ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੇ ‘ਜਨ ਅੰਦੋਲਨ ਮੁਹਿੰਮ ਕੋਵਿਡ-19’ ਦੀ ਕੀਤੀ ਸ਼ੁਰੂਆਤ


ਨਵਾਂਸ਼ਹਿਰ, 1 ਜਨਵਰੀ : (ਐਨ ਟੀ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਪੇਂਡੂ ਵਿਕਾਸ ਮੰਤਰਾਲੇ ਅਧੀਨ ਚਲਾਏ ਜਾ ਰਹੇ 'ਜਨ ਅੰਦੋਲਨ ਮੁਹਿੰਮ ਕੋਵਿਡ-19' ਦੀ ਜ਼ਿਲੇ ਵਿਚ ਸ਼ੁਰੂਆਤ ਕਰਦਿਆਂ ਅੱਜ ਇਸ ਦਾ ਪੋਸਟਰ ਜਾਰੀ ਕੀਤਾ। ਇਸ ਪੋਸਟਰ ਵਿਚ ਕੋਵਿਡ-19 ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਜਨ ਅੰਦੋਲਨ ਮੁਹਿੰਮ ਤਹਿਤ ਜ਼ਿਲੇ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਜਨਤਕ ਥਾਵਾਂ 'ਤੇ ਇਹ ਪੋਸਟਰ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਅ ਦੀ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਹੋ ਸਕੇ। ਉਨਾਂ ਕਿਹਾ ਕਿ ਕੋਰੋਨਾ ਦੇ ਕੇਸ ਕੁਝ ਘਟੇ ਤਾਂ ਜ਼ਰੂਰ ਹਨ ਪਰੰਤੂ ਇਹ ਅਜੇ ਖ਼ਤਮ ਨਹੀਂ ਹੋਇਆ। ਇਸ ਲਈ ਸਾਨੂੰ ਸਹੀ ਢੰਗ ਨਾਲ ਮਾਸਕ ਪਹਿਨਣ ਤੋਂ ਇਲਾਵਾ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੱਥਾਂ ਨੂੰ ਲਗਾਤਾਰ ਸਾਬਣ ਨਾਲ ਧੋਣਾ ਯਕੀਨੀ ਬਣਾਉਣਾ ਚਾਹੀਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਡੀ. ਪੀ. ਐਮ. ਯੂ ਤੋਂ ਸਟਾਫ ਸ਼ੰਮੀ ਠਾਕੁਰ ਅਤੇ ਰਾਜ ਕੁਮਾਰ ਹਾਜ਼ਰ ਸਨ।  
ਕੈਪਸ਼ਨ :-'ਜਨ ਅੰਦੋਲਨ ਮੁਹਿੰਮ ਕੋਵਿਡ-19' ਸਬੰਧੀ ਪੋਸਟਰ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਤੇ ਹੋਰ।

ਨਵਾਂਸ਼ਹਿਰ ਵਿਖੇ ‘ਨਵੀਂ ਉਡਾਨ-ਆਜੀਵਿਕਾ ਹਾਟ’ ਦਾ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਦਘਾਟਨ

