ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਰਿਟਾਇਰਮੈਂਟ ਮੌਕੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ
ਵੱਲੋਂ ਰਿਟਾਇਰਮੈਂਟ ਮੌਕੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ

ਬੰਗਾ : 25 ਅਗਸਤ :¸
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਵੱਖ ਵੱਖ ਅਦਾਰਿਆਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਉਹਨਾਂ ਦੀ ਰਿਟਾਇਰਮੈਂਟ  ਤੇ ਵਿਸ਼ੇਸ਼ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ ਨੇ ਸਮੂਹ ਕਰਮਚਾਰੀਆਂ ਵੱਲੋਂ ਕੀਤੇ ਸ਼ਾਨਦਾਰ ਕੰਮਾਂ ਦੀ ਪ੍ਰਸੰਸਾ ਕਰਦੇ ਕਿਹਾ ਕਿ ਇਹਨਾਂ ਨੇ ਆਪੋ¸ਆਪਣੇ ਅਦਾਰਿਆਂ ਵਿਚ ਆਪਣੀ ਡਿਊਟੀ ਅਨੁਸ਼ਾਸ਼ਨ ਵਿਚ ਰਹਿੰਦੇ ਹੋਏ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਕੀਤੀ । ਅੱਜ ਇਹ ਕਰਮਚਾਰੀ ਨੌਕਰੀ ਦੀ ਉਮਰ ਪੂਰੀ ਹੋਣ ਤੇ ਬੇਦਾਗ ਸੇਵਾ ਮੁਕਤ ਹੋ ਰਹੇ ਹਨ। ਸ. ਕਾਹਮਾ ਨੇ ਸਮੂਹ ਕਰਮਚਾਰੀਆਂ ਨੂੰ ਉਹਨਾਂ ਦੀ ਤੰਦਰੁਸਤੀ ਅਤੇ ਵਧੀਆ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸ. ਕਾਹਮਾ ਨੇ ਸਮੂਹ ਟਰੱਸਟ ਵੱਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਡਰਾਈਵਰਾਂ ਸ. ਕਾਬਲ ਸਿੰਘ ਪਿੰਡ ਚੇਤਾ (18 ਸਾਲ ਦੀ ਸੇਵਾ), ਸ. ਰਣਵੀਰ ਸਿੰਘ ਪਿੰਡ ਖਾਨਪੁਰ (18 ਸਾਲ ਦੀ ਸੇਵਾ), ਸ. ਪਲਵਿੰਦਰ ਸਿੰਘ ਪਿੰਡ ਤਾਹਰਪੁਰ (17 ਸਾਲ ਦੀ ਸੇਵਾ), ਬਹਾਦਰ ਸਿੰਘ ਪਿੰਡ ਮੱਲੂਪੋਤਾ (11 ਸਾਲ ਦੀ ਸੇਵਾ), ਸ.ਮੱਖਣ ਸਿੰਘ ਪਿੰਡ ਚੱਕ ਕਲਾਲ (9 ਸਾਲ ਦੀ ਸੇਵਾ) ਅਤੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਵਾਰਡਨ ਮੈਡਮ ਕੁਲਵਿੰਦਰ ਕੌਰ ਮਾਹਿਲ ਨੂੰ ਯਾਦ ਚਿੰਨ• ਅਤੇ ਸਿਰੋਪਾ ਦੇ ਸਨਮਾਨਿਤ ਕੀਤਾ । ਸੇਵਾ ਮੁਕਤ ਹੋ ਰਹੇ ਕਰਮਚਾਰੀਆਂ ਵੱਲੋਂ ਟਰੱਸਟ ਦਾ ਰਿਟਾਇਰਮੈਂਟ ਤੇ ਮਾਣ¸ਸਨਮਾਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ । ਇਸ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ ਵਿਚ ਸੇਵਾ ਮੁਕਤ ਹੋ ਕਰਮਚਾਰੀਆਂ ਨੂੰ ਸ਼ੁੱਭਇਛਾਵਾਂ ਦੇਣ ਲਈ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਮੈਂਬਰ ਟਰੱਸਟ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਸ. ਸੋਢੀ ਸਿੰਘ ਮਾਹਿਲ ਜੀਂਦੋਵਾਲ, ਸ. ਗੁਰਬੰਤ ਸਿੰਘ ਕਰਨਾਣਾ ਇੰਚਾਰਜ ਟਰਾਂਸਪੋਰਟ ਅਤੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ  ਹਾਜ਼ਰ ਸਨ ।
ਫ਼ੋਟੋ ਕੈਪਸ਼ਨ :  ਰਿਟਾਇਰਮੈਂਟ ਮੌਕੇ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਹੋਰ ਪ੍ਰਬੰਧਕਾਂ ਨਾਲ ਯਾਦਗਾਰੀ ਤਸਵੀਰ

