Fwd: 31 Aug PN ---ਵੇਰਕਾ ਬਲਾਕ ਪੱਧਰੀ ਖੇਡਾਂ ਹੁਣ 7 ਸਤੰਬਰ ਤੋਂ ਹੋਣਗੀਆਂ

ਵੇਰਕਾ ਬਲਾਕ ਪੱਧਰੀ ਖੇਡਾਂ ਹੁਣ 7 ਸਤੰਬਰ ਤੋਂ ਹੋਣਗੀਆਂ

ਅੰਮ੍ਰਿਤਸਰ 31 ਅਗਸਤ -- ਜਿਲ੍ਹਾ ਖੇਡ ਅਫ਼ਸਰ ਸ: ਸੁਖਚੈਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪੱਧਰੀ ਖੇਡਾਂ ਪਹਿਲੇ ਫੇਜ ਵਿੱਚ ਮਿਤੀ 2 ਸਤੰਬਰ ਤੋਂ 5 ਸਤੰਬਰ ਅਤੇ ਦੂਜੇ ਫੇਜ ਵਿੱਚ ਮਿਤੀ 07 ਸਤੰਬਰ ਤੋਂ 10 ਸਤੰਬਰ ਤੱਕ ਵੱਖ-ਵੱਖ ਥਾਵਾਂ ਉੱਤੇ ਤੇ ਕਰਵਾਈਆ ਜਾ ਰਹੀਆ ਹੈ। ਬਲਾਕ ਵੇਰਕਾ ਵਿੱਚ ਬਲਾਕ ਪੱਧਰੀ ਖੇਡਾਂ ਪਹਿਲੇ ਫੇਜ ਵਿੱਚ ਮਿਤੀ 2 ਸਤੰਬਰ ਤੋਂ 5 ਸਤੰਬਰ ਤਕ ਕਰਵਾਈਆ ਜਾਣੀਆ ਸਨ, ਪਰੰਤੂ ਭਾਰੀ ਮੀਹ ਪੈਣ ਕਾਰਨ ਖੇਡ ਸਟੇਡੀਅਮ ਮਾਨਾਂਵਾਲਾ ਕਲਾਂ ਵਿੱਚ ਪਾਣੀ ਭਰ ਗਿਆ ਹੈ। ਜਿਸ ਕਾਰਨ ਖੇਡਾਂ ਲਈ ਗਰਾਊਂਡ ਤਿਆਰ ਨਾ ਹੋਣ ਕਾਰਨ ਹੁਣ ਬਲਾਕ ਵੇਰਕਾ ਵਿੱਚ ਬਲਾਕ ਪੱਧਰੀ ਖੇਡਾਂ ਦੂਜੇ ਫੇਜ ਮਿਤੀ 07 ਸਤੰਬਰ ਤੋਂ 10 ਸਤੰਬਰ ਤੱਕ ਕਰਵਾਈਆਂ ਜਾਣਗੀਆਂ।


ਸਰਕਾਰ ਦੁਆਰਾ ਪ੍ਰਾਯੋਜਿਤ ਸਕੀਮਾਂ ਤਹਿਤ ਨਿਸ਼ਚਿਤ ਖੂਨ ਯੂਨਿਟ ਦੀਆਂ ਟੈਸਟ ਫੀਸਾਂ ਨੂੰ ਬੀ.ਡੀ ਸੀ. ਬਲੱਡ ਸੈਂਟਰ ਪ੍ਰਵਾਨ ਕਰੇਗਾ

ਨਵਾਂਸ਼ਹਿਰ 31 ਅਗਸਤ : ਸਰਕਾਰ ਵਲੋਂ ਪ੍ਰਾਯੋਜਿਤ ਸਕੀਮਾਂ ਤਹਿਤ ਨਿਸ਼ਚਿਤ ਖੂਨ ਯੂਨਿਟਾਂ ਦੀਆਂ ਟੈਸਟ ਫੀਸਾਂ ਨਿੱਜੀ ਹਸਪਤਾਲਾਂ ਦੇ ਲਾਭਪਾਤਰੀਆਂ ਨੂੰ ਵੀ ਬੀ.ਡੀ.ਸੀ.ਬਲੱਡ ਸੈਂਟਰ ਪ੍ਰਵਾਨ ਕਰਿਆ ਕਰੇਗਾ ਜਿਸ ਨਾ਼ਲ੍ਹ ਈ.ਐਸ.ਆਈ,  ਟੀ.ਸੀ.ਐਸ.ਐਚ,  ਆਯੂਸ਼ਮਾਨ ਆਦਿ ਸਕੀਮਾਂ ਤਹਿਤ ਨਿੱਜੀ ਹਸਪਤਾਲਾਂ ਦੇ ਲਾਭਪਾਤਰੀਆਂ ਨੂੰ ਵੀ ਇਸ ਫੈਸਲੇ ਨਾਲ੍ਹ ਸਹੂਲਤ ਮਿਲ੍ਹਿਆ ਕਰੇਗੀ  । ਜਿਕਰਯੋਗ ਹੈ ਕਿ ਇਹ ਸਹੂਲਤ ਸਰਕਾਰੀ ਹਸਪਤਾਲਾਂ ਦੇ ਲਾਭਪਾਤਰੀਆਂ ਨੂੰ ਪਹਿਲਾਂ ਹੀ ਉਪਲੱਬਧ ਹੈ। ਇਹ ਫੈਸਲਾ ਐਸ.ਕੇ.ਸਰੀਨ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਲੋਂ ਸਰਵਸੰਮਤੀ ਨਾਲ੍ਹ ਲਿਆ ਗਿਆ। ਮੀਟਿੰਗ ਦਾ ਸੰਚਾਲਨ ਕਰਦਿਆਂ ਸਕੱਤਰ ਜੇ ਐਸ ਗਿੱਦਾ ਨੇ ਕੀਤਾ। ਮੀਟਿੰਗ ਵਿੱਚ ਕਮੇਟੀ ਦੇ ਤਕਨੀਕੀ ਸਲਾਹਕਾਰ ਡਾ: ਅਜੇ ਬੱਗਾ ਨੇ ਦੱਸਿਆ ਕਿ ਥੈਲੇਸੀਮੀਆ ਮਰੀਜ਼ਾਂ ਨੂੰ ਬਗੈਰ  ਟੈਸਟ ਫੀਸਾਂ ਤੋਂ ਖੂਨ ਦੀ  ਦਿੱਤੀ ਜਾ ਰਹੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਦਾਨੀ ਸ਼ਖ਼ਸੀਅਤਾਂ ਅੱਗੇ ਆਈਆਂ ਹਨ  ਥੈਲੇਸੀਮੀਆ ਤੋਂ ਪੀੜਤ  ਬੱਚਿਆਂ ਲਈ ਦੋ ਦਾਨੀ ਸ਼ਖ਼ਸੀਅਤਾਂ ਨੇ ਵੀਹ ਹਜ਼ਾਰ ਰੁਪਏ ਬੱਚਾ ਸਲਾਨਾ ਖਰਚ ਦੇਣ ਲਈ ਆਪਣੀ ਪੇਸ਼ਕਸ਼ ਦਰਜ਼ ਕਰਵਾਈ ਹੈ। ਮੀਟਿੰਗ ਵਲੋਂ ਪਿਛਲੀ ਮੀਟਿੰਗ ਉਪ੍ਰੰਤ ਆਯੋਜਿਤ ਕੀਤੇ ਗਏ ਸਵੈ-ਇੱਛੁੱਕ ਖੂਨਦਾਨ ਕੈਂਪਾਂ ਵਿੱਚਲੇ ਖੂਨਦਾਨੀਆਂ , ਪ੍ਰੇਰਕਾਂ ਤੇ ਆਯੋਜਿਕਾਂ ਦਾ ਧੰਨਵਾਦ ਕੀਤਾ ਅਤੇ ਨਵੇਂ ਪ੍ਰੇਰਕਾਂ ਨੂੰ ਰਜਿਸਟਰਡ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਐਸ ਕੇ ਸਰੀਨ, ਸਕੱਤਰ ਜੇ ਐਸ ਗਿੱਦਾ, ਪੀ ਆਰ ਕਾਲ੍ਹੀਆ, ਅੰਜੂ ਸਰੀਨ, ਡਾ: ਅਜੇ ਬੱਗਾ ਤੇ ਮਨਮੀਤ ਸਿੰਘ ਮੈਨੇਜਰ ਹਾਜਰ ਸਨ।

68ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਮੁਕਾਬਲੇ ਵੱਖ ਵੱਖ ਸਕੂਲਾਂ ਵਿੱਚ ਜਾਰੀ