3 ਜਨਵਰੀ ਤੱਕ ਦਿਲਕਸ਼ ਦਸਤਕਾਰੀ ਆਈਟਮਾਂ ਅਤੇ ਖਾਧ ਪਦਾਰਥ ਵਿਕਰੀ ਲਈ ਕੀਤੇ ਕੀਤੇ ਗਏ ਪ੍ਰਦਰਸ਼ਿਤ

ਨਵਾਂਸ਼ਹਿਰ, 1 ਜਨਵਰੀ :(ਐਨ ਟੀ) ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲੇ ਵਿਚ ਸਵੈ-ਸਹਾਈ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਨਵੇਂ ਸਾਲ ਦੇ ਮੌਕੇ ਇਕ ਵਿਸ਼ੇਸ਼ ਉਪਰਾਲੇ ਤਹਿਤ ਨਵਾਂਸ਼ਹਿਰ ਵਿਖੇ ਜ਼ਿਲੇ ਦੇ ਸਵੈ-ਸਹਾਈ ਸਮੂਹਾਂ ਦੀਆਂ ਔਰਤਾਂ ਦੁਆਰਾ ਹੱਥੀਂ ਤਿਆਰ ਕੀਤੇ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਇਸ ਤਹਿਤ ਨਵਾਂਸ਼ਹਿਰ ਵਿਖੇ ਮੋਤਾ ਸਿੰਘ ਰੋਡ 'ਤੇ ਰਾਜਾ ਹਸਪਤਾਲ ਦੇ ਸਾਹਮਣੇ 1 ਤੋਂ 3 ਜਨਵਰੀ 2021 ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 'ਨਵੀਂ ਉਡਾਨ : ਐਸ. ਐਚ. ਜੀ ਹਾਟ' ਖੋਲੀ ਗਈ ਹੈ, ਜਿਸ ਦਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਵੱਲੋਂ ਅੱਜ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨਾਂ ਦੱਸਿਆ ਕਿ ਇਸ ਹਾਟ 'ਤੇ  ਖ਼ਰੀਦਦਾਰੀ ਲਈ ਉਪਲਬੱਧ ਦਸਤਕਾਰੀ ਆਈਟਮਾਂ ਵਿਚ ਬਾਂਸ ਦੀਆਂ ਟੋਕਰੀਆਂ, ਖਿਡੌਣੇ, ਕਢਾਈਦਾਰ ਟੇਬਲ ਦੇ ਕੱਪੜੇ, ਹੱਥੀਂ ਬੁਣੀਆਂ ਉੱਨ ਦੀਆਂ ਪੁਸ਼ਾਕਾਂ, ਰੰਗੀਨ ਮੈਟ, ਸਜਾਵਟੀ ਆਈਟਮਾਂ, ਹੈਂਡਮੇਡ ਬੈਂਗਲਜ਼, ਪਾਲੀਥੀਨ ਹੋਲਡਰ ਅਤੇ ਜਿਊਲਰੀ/ਮੋਬਾਈਲ/ਜੁੱਤੀਆਂ ਲਈ ਪਾਊਚ ਆਦਿ ਤੋਂ ਇਲਾਵਾ ਹੋਰ ਬਹੁਤ ਸਾਮਾਨ ਸ਼ਾਮਿਲ ਹੈ। ਇਸੇ ਤਰਾ ਖਾਣ-ਪੀਣ ਦੀਆਂ ਵਸਤਾਂ ਵਿਚ ਜੈਮ, ਕੁਦਰਤੀ ਸ਼ਹਿਦ, ਅਚਾਰ, ਮੁਰੱਬੇ, ਮਿਕਸ ਆਟਾ, ਮੋਰਿੰਗਾ ਮੈਡੀਸਨਲ ਪਾਊਡਰ ਆਦਿ ਦੀ ਵਿਕਰੀ ਕੀਤੀ ਜਾ ਰਹੀ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘੱਟ ਕੀਮਤ 'ਤੇ ਵਧੀਆ ਸਾਮਾਨ ਲੈਣ ਲਈ ਉਹ ਇਸ ਆਜੀਵਿਕਾ ਹਾਟ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਮੈਡਮ ਸੰਗ ਮਿੱਤਰਾ ਤੋਂ ਇਲਾਵਾ ਸਵੈ-ਸਹਾਈ ਗਰੁੱਪਾਂ ਦੀਆਂ ਮੈਂਬਰ ਔਰਤਾਂ ਹਾਜ਼ਰ ਸਨ।
ਕੈਪਸ਼ਨ :- ਨਵਾਂਸ਼ਹਿਰ ਵਿਖੇ 'ਆਜੀਵਿਕਾ ਹਾਟ' ਦਾ ਉਦਘਾਟਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ। 