ਐੱਸ. ਡੀ. ਐਮ. ਬੰਗਾ ਸ੍ਰੀ ਵੀ.ਐੱਸ. ਤਿੜਕੇ, ਆਈ.ਏ.ਐੱਸ ਵੱਲੋਂ ਕੋਵਿਡ-19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਦੌਰਾ

ਐੱਸ. ਡੀ. ਐਮ. ਬੰਗਾ ਸ੍ਰੀ ਵੀ.ਐੱਸ. ਤਿੜਕੇ, ਆਈ.ਏ.ਐੱਸ  ਵੱਲੋਂ ਕੋਵਿਡ-19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦਾ ਦੌਰਾ
ਬੰਗਾ : 21 ਅਗਸਤ  : -
         ਤਹਿਸੀਲ ਬੰਗਾ ਦੇ ਨਵ¸ਨਿਯੁਕਤ ਐੱਸ.ਡੀ.ਐਮ. ਸ੍ਰੀ ਵੀ.ਐੱਸ. ਤਿੜਕੇ, ਆਈ.ਏ.ਐੱਸ ਨੇ ਕੋਵਿਡ-19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਅੱਜ ਦੌਰਾ ਕੀਤਾ ਅਤੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਮਿਲ ਰਹੀਆਂ ਸੇਵਾਵਾਂ ਦਾ ਜ਼ਾਇਜ਼ਾ ਲਿਆ । ਢਾਹਾਂ ਕਲੇਰਾਂ ਦੇ ਦੌਰੇ ਮੌਕੇ  ਸ੍ਰੀ ਵੀ.ਐੱਸ. ਤਿੜਕੇ, ਆਈ.ਏ.ਐੱਸ ਨੇ ਕੋਵਿਡ¸19 ਆਈਸੋਲੇਸ਼ਨ ਵਾਰਡ ਦੀ ਸਥਾਪਨਾ ਕਰਨ ਤੋਂ ਇਲਾਵਾ ਕੋਵਿਡ-19 ਆਈਸੋਲੇਸ਼ਨ ਵਾਰਡ ਨੂੰ ਚਲਾਉਣ ਵਿੱਚ ਅਤੇ ਕੋਰੋਨਾ ਮਰੀਜ਼ਾਂ ਨੂੰ ਵਧੀਆ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਲਈ ਦਿੱਤੇ ਜਾ ਰਹੇ ਵਿਸ਼ੇਸ਼ ਸਹਿਯੋਗ ਲਈ ਵੀ ਢਾਹਾਂ ਕਲੇਰਾਂ ਹਸਪਤਾਲ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਕੋਵਿਡ¸19 ਆਈਸੋਲੇਸ਼ਨ ਵਾਰਡ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਉ.ਪੀ.ਡੀ., ਐਮਰਜੈਂਸੀ, ਆਈ. ਸੀ. ਯੂ. ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ ਦੌਰਾ ਵੀ ਕੀਤਾ । ਡਾ. ਕਵਿਤਾ ਭਾਟੀਆ ਐਸ.ਐਮ.ਉ. ਸਿਵਲ ਹਸਪਤਾਲ ਬੰਗਾ ਨੇ ਦੱਸਿਆ ਕਿ ਇਸ ਵੇਲੇ 4 ਕੋਰੋਨਾ ਮਰੀਜ਼ ਆਈਸੋਲੇਸ਼ਨ ਵਾਰਡ ਵਿਚ ਇਲਾਜ ਅਧੀਨ ਦਾਖਲ ਹਨ। ਕੋਵਿਡ-19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 9 ਡਾਕਟਰਾਂ ਸਮੇਤ ਦੋ ਦਰਜਨ ਤੋਂ ਵੱਧ ਮੈਡੀਕਲ ਸਟਾਫ਼ 24 ਘੰਟੇ ਕੋਰੋਨਾ ਮਰੀਜ਼ਾਂ ਦੇ ਇਲਾਜ ਅਤੇ ਦੇਖ ਭਾਲ ਲਈ ਤਾਇਨਾਤ ਹੈ ।  ਇਸ ਤੋਂ ਪਹਿਲਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜਣ ਤੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ  ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਹਰਦੇਵ ਸਿੰਘ ਕਾਹਮਾ ਨੇ ਸ੍ਰੀ ਵੀ.ਐੱਸ. ਤਿੜਕੇ, ਆਈ.ਏ.ਐੱਸ ਐੱਸ.ਡੀ.ਐਮ. ਬੰਗਾ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ ਟਰੱਸਟ ਦੇ ਪ੍ਰਬੰਧ ਅਧੀਨ ਚੱਲ ਰਹੇ ਹਸਪਤਾਲ, ਨਰਸਿੰਗ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਅਤੇ ਹੋਰ ਲੋਕ ਹਿੱਤ ਚੱਲ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ।  
ਇਸ ਮੌਕੇ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਡਾ. ਕਵਿਤਾ ਭਾਟੀਆ ਐਸ.ਐਮ.ਉ. ਬੰਗਾ,  ਡਾ. ਪ੍ਰਿਅੰਕਾ ਮੈਡੀਕਲ ਅਫਸਰ, ਮੈਡਮ ਸੁਖਵਿੰਦਰ ਕੌਰ ਨਰਸਿੰਗ ਅਫਸਰ, ਸ੍ਰੀ ਅਸ਼ੋਕ ਕੁਮਾਰ, ਮੈਡਮ ਰਾਬੀਆ ਕੌਂਸਲਰ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ । ਵਰਣਨਯੋਗ ਹੈ ਕਿ  ਕੋਵਿਡ-19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਤੋਂ ਹੁਣ ਤੱਕ 139 ਕੋਰੋਨਾ ਪਾਜ਼ੇਟਿਵ ਮਰੀਜ਼  ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ।
ਫ਼ੋਟੋ ਕੈਪਸ਼ਨ :  ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਦੇ ਦੌਰੇ ਮੌਕੇ ਸ੍ਰੀ ਵੀ.ਐੱਸ. ਤਿੜਕੇ, ਆਈ.ਏ.ਐੱਸ ਐੱਸ.ਡੀ.ਐਮ. ਬੰਗਾ ਦੀ ਹਸਪਤਾਲ ਪ੍ਰਬੰਧਕਾਂ ਅਤੇ ਸਿਹਤ ਵਿਭਾਗ ਦੇ ਡਾਕਟਰ ਸਾਹਿਬਾਨ ਨਾਲ  

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ

ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ
ਬੰਗਾ : 19 ਅਗਸਤ
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ ਗਿਆ। ਇਸ ਗੁਰਮਤਿ ਸਮਾਗਮ ਦਾ ਆਰੰਭ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕਰਨ ਉਪਰੰਤ ਹੋਇਆ। ਇਸ ਮੌਕੇ ਭਾਈ ਜੋਗਾ ਸਿੰਘ ਢਾਹਾਂ ਕਲੇਰਾਂ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਟਰੱਸਟ ਮੈਂਬਰਾਂ ਵੱਲੋਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਪਵਿੱਤਰ ਦਿਹਾੜੇ ਦੀ ਮਹਾਨਤਾ ਬਾਰੇ ਦੱਸਿਆ। ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿਚ ਰੱਖਦੇ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਵਿਚ  ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਪ੍ਰਿੰਸੀਪਲ ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ,  ਡਾ. ਪੀ.ਪੀ. ਸਿੰਘ,  ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਮਨਜੀਤ ਸਿੰਘ, ਭਾਈ ਪ੍ਰਵੀਨ ਸਿੰਘ ਢਾਹਾਂ, ਭਾਈ ਮਨਜੀਤ ਸਿੰਘ, ਭਾਈ ਰਣਜੀਤ ਸਿੰਘ, ਮੈਡਮ ਸੁਖਮਿੰਦਰ ਕੌਰ ਊਬੀ, ਕਮਲਜੀਤ ਸਿੰਘ ਕੁਲਥਮ ਅਤੇ ਹਸਪਤਾਲ ਦੇ ਸਟਾਫ਼ ਮੈਂਬਰ ਤੇ ਹੋਰ ਸੰਗਤਾਂ ਨੇ ਹਾਜ਼ਰੀਆਂ ਭਰੀਆਂ।

ਫੋਟੋ ਕੈਪਸ਼ਨ : ਗੁ: ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਦੀਆਂ ਤਸਵੀਰਾਂ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਏ.ਐਸ.ਆਈ. ਅਵਤਾਰ ਚੰਦ ਵਿਰਦੀ ਵੱਲੋਂ ਮਾਸਕ, ਕੇਲੇ ਅਤੇ ਦੋ ਪੱਖੇ ਭੇਟ


ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਏ.ਐਸ.ਆਈ. ਅਵਤਾਰ ਚੰਦ ਵਿਰਦੀ ਵੱਲੋਂ ਮਾਸਕ, ਕੇਲੇ ਅਤੇ ਦੋ ਪੱਖੇ ਭੇਟ
ਬੰਗਾ : 11 ਅਗਸਤ:
ਸਮਾਜ ਸੇਵਕ ਏ.ਐਸ.ਆਈ. ਸ੍ਰੀ ਅਵਤਾਰ ਚੰਦ ਵਿਰਦੀ ਵਾਸੀ ਪਿੰਡ ਪੱਦੀ ਮੱਠਵਾਲੀ ਅਤੇ ਉਹਨਾਂ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਮਰੀਜ਼ਾਂ ਲਈ ਮਾਸਕ, ਕੇਲੇ ਅਤੇ ਦੋ ਫ਼ਰਾਟਾ ਪੱਖੇ ਭੇਟ ਕੀਤੇ ਹਨ । ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸੀਨੀਅਰ ਮੀਤ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਨੇ ਮੀਡੀਆ ਨੂੰ ਪ੍ਰਦਾਨ ਕੀਤੀ । ਸ. ਬਾਹੜੋਵਾਲ ਨੇ ਸਮਾਜ ਸੇਵਕ ਏ.ਐਸ.ਆਈ. ਸ੍ਰੀ ਅਵਤਾਰ ਚੰਦ ਵਿਰਦੀ ਦਾ ਆਪਣੀ ਕਿਰਤ ਕਮਾਈ ਦੇ ਦਸਵੰਧ ਨਾਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਲਈ ਕੇਲੇ, ਮਾਸਕ ਅਤੇ ਦੋ ਫਰਾਟਾ ਪੱਖੇ ਭੇਟ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਏ.ਐਸ.ਆਈ. ਸ੍ਰੀ ਅਵਤਾਰ ਚੰਦ ਵਿਰਦੀ ਅਤੇ ਉਹਨਾਂ ਧਰਮਪਤਨੀ ਬੀਬੀ ਕਮਲਜੀਤ ਕੌਰ ਨੇ ਵੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਲੋੜਵੰਦ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਤੇ ਪਤਵੰਤੇ ਸੱਜਣ ਹਾਜ਼ਰ ਸਨ।
ਫੋਟੋ ਕੈਪਸ਼ਨ :  ਏ ਐਸ ਆਈ ਸ੍ਰੀ ਅਵਤਾਰ ਚੰਦ ਵਿਰਦੀ, ਉਹਨਾਂ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਮਾਸਕ, ਕੇਲੇ ਅਤੇ ਪੱਖੇ ਭੇਟ ਕਰਨ ਮੌਕੇ ਯਾਦਗਾਰੀ ਤਸਵੀਰ ਵਿਚ ਸ. ਮਲਕੀਅਤ ਸਿੰਘ ਬਾਹੜੋਵਾਲ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਤੇ ਪਤਵੰਤੇ ਸੱਜਣ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਸਮਾਜ ਸੇਵਕ ਏ ਐਸ ਆਈ ਅਵਤਾਰ ਚੰਦ ਵਿਰਦੀ ਵੱਲੋਂ ਮਾਸਕ, ਕੇਲੇ ਅਤੇ ਦੋ ਪੱਖੇ ਭੇਟ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਸਮਾਜ ਸੇਵਕ  ਏ ਐਸ ਆਈ ਅਵਤਾਰ ਚੰਦ ਵਿਰਦੀ ਵੱਲੋਂ ਮਾਸਕ, ਕੇਲੇ ਅਤੇ ਦੋ ਪੱਖੇ ਭੇਟ
ਬੰਗਾ : 41 ਜੁਲਾਈ :
ਸਮਾਜ ਸੇਵਕ  ਏ.ਐਸ.ਆਈ. ਸ੍ਰੀ ਅਵਤਾਰ ਚੰਦ ਵਿਰਦੀ ਵਾਸੀ ਪਿੰਡ ਪੱਦੀ ਮੱਠਵਾਲੀ ਅਤੇ ਉਹਨਾਂ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਮਰੀਜ਼ਾਂ ਲਈ ਮਾਸਕ, ਕੇਲੇ ਅਤੇ ਦੋ ਫ਼ਰਾਟਾ ਪੱਖੇ ਭੇਟ ਕੀਤੇ ਹਨ । ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸੀਨੀਅਰ ਮੀਤ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਨੇ ਮੀਡੀਆ ਨੂੰ ਪ੍ਰਦਾਨ ਕੀਤੀ । ਸ. ਬਾਹੜੋਵਾਲ ਨੇ ਸਮਾਜ ਸੇਵਕ ਏ.ਐਸ.ਆਈ. ਸ੍ਰੀ ਅਵਤਾਰ ਚੰਦ ਵਿਰਦੀ ਦਾ ਆਪਣੀ ਕਿਰਤ ਕਮਾਈ ਦੇ ਦਸਵੰਧ ਨਾਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਲਈ ਕੇਲੇ, ਮਾਸਕ ਅਤੇ ਦੋ ਫਰਾਟਾ ਪੱਖੇ ਭੇਟ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਏ.ਐਸ.ਆਈ. ਸ੍ਰੀ ਅਵਤਾਰ ਚੰਦ ਵਿਰਦੀ ਅਤੇ ਉਹਨਾਂ ਧਰਮਪਤਨੀ ਬੀਬੀ ਕਮਲਜੀਤ ਕੌਰ ਨੇ ਵੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਲੋੜਵੰਦ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਤੇ ਪਤਵੰਤੇ ਸੱਜਣ ਹਾਜ਼ਰ ਸਨ।