ਖੇਡਾਂ ਦੇ ਚੌਥੇ ਦਿਨ ਅਮਰਜੀਤ ਖਟਕੜ ਅਤੇ ਦਵਿੰਦਰ ਕੌਰ ਨੇ ਖਿਡਾਰੀਆਂ ਨਾਲ ਕੀਤੀ ਜਾਣ ਪਹਿਚਾਣ
ਨਵਾਂਸ਼ਹਿਰ /ਪੋਜੇਵਾਲ ਸਰਾਂ 31 ਅਗਸਤ : ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ)ਸੁਰੇਸ ਕੁਮਾਰ ਦੀ ਅਗਵਾਈ ਵਿਚ 68ਵੀਂਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਮੁਕਾਬਲੇ ਜਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਚੱਲ ਰਹੇ ਹਨ ।ਇਹਨਾਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਦਾ ਚੌਥੇ ਦਿਨ ਖਿਡਾਰੀਆ ਨੂੰ ਆਸ਼ੀਰਵਾਦ ਅਮਰਜੀਤ ਖਟਕੜ ਜਨਰਲ ਸਕੱਤਰ ਟੂਰਨਾਮੈਂਟ ਕਮੇਟੀ ,ਦਵਿੰਦਰ ਕੌਰ ਜਿਲਾ ਖੇਡਕੋਆਰਡੀਨੇਟਰ ,ਪ੍ਰਿੰ. ਰਜਨੀਸ ਕੁਮਾਰ ਅਤੇ ਦਲਜੀਤ ਸਿੰਘ ਬੋਲਾ  ਵਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖੇਡਾਂ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ।ਖੇਡਾਂ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। । ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਸਕੂਲੀ ਖੇਡਾਂ ਨਾਲ ਸਾਡੇ ਛੋਟੇ ਛੋਟੇ ਬੱਚੇ ਖੇਡਾਂ ਨਾਲ ਜੁੜਨਗੇ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਰਾਜ ਦਾ ਨਾਂ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਸਰਕਾਰ ਸੂਬੇ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਅੱਗੇ ਵਧਣ ਲਈ ਹਰ ਸੰਭਵ ਯਤਨ ਜਰੇਗੀ।ਇਹਨਾਂ ਜਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲ਼ਿਆ ਬਾਰੇ ਜਾਣਕਾਰੀ ਦਿੰਦੇ ਹੋਏ ਦਵਿੰਦਰ ਕੌਰ ਜਿਲਾ ਖੇਡ ਕੋਆਰਡੀਨੇਟਰ ਸਕੂਲ ਨੇ ਦੱਸਿਆ ਕਿ ਅੱਜ ਤੱਕ ਜਿਹਨਾਂ ਖੇਡਾਂ  ਦੇ ਮੁਕਾਬਲੇ ਮੁਕੰਮਲ ਹੋਏ  ਉਹਨਾਂ ਵਿੱਚੋਂ ਖੋ ਖੋ ਲੜਕੀਆ 14 ਸਾਲ ਵਿੱਚ ਜੋਨ ਸੜੋਆ ਨੇ ਪਹਿਲਾ,ਜੋਨ ਨਵਾਂਸਹਿਰ ਨੇ ਦੂਸਰਾ,17 ਸਾਲ ਵਿੱਚ ਮੁਕੰਦਪੁਰ ਜੋਨ ਨੇ ਪਹਿਲਾ, ਸੜੋਆ ਜੋਨ ਨੇ ਦੂਸਰਾ,19 ਸਾਲ ਵਿੱਚ ਸੜੋਆ ਜੋਨ ਨੇ ਪਹਿਲਾਂ,ਬਲਾਚੌਰ ਜੋਨ ਨੇ ਦੂਸਰਾ,ਸਤਰੰਜ ਲੜਕੇ 14 ਸਾਲ ਵਿੱਚ ਸੜੋਆ ਜੋਨ ਪਹਿਲੇ,ਬੰਗਾ ਜੋਨ ਦੂਸਰੇ,17 ਸਾਲ ਵਿੱਚ ਕਾਠਗੜ ਜੋਨ ਪਹਿਲੇ,ਨਵਾਂਸਹਿਰ ਜੋਨ ਦੂਸਰੇ,19 ਸਾਲ ਵਿੱਚ ਕਾਠਗੜ ਜੋਨ ਪਹਿਲੇ,ਔੜ ਜੋਨ ਦੂਸਰੇ,ਸਤਰੰਜ ਲੜਕੀਆ 14 ਸਾਲ ਵਿੱਚ ਰਾਹੋਂ ਜੋਨ ਪਹਿਲੇ,ਮੁਕੰਦਪੁਰ ਜੋਨ ਦੂਸਰੇ, 17 ਸਾਲ ਵਿੱਚ ਸੜੋਆ ਜੋਨ ਪਹਿਲੇ,ਨਵਾਂਸਹਿਰ ਜੋਨ ਦੂਸਰੇ,19 ਸਾਲ ਵਿੱਚ ਰਾਹੋਂ ਜੋਨ ਪਹਿਲੇ ਨਵਾਂਸਹਿਰ ਜੋਨ ਦੂਸਰੇ,ਟੇਬਲ ਟੈਨਿਸ ਲੜਕੇ 14 ਸਾਲ ਵਿੱਚ ਸੜੋਆ ਜੋਨ ਪਹਿਲੇ,ਨਵਾਂਸਹਿਰ ਜੋਨ ਦੂਸਰੇ,17 ਸਾਲ ਵਿੱਚ ਜਾਡਲਾ ਜੋਨ ਪਹਿਲੇ,ਰਾਹੋਂ ਜੋਨ ਦੂਸਰੇ, 19 ਸਾਲ ਵਿੱਚ ਬੰਗਾ ਜੋਨ ਪਹਿਲੇ,ਮੁਕੰਦਪੁਰ ਜੋਨ ਦੂਸ਼ਰੇ,ਟੇਬਲ ਟੈਨਿਸ ਲੜਕੀਆਂ 14 ਸਾਲ ਵਿੱਚ ਰਾਹੋਂ ਜੋਨ ਪਹਿਲੇ,ਜਾਡਲਾ ਜੋਨ ਦੂਸਰੇ,17 ਸਾਲ ਵਿੱਚ ਸੜੋਆ ਜੋਨ ਪਹਿਲੇ,ਰਾਹੋਂ ਜੋਨ ਦੂਸਰੇ, 19 ਸਾਲ ਵਿੱਚ ਰਾਹੋਂ ਜੋਨ ਪਹਿਲੇ,ਔੜ ਜੋਨ ਦੂਸਰੇ ,ਵਾਲੀਵਾਲ ਲੜਕੀਆ 14 ਸਾਲ ਵਿੱਚ ਜਾਡਲਾ ਜੋਨ ਪਹਿਲੇ,ਔੜ ਜੋਨ ਦੂਸਰੇ,17 ਸਾਲ ਵਿੱਚ ਔੜ ਕਾਠਗੜ ਜੋਨ ਦੂਸ਼ਰੇ,19 ਸਾਲ ਵਿੱਚ ਜਾਡਲਾ ਜੋਨ ਪਹਿਲੇ,ਰਾਹੋਂ ਜੋਨ ਦੂਸਰੇ ਸਥਾਨ ਤੇ ਰਿਹਾ। ।ਇਸ ਮੌਕੇ ਪ੍ਰਿੰਸੀਪਲ ਰਜਨੀਸ ਕੁਮਾਰ ,ਮੁੱਖ ਅਧਿਆਪਕ ਲਖਵੀਰ ਸਿੰਘ, ਦਲਜੀਤ ਸਿੰਘ ਬੋਲਾ ਮੀਤ ਪ੍ਰਧਾਨ ਕਮ ਮੁੱਖ ਅਧਿਆਪਕ ਜੇ.ਐਸ.ਐਫ .ਐਚ ਖਲਾਸਾ ਸਕੂਲ ,ਅਮਰਪੀ੍ਰਤ ਸਿੰਘ ਜੌਹਲ ਬੀ.ਐਨ.ਓ,ਗੁਰਪ੍ਰੀਤ ਬਲਾਕ ਨੋਡਲ ਅਫਸਰ ਸੜੋਆ,ਦਲਜੀਤ ਸਿੰਘ ਬੋਲਾ ਮੁੱਖ ਅਧਿਆਪਕ ਜੇ.ਐਸ.ਐਫ .ਐਚ ਖਲਾਸਾ ਸਕੂਲ,ਦਵਿੰਦਰ ਕੌਰ ਜਿਲਾ ਖੇਡ ਕੋਆਰਡੀਨੇਟਰ ,ਨਵਦੀਪ ਸਿੰਘ ,ਅਮਨ ਕੁਮਾਰ,ਅਮਰਜੀਤ ਸਿੰਘ,ਗੁਰਪ੍ਰੀਤ ਸਿੰਘ ਭੱਦੀ, ਅਸੋਕ ਕੁਮਾਰ ਥੋਪੀਆ,ਸਰਬਜੀਤ ਕੌਰ,ਪ੍ਰੇਮ ਸਿੰਘ, ਸੰਜੀਵ ਕੁਮਾਰ, ਕੁਲਵਿੰਦਰ ਕੌਰ,ਅਮਨਦੀਪ ਕੌਰ,,ਸਰਬਜੀਤ ਕੌਰ, ਨਰਿੰਦਰ ਸਿੰਘ ਭਾਰਟਾ,ਰਜਿੰਦਰ ਸਿੰਘ,ਕੇਵਲ ਸਿੰਘ, ਨਰੰਜਣਜੋਤ ਸਿੰਘ,ਸੁਨੀਤਾ ਦੇਵੀ,ਹਰਜੀਤ ਸਿੰਘ,ਪ੍ਰਦੀਪ ਕੁਮਾਰ,ਸਿਮਰਨਜੀਤ ਕੌਰ,ਕਰਮਜੀਤ ਕੌਰ,ਪੁਸ਼ਪਿੰਦਰ ਕੌਰ,ਅਮਨਦੀਪ ਕੌਰ,ਜਸਵਿੰਦਰ ਸਿੰਘ, ਅਮਨਦੀਪ,ਜਸਬੀਰ ਕੌਰ ਆਦਿ ਸਮੇਤ ਸਮੂਹ ਡੀ.ਪੀ.ਈ ਅਤੇ ਪੀ.ਟੀ.ਆਈ ਹਾਜ਼ਰ ਸਨ।

Fwd: ਵਾਲੀਬਾਲ ਅੰਡਰ-17 (ਲੜਕੇ) ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਨੇ ਹਾਸਲ ਕੀਤਾ ਗੋਲਡ ਮੈਡਲ