ਨਵੇ ਸਾਲ 2021 ਦੀ ਆਮਦ ਤੇ ਸ੍ਰੀ ਅਮਨ ਕੁਮਾਰ ਮੈਣੀ, ਮਨਜੀਤ ਕੌਰ ਪੁਰੀ ਅਤੇ ਮਨਜਿੰਦਰ ਸਿੰਘ ਸੰਧੂ ਨੇ ਕੀਤਾ ਸਾਲ 2021 ਦਾ ਕੈਲੰਡਰ ਰਲੀਜ਼


ਅੰਮ੍ਰਿਤਸਰ 01 ਜਨਵਰੀ : (ਐਨ ਟੀ) ਜਿਲ੍ਹਾ ਖਜ਼ਾਨਾ ਦਫਤਰ ਅੰਮ੍ਰਿਤਸਰ ਵਿਖੇ ਨਵੇ ਸਾਲ 2021 ਦੀ ਆਮਦ ਤੇ ਸ੍ਰੀ ਅਮਨ ਕੁਮਾਰ ਮੈਣੀ ਡਿਪਟੀ ਕੰਟਰੋਲਰ ਵਿੱਤ ਤੇ ਲੇਖਾ ,ਮਨਜੀਤ ਕੌਰ ਪੁਰੀ ਜਿਲ੍ਹਾ ਖਜਾਨਾ ਅਫਸਰ ਅਤੇ ਮਨਜਿੰਦਰ ਸਿੰਘ ਸੰਧੂ ਜਿਲ੍ਹਾ ਪ੍ਰਧਾਨ  ਨੇ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਜਿਲ੍ਹਾ ਯੂਨਿਟ ਅੰਮ੍ਰਿਤਸਰ  ਦਾ ਸਾਲ 2021 ਦਾ ਕੈਲੰਡਰ ਰਲੀਜ਼ ਸਮੂਹ ਸਟਾਫ ਦੀ ਹਾਜ਼ਰੀ ਵਿਚ ਕੀਤਾ ।ਨਵੇਂ ਸਾਲ ਦੀ ਆਮਦ ਤੇ ਸਾਰਿਆਂ ਨੇ ਮਿਲ ਕੇ ਮਨੁੱਖਤਾ ਦੀ ਭਲਾਈ ਅਤੇ ਸਰਬੱਤ ਦੇ ਭਲੇ ਦੀ  ਅਰਦਾਸ ਕੀਤੀ ਕਿ ਨਵਾਂ ਸਾਲ 2021 ਸਭ ਲਈ ਖੁਸ਼ੀਆਂ ਖੇੜੇ ਅਤੇ ਤਰੱਕੀਆਂ ਲੈ ਕੇ ਆਵੇ ਅਤੇ ਸਮੁੱਚੀ ਕਾਇਨਾਤ ਵਿੱਚ  ਆਪਸੀ ਪਿਆਰ ਇਤਫਾਕ ਬਣੇ ਅਤੇ ਦੇਸ਼ ਦੇ ਅੰਨਦਾਤਾ ਕਿਸਾਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਚੜਦੀ ਕਲ੍ਹਾ ਅਤੇ ਭਖਦੀਆਂ ਮੰਗਾਂ ਪੂਰੀਆਂ  ਹੋਣ ਬਾਰੇ ਵੀ ਅਰਦਾਸ ਕੀਤੀ । ਮਨਜਿੰਦਰ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਨੇ  ਜਿੱਥੇ ਸਮੂਹ ਸਟਾਫ ਨੂੰ ਨਵੇਂ ਸਾਲ ਦੇ ਮੌਕੇ ਤੇ ਵਧਾਈ ਦਿੱਤੀ  ਓਥੇ  ਅਮਨ ਕੁਮਾਰ ਮੈਣੀ ਡਿਪਟੀ ਕੰਟਰੋਲਰ ਵਿੱਤ ਤੇ  ਲੇਖਾ ਅਤੇ ਜਿਲ੍ਹਾ ਖਜ਼ਾਨਾ ਅਫਸਰ ਮਨਜੀਤ ਕੌਰ ਪੁਰੀ ਦਾ ਵਿਸ਼ੇਸ਼ ਤੌਰ ਤੇ ਕੈਲੰਡਰ ਰਲੀਜ਼ ਕਰਨ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਮਨਜਿੰਦਰ ਸਿੰਘ ਸੰਧੂ ਜਿਲ੍ਹਾ ਪ੍ਰਧਾਨ, ਰਜਿੰਦਰ ਸਿੰਘ ਮੱਲ੍ਹੀ ਜਿਲ੍ਹਾ ਜਨਰਲ ਸਕੱਤਰ,ਗੁਰਮੁੱਖ ਸਿੰਘ ਚਾਹਲ ਜਿਲ੍ਹਾ ਐਡੀਸ਼ਨਲ ਜਨਰਲ ਸਕੱਤਰ,ਮਨਦੀਪ ਸਿੰਘ ਚੌਹਾਨ ਜਿਲ੍ਹਾ ਵਿੱਤ ਸਕੱਤਰ, ਗੁਣਵੰਤ ਸਿੰਘ ਜਿਲ੍ਹਾ ਸਹਾਇਕ ਵਿੱਤ ਸਕੱਤਰ, ਮੁਨੀਸ਼ ਕੁਮਾਰ ਸ਼ਰਮਾਂ ਅਤੇ ਸ਼ਮਸ਼ੇਰ ਸਿੰਘ ਅਜ਼ਨਾਲਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ,  ਸੰਦੀਪ ਅਰੋੜਾ ਅਤੇ ਪ੍ਰੋਮਿਲਾ ਕੁਮਾਰੀ  ਜਿਲ੍ਹਾ ਮੀਤ ਪ੍ਰਧਾਨ,ਤੇਜਿੰਦਰ ਸਿੰਘ ਛੱਜਲਵੱਡੀ ਜਿਲ੍ਹਾ ਪ੍ਰੈਸ ਸਕੱਤਰ ,ਬਲਦੀਪ ਸਿੰਘ ਸਹਾਇਕ ਪ੍ਰੈਸ ਸਕੱਤਰ , ਸੁਰਿੰਦਰ ਸਿੰਘ, ਬੂਟਾ ਰਾਮ ,ਰਾਜੇਸ਼ ਠਾਕੁਰ, ਸਕੱਤਰ,  ਐਮ.ਪੀ.ਸਿੰਘ,ਗੌਰਵ ਪੁਰੀ ਸੰਯੁਕਤ ਸਕੱਤਰ,  ਸੁਖਬੀਰ ਕੌਰ  ਸੁਭਦੇਸ਼ ਕੌਰ ,ਕਿਰਨਦੀਪ ਕੌਰ, ਨੇਹਾ ਸ਼ਰਮਾਂ ,ਗੁਰਜੀਤ ਕੌਰ ,ਸਰਜੀਵਨ ਕੁਮਾਰ,ਵਿਕਰਮ ਸਿੰਘ,  ਸੁਨੀਲ ਕੁਮਾਰ, ਸੁਰਜੀਤ ਸਿੰਘ, ਹਰਜਿੰਦਰ ਸਿੰਘ ਮਾਹਲਾ,ਕਰਮ ਸਿੰਘ ਅਤੇ ਸੋਨੂ ਸ਼ਰਮਾਂ ਆਦਿ ਸਾਰੇ ਮੈਂਬਰ ਸਹਿਬਾਨ  ਤੋਂ ਇਲਾਵਾ ਸ਼ਿਵ ਕੁਮਾਰ ਸਹਾਇਕ ਕੰਟਰੋਲਰ ਵਿੱਤ ਤੇ ਲੇਖਾ ਅਤੇ ਕਰਮ ਸਿੰੰਘ ਖਜ਼ਾਨਾ ਅਫਸਰ ਆਦਿ ਹਾਜ਼ਰ ਸਨ।

ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨਵੇਂ ਵਰ੍ਹੇ ਦੀ ਆਮਦ ਮੌਕੇ ਧਾਰਮਿਕ ਸਥਾਨਾਂ 'ਤੇ ਹੋਏ ਨਤਮਸਤਕ