ਫੋਟੋ ਕੈਪਸ਼ਨ :  ਏ ਐਸ ਆਈ ਸ੍ਰੀ ਅਵਤਾਰ ਚੰਦ ਵਿਰਦੀ, ਉਹਨਾਂ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਮਾਸਕ, ਕੇਲੇ ਅਤੇ ਪੱਖੇ ਭੇਟ ਕਰਨ ਮੌਕੇ ਯਾਦਗਾਰੀ ਤਸਵੀਰ ਵਿਚ ਸ. ਮਲਕੀਅਤ ਸਿੰਘ ਬਾਹੜੋਵਾਲ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ ਤੇ ਪਤਵੰਤੇ ਸੱਜਣ

ਰੋਟਰੀ ਕਲੱਬ ਬੰਗਾ ਵੱਲੋਂ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਖੂਨਦਾਨ ਕੈਂਪ ਲਗਵਾਇਆ ਗਿਆ

ਰੋਟਰੀ ਕਲੱਬ ਬੰਗਾ ਵੱਲੋਂ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਖੂਨਦਾਨ ਕੈਂਪ ਲਗਵਾਇਆ ਗਿਆ
ਬੰਗਾ : 8 ਅਗਸਤ
ਅੱਜ ਰੋਟਰੀ ਕਲੱਬ ਬੰਗਾ ਵੱਲੋਂ ਨੌਜਵਾਨ ਸਭਾ ਮਹੁੱਲਾ ਸਿੱਧ ਬੰਗਾ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਦੇ ਸੰਕਟਮਈ ਸਮੇਂ ਵਿਚ ਲੋਕਾਂ ਨੂੰ ਖੂਨਦਾਨ ਪ੍ਰਤੀ ਜਾਗਰੁਕ ਕਰਨ ਹਿੱਤ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਰੋਟਰੀ ਜ਼ਿਲ੍ਹਾ ਟਰੇਨਿੰਗ ਸੈਕਟਰੀ ਰੋਟਰੀ ਕਲੱਬ ਦੇ ਜਨਮ ਦਿਨ ਦੀ ਖੁਸ਼ੀ ਵਿਚ ਵਿਸ਼ੇਸ਼ ਖੂਨਦਾਨ ਕੈਂਪ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਗਾਇਆ ਗਿਆ । ਇਸ ਕੈਂਪ ਦਾ ਆਰੰਭਤਾ ਸਰਬੱਤ ਸੰਗਤਾਂ ਦੇ ਭਲੇ ਲਈ ਅਤੇ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ  ਜ਼ਿਲ੍ਹਾ ਟਰੇਨਿੰਗ ਸੈਕਟਰੀ ਰੋਟਰੀ ਕਲੱਬ ਦੀ ਚੜ੍ਹਦੀਕਲਾ ਲਈ ਕੀਤੀ ਗਈ ਅਰਦਾਸ ਉਪਰੰਤ ਹੋਈ । ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ ਅਤੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਨੂੰ ਜਨਮ ਦਿਨ ਦੀਆਂ ਹਾਰਦਿਕ ਮੁਬਾਰਕਾਂ ਦਿੱਤੀਆਂ ਅਤੇ ਰੋਟਰੀ ਕਲੱਬ ਬੰਗਾ ਤੇ ਨੌਜਵਾਨ ਸਭਾ ਮਹੁੱਲਾ ਸਿੱਧ ਬੰਗਾ ਵੱਲੋਂ ਇਸ ਖੁਸ਼ੀ ਦੇ ਮੌਕੇ ਨਿਸ਼ਕਾਮ ਲੋਕ ਸੇਵਾ ਹਿੱਤ ਖੂਨਦਾਨ ਕੈਂਪ ਲਗਾਉਣ ਦੇ ਉੱਦਮ ਦੀ ਭਾਰੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਰੋਟਰੀ ਕਲੱਬ ਬੰਗਾ ਵੱਲੋਂ ਨੌਜਵਾਨ ਸਭਾ ਮਹੁੱਲਾ ਸਿੱਧ ਬੰਗਾ ਵੱਲੋਂ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਜ਼ਿਲ੍ਹਾ ਟਰੇਨਿੰਗ ਸੈਕਟਰੀ ਰੋਟਰੀ ਕਲੱਬ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾ ਕਰ ਸਮਾਜ ਸੇਵਾ ਦੀ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਸੁਰਿੰਦਰ ਪਾਲ ਖੇਪੜ ਪ੍ਰਧਾਨ ਨੇ ਰੋਟਰੀ ਕਲੱਬ ਬੰਗਾ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਰੋਟਰੀ ਜ਼ਿਲ੍ਹਾ ਟਰੇਨਿੰਗ ਸੈਕਟਰੀ ਰੋਟਰੀ ਕਲੱਬ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਵੱਲੋਂ ਰੋਟਰੀ ਕਲੱਬ ਬੰਗਾ ਦੀ ਤਰੱਕੀ ਕੀਤੇ ਕੰਮਾਂ ਬਾਰੇ ਚਾਣਨਾ ਪਾਇਆ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਸ. ਦਿਲਬਾਗ ਸਿੰਘ ਬਾਗੀ ਦੇ ਉੱਦਮਾਂ ਨਾਲ ਰੋਟਰੀ  ਕਲੱਬ ਬੰਗਾ ਨੇ ਲੋਕ ਸੇਵਾ ਲਈ ਰੋਟਰੀ ਇੰਟਰਨੈਸ਼ਨਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੋਜੈਕਟ ਕਰਕੇ ਵੱਖੱਰੀ ਪਛਾਣ ਬਣਾਈ ਹੈ। ਇਸ ਮੌਕੇ ਦਿਲਬਾਗ ਸਿੰਘ ਬਾਗੀ ਨੇ ਜਨਮ ਦਿਨ ਨੂੰ ਯਾਦਗਾਰੀ ਬਣਾਉਣ ਸਭ ਸੱਜਣਾਂ ਤੇ ਸੰਸਥਾਵਾਂ ਦਾ ਧੰਨਵਾਦ ਕਰਦੇ ਹੋਏ  ਖੂਨਦਾਨ ਦੀ ਮਹੱਤਤਾ ਬਾਰੇ ਚਾਣਨਾ ਪਾਉਂਦੇ ਦੱਸਿਆ ਕਿ ਖੂਨਦਾਨ ਦੁਨੀਆਂ ਦਾ ਸਭ ਸੁੱਚਾ ਅਤੇ ਸੱਚਾ ਖੂਨਦਾਨ ਹੈ ਜੋ ਅਤਿ ਕੀਮਤੀ ਇਨਸਾਨੀ ਜਾਨਾਂ ਬਚਾਉਣ ਦੇ ਕੰਮ ਆਉਂਦਾ ਹੈ। ਸ. ਬਾਗੀ ਨੇ ਇਸ ਮੌਕੇ ਆਪਣੀ ਨੇਕ ਕਮਾਈ ਵਿਚੋਂ 21 ਹਜ਼ਾਰ ਰੁਪਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ 51 ਸੌ ਰੁਪਏ ਦਾ ਦਾਨ ਰੋਟਰੀ ਕਲੱਬ ਬੰਗਾ ਲਈ ਦਿੱਤਾ। ਅੱਜ ਦੇ ਇਸ ਖੂਨਦਾਨ ਕੈਂਪ ਵਿਚ 25 ਖੂਨਦਾਨੀ ਵਾਲੰਟਰੀਅਰਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਕੇਕ ਵੀ ਕੱਟਿਆ ਗਿਆ। ਖੂਨਦਾਨ ਕੈਂਪ ਨੂੰ ਸਫਲ ਕਰਨ ਲਈ ਪਰਮਜੀਤ ਸਿੰਘ ਭੋਗਲ ਸੈਕਟਰੀ, ਮਾਸਟਰ ਭੁਪਿੰਦਰ ਸਿੰਘ ਖਜ਼ਾਨਚੀ, ਰਾਜ ਕੁਮਾਰ ਸਹਾਇਕ ਗਵਰਨਰ, ਭੁਪੇਸ਼ ਕੁਮਾਰ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਜਸਦੀਪ ਸਿੰਘ ਸੈਣੀ ਨਿਊਰੋਸਰਜਨ, ਡਾ. ਪ੍ਰਿਤਪਾਲ ਸਿੰਘ ਲੈਪਰੋਸਕੋਪਿਕ ਸਰਜਨ, ਹਰਸ਼ ਸ਼ਰਮਾ, ਧਰਮਵੀਰ ਹਲਕਾ, ਐਡਵੋਕੇਟ ਅਨਿਲ ਕਟਾਰੀਆ, ਮਾਸਟਰ ਰਾਜ ਕੁਮਾਰ ਭੰਵਰਾ, ਜਸਪਾਲ ਖੁਰਾਣਾ, ਗੁਰਿੰਦਰ ਸਿੰਘ ਲਾਡੀ, ਸੰਦੀਪ ਕੁਮਾਰ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਕਮਲਜੀਤ ਕੌਰ ਬਹਿਰਾਮ, ਨਿਤਨ ਕੁਮਾਰ ਕੌਸ਼ਲ, ਡਾ. ਰਾਹੁਲ ਗੋਇਲ ਬੀ ਟੀ ਉ, ਸਮੂਹ ਬਲੱਡ ਬੈਂਕ ਸਟਾਫ਼  ਤੋਂ ਇਲਾਵਾ ਰੋਟਰੀ ਕਲੱਬ ਬੰਗਾ ਅਤੇ ਨੌਜਵਾਨ ਸਭਾ ਮਹੁੱਲਾ ਸਿੱਧ ਬੰਗਾ ਦੇ ਅਹੁਦੇਦਾਰ ਅਤੇ ਮੈਂਬਰ ਵੀ  ਹਾਜ਼ਰ ਸਨ ।
ਫੋਟੋ ਕੈਪਸ਼ਨ :  ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ  ਸਮਾਜ ਸੇਵਕ ਦਿਲਬਾਗ ਸਿੰਘ ਬਾਗੀ ਦੇ ਜਨਮ ਦਿਨ ਨੂੰ ਦੀ ਖੁਸ਼ੀ ਵਿਚ ਲੱਗੇ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਕੈਂਪ ਪ੍ਰਬੰਧਕ ਅਤੇ ਪਤਵੰਤੇ ਸੱਜਣ

ਹਾਈ ਕੋਰਟ ਦੇ ਨਿਯਮਾਂ ਅਨੁਸਾਰ ਹੀ ਸਕੂਲ ਵਿਦਿਆਰਥੀਆਂ ਤੋਂ ਫੀਸਾਂ ਲਈਆਂ ਜਾਣਗੀਆਂ : ਸ. ਹਰਦੇਵ ਸਿੰਘ ਕਾਹਮਾ

ਹਾਈ ਕੋਰਟ ਦੇ ਨਿਯਮਾਂ ਅਨੁਸਾਰ ਹੀ ਸਕੂਲ ਵਿਦਿਆਰਥੀਆਂ ਤੋਂ ਫੀਸਾਂ ਲਈਆਂ ਜਾਣਗੀਆਂ :  ਸ. ਹਰਦੇਵ ਸਿੰਘ ਕਾਹਮਾ
ਬੰਗਾ : 3 ਅਗਸਤ :-