ਵਾਲੀਬਾਲ ਅੰਡਰ-17  (ਲੜਕੇ) ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਨੇ ਹਾਸਲ ਕੀਤਾ ਗੋਲਡ ਮੈਡਲ
ਪਟਿਆਲਾ   31 ਅਗਸਤ  ()-68ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2024-25 ਦਾ ਵਾਲੀਬਾਲ ਅੰਡਰ-17 ਲੜਕਿਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਸੰਜੀਵ ਸ਼ਰਮਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ  ਸ੍ਰੀ ਰਵਿੰਦਰਪਾਲ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਨਵੀਨਰ ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਚਮਕੌਰ ਸਿੰਘ, ਸ੍ਰੀ ਗੁਰਨਾਮ ਸਿੰਘ, ਸ੍ਰੀਮਤੀ ਕਿਰਨਜੀਤ ਕੌਰ ਅਤੇ ਸ੍ਰੀ ਬਲਵਿੰਦਰ ਸਿੰਘ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਅਪਣੇ ਕੋਚ ਸ੍ਰੀਮਤੀ ਸੁਮਨ ਕੁਮਾਰੀ ਅਤੇ ਸ੍ਰੀ ਦੀਪਇੰਦਰ ਸਿੰਘ ਦੀ ਅਗਵਾਈ ਵਿੱਚ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਸਾਰੀਆਂ ਟੀਮਾਂ ਨੇ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਗੋਲਡ, ਜ਼ੋਨ ਪਟਿਆਲਾ-3 ਦੀ ਟੀਮ ਨੇ ਸਿਲਵਰ ਅਤੇ ਜ਼ੋਨ ਘਨੌਰ ਦੀ ਟੀਮ ਨੇ ਬਰਾਊਂਜ਼ ਮੈਡਲ ਹਾਸਲ ਕੀਤਾ।ਸ੍ਰੀ ਬਲਵਿੰਦਰ ਸਿੰਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਇਸ ਟੂਰਨਾਮੈਂਟ ਦੇ ਫਾਈਨਲ ਮੈਚ ਦੌਰਾਨ ਵਿਸ਼ੇਸ ਤੌਰ ਤੇ ਪਹੁੰਚੇ।ਸ੍ਰੀ ਬਲਵਿੰਦਰ ਸਿੰਘ ਜੱਸਲ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਜ਼ੋਨ ਨੇ ਅੰਡਰ-17 (ਲੜਕੇ) ਜ਼ਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਸ੍ਰੀ ਬਲਵਿੰਦਰ ਸਿੰਘ ਜੱਸਲ ਨੇ ਕਿਹਾ ਕਿ ਉਹਨਾਂ ਦੀ ਜ਼ੋਨ ਹਰ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਆਉਣ ਵਾਲੀਆਂ ਖੇਡਾਂ ਵਿੱਚ ਵੀ ਉਹਨਾਂ ਦੀ ਜ਼ੋਨ ਵਧੀਆ ਪ੍ਰਦਰਸ਼ਨ ਕਰੇਗੀ। ਇਸ ਮੌਕੇ ਤੇ ਸ੍ਰੀਮਤੀ ਮਮਤਾ ਰਾਣੀ, ਸ੍ਰੀ ਸਤਵਿੰਦਰ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਬਲਕਾਰ ਸਿੰਘ ਅਤੇ ਹੋਰ ਅਧਿਆਪਕ ਮੋਜੂਦ ਸਨ।

Fwd: Punjabi & Eng, PN. ਪੰਜਾਬ ਦੇ ਟਿਕਾਊ ਵਿਕਾਸ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ - ਕੋਮਲ ਮਿੱਤਲ

ਪੰਜਾਬ ਦੇ ਟਿਕਾਊ ਵਿਕਾਸ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ - ਕੋਮਲ ਮਿੱਤਲ

ਹੁਸ਼ਿਆਰਪੁਰ, 31 ਅਗਸਤ : ਵੁੱਡਲੈਂਡ ਓਵਰਸੀਜ਼ ਸਕੂਲ ਵਿਖੇ  ਦਸੂਹਾ ਦੀ ਪ੍ਰਸਿੱਧ ਐਨ.ਜੀ.ਓ '4ਸੀ' ਵੱਲੋਂ 'ਟਿਕਾਊ ਵਿਕਾਸ ਵਿਚ ਵਿਚ ਨੌਜਵਾਨਾਂ ਦੀ ਭੂਮਿਕਾ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ  ਨੇ ਐਨ.ਜੀ.ਓ ਦੇ ਮੁਖੀ ਸੰਜੀਵ ਕੁਮਾਰ ਦੇ ਨਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਡਾ. ਅਮਨਦੀਪ ਕੌਰ, ਐਸ.ਡੀ.ਐਮ ਹੁਸ਼ਿਆਰਪੁਰ ਸੰਜੀਵ ਸ਼ਰਮਾ, ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਦੇ ਐਮ.ਡੀ ਸ਼੍ਰੀਜਲ ਗੁਪਤਾ,   ਸੋਨਾਲੀਕਾ ਗਰੁੱਪ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਅਤੁਲ ਸ਼ਰਮਾ,ਵੁੱਡਲੈਂਡ ਓਵਰਸੀਜ਼ ਸਕੂਲ ਦੇ ਮੈਨੇਜਿੰਗ ਟਰੱਸਟੀ ਮਨਦੀਪ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ  ਹਾਜ਼ਰ ਹੋਏ।

  ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ  ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੇ ਟਿਕਾਊ ਵਿਕਾਸ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਟਿਕਾਊ ਵਿਕਾਸ ਇਕ ਅਜਿਹੀ ਵਿਕਾਸ ਪ੍ਰਕਿਰਿਆ ਹੈ ਜੋ ਨਾ ਕੇਵਲ ਅਜੋਕੀ ਪੀੜ੍ਹੀ ਦੀਆਂ ਲੋੜਾਂ ਪੂਰੀਆਂ ਕਰਦੀ ਹੈ, ਬਲਕਿ ਇਹ ਵੀ ਧਿਆਨ ਰੱਖਦੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਸਮਰੱਥਾ 'ਤੇ ਕੋਈ ਮਾੜਾ ਪ੍ਰਭਾਵ ਨਾ ਪਵੇ।

 ਕਮਿਸ਼ਨਰ ਡਾ. ਅਮਨਦੀਪ ਕੌਰ, ਐਸ.ਡੀ.ਐਮ ਸੰਜੀਵ ਸ਼ਰਮਾ, ਸ੍ਰੀਜਲ ਗੁਪਤਾ,ਅਤੁਲ ਸ਼ਰਮਾ ਅਤੇ ਹੋਰਨਾਂ ਨੇ ਵੀ ਆਪਣੇ-ਆਪਣੇ ਸੰਬੋਧਨਾਂ ਵਿਚ ਟਿਕਾਊ ਵਿਕਾਸ ਬਾਰੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਸਮਝਾਇਆ ਕਿ ਟਿਕਾਊ ਵਿਕਾਸ ਲਈ ਕਿਉਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਮਨੁੱਖਾਂ ਅਤੇ ਕੁਦਰਤ ਦੋਵਾਂ ਦੀ ਲੰਬੀ ਮਿਆਦ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਂਦਾ ਹੈ।

 ਸੈਮੀਨਾਰ ਦੇ ਅੰਤ ਵਿਚ ਸਕੂਲ ਦੇ ਮੈਨੇਜਿੰਗ ਟਰੱਸਟੀ ਮਨਦੀਪ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ  ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਮਹਿਮਾਨ ਵੁੱਡਲੈਂਡ ਵਿੱਚ ਭਵਿੱਖ ਵਿੱਚ ਅਜਿਹੇ ਹੋਰ ਸੈਮੀਨਾਰ ਆਯੋਜਿਤ ਕਰਨਗੇ ਤਾਂ ਜੋ ਵੁੱਡਲੈਂਡ ਵਾਸੀ ਸਿੱਖਿਆ ਦੇ ਨਾਲ-ਨਾਲ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋ ਸਕਣ।

ਸ਼੍ਰੀ ਪੀ.ਬੀ. ਨੀਨਾਵੇ,ਅੱਡੀਸ਼ਨਾਲ ਮੈਂਬਰ (ਆਰ.ਐੱਸ.), ਰੇਲਵੇ ਬੋਰਡ, ਨੇ ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ. ਡਬਲਯੂ) ਦਾ ਦੌਰਾ ਕੀਤਾ

ਪਟਿਆਲਾ  1  ਸ    : ਸ਼੍ਰੀ ਪੀ.ਬੀ. ਨੀਨਾਵੇ, ਰੇਲਵੇ ਬੋਰਡ ਦੇ ਅੱਡੀਸ਼ਨਾਲ ਮੈਂਬਰ (ਆਰ.ਐੱਸ.) ਨੇ 31 ਅਗਸਤ 2024 ਨੂੰ ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ. ਡਬਲਯੂ) ਦਾ ਦੌਰਾ ਕੀਤਾ। ਸ਼੍ਰੀ ਨਿਨਾਵੇ ਦੇ ਪਹੁੰਚਣ 'ਤੇ, ਸ਼੍ਰੀ ਪ੍ਰਮੋਦ ਕੁਮਾਰ, ਪ੍ਰਮੁੱਖ ਮੁੱਖ ਪ੍ਰਬੰਧਕੀ ਅਧਿਕਾਰੀ(ਪੀ.ਸੀ...)ਪੀ.ਐਲ. ਡਬਲਯੂ, ਅਤੇ ਹੋਰ ਅਫਸਰਾਂ ਨੇ ਊਨਾ ਦਾ ਨਿੱਘਾ ਸਵਾਗਤ ਕੀਤਾ।

ਆਪਣੇ ਦੌਰੇ ਦੌਰਾਨ ਸ਼੍ਰੀ ਨਿਨਾਵੇ ਨੇ ਵੱਖ-ਵੱਖ ਸ਼ੋਪਸ ਅਤੇ ਸਟੋਰ ਵਾਰਡਾਂ ਦਾ ਦੌਰਾ ਕੀਤਾ ਜਿੱਥੇ ਲੋਕੋਮੋਟਿਵ ਉਪਕਰਣ ਸਟੋਰ ਕੀਤੇ ਜਾਂਦੇ ਹਨ। ਉਸਨੇ ਵਰਕਰਾਂ ਅਤੇ ਸਟਾਫ ਨਾਲ ਗੱਲਬਾਤ ਕੀਤੀ , ਵਸਤੂਆਂ ਦੇ ਪ੍ਰਬੰਧਨ ਅਤੇ ਸਟੋਰਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਸਮਰਪਣ ਅਤੇ ਯਤਨਾਂ ਦੀ ਸ਼ਲਾਘਾ ਕੀਤੀ।

ਆਪਣੇ ਦੌਰੇ ਤੋਂ ਇਲਾਵਾ, ਸ਼੍ਰੀ ਨਿਨਾਵੇ ਨੇ ਸਟੋਰ ਵਾਰਡਾਂ ਦੇ ਪ੍ਰਬੰਧਨ ਨੂੰ ਹੋਰ ਬਿਹਤਰ ਬਣਾਉਣ ਲਈ ਸਟਾਫ ਨੂੰ ਕੀਮਤੀ ਸੁਝਾਅ ਦਿੱਤੇ। ਸ਼੍ਰੀ ਨਿਨਾਵੇ ਨੇ ਪੀ.ਐਲ. ਡਬਲਯੂਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ, ਜਿੱਥੇ ਉਸਨੇ ਸਮੱਗਰੀ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ ਅਤੇ ਸਟੋਰ ਸੰਚਾਲਨ ਨਾਲ ਸਬੰਧਤ ਚੁਣੌਤੀਆਂ ਦਾ ਹੱਲ ਕੀਤਾ। ਸ਼੍ਰੀ ਨਿਨਾਵੇ ਨੇ ਪ੍ਰਕਿਰਿਆਵਾਂ ਨੂੰ ਅਨੁਕੂਲਿਤ ਕਰਨ ਅਤੇ ਸਮੱਗਰੀ ਪ੍ਰਬੰਧਨ ਵਿੱਚ ਕੁਸ਼ਲਤਾ ਨੂੰ ਵਧਾਉਣ ਬਾਰੇ ਆਪਣੀ ਸੂਝ ਅਤੇ ਸਲਾਹ ਸਾਂਝੀ ਕੀਤੀ

Fwd: ਜ਼ੋਨ ਪਟਿਆਲਾ-2 ਨੇ ਜ਼ਿਲ੍ਹਾ ਪੱਧਰੀ ਹੈਂਡਬਾਲ ਟੂਰਨਾਮੈਂਟ ਵਿੱਚ ਹਾਸਲ ਕੀਤੇ ਦੋ ਬਰੋਂਜ਼ ਮੈਡਲਜ਼

ਜ਼ੋਨ ਪਟਿਆਲਾ-2 ਨੇ ਜ਼ਿਲ੍ਹਾ ਪੱਧਰੀ ਹੈਂਡਬਾਲ ਟੂਰਨਾਮੈਂਟ ਵਿੱਚ ਹਾਸਲ ਕੀਤੇ ਦੋ ਬਰੋਂਜ਼ ਮੈਡਲਜ਼

ਪਟਿਆਲਾ-  68ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2024-25 ਦਾ ਹੈਂਡਬਾਲ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਸੰਜੀਵ ਸ਼ਰਮਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ  ਸ੍ਰੀ ਰਵਿੰਦਰਪਾਲ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਨਵੀਨਰ ਸ੍ਰੀ ਵਿਜੈ ਕੁਮਾਰ, ਸ੍ਰੀਮਤੀ ਅਮਨਦੀਪ ਕੌਰ,ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਰਾਜਵਿੰਦਰ ਕੌਰ ਅਤੇ ਸ੍ਰੀ ਅਮਨਦੀਪ ਸਿੰਘ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਆਪਣੇ ਖੇਡ ਇੰਚਾਰਜ ਸ੍ਰੀਮਤੀ ਜ਼ਾਹਿਦਾ ਕੂਰੈਸ਼ੀ, ਸ੍ਰੀਮਤੀ ਰੁਪਿੰਦਰ ਕੌਰ ਅਤੇ ਸ੍ਰੀ ਅੰਗਰੇਜ਼ ਸ਼ਰਮਾ ਜੀ ਦੀ ਅਗਵਾਈ ਵਿੱਚ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਸਾਰੀਆਂ ਟੀਮਾਂ ਨੇ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਦੀ ਟੀਮ ਨੇ ਅੰਡਰ-17 (ਲੜਕੇ) ਵਿੱਚ ਬਰੋਜ਼ ਮੈਡਲ ਹਾਸਲ ਕੀਤਾ। ਜ਼ੋਨ ਪਟਿਆਲਾ-2 ਦੀ ਟੀਮ ਨੇ ਅੰਡਰ-19 (ਲੜਕੇ) ਵਿੱਚ ਵੀ ਬਰੋਜ਼ ਮੈਡਲ ਹਾਸਲ ਕੀਤਾ। ਸ੍ਰੀ ਬਲਵਿੰਦਰ ਸਿੰਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਨੇ ਜ਼ੋਨ ਪਟਿਆਲਾ ਦੇ ਹੈਂਡਬਾਲ ਵਿੱਚ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਖੁਸ਼ੀ ਪ੍ਰਗਟ ਕੀਤੀ। ਸ੍ਰੀ ਬਲਵਿੰਦਰ ਸਿੰਘ ਜੱਸਲ ਨੇ ਕਿਹਾ ਕਿ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ ਵੱਧ ਰਹੀ ਹੈ, ਜਿਸ ਦੇ ਸਿੱਟੇ ਵਜੋਂ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਰਹੇ ਹਨ।ਇਸ ਮੌਕੇ ਤੇ ਸ੍ਰੀਮਤੀ ਮਮਤਾ ਰਾਣੀ, ਸ੍ਰੀਮਤੀ ਜਾਹਿਦਾ ਕੁਰੈਸ਼ੀ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਅੰਗਰੇਜ਼ ਸ਼ਰਮਾ ਅਤੇ ਹੋਰ ਅਧਿਆਪਕ ਮੋਜੂਦ ਸਨ।

Fwd: Punjabi and Hindi Press Note----ਕੈਬਨਿਟ ਮੰਤਰੀ ਜਿੰਪਾ ਨੇ ਜਨਤਾ ਦਰਬਾਰ ’ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਕੈਬਨਿਟ ਮੰਤਰੀ ਜਿੰਪਾ ਨੇ ਜਨਤਾ ਦਰਬਾਰ 'ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

-400 ਤੋਂ ਵੱਧ ਸਮੱਸਿਆਵਾਂ ਦਾ ਮੌਕੇ 'ਤੇ ਹੀ ਕਰਵਾਇਆ ਹੱਲ

ਹੁਸ਼ਿਆਰਪੁਰ, 1 ਸਤੰਬਰ :     ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਆਪਣੇ ਦਫ਼ਤਰ ਵਿਖੇ ਜਨਤਾ ਦਰਬਾਰ ਆਯੋਜਿਤ ਕੀਤਾ, ਜਿਸ ਵਿਚ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 400 ਤੋਂ ਵੱਧ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਦਾ ਤੁਰੰਤ ਹੱਲ ਕਰਨ ਦੇ ਆਦੇਸ਼ ਦਿੱਤੇ। ਜਨਤਾ ਦਰਬਾਰ ਵਿਚ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ, ਜਿਨ੍ਹਾਂ ਨੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮੁਦਿਆਂ ਨੂੰ ਮੰਤਰੀ ਦੇ ਸਾਹਮਣੇ ਰੱਖਿਆ। ਜਨਤਾ ਦਰਬਾਰ ਦੌਰਾਨ ਲੋਕਾਂ ਨੇ ਮੁੱਖ ਰੂਪ ਵਿਚ ਬਿਜਲੀ, ਪਾਣੀ, ਸੜਕਾਂ, ਸਿੱਖਿਆ, ਜਲ ਸਪਲਾਈ ਤੇ ਸੈਨੀਟੇਸ਼ਨ, ਮਾਲ, ਸਿਹਤ ਸੇਵਾਵਾਂ ਨਾਲ ਜੁੜੀਆਂ ਸਮੱਸਿਆਵਾਂ ਸੁਣਾਈਆਂ।

          ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜਨਤਾ ਦਰਬਾਰਾਂ ਰਾਹੀਂ ਉਹ ਸਿੱਧੇ ਜਨਤਾ ਨਾਲ ਜੁੜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਦਾ ਹੱਲ ਕਰਵਾਉਂਦੇ ਹਨ। ਉਨ੍ਹਾਂ ਅਧਿਆਰੀਆਂ ਨੂੰ ਕਿਹਾ ਕਿ ਉਹ ਜਨਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਕੋਈ ਵੀ ਲਾਪ੍ਰਵਾਹੀ ਨਾ ਬਰਤਣ, ਵਰਨਾ ਸਖਤ ਕਾਰਵਾਈ ਕੀਤੀ ਜਾਵੇਗੀ।

          ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਹਰ ਸਮੱਸਿਆ ਦਾ ਨਿਸ਼ਚਿਤ ਸਮੇਂ ਵਿਚ ਨਿਪਟਾਰਾ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲ ਹੈ ਕਿ ਰਾਜ ਦੇ ਹਰ ਨਾਗਰਿਕ ਨੂੰ ਪ੍ਰਸ਼ਾਸਨਿਕ ਸੇਵਾਵਾਂ ਦਾ ਲਾਭ ਆਸਾਨੀ ਨਾਲ ਮਿਲੇ ਅਤੇ ਉਨ੍ਹਾਂ ਦੇ ਅਧਿਕਾਰ ਸੁਰੱਖਿਅਤ ਰਹਿਣ। ਜਨਤਾ ਦਰਬਾਰ ਦਾ ਆਯੋਜਨ ਇਸੇ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ, ਜਿਸ ਰਾਹੀਂ ਆਮ ਜਨਤਾ ਸਿੱਧੇ ਤੌਰ 'ਤੇ ਆਪਣੀਆਂ ਸਮੱਸਿਆਵਾਂ ਸਰਕਾਰ ਦੇ ਸਾਹਮਣੇ ਰੱਖ ਸਕਦੀ ਹੈ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਵਰਿੰਦਰ ਸ਼ਰਮਾ ਬਿੰਦੂ ਵੀ ਮੌਜੂਦ ਸਨ।