ਨਵੇਂ ਸਾਲ 'ਚ ਲੋਕਾਂ ਦੀ ਸਿਹਤਯਾਬੀ ਲਈ ਕੀਤੀ ਅਰਦਾਸ

ਪਟਿਆਲਾ, 1 ਜਨਵਰੀ: (ਐਨ ਟੀ) ਪਟਿਆਲਾ ਡਵੀਜਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਅੱਜ ਨਵੇਂ ਸਾਲ ਦੇ ਮੌਕੇ 'ਤੇ ਸ਼ਹਿਰ ਦੇ ਇਤਿਹਾਸਕ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ ਅਤੇ ਨਵੇਂ ਵਰ੍ਹੇ 'ਚ ਲੋਕਾਂ ਦੀ ਸਿਹਤਯਾਬੀ, ਤਰੱਕੀ, ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਕਾਮਨਾ ਕੀਤੀ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਅਤੇ ਪ੍ਰਾਚੀਨ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਪੁੱਜੇ ਕਮਿਸ਼ਨਰ ਸ੍ਰੀ ਗੈਂਦ ਨੂੰ ਪ੍ਰਬੰਧਕਾਂ ਵੱਲੋਂ ਸਿਰੋਪਾਓ ਅਤੇ ਮਾਤਾ ਦੇ ਪ੍ਰਸ਼ਾਦ ਦੀ ਬਖਸ਼ਿਸ਼ ਵੀ ਕੀਤੀ ਗਈ। ਸ੍ਰੀ ਚੰਦਰ ਗੈਂਦ ਨੇ ਇਸ ਮੌਕੇ ਆਖਿਆ ਕਿ ਸਾਲ 2020 ਦੌਰਾਨ ਕੋਵਿਡ-19 ਨੇ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਪੇਟ 'ਚ ਲਿਆ ਉੱਥੇ ਬਹੁਤ ਸਾਰੀਆਂ ਕੀਮਤੀ ਜਾਨਾਂ ਵੀ ਲੈ ਲਈਆਂ। ਬਿਮਾਰੀ ਅਸਲੋਂ ਨਵੀਂ ਹੋਣ ਕਾਰਨ ਅਤੇ ਇਸ ਦਾ ਕੋਈ ਇਲਾਜ ਨਾ ਹੋਣ ਕਾਰਨ, ਸਮੁੱਚੀ ਲੋਕਾਈ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਨਵੇਂ ਵਰ੍ਹੇ 'ਚ ਕੋਵਿਡ ਦੀ ਦਵਾਈ ਦੇ ਸਮੁੱਚੀ ਮਾਨਵਤਾ 'ਤੇ ਸਫ਼ਲ ਹੋਣ ਦੀ ਉਮੀਦ ਨਾਲ ਅੱਜ ਉਹ ਸਮੁੱਚੇ ਲੋਕਾਂ ਦੀ ਤੰਦਰੁਸਤੀ ਲਈ ਅਰਦਾਸ ਕਰਨ ਆਏ ਹਨ। ਸ੍ਰੀ ਗੈਂਦ ਨੇ ਨਵੇਂ ਵਰ੍ਹੇ 'ਤੇ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਹਰ ਦਿਨ ਨਵੀਂ ਉਮੀਦ ਅਤੇ ਆਸ ਦੀ ਕਿਰਨ ਨਾਲ ਆਉਂਦਾ ਹੈ। ਜ਼ਿੰਦਗੀ 'ਚ ਅੱਗੇ ਵਧਣ ਲਈ ਸਾਨੂੰ ਹਾਂ-ਪੱਖੀ ਧਾਰਨਾਵਾਂ ਅਤੇ ਵਿਚਾਰਾਂ ਦੀ ਵਧੇਰੇ ਲੋੜ ਹੈ, ਇਸ ਲਈ ਮੁਸ਼ਕਿਲਾਂ ਭਰੇ ਸਮੇਂ ਤੋਂ ਬਾਹਰ ਆਉਣ ਦੀ ਆਸ ਨਾਲ ਸਾਨੂੰ ਨਵੇਂ ਵਰ੍ਹੇ ਦਾ ਸਵਾਗਤ ਕਰਨਾ ਚਾਹੀਦਾ ਹੈ। ਬਾਅਦ ਵਿੱਚ ਡਵੀਜ਼ਨਲ ਕਮਿਸ਼ਨਰ ਦਫ਼ਤਰ ਵਿਖੇ ਦਫ਼ਤਰੀ ਸਟਾਫ਼ ਵੱਲੋਂ ਨਵੇਂ ਸਾਲ 'ਤੇ ਦਿੱਤੀਆਂ ਸ਼ੁਭ ਕਾਮਨਾਵਾਂ ਕਬੂਲਦੇ ਹੋਏ, ਸ੍ਰੀ ਚੰਦਰ ਗੈਂਦ ਨੇ ਸਮੂਹ ਸਟਾਫ਼ ਨੂੰ ਨਵੇਂ ਸਾਲ ਦੌਰਾਨ ਲੋਕਾਂ ਦੀ ਮੁਸ਼ਕਿਲਾਂ ਅਤੇ ਪਿਛਲੇ ਸਾਲ ਕੋਵਿਡ ਕਾਰਨ ਲੰਬਿਤ ਹੋਏ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਉਣ ਲਈ ਪ੍ਰੇਰਿਆ।

