰਸੀ ਦੇ ਮੌਕੇ ਤੇ  ਇਕ ਮਿਊਜ਼ੀਕਲ ਈਵਨਿੰਗ ਦਾ ਆਯੋਜਨ 
ਹੁਸ਼ਿਆਰਪੁਰ, 1 ਅਗਸਤ: ਹੁਸ਼ਿਆਰਪੁਰ ਅੱਜ ਇੱਥੇ ਬਹੁ-ਰੰਗ ਕਲਾਮੰਚ ਹੁਸ਼ਿਆਰਪੁਰ ਵਲੋਂ ''ਵੋਇਸ ਆਫ ਇੰਡੀਆ`` ਮਹੁੰਮਦ ਰਫੀ ਜੀ ਦੀ 44ਵੀਂ ਬਰਸੀ ਦੇ ਮੌਕੇ ਤੇ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ ਨੂੰ ਨਾਲ ਲੈ ਕੇ ਇਕ ਮਿਊਜ਼ੀਕਲ ਈਵਨਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੇ ਮੁੱਖ ਮਹਿਮਾਨ ਕੈਬਿਨੇਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਸਨ ਅਤੇ ਵਿਸ਼ੇਸ਼ ਮਹਿਮਾਨ ਲੈਫਟੀਨੈਂਟ ਜਨਰਲ ਜੇ.ਐਸ.ਢਿਲੋਂ, ਡਾ.ਐਮ.ਜਮੀਲ ਬਾਲੀ, ਹਰਜੀਤ ਸਿੰਘ ਮਠਾਰੂ, ਐਡਵੋਕੇਟ ਐਸ.ਪੀ.ਰਾਣਾ ਅਤੇ ਐਲੀ ਰਮੇਸ਼ ਕੁਮਾਰ ਡਿਸਟ੍ਰਿਕ ਗਵਰਨਰ ਸਨ। ਇਸ ਪ੍ਰੋਗਰਾਮ ਦਾ ਸੰਚਾਲਨ ਰੰਗ-ਕਰਮੀ ਅਤੇ ਨਿਰਦੇਸ਼ਕ ਬਹੁ-ਰੰਗ ਕਲਾਮੰਚ ਹੁਸ਼ਿਆਰਪੁਰ ਨੇ ਕੀਤਾ।  ਪ੍ਰੋਗਰਾਮ ਦੇ ਸ਼ੁਰੂ ਵਿੱਚ ਮੁਹੰਮਦ ਰਫੀ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰਨ ਤੋਂ ਬਾਅਦ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਦੇ ਨਾਲ ਪੋ੍ਰ.ਹਰਜਿੰਦਰ ਅਮਨ, ਨੀਲ ਕਮਲ, ਡਾ.ਐਮ.ਜਮੀਲ ਬਾਲੀ, ਐਡਵੋਕੇਟ ਐਸ.ਪੀ.ਰਾਣਾ, ਡਾ.ਹਰਜਿੰਦਰ ਸਿੰਘ ਓਬਰਾਏ ਅਤੇ ਅਸ਼ੋਕ ਪੁਰੀ ਨੇ ਸ਼ਮਾ ਰੌਸ਼ਨ ਕੀਤੀ ਅਤੇ ਇਸ ਉਪਰੰਤ ਸੰਗੀਤ ਦੇ ਵਿਦਿਆਰਥੀ ਅਜੈ ਰਾਮ, ਜਸਵਿੰਦਰ ਸਿੰਘ ਅਤੇ ਐਮਨਪਾੱਲ ਦੀ ਪੇਸ਼ਕਾਰੀ ਨਾਲ ਹੁਸ਼ਿਆਰਪੁਰ ਦੇ ਕਰੋਕੇ ਗਾਇਨ ਦੇ ਐਡਵੋਕੇਟ ਪ੍ਰੀਤ ਡਡਵਾਲ, ਪ੍ਰੋ.ਸੁਖਵਿੰਦਰ ਸਿੰਘ ਅਤੇ ਹਰੀਸ਼ ਐਰੀ ਨੇ ਰਫੀ ਜੀ ਦੇ ਗੀਤ ਗਾਏ।