 

Fwd: 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-3 ਦੇ ਬਲਾਕ ਪੱਧਰੀ ਮੁਕਾਬਲੇ (2 ਸਤੰਬਰ ਤੋਂ) ਅੱਜ ਤੋਂ

'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-3 ਦੇ ਬਲਾਕ ਪੱਧਰੀ ਮੁਕਾਬਲੇ (2 ਸਤੰਬਰ ਤੋਂ) ਅੱਜ ਤੋਂ
-2 ਸਤੰਬਰ ਨੂੰ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ 'ਚ ਸ਼ੁਰੂ ਹੋਣਗੇ ਮੁਕਾਬਲੇ : ਜ਼ਿਲ੍ਹਾ ਖੇਡ ਅਫ਼ਸਰ
ਪਟਿਆਲਾ, 1 ਸਤੰਬਰ:ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-3 ਦੇ ਬਲਾਕ ਪੱਧਰੀ ਮੁਕਾਬਲੇ ਪਟਿਆਲਾ ਜ਼ਿਲ੍ਹੇ 'ਚ 2 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ 2 ਤੋਂ 4 ਸਤੰਬਰ ਤੱਕ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ਪਟਿਆਲਾ ਸ਼ਹਿਰੀ, ਪਾਤੜਾਂ, ਸ਼ੰਭੂ ਕਲਾ ਤੇ ਪਟਿਆਲਾ ਦਿਹਾਤੀ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨੂੰ ਸਫਲਤਾਪੂਰਵਕ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਦੀਆਂ ਖੇਡਾਂ ਦੇ ਪਟਿਆਲਾ ਸ਼ਹਿਰ ਦੇ ਮੁਕਾਬਲੇ ਰਾਜਾ ਭਲਿੰਦਰ ਸਿੰਘ ਖੇਡ ਸਟੇਡੀਅਮ ਪੋਲੋ ਗਰਾਊਂਡ ਵਿਖੇ ਹੋਣਗੇ ਜਿਸ ਦੇ ਇੰਚਾਰਜ ਤੇਜਪਾਲ ਸਿੰਘ ਹਨ। ਇਸੇ ਤਰ੍ਹਾਂ ਪਾਤੜਾਂ ਬਲਾਕ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਡ ਸਟੇਡੀਅਮ ਘੱਗਾ ਵਿਖੇ ਹੋਣਗੇ ਇਸ ਦੇ ਇੰਚਾਰਜ ਬਹਾਦਰ ਸਿੰਘ ਹਨ। ਸ਼ੰਭੂ ਕਲਾਂ ਬਲਾਕ ਦੇ ਮੁਕਾਬਲੇ ਯੂਨੀਵਰਸਿਟੀ ਕਾਲਜ ਘਨੌਰ ਤੇ ਬਹਾਦਰਗੜ੍ਹ ਸਟੇਡੀਅਮ ਘਨੌਰ ਵਿਖੇ ਹੋਣਗੇ ਜਿਸ ਦੇ ਇੰਚਾਰਜ ਕੰਵਲਦੀਪ ਸਿੰਘ ਹਨ ਅਤੇ ਪਟਿਆਲਾ ਦਿਹਾਤੀ ਦੇ ਮੁਕਾਬਲੇ ਸਰਕਾਰੀ ਫਿਜੀਕਲ ਕਾਲਜ ਪਟਿਆਲਾ ਵਿਖੇ ਹੋ ਰਹੇ ਹਨ ਜਿਸ ਦੇ ਇੰਚਾਰਜ ਨਰੇਸ਼ ਰਜੋਰੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 9 ਤੋਂ 11 ਸਤੰਬਰ ਤੱਕ ਬਾਕੀ ਰਹਿੰਦੇ ਛੇ ਬਲਾਕਾਂ ਦੇ ਸਮਾਣਾ, ਸਨੌਰ, ਨਾਭਾ, ਘਨੌਰ, ਰਾਜਪੁਰਾ ਅਤੇ ਭੁਨਰਹੇੜੀ ਦੇ ਮੁਕਾਬਲੇ ਹੋਣਗੇ।
ਉਨ੍ਹਾਂ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆਂ 2024' ਸੀਜ਼ਨ-3 ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ ਤੇ ਸਰਕਲ ਸਟਾਇਲ) ਖੋ ਖੋ, ਐਥਲੈਟਿਕਸ, ਵਾਲੀਬਾਲ (ਸਮੈਸਿੰਗ ਤੇ ਸ਼ੂਟਿੰਗ) ਖੇਡਾਂ 'ਚ ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀ ਖੇਡਾਂ 'ਚ ਭਾਗ ਲੈਣ ਲਈ ਮੌਕੇ 'ਤੇ ਆਫ਼ਲਾਈਨ ਰਜਿਸਟਰੇਸ਼ਨ ਵੀ ਕਰਵਾ ਸਕਦੇ ਹਨ।

Fwd: PN PBI, ENG & HINDI ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪਟਿਆਲਾ  , 30 ਅਗਸਤ : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਪਟਵਾਰੀ ਸੋਹਨ ਗਿਰ, ਮਾਲ ਹਲਕਾ ਅਮਾਮ ਨਗਰ, ਪਿੰਡ ਕਰਹਾਲੀ ਜ਼ਿਲ੍ਹਾ ਪਟਿਆਲਾ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪਟਵਾਰੀ ਨੂੰ ਗੁਰਦੇਵ ਸਿੰਘ ਵਾਸੀ ਅਮਾਮ ਨਗਰ, ਪਿੰਡ ਕਰਹਾਲੀ, ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਉਸ ਦੇ ਦਾਦੇ ਦੀ ਜ਼ਮੀਨ ਦਾ ਇੰਤਕਾਲ ਉਸ ਦੇ ਨਾਂ ਕਰਵਾਉਣ ਬਦਲੇ 10,000 ਰੁਪਏ ਰਿਸ਼ਵਤ ਮੰਗ ਰਿਹਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਮੁੱਢਲੀ ਪੜਤਾਲ ਉਪਰੰਤ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਪਟਵਾਰੀ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Fwd: 30 Aug, PN 5 and pics==---==ਈ ਟੀ ਓ ਨੇ 44 ਬੱਚਿਆਂ ਨੂੰ ਪੜ੍ਹਾਈ ਲਈ ਪ੍ਰਤੀ ਮਹੀਨਾ 4 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਈ ਟੀ ਓ ਨੇ 44 ਬੱਚਿਆਂ ਨੂੰ ਪੜ੍ਹਾਈ ਲਈ ਪ੍ਰਤੀ ਮਹੀਨਾ 4 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

 ਪੰਜਾਬ ਸਰਕਾਰ ਸਿੱਖਿਆ ਲਈ ਹਰ ਬੱਚੇ ਨੂੰ ਦੇਵੇਗੀ ਲੋੜ ਅਨੁਸਾਰ ਸਹੂਲਤ-ਈ ਟੀ ਓ

ਅੰਮ੍ਰਿਤਸਰ , 30 ਅਗਸਤ  -ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਅੱਜ 44 ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ 4 ਹਜਾਰ ਰੁਪਏ ਪ੍ਰਤੀ ਮਹੀਨਾ  ਦੀ ਆਰਥਿਕ ਸਹਾਇਤਾ ਦੇਣ ਲਈ ਚੈੱਕਾਂ ਦੀ ਵੰਡ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਲਈ ਹਰ ਬੱਚੇ ਦੀ ਲੋੜ ਅਨੁਸਾਰ ਸਹਾਇਤਾ ਕਰ ਰਹੀ ਹੈ ਅਤੇ ਅੱਜ ਮਿਸ਼ਨ ਵਤਸਲਿਆ ਸਕੀਮ ਅਧੀਨ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਅੰਮ੍ਰਿਤਸਰ ਵੱਲੋ ਲੋੜਵੰਦ ਪਰਿਵਾਰ ਦੇ ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਅਧੀਨ 4000/- ਰੁਪਏ ਦਾ ਲਾਭ ਪ੍ਰਤੀ ਮਹੀਨਾ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ।  ਉਹਨਾਂ ਦੱਸਿਆ ਕਿ ਵਿਧਵਾ ਔਰਤ, ਤਲਾਕਸ਼ੁਦਾ ਪਰਿਵਾਰਾਂ ਦੇ ਬੱਚੇ, ਯਤੀਮ ਬੱਚੇ ਜੋ ਆਪਣੇ ਰਿਸ਼ਤੇਦਾਰਾਂ ਪਾਸ ਰਹਿ ਰਹੇ ਹੋਣਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਕਿਸੇ ਜਾਨਲੇਵਾ ਬਿਮਾਰੀ ਦੇ ਸ਼ਿਕਾਰ ਹਨ, ਜੋ ਪਰਿਵਾਰ ਆਰਥਿਕ ਅਤੇ ਸ਼ਰੀਰਕ ਪੱਖੋ ਆਪਣੇ ਬੱਚਿਆਂ ਦੀ ਦੇਖ ਰੇਖ ਕਰਨ ਤੋ ਅਸਮਰੱਥ ਹਨ , ਨੂੰ ਇਸ ਸਕੀਮ ਅਧੀਨ ਆਰਥਿਕ ਸਹਾਇਤਾ ਦੇਣ ਲਈ ਚੁਣਿਆ ਜਾਂਦਾ ਹੈ । ਉਨਾਂ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਦੇ ਬੱਚੇ ਇਸ ਸਕੀਮ ਨਾਲ ਜੋੜ ਕੇ ਉਹਨਾਂ ਨੂੰ ਆਰਥਿਕ ਲਾਭ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਣ।