ਕੋਵਿਡ-19 ਕਰਕੇ ਲਾਗੂ ਰਾਤ ਦਾ ਕਰਫਿਊ ਹਟਾਇਆ, ਹੋਟਲ, ਰੈਸਟੋਰੈਂਟਸ, ਮੈਰਿਜ ਪੈਲੇਸ ਬੰਦ ਕਰਨ ਦੀ ਸਮਾਂ ਸੀਮਾ ਰਾਤ 9.30 ਵੀ ਹਟਾਈ

ਇਨਡੋਰ ਤੇ ਆਊਟਡੋਰ ਇਕੱਠਾਂ ਦੀ ਗਿਣਤੀ ਕ੍ਰਮਵਾਰ 200 ਤੋਂ 500 ਤੱਕ ਰੱਖਣ ਦੇ ਹੁਕਮ
ਪਟਿਆਲਾ, 1 ਜਨਵਰੀ: (ਐਨ ਟੀ) ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਕੋਵਿਡ-19 ਕਰਕੇ ਲਾਗੂ ਰਾਤ ਦੇ ਕਰਫਿਊ ਦੇ ਹੁਕਮਾਂ ਅਤੇ ਸਮਾਜਿਕ ਇਕੱਠਾਂ 'ਤੇ ਲਾਗੂ ਵਾਧੂ ਬੰਦਿਸ਼ਾਂ ਦੇ ਹੁਕਮਾਂ ਵਿੱਚ ਸੋਧ ਕਰਦਿਆਂ ਰਾਤ (10 ਵਜੇ ਤੋਂ ਸਵੇਰੇ 5 ਵਜੇ ਤੱਕ) ਦਾ ਕਰਫਿਊ ਹਟਾ ਦਿੱਤਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਵਧੀਕ ਮੁੱਖ ਸਕੱਤਰ, ਗ੍ਰਹਿ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ 29 ਦਸੰਬਰ ਨੂੰ ਦਿੱਤੇ ਨਿਰਦੇਸ਼ਾਂ ਤਹਿਤ ਲਾਗੂ ਕੀਤੇ ਹਨ, ਜਿਨ੍ਹਾਂ ਮੁਤਾਬਕ, 1 ਜਨਵਰੀ ਤੋਂ ਸਮਾਜਿਕ ਇਕੱਠਾਂ, ਜਿਨ੍ਹਾਂ 'ਚ ਇਨਡੋਰ ਅਤੇ ਆਊਟਡੋਰ ਸ਼ਾਮਲ ਹਨ, ਦੀ ਗਿਣਤੀ ਹੁਣ ਕ੍ਰਮਵਾਰ 100 ਤੋਂ 200 ਅਤੇ 250 ਤੋਂ 500 ਤੱਕ ਵਧਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਹੋਟਲ, ਰੈਸਟੋਰੈਂਟਸ, ਮੈਰਿਜ ਪੈਲੇਸ ਆਦਿ ਨੂੰ ਰਾਤ 9.30 ਵਜੇ ਬੰਦ ਕਰਨ ਦੀ ਪਾਬੰਦੀ ਵੀ ਹਟਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਲਾਗੂ ਬੰਦਿਸ਼ਾਂ ਤੇ ਹਦਾਇਤਾਂ ਦੀ ਪਾਲਣਾਂ ਯਕੀਨੀ ਬਣਾਏ ਜਾਣ ਦੀ ਲੋੜ ਹੈ, ਜਿਨ੍ਹਾਂ 'ਚ ਮਾਸਕ ਪਹਿਨਣ ਅਤੇ ਜਨਤਕ ਥਾਵਾਂ 'ਤੇ ਥੁੱਕਣ ਦੀ ਮਨਾਹੀ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣੀ ਲਾਜਮੀ ਹੈ। ਉਲੰਘਣਾ ਕਰਨ ਵਾਲਿਆਂ ਵਿਰੁੱਧ ਆਫ਼ਤ ਪ੍ਰਬੰਧਨ ਐਕਟ 2005 ਦੀਆਂ ਧਾਰਾਵਾਂ 51 ਤੇ 60 ਅਤੇ ਆਈ.ਪੀ.ਸੀ. 1860 ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਕੁਮਾਰ ਅਮਿਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਜਿੱਤਣ ਲਈ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।