ਇਸ ਮੌਕੇ ਤੇ ਮੰਚ ਸੰਚਾਲਕ ਅਸ਼ੋਕ ਪੁਰੀ ਨੇ ਦੱਸਿਆ ਕਿ ਮੁਹੰਮਦ ਰਫੀ ਦੀ  ਆਵਾਜ਼ ਭਾਰਤ ਦੇ ਸੰਗੀਤ ਜਗਤ ਦੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਨੇ ਆਪਣੇ ਛੋਟ ਜਿਹੇ ਜੀਵਨ ਕਾਲ ਵਿੱਚ 29 ਹਜ਼ਾਰ ਗੀਤ ਗਾ ਕੇ ਇਕ ਰਿਕਾਰਡ ਕਾਇਮ ਕੀਤਾ। ਇਸ ਮੌਕੇ ਤੇ ਸੰਗੀਤ ਜਗਤ ਵਿੱਚ ਹੁਣ ਹੁਸ਼ਿਆਰਪੁਰ ਦਾ ਨਾਮ ਚਮਕਾਉਣ ਵਾਲੇ ਬਲਰਾਜ ਸਿੰਘ, ਨੀਲ ਕਮਲ, ਕੁਮਾਰ ਵਿਨੋਦ ਅਤੇ ਪ੍ਰੋ.ਹਰਜਿੰਦਰ ਅਮਨ ਨੇ ਪ੍ਰੋਗਰਾਮ ਨੂੰ ਰਫੀਨੁਮਾ ਬਣਾ ਦਿੱਤਾ।ਇਸ ਮੌਕੇ ਤੇ ਮੁੱਖ ਮਹਿਮਾਨ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਚੰਡੀਗੜ੍ਹ ਦੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਦੇ ਹੋਏ ਹੁਸ਼ਿਆਰਪੁਰ ਨਾਲ ਆਪਣੀ ਪ੍ਰਤੀਬੱਧਤਾ, ਸਨੇਹ ਅਤੇ ਪਿਆਰ ਦਾ ਸਬੂਤ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਦੇ ਕਲਾਕਾਰਾਂ ਨੇ ਵਿਸ਼ਵ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਉਨ੍ਹਾਂ ਆਖਿਆ ਕਿ ਬਹੁ-ਰੰਗ ਕਲਾਮੰਚ ਪਿਛਲੇ 35 ਸਾਲਾਂ ਤੋਂ ਇਲਾਕੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸਨਮੁੱਖ ਹੁੰਦੇ ਹੋਏ ਅਤੇ ਸਾਹਿਤ ਅਤੇ ਸੱਭਿਆਚਾਰ ਦੀ ਭੁੱਖ ਨੂੰ ਪੂਰਾ ਕਰਦੇ ਹੋਏ ਕਰਮਸ਼ੀਲ ਹਨ। ਜਿਨ੍ਹਾਂ ਦੀ ਉਹ ਪ੍ਰਸ਼ੰਸਾ ਕਰਦੇ ਹਨ। ਇਹ ਨਿਧੜਕ ਕਲਾਕਾਰਾਂ ਨੂੰ ਜਿੱਥੇ ਲੋਕ ਪਿਆਰ ਕਰਦੇ ਹਨ, ਉਥੇ ਉਦਯੋਗਪਤੀਆਂ ਅਤੇ ਸਰਕਾਰਾਂ ਨੂੰ ਉਨ੍ਹਾਂ ਦੀ ਸਰਪਰਸਤੀ ਕਰਨੀ ਚਾਹੀਦੀ ਹੈ।  ਦੁਆਬੇ ਦੀ ਧਰਤੀ ਦੇਸ਼ ਅਤੇ ਵਿਦੇਸ਼ਾਂ ਵਿੱਚ ਜਿੱਥੇ ਆਪਣਾ ਨਾਮ ਚਮਕਾ ਰਹੀ ਹੈ, ਉਥੇ ਹੁਸ਼ਿਆਰਪੁਰ ਦੇ ਪ੍ਰਵਾਸੀ ਗਾਇਕ ਪ੍ਰਭਜੋਤ ਚੋਹਾਨ ਅਤੇ ਹਰਵਿੰਦਰ ਰਾਏ ਨੇ ਮਹੁੰਮਦ ਰਫੀ ਦੇ ਗੀਤ ਗਾ ਕੇ ਅਤੇ ਆਪਣੀ ਧਰਤੀ ਨੂੰ ਯਾਦ ਕਰਦੇ ਹੋਏ ਹਾਜ਼ਰੀ ਲਗਵਾਈ। ਇਸ ਮੌਕੇ ਤੇ ਐਡਵੋਕੇਟ ਰਘੁਵੀਰ ਸਿੰਘ ਟੇਰਕਿਆਨਾ ਨੇ ਆਪਣੀ ਹਾਜ਼ਰੀ ਵਿੱਚ ਕਿਹਾ ਕਿ 