ਪੇਂਡੂ ਇਲਾਕੇ ਵਿਚ 1987 ਵਿਚ ਸਥਾਪਿਤ ਅਤੇ ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵੱਲੋਂ ਇਸ ਸਾਲ ਮਾਣਯੋਗ ਹਾਈ ਕੋਰਟ ਵੱਲੋ ਜਾਰੀ ਨਿਯਮਾਂ ਅਨੁਸਾਰ ਹੀ ਸਕੂਲ ਦੇ ਵਿਦਿਆਰਥੀਆਂ ਕੋਲੋ ਫੀਸਾਂ ਲਈਆਂ ਜਾਣਗੀਆਂ । ਇਹ ਜਾਣਕਾਰੀ ਅੱਜ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਦਾਨ ਕੀਤੀ । ਸ. ਕਾਹਮਾ ਨੇ ਕਿਹਾ ਕਰੋਨਾ ਵਾਇਰਸ ਮਹਾਂਮਾਰੀ ਕਰਕੇ ਸਰਕਾਰ ਵੱਲੋ ਲਗਾਏ ਲਾਕਡਾਊਨ ਦੇ ਸਮੇਂ ਤੋਂ ਹੀ ਸਕੂਲ ਦੇ ਵਿਦਿਆਰਥੀਆਂ ਨੂੰ ਆਨ-ਲਾਈਨ ਸਿਸਟਿਮ ਦੇ ਮਾਧਿਅਮ ਰਾਹੀ  ਪੜ੍ਹਾਈ ਕਰਵਾਈ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਤ ਹੋ ਸਕੇ । ਜਿਸ ਲਈ ਪਿਛਲੇ ਚਾਰ ਮਹੀਨੇ ਤੋਂ ਸਕੂਲ ਦੇ ਅਧਿਆਪਕ ਅਤੇ ਹੋਰ ਸਟਾਫ਼, ਵਿਦਿਆਰਥੀਆਂ ਨੂੰ ਆਨ-ਲਾਈਨ ਪੜ੍ਹਾਈ ਕਰਵਾਉਣ ਲਈ ਸਖਤ ਮਿਹਨਤ ਕਰ ਰਹੇ ਹਨ । ਸ. ਕਾਹਮਾ ਨੇ ਦੱਸਿਆ ਇਹ ਸਕੂਲ ਸੀ ਬੀ ਐਸ ਸੀ ਬੋਰਡ ਦਿੱਲੀ ਤੋਂ ਐਫੀਲੇਟਿਡ ਹੈ ਅਤੇ ਇਲਾਕੇ ਵਿਚ ਪਿਛਲੇ 33 ਸਾਲਾਂ ਤੋਂ ਵਧੀਆ ਪੜ੍ਹਾਈ ਕਰਵਾਉਣ  ਲਈ ਜਾਣਿਆ ਜਾਂਦਾ ਹੈ । ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਚ ਵੱਡੇ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਘੱਟ ਫੀਸਾਂ ਲਈਆਂ ਜਾਂਦੀਆਂ ਹਨ ਅਤੇ ਸਭ ਤੋਂ ਵਧੀਆ ਪੜ੍ਹਾਈ ਵਿਦਿਆਰਥੀਆਂ ਨੂੰ ਕਰਵਾਈ ਜਾਂਦੀ ਹੈ। ਸਕੂਲ ਵਿਚ ਪੜ੍ਹਨ ਵਾਲੇ  ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਕੂਲ ਫੀਸਾਂ ਵਿਚ ਵੱਡੀਆਂ ਰਿਆਇਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ।
 ਉਹਨਾਂ ਦੱਸਿਆ ਕਿ ਸਕੂਲ ਵਿਚ ਪੜ੍ਹੇ-ਲਿਖੇ ਵਧੀਆ ਅਧਿਆਪਕ ਵੱਡੀ ਗਿਣਤੀ ਵਿਚ ਕੰਮ ਕਰ ਰਹੇ ਹਨ। ਸਕੂਲ ਵਿਚ ਵਿਦਿਆਰਥੀਆਂ ਨੂੰ ਘਰ ਤੋਂ ਲਿਆਉਣ ਅਤੇ ਵਾਪਸ ਘਰ ਛੱਡਣ ਲਈ ਦੋ ਦਰਜਨ ਤੋਂ ਵੱਧ ਬੱਸਾਂ ਦਾ ਫਲੀਟ ਹੈ। ਜਿਸ ਤੇ ਵੱਡੀ ਗਿਣਤੀ ਵਿਚ ਡਰਾਈਵਰ ਅਤੇ ਕੰਡਕਟਰ ਨੌਕਰੀ ਕਰਕੇ ਆਪਣੇ ਪਰਿਵਾਰ ਪਾਲ ਰਹੇ ਹਨ।  ਸ. ਕਾਹਮਾ ਨੇ ਕਿਹਾ ਕਿ ਸਕੂਲ ਅਧਿਆਪਕ ਵਿਦਿਆਰਥੀਆਂ ਦੇ ਦੂਜੇ ਮਾਪੇ ਹੁੰਦੇ ਹਨ, ਜਿੱਥੋਂ ਵਿਦਿਆਰਥੀ ਸਕੂਲੀ ਵਿਦਿਆ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਵੀ ਸਿੱਖਦੇ ਹਨ । ਸਕੂਲ ਨੂੰ ਬਲੁੰਦੀਆਂ ਤੇ ਲਿਜਾਣ ਅਤੇ ਵਿਦਿਆਰਥੀਆਂ ਦਾ ਭਵਿੱਖ ਸੁਨਿਹਰੀ ਬਣਾਉਣ ਲਈ ਵਿਦੇਸ਼ਾਂ ਦੇ ਸਕੂਲਾਂ ਨਾਲ ਵਿਦਿਅਕ ਸਮਝੌਤੇ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਬੱਚਿਆਂ ਦਾ ਵਧੀਆ ਭੱਵਿਖ ਬਣਾਉਣ ਲਈ ਸਕੂਲ ਅਧਿਆਪਕ, ਸਹਾਇਕ ਸਟਾਫ਼, ਡਰਾਈਵਰ, ਕੰਡਕਟਰ ਆਦਿ ਵੀ ਆਪਣੇ ਇਲਾਕੇ ਦੇ ਹੀ ਵਾਸੀ ਹਨ ਜੋ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੀ ਸੇਵਾ ਵਿਚ ਜੁਟੇ ਹੋਏ ਹਨ । ਸ. ਕਾਹਮਾ ਨੇ ਕਿਹਾ ਕਿ ਇਸ ਸਾਲ ਸਕੂਲ ਵੱਲੋ ਕੋਈ ਵੀ ਫੀਸ ਨਹੀਂ ਵਧਾਈ ਗਈ ਅਤੇ ਇਹ ਫੀਸਾਂ ਵੀ ਮਾਣਯੋਗ ਹਾਈਕੋਰਟ ਵੱਲੋਂ ਜਾਰੀ ਨਿਯਮਾਂ ਅਨੁਸਾਰ ਟਿਊਸ਼ਨ ਫੀਸ 100%, ਸਲਾਨਾ ਫੰਡ 70% ਅਤੇ ਟਰਾਂਸਪੋਰਟ ਫੀਸ 50% ਹੀ ਲਈ ਜਾਵੇਗੀ। ਇਸ ਮੌਕੇ ਸ. ਕਾਹਮਾ ਨੇ ਫੀਸਾਂ ਜਮ੍ਹਾਂ ਕਰਵਾਉਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਦਾ ਹਾਰਦਿਕ ਧੰਨਵਾਦ ਕੀਤਾ ਅਤੇ  ਬਾਕੀ ਵਿਦਿਆਰਥੀਆਂ ਦੇ ਮਾਪਿਆਂ ਵੀ 10 ਅਗਸਤ 2020 ਤੱਕ ਆਪਣੇ ਬੱਚਿਆਂ ਦੀ ਸਕੂਲ ਫੀਸ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ।  ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਸ. ਹਰਦੇਵ ਸਿੰਘ ਕਾਹਮਾ, ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ

ਡਾ. ਭੁਪਿੰਦਰਜੀਤ ਸਿੰਘ ਸੂਰੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਕੈਨਿੰਗ ਸੈਂਟਰ ਵਿਖੇ ਚਾਰਜ ਸੰਭਾਲਿਆ

ਡਾ. ਭੁਪਿੰਦਰਜੀਤ ਸਿੰਘ ਸੂਰੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਕੈਨਿੰਗ ਸੈਂਟਰ ਵਿਖੇ ਚਾਰਜ ਸੰਭਾਲਿਆ
ਬੰਗਾ : 1 ਅਗਸਤ :¸
ਅਲਟਰਾਸਾਊਂਡ ਸਕੈਨਿੰਗ ਦੇ ਮਾਹਿਰ ਡਾ. ਭੁਪਿੰਦਰਜੀਤ ਸਿੰਘ ਸੂਰੀ ਨੇ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਅਲਟਰਾਸਾਊਂਡ ਸਕੈਨਿੰਗ ਸੈਂਟਰ ਵਿਚ ਚਾਰਜ ਸੰਭਾਲ ਕੇ ਮਰੀਜ਼ਾਂ ਦੀ ਅਲਟਰਾਸਾਊਂਡ ਸਕੈਨਿੰਗ ਦਾ ਕੰਮ ਆਰੰਭ ਕਰ ਦਿੱਤਾ ਹੈ।
ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਹਰਦਵ ਸਿੰਘ ਕਾਹਮਾ ਨੇ ਮੀਡੀਆ ਨੂੰ ਪ੍ਰਦਾਨ ਕੀਤੀ। ਸ. ਕਾਹਮਾ ਨੇ ਦੱਸਿਆ ਕਿ ਡਾ. ਭੁਪਿੰਦਰ ਸਿੰਘ ਸੂਰੀ ਐਮ ਡੀ ਨੇ ਰੇਡੀਉਡਾਇਗਨੋਸਿਸ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਅਤੇ ਉਹ  ਅਲਟਰਾਸਾਊਂਡ ਸਕੈਨਿੰਗ ਦੇ ਮਾਹਿਰ ਡਾਕਟਰ ਹਨ । ਸ. ਕਾਹਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਸਕੈਨਿੰਗ ਸੈਂਟਰ ਵਿੱਚ ਆਧੁਨਿਕ ਅਲਟਰਾਸਾਊਂਡ ਸਕੈਨਿੰਗ ਮਸ਼ੀਨ ਨਾਲ ਮਰੀਜ਼ਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾਂਦੀ ਹੈ। ਇੱਥੇ ਸਿਹਤ ਵਿਭਾਗ ਦੇ ਜਾਰੀ ਨਿਯਮਾਂ ਅਨੁਸਾਰ ਗਰਭਵਤੀ ਔਰਤਾਂ ਦੀ ਹਰ ਤਰ੍ਹਾਂ ਦੀ ਸਕੈਨ ਦੀ ਸੁਵਿਧਾ, ਪੇਟ ਦੀ ਹਰ ਤਰ੍ਹਾਂ ਦੀ ਸਕੈਨ, ਕਲਰ ਡੌਪਲਰ, ਸੋਨੋਮੈਮੋਗਰਾਫੀ, ਅਲਟਰਾਸਾਊਂਡ ਥਾਇਰਾਇਡ, ਅਲਟਰਾਸਾਊਂਡ ਸਕਰੋਟਮ, ਟੀ ਵੀ ਐਸ ਸਕੈਨਿੰਗ ਤੋਂ ਇਲਾਵਾ ਸਰੀਰ ਦੇ ਛੋਟੇ ਅੰਗਾਂ ਦੀ ਹਰ ਤਰ੍ਹਾਂ ਦੀ ਅਲਟਰਾ ਸਾਊਂਡ ਸਕੈਨਿੰਗ ਕਰਨ ਦਾ ਖਾਸ ਪ੍ਰਬੰਧ ਹੈ । ਸ. ਕਾਹਮਾ ਨੇ ਦੱਸਿਆ ਕਿ ਲੋੜਵੰਦ ਮਰੀਜ਼  ਰੋਜ਼ਾਨਾ ਸਵੇਰੇ 7.30 ਤੋਂ 10 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪੁੱਜ ਕੇ ਡਾਕਟਰ ਸਾਹਿਬ ਤੋਂ ਆਪਣੀਆਂ ਬਿਮਾਰੀਆਂ ਦੀ ਸਕੈਨਿੰਗ ਕਰਵਾ ਸਕਦੇ ਹਨ । ਇਹ ਜਾਣਕਾਰੀ ਦੇਣ ਮੌਕੇ  ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ, ਡਾ ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਅਤੇ ਡਾ. ਭੁਪਿੰਦਰਜੀਤ ਸਿੰਘ ਐਮ ਡੀ ਰੇਡੀਉਡਾਇਗਨੋਸਿਸ ਵੀ ਹਾਜ਼ਰ ਸਨ।
ਫੋਟੋ  : ਡਾ. ਭੁਪਿੰਦਰਜੀਤ ਸਿੰਘ ਐਮ ਡੀ ਰੇਡੀਉਡਾਇਗਨੋਸਿਸ