: ਈ ਟੀ ਓ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਮੁੱਖ ਉਦੇਸ਼ ਸਿੱਖਿਆ ਦੇ ਪੱਧਰ ਨੂੰ ਉੱਚਾ ਚੁਕਣਾ ਹੈ ਉਨਾਂ ਦੱਸਿਆ ਕਿ ਸਾਡੀ ਸਰਕਾਰ ਵਲੋਂ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ ਜਿਥੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਸਿੱਖਿਆ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਸਿੱਖਿਆ ਦੇ ਖੇਤਰ ਵਿੱਚ ਇਕ ਨੰਬਰ ਤੇ ਹੋਵੇਗਾ : ਈਟੀਓ ਵਲੋਂ ਅੱਜ ਲੋੜਵੰਦ ਬੱਚਿਆਂ ਨੂੰ 19.32 ਲੱਖ ਰੁਪਏ ਦੇ ਰਾਸ਼ੀ ਦੇ ਚੈਕ ਵੰਡੇ ਗਏ ਦੱਸਣਯੋਗ ਹੈ ਕਿ ਇਸ ਰਾਸ਼ੀ ਵਿੱਚ ਕੁੱਝ ਰਾਸ਼ੀ ਪੈਂਡਿੰਗ ਕੇਸਾਂ ਦੀ ਵੀ ਬਕਾਇਆ ਸੀ ਜਿਸਨੂੰ ਕਿ ਅੱਜ ਵੰਡ ਦਿੱਤਾ ਗਿਆ ਹੈ

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਜੋ ਬੱਚੇ ਪੀਐਮ ਕੇਅਰ ਸਕੀਮ ਅਧੀਨ ਰਜਿਸਟਰਡ ਹਨਜੋ ਬੱਚੇ ਜੁਵੇਨਾਈਲ ਜਸਟਿਸ ਐਕਟ 2015 ਅਨੁਸਾਰ ਸੁਰੱਖਿਆ ਅਤੇ ਸੰਭਾਲ ਅਧੀਨ ਆਉਦੇ ਹਨ, ਜਿਵੇ ਕਿ, ਬਾਲ ਮਜਦੂਰੀ ਕਰਦੇ ਬੱਚੇ, ਬਾਲ ਵਿਆਹ ਤੋ ਸ਼ਿਕਾਰ ਬੱਚੇ, ਐਚ ਆਈ ਵੀ ਨਾਲ ਪੀੜਤ ਬੱਚੇ,ਕੁਦਰਤੀ ਆਫਤ ਦੀ ਸ਼ਿਕਾਰ ਬੱਚੇ, ਦੁਰਵਿਵਹਾਰ ਜਾ ਸ਼ੋਸ਼ਣ ਦਾ ਸ਼ਿਕਾਰ ਬੱਚੇ, ਬਾਲ ਭਿੱਖਿਆ ਕਰਦੇ ਬੱਚੇ ਸ਼ਾਮਿਲ ਹਨ, ਪਰ ਸਕੂਲ ਜਾ ਰਹੇ ਹਨ ਉਹ ਜ਼ਰੂਰੀ ਦਸਤਾਵੇਜ ਲੈ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਬਸ਼ਰਤੇ ਕਿ ਇਨਾ ਪਰਿਵਾਰਾਂ ਦੀ ਸਲਾਨਾ ਆਮਦਨ 72,000 (ਪੇਡੂ ਖੇਤਰ ਅਤੇ 96,000 ਸ਼ਹਿਰੀ ਖੇਤਰ) ਤੋ ਵੱਧ ਨਾ  ਹੋਵੇ ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪਰਿਵਾਰ ਆਪਣਾ ਲੋੜਵੰਦ ਦਸਤਾਵੇਜ ਜਿਵੇ ਕਿ ਬੱਚੇ ਦਾ ਅਧਾਰ ਕਾਰਡ, ਸਕੂਲ ਤੋ ਤਸਦੀਕਸ਼ੁਦਾ ਰਿਪੋਰਟ, ਜਨਮ ਸਰਟੀਫਿਕੇਟ, ਸਰਪੰਚ ਅਤੇ ਕੌਂਸਲਰ ਤੋ ਤਸਦੀਕਸ਼ੁਦਾ ਰਿਪੋਰਟ ਸਮੇਤ ਸਕੀਮ ਦਾ ਲਾਭ ਲੈਣ ਲਈ ਫਾਰਮ ਭਰ ਸਕਦੇ ਹਨ।  ਉਹਨਾਂ ਦੱਸਿਆ ਕਿ ਇਸ ਸਬੰਧੀ ਕਿਸੇ ਵੀ ਸਹਾਇਤਾ ਲਈ ਜਿਲ੍ਹਾ ਬਾਲ ਸਰੁੱਖਿਆ ਯੂਨਿਟ ਦੇ ਦਫਤਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਦੂਸਰੀ ਮੰਜਿਲ ਕਮਰਾ ਨੰ 238 ਵਿਖੇ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਇਸ ਸਕੀਮ ਦਾ ਲਾਭ ਹਰੇਕ ਲੋੜਵੰਦ ਪਰਿਵਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਲੋਕਾਂ ਨੂੰ ਇਸ ਸਕੀਮ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ

          ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਗੁਰਸਿਮਰਨ ਕੌਰ, ਸਹਾਇਕ ਕਮਿਸ਼ਨਰ ਮੈਡਮ ਸੋਨਮ, ਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਹਰਦੀਪ ਕੌਰ, ਬਾਲ ਭਲਾਈ ਕਮੇਟੀ ਦੇ ਮੈਂਬਰ ਐਡਵੋਕੇਟ ਸ੍ਰੀ ਮਨੋਰੰਜਨ ਸ਼ਰਮਾ, ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ: ਤਰੁਨਜੀਤ ਸਿੰਘ, ਮੈਡਮ ਨੇਹਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ

Fwd: ਪੀ.ਪੀ.ਐਸ.ਸੀ ਨੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀਆਂ 23 ਵੇਅਰ ਹਾਊਸ ਮੈਨੇਜਰ ਦੀਆਂ ਅਸਾਮੀਆਂ ਦਾ ਨਤੀਜਾ ਐਲਾਨਿਆ

ਪੀ.ਪੀ.ਐਸ.ਸੀ ਨੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀਆਂ 23 ਵੇਅਰ ਹਾਊਸ ਮੈਨੇਜਰ ਦੀਆਂ ਅਸਾਮੀਆਂ ਦਾ ਨਤੀਜਾ ਐਲਾਨਿਆ  
ਪਟਿਆਲਾ, 30 ਅਗਸਤ: ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨ ਵੱਲੋਂ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਧੀਨ ਪੈਂਦੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਿੱਚ ਵੇਅਰ ਹਾਊਸ ਮੈਨੇਜਰ ਦੀਆਂ ਅਸਾਮੀਆਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੇਅਰ ਹਾਊਸ ਮੈਨੇਜਰ ਦੀਆਂ 23 ਅਸਾਮੀਆਂ ਲਈ ਕੁੱਲ 284 ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਿੱਚ ਵੇਅਰ ਹਾਊਸ ਮੈਨੇਜਰ ਦੀਆਂ ਅਸਾਮੀਆਂ ਦਾ ਨਤੀਜਾ ਵਿਭਾਗ ਦੀ ਵੈੱਬਸਾਈਟ  www.ppsc.gov.in 'ਤੇ ਅੱਪਲੋਡ ਕਰ ਦਿੱਤਾ ਗਿਆ ਹੈ।
ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੀ.ਪੀ.ਐਸ.ਸੀ. ਵੱਲੋਂ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ 'ਚ ਗਰੁੱਪ ਏ ਅਤੇ ਗਰੁੱਪ ਬੀ ਦੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਕੀਤੀ ਜਾਂਦੀ ਹੈ ਅਤੇ‌ ਇਸ ਸਬੰਧੀ ਸਮੇਂ ਸਮੇਂ 'ਤੇ ਜਾਣਕਾਰੀ ਵਿਭਾਗ ਦੀ ਵੈੱਬਸਾਈਟ 'ਤੇ ਅੱਪਲੋਡ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ ਦੀ ਵਰਤੋਂ ਕਰਨ।  


 

Fwd: Punjabi & Hindi----ਸ਼੍ਰੋਮਣੀ ਕਮੇਟੀ ਦੇ ਚੋਣ ਰਜਿਸਟ੍ਰੇਸ਼ਨ ਫਾਰਮ ‘ਚ ਯੋਗ ਸਿੱਖ ਮਹਿਲਾ ਵੋਟਰਾਂ ਲਈ ਫੋਟੋ ਲਗਾਉਣੀ ਲਾਜ਼ਮੀ ਨਹੀਂ : ਜ਼ਿਲ੍ਹਾ ਚੋਣ ਅਫ਼ਸਰ