''ਰਫੀ ਜੀ ਦੀ ਯਾਦ `ਚ ਇਕੱਠੇ ਹੋਏ ਹੋ ਮੇਰੇ ਵੀਰ
ਤੁਹਾਡੇ ਵਿੱਚ ਹੀ ਸ਼ਾਮਲ ਹੈ ਟੇਰਕਿਆਨਾ ਰਘੁਵੀਰ
ਬ੍ਰਹਮ ਸ਼ੰਕਰ ਜਿੰਪਾ ਜੀ ਨੇ ਮਾਰਿਆ ਐਲ ਟਿਕਾਣੇ ਤੀਰ
ਪਹਿਲੀ ਵਾਰੀ ਬਣਾ ਦਿੱਤਾ ਅਗਲਿਆਂ ਨੇ ਵਜ਼ੀਰ
ਕਹਿਣਾ ਚਾਹੁੰਦਾ ਹਾਂ ਇਕ ਗੱਲ ਮੈਂ ਰਹਿ ਨਾ ਜਾਏ ਅਧੂਰੀ
ਕਿ ਬਹੁ-ਰੰਗ ਕਲਾਮੰਚ ਚਲਾ ਰਿਹਾ ਹੈ ਅਸ਼ੋਕ ਪੁਰੀ``
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਏ.ਐਸ.ਟਾਟਰਾ ਰੋਟੇਰੀਅਨ ਅਵਤਾਰ ਸਿੰਘ, ਅਸਿਸਟੈਂਟ ਪ੍ਰੋਫੈਸਰ ਜਸਪਾਲ ਸਿੰਘ, ਵਰੁਣ ਸ਼ਰਮਾ, ਡਾ.ਨਰਿੰਦਰ ਸਿੰਘ, ਮੈਡਮ ਸਤੀਸ਼ ਸ਼ਿਲ੍ਹੀ ਉਪਲ ਦੇ ਨਾਮ ਨੂੰ ਛੱਡ ਕੇ ਰਿਪੋਰਟ ਅਧੂਰੀ ਹੋਵੇਗੀ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਨਾਲ ਲੈਫਟੀਨੈਂਟ ਜਨਰਲ ਢਿੱਲੋ, ਹਰਜੀਤ ਸਿੰਘ ਮਠਾਰੂ, ਐਮ.ਜਮੀਲ ਬਾਲੀ, ਐਡਵੋਕੇਟ ਐਸ.ਪੀ.ਰਾਣਾ, ਐਲੀ ਰਮੇਸ਼ ਕੁਮਾਰ, ਅਵਤਾਰ ਸਿੰਘ ਅਤੇ ਗਾਇਕ ਬਲਰਾਜ, ਨੀਲ ਕਮਲ, ਕੁਮਾਰ ਵਿਨੋਦ, ਹਰਜਿੰਦਰ ਅਮਨ, ਪ੍ਰਭਜੋਤ ਚੋਹਾਨ ਅਤੇ ਹਰਵਿੰਦਰ ਰਾਏ ਨੂੰ ਸਨਮਾਨਿਤ ਕੀਤਾ ਗਿਆ। ਬਹੁ-ਰੰਗ ਕਲਾਮੰਚ ਦੇ ਸਰਪਰਸਤ ਡਾ.ਹਰਜਿੰਦਰ ਸਿੰਘ ਓਬਰਾਏ, ਨਿਰਦੇਸ਼ਕ ਅਸ਼ੋਕ ਪੁਰੀ ਅਤੇ ਹੋਰ ਬੁਧੀਜੀਵੀਆਂ ਨੇ ਮੁੱਖ ਮਹਿਮਾਨ ਕੈਬਿਨੇਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਇਕ ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। 
ਫੋਟੋ: ਮੁਹੰਮਦ ਰਫੀ ਜੀ ਦੀ 44ਵੀਂ ਬਰਸੀ ਤੇ ਇਕ ਸੰਗੀਤਕ ਸ਼ਾਮ ਵਿੱਚ ਮੁੱਖ ਮਹਿਮਾਨ ਬ੍ਰਹਮ ਸ਼ੰਕਰ ਜਿੰਪਾ ਅਤੇ ਹੋਰ।