ਸ਼੍ਰੋਮਣੀ ਕਮੇਟੀ ਦੇ ਚੋਣ ਰਜਿਸਟ੍ਰੇਸ਼ਨ ਫਾਰਮ 'ਚ ਯੋਗ ਸਿੱਖ ਮਹਿਲਾ ਵੋਟਰਾਂ ਲਈ ਫੋਟੋ ਲਗਾਉਣੀ ਲਾਜ਼ਮੀ ਨਹੀਂ : ਜ਼ਿਲ੍ਹਾ ਚੋਣ ਅਫ਼ਸਰ
ਵੋਟ ਬਣਾਉਣ ਲਈ 16 ਸਤੰਬਰ ਤੱਕ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ
  ਹੁਸ਼ਿਆਰਪੁਰ, 23 ਅਗਸਤ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਸਾਰੇ ਯੋਗ ਸਿੱਖ ਵੋਟਰਾਂ ਲਈ ਰਜਿਸਟ੍ਰੇਸ਼ਨ ਫਾਰਮਾਂ ਵਿਚ ਫੋਟੋਆਂ ਲਗਾਉਣੀਆਂ ਲਾਜ਼ਮੀ ਸਨ। ਉਨ੍ਹਾਂ ਕਿਹਾ ਕਿ ਹੁਣ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣ ਪੰਜਾਬ ਵੱਲੋਂ ਜਾਰੀ ਪੱਤਰ ਵਿਚ ਸੋਧ ਕਰਕੇ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਯੋਗ ਸਿੱਖ ਮਹਿਲਾ ਵੋਟਰਾਂ ਲਈ ਫੋਟੋ ਲਗਾਉਣਾ ਆਪਸ਼ਨਲ ਹੋਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਦੀ ਤਰਫ਼ੋਂ ਗੁਰਦੁਆਰਾ ਬੋਰਡ ਚੋਣ ਖੇਤਰ ਵਿਚ ਵੋਟਰ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਵੋਟਰ ਰਜਿਸਟ੍ਰੇਸ਼ਨ ਦਾ ਕੰਮ ਜੋ 21 ਅਕਤੂਬਰ 2023 ਤੋਂ 31 ਜੁਲਾਈ 2024 ਤੱਕ ਲਗਾਤਾਰ ਚੱਲ ਰਿਹਾ ਸੀ, ਜੋ ਕਿ ਹੁਣ 16 ਸਤੰਬਰ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਤਾਜ਼ਾ ਸ਼ਡਿਊਲ ਅਨੁਸਾਰ ਵੋਟਰ ਸੂਚੀਆਂ ਦੀ ਤਿਆਰੀ ਅਤੇ ਛਪਾਈ ਦਾ ਕੰਮ 17 ਸਤੰਬਰ 2024 ਤੋਂ 8 ਅਕਤੂਬਰ 2024 ਤੱਕ ਹੋਵੇਗਾ। ਇਸ ਤੋਂ ਬਾਅਦ 9 ਅਕਤੂਬਰ 2024 ਨੂੰ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ 29 ਅਕਤੂਬਰ 2024 ਹੋਵੇਗੀ। ਉਨ੍ਹਾਂ ਕਿਹਾ ਕਿ 8 ਨਵੰਬਰ 2024 ਤੱਕ ਸਿੱਖ ਗੁਰਦੁਆਰਾ ਬੋਰਡ ਚੋਣਾਂ 1959 ਦੇ ਨਿਯਮ ਨੰਬਰ 10 (3) ਅਨੁਸਾਰ ਦਾਅਵੇ ਅਤੇ ਇਤਰਾਜ਼ ਦੂਰ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ 25 ਨਵੰਬਰ 2024 ਨੂੰ ਸਪਲੀਮੈਂਟਰੀ ਸੂਚੀਆਂ ਦੀ ਤਿਆਰੀ ਅਤੇ ਛਪਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀਆਂ ਚੋਣ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 26 ਨਵੰਬਰ 2024 ਨੂੰ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਿੱਖ ਗੁਰਦੁਆਰਾ ਚੋਣ ਰੂਲਜ਼ 1959, ਜੋ ਕਿ ਸਮੇਂ-ਸਮੇਂ 'ਤੇ ਸੋਧ ਕੀਤੀ ਗਈ ਹੈ, ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਚੋਣ ਖੇਤਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਹਲਕੇ ਲਈ ਬਿਨੈਕਾਰਾਂ ਤੋਂ ਦਾਅਵੇ ਪ੍ਰਾਪਤ ਕੀਤੇ ਹਨ। ਬੋਰਡ ਚੋਣ ਹਲਕਾ ਅਤੇ ਇਤਰਾਜ਼ ਪ੍ਰਾਪਤ ਕਰਨ, ਫ਼ੈਸਲੇ ਲੈਣ, ਵੋਟਰ ਸੂਚੀ ਤਿਆਰ ਕਰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ (ਬੋਰਡ) ਜਿਲ੍ਹਾ ਹੁਸ਼ਿਆਰਪੁਰ ਵਿਚ ਚੋਣਾਂ ਲਈ ਆਉਣ।ਕਮੇਟੀ ਹਲਕਾ ਉਪ ਮੰਡਲ ਮੈਜਿਸਟ੍ਰੇਟ ਮੁਕੇਰੀਆਂ ਬੋਰਡ ਹਲਕਾ 111, ਉਪ ਮੰਡਲ ਮੈਜਿਸਟ੍ਰੇਟ ਦਸੂਹਾ ਬੋਰਡ ਹਲਕਾ 112, ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਬੋਰਡ ਹਲਕਾ 113 ਸ਼ਾਮ ਚੁਰਾਸੀ, ਉਪ ਮੰਡਲ ਮੈਜਿਸਟ੍ਰੇਟ ਹੁਸ਼ਿਆਰਪੁਰ ਬੋਰਡ ਹਲਕਾ 114 ਹਲਕਾ ਗੜ੍ਹਸ਼ੰਕਰ ਅਤੇ ਹਲਕਾ ਗੜ੍ਹਸ਼ੰਕਰ 11 ਦੇ ਉਪ ਮੰਡਲ ਮੈਜਿਸਟਰੇਟ ਵਜੋਂ ਨਿਯੁਕਤ ਕੀਤਾ ਗਿਆ ਹੈ ਰਿਵਾਈਜ਼ਿੰਗ ਅਥਾਰਟੀ ਅਫਸਰ।ਇਸ ਲਈ, ਕੋਈ ਵੀ ਜਾਇਜ਼ ਬਿਨੈਕਾਰ 16 ਸਤੰਬਰ 2024 ਤੱਕ ਕੇਸਾਧਾਰੀ ਸਿੱਖ ਨਿਯਮ 3(1) ਦੇ ਅਨੁਸਾਰ ਆਪਣਾ ਫਾਰਮ ਭਰ ਕੇ ਸਬੰਧਤ ਸੰਸ਼ੋਧਨ ਅਥਾਰਟੀ ਕੋਲ ਜਮ੍ਹਾਂ ਕਰਵਾ ਸਕਦਾ ਹੈ। ਇਹ ਫਾਰਮ ਸਬੰਧਤ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਵੀ ਉਪਲਬੱਧ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ Hoshiarpur.nic.in 'ਤੇ ਵੀ ਡਾਊਨਲੋਡ ਕਰਕੇ ਵਰਤੇ ਜਾ ਸਕਦੇ ਹਨ।

Fwd: Punjabi & Hindi--------‘ਆਪ ਦੀ ਸਰਕਾਰ, ਆਪ ਦੇ ਦੁਆਰ’ ਮੁਹਿੰਮ ਦੇ ਤਹਿਤ ਮੁਕੇਰਿਆਂ ਦੇ ਪਿੰਡ ਹਰਸੇ ਕਲੋਤਾ ਵਿੱਚ ਲੱਗਿਆ ਸ਼ਿਕਾਇਤ ਨਿਵਾਰਣ ਕੈਂਪ

'ਆਪ ਦੀ ਸਰਕਾਰ, ਆਪ ਦੇ ਦੁਆਰ' ਮੁਹਿੰਮ ਦੇ ਤਹਿਤ ਮੁਕੇਰਿਆਂ ਦੇ ਪਿੰਡ ਹਰਸੇ ਕਲੋਤਾ ਵਿੱਚ ਲੱਗਿਆ ਸ਼ਿਕਾਇਤ ਨਿਵਾਰਣ ਕੈਂਪ

- ਸ਼ਿਕਾਇਤ ਨਿਵਾਰਣ ਕੈਂਪ ਦਾ ਉਦੇਸ਼ ਸਰਕਾਰੀ ਸੇਵਾਵਾਂ ਨੂੰ ਵਧੇਰੇ ਪਾਰਦਰਸ਼ੀ ਅਤੇ ਸੁਲਭ ਬਣਾਉਣਾ: ਡਿਪਟੀ ਕਮਿਸ਼ਨਰ

- ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਹੁਸ਼ਿਆਰਪੁਰ ਪੁਲਿਸ ਡਰੱਗ ਹੈਲਪਲਾਈਨ ਨੰਬਰ 95016-60318 'ਤੇ ਦਿੱਤੀ ਜਾਵੇ: ਐਸ.ਐਸ.ਪੀ

ਮੁਕੇਰਿਆਂ/ਹੁਸ਼ਿਆਰਪੁਰ, 30 ਅਗਸਤ: ਪੰਜਾਬ ਸਰਕਾਰ ਦੇ 'ਆਪ ਦੀ ਸਰਕਾਰ, ਆਪ ਦੇ ਦੁਆਰ' ਮੁਹਿੰਮ ਦੇ ਤਹਿਤ ਜਿਲਾ ਪ੍ਰਸ਼ਾਸਨ ਵਲੋਂ ਉਪਮੰਡਲ ਮੁਕੇਰਿਆਂ ਦੇ ਪਿੰਡ ਹਰਸੇ ਕਲੋਤਾ ਵਿੱਚ ਇੱਕ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਕੈਂਪ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਸ ਮੌਕੇ 'ਤੇ ਐਸ.ਡੀ.ਐਮ ਮੁਕੇਰਿਆਂ ਅਸ਼ੋਕ ਕੁਮਾਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਕੈਂਪ ਦੌਰਾਨ ਲੋਕਾਂ ਨੂੰ ਜਿੱਥੇ ਸਰਕਾਰੀ ਯੋਜਨਾਵਾਂ ਦਾ ਲਾਭ ਦੇ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਉੱਥੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੀ ਨਸ਼ੇ ਦੇ ਖਿਲਾਫ ਮੁਹਿੰਮ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਇਹ ਸ਼ਿਕਾਇਤ ਨਿਵਾਰਣ ਕੈਂਪ ਮੁਖਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਪ੍ਰਦੇਸ਼ ਵਿੱਚ ਲਗਾਏ ਜਾ ਰਹੇ ਹਨ, ਜਿਸਦਾ ਮਕਸਦ ਪ੍ਰਸ਼ਾਸਨਿਕ ਸੇਵਾਵਾਂ ਨੂੰ ਲੋਕਾਂ ਦੇ ਦੁਆਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਨੇ ਕੈਂਪ ਵਿੱਚ ਮੌਜੂਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਸੰਬੰਧਤ ਵਿਭਾਗਾਂ ਨੂੰ ਤਤਕਾਲ ਸਮਾਧਾਨ ਲਈ ਨਿਰਦੇਸ਼ ਦਿੱਤੇ। ਇਸ ਪ੍ਰੋਗ੍ਰਾਮ ਦਾ ਉਦੇਸ਼ ਸਰਕਾਰੀ ਸੇਵਾਵਾਂ ਨੂੰ ਵਧੇਰੇ ਪਾਰਦਰਸ਼ੀ ਅਤੇ ਸੁਲਭ ਬਣਾਉਣਾ ਹੈ, ਤਾਂ ਜੋ ਆਮ ਜਨਤਾ ਨੂੰ ਆਪਣੇ ਅਧਿਕਾਰਾਂ ਅਤੇ ਸੇਵਾਵਾਂ ਦਾ ਲਾਭ ਆਸਾਨੀ ਨਾਲ ਮਿਲ ਸਕੇ। ਕੋਮਲ ਮਿੱਤਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਨਾਲ ਪ੍ਰਸ਼ਾਸਨ ਅਤੇ ਜਨਤਾ ਦੇ ਦਰਮਿਆਨ ਸੰਵਾਦ ਦਾ ਪੁਲ ਮਜ਼ਬੂਤ ਹੁੰਦਾ ਹੈ ਅਤੇ ਸਮੱਸਿਆਵਾਂ ਦਾ ਤਤਕਾਲ ਹੱਲ ਨਿਕਲ ਸਕਦਾ ਹੈ।

ਕੋਮਲ ਮਿੱਤਲ ਨੇ ਕਿਹਾ ਕਿ 'ਆਪ ਦੀ ਸਰਕਾਰ, ਆਪ ਦੇ ਦੁਆਰ' ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਸਮਝਣਾ ਅਤੇ ਉਨ੍ਹਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਆਯੋਜਿਤ ਕੀਤੇ ਜਾਣਗੇ ਤਾਂ ਜੋ ਹਰ ਨਾਗਰਿਕ ਨੂੰ ਸਰਕਾਰ ਦੀਆਂ ਯੋਜਨਾਵਾਂ ਅਤੇ ਸੇਵਾਵਾਂ ਦਾ ਪੂਰਾ ਲਾਭ ਮਿਲ ਸਕੇ। ਡਿਪਟੀ ਕਮਿਸ਼ਨਰ ਨੇ ਨਸ਼ੇ ਦੇ ਖਿਲਾਫ ਚਲਾਏ ਜਾ ਰਹੇ ਮੁਹਿੰਮ ਸੰਬੰਧੀ ਜਾਗਰੂਕਤਾ ਫੈਲਾਉਂਦੇ ਹੋਏ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇ ਤੁਹਾਡੇ ਆਸ-ਪਾਸ ਕੋਈ ਨਸ਼ਾ ਵੇਚਦਾ ਹੈ, ਤਾਂ ਉਸ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਦਿਓ ਅਤੇ ਮਿਲ ਕੇ ਨਸ਼ੇ ਦੇ ਮੰਦ ਨੂੰ ਖਤਮ ਕਰਨ ਵਿੱਚ ਸਹਿਯੋਗ ਦਿਓ।

ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਆਸ-ਪਾਸ ਕੋਈ ਨਸ਼ਾ ਵੇਚਦਾ ਹੈ, ਤਾਂ ਉਹ ਇਸ ਦੀ ਸੂਚਨਾ ਹੁਸ਼ਿਆਰਪੁਰ ਪੁਲਿਸ ਡਰੱਗ ਹੈਲਪਲਾਈਨ ਨੰਬਰ 95016-60318 'ਤੇ ਦੇ ਸਕਦੇ ਹਨ। ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਨੇ ਆਪਣੇ-ਆਪਣੇ ਸਟਾਲ ਲਗਾਏ ਸਨ, ਜਿਨ੍ਹਾਂ ਵਿੱਚ ਸਿਹਤ, ਸਿੱਖਿਆ, ਖੇਤੀਬਾੜੀ, ਬਿਜਲੀ, ਪਾਣੀ ਸਮੇਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਉਨ੍ਹਾਂ ਨੇ ਮਹੱਤਵਪੂਰਨ ਸੇਵਾਵਾਂ ਨਾਲ ਸੰਬੰਧਿਤ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕੀਤੀ। ਲੋਕਾਂ ਨੇ ਸਿਹਤ ਜਾਂਚ, ਖੇਤੀਬਾੜੀ ਸੰਬੰਧੀ ਸਲਾਹ, ਸਿੱਖਿਆ ਨਾਲ ਸੰਬੰਧਿਤ ਸਵਾਲਾਂ, ਅਤੇ ਬਿਜਲੀ ਅਤੇ ਪਾਣੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਸਟਾਲਾਂ 'ਤੇ ਜਾ ਕੇ ਆਪਣੀਆਂ ਸਮੱਸਿਆਵਾਂ ਰੱਖੀਆਂ। ਸੰਬੰਧਤ ਅਧਿਕਾਰੀਆਂ ਨੇ ਮੌਕੇ 'ਤੇ ਹੀ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕੀਤਾ ਅਤੇ ਲੰਬਿਤ ਮਾਮਲਿਆਂ ਨੂੰ ਜਲਦੀ ਨਿਪਟਾਉਣ ਦਾ ਵਾਅਦਾ ਕੀਤਾ।

ਇਸ ਪ੍ਰੋਗ੍ਰਾਮ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਜੂਦ ਸਨ, ਜਿਨ੍ਹਾਂ ਨੇ ਇਸ ਪਹਿਲ ਦੀ ਸਰਾਹਣਾ ਕੀਤੀ। 

Fwd: ਡਾ. ਰਾਜੇਸ਼ ਕੁਮਾਰ, ਸਹਾਇਕ ਡਾਇਰੈਕਟਰ ਬਾਗਬਾਨੀ ਸ਼ਹੀਦ ਭਗਤ ਸਿੰਘ ਨਗਰ ਦਾ ਸੰਭਾਲਿਆ ਚਾਰਜ

ਡਾ. ਰਾਜੇਸ਼ ਕੁਮਾਰ, ਸਹਾਇਕ ਡਾਇਰੈਕਟਰ ਬਾਗਬਾਨੀ ਸ਼ਹੀਦ ਭਗਤ ਸਿੰਘ ਨਗਰ ਦਾ ਸੰਭਾਲਿਆ ਚਾਰਜ

ਨਵਾਂਸ਼ਹਿਰ, 29 ਅਗਸਤ :- ਡਾ. ਰਾਜੇਸ਼ ਕੁਮਾਰ ਵੱਲੋਂ ਸਹਾਇਕ ਡਾਇਰੈਕਟਰ ਬਾਗਬਾਨੀ ਸ਼ਹੀਦ ਭਗਤ ਸਿੰਘ ਨਗਰ ਦਾ ਅਹੁੱਦਾ ਸੰਭਾਲਿਆ ਗਿਆ ਹੈ। ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਵਧਾਈ ਦਿੱਤੀ ਅਤੇ ਬਾਗਬਾਨੀ ਵਿਕਾਸ ਨੂੰ ਪ੍ਰਫੁੱਲਤ ਕਰਨ ਲਈ, ਕਿਸਾਨ ਦੀ ਆਮਦਨ ਵਿੱਚ ਵਾਧਾ ਕਰਨ ਲਈ ਅਤੇ ਡਿਵਰਸੀਫਿਕੇਸ਼ਨ ਭਾਵ ਕਿਸਾਨਾਂ ਨੂੰ ਕਣਕ, ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢਣ ਲਈ ਸ਼ਹੀਦ ਭਗਤ ਸਿੰਘ ਨਗਰ ਨੂੰ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣਾਉਣ ਲਈ ਕਿਹਾ ਗਿਆ। ਡਾ.ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ-ਕਮ-ਨੋਡਲ ਅਫਸਰ (ਆਲੂ) ਵੱਲੋ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਡਾ. ਰਾਜੇਸ਼ ਕੁਮਾਰ ਨੂੰ ਜੀ ਆਇਆ ਕਿਹਾ ਗਿਆ ਡਾ. ਰਾਜੇਸ਼ ਕੁਮਾਰ ਨੇ ਡਿਪਟੀ ਕਮਿਸ਼ਨਰ, ਨੂੰ ਭਰੋਸਾ ਦਿੱਤਾ ਕਿ ਉਹ ਕਿਸਾਨਾਂ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਣਗੇ, ਉਹਨਾਂ ਦੀ ਆਮਦਨ ਵਧਾਉਣ ਦੇ ਭਰਭੂਰ ਯਤਨ ਕਰਨਗੇ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਨੈਸ਼ਨਲ ਬਾਗਬਾਨੀ ਮਿਸ਼ਨ ਅਧੀਨ ਚੱਲ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਕੀਮਾਂ ਦਾ ਲਾਭ ਉਠਾਉਣ ਲਈ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ  ਦੇ ਵਿਭਾਗ ਦੇ ਦਫਤਰਾਂ ਨਾਲ ਸੰਪਰਕ ਕਰਨ।