ਡਾ. ਗੁਰਦੀਪ ਸਿੰਘ ਕਪੂਰ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਸਿਵਲ ਸਰਜਨ ਵਜੋਂ ਅਹੁੱਦਾ ਸੰਭਾਲਿਆ


ਨਵਾਂਸ਼ਹਿਰ, 1 ਜਨਵਰੀ (ਐਨ ਟੀ) ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਅੱਜ ਨਵੇਂ ਸਾਲ ਦੇ ਸ਼ੁੱਭ ਮੌਕੇ ਆਪਣਾ ਅਹੁਦਾ ਸੰਭਾਲ ਲਿਆ ਹੈ।ਇਸ ਤੋਂ ਪਹਿਲਾਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਬਤੌਰ ਜ਼ਿਲ੍ਹਾ ਟੀਕਾਕਰਨ ਅਫਸਰ ਤੈਨਾਤ ਸਨ। ਇਸ ਮੌਕੇ ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਰਸਮੀ ਤੌਰ ਉੱਤੇ ਜਾਣ-ਪਛਾਣ ਕਰਦੇ ਹੋਏ ਕਿਹਾ ਕਿ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਨੂੰ ਸ਼ਹੀਦ ਭਗਤ ਸਿੰਘ ਜੀ ਦੀ ਜਨਮ ਭੂਮੀ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਅੰਦਰ ਆਮ ਜਨਤਾ ਨੂੰ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਉਪਲੱਬਧ ਕਰਵਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਹੋਵੇਗਾ।ਉਨ੍ਹਾਂ ਕਿਹਾ ਕਿ ਉਹ ਕੰਮਕਾਜ ਦੀ ਸਹਾਇਕ ਸੁਪਰਵੀਜਨ ਵਿਚ ਭਰੋਸਾ ਰੱਖਦੇ ਹਨ ਅਤੇ ਹਮੇਸ਼ਾ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲ ਕੇ ਕੰਮ ਕਰਨਗੇ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣਾ ਕੰਮ ਮਿਹਨਤ ਅਤੇ ਤਨਦੇਹੀ ਨਾਲ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਪੂਰੇ ਵਿਸ਼ਵ ਅੰਦਰ ਚੱਲ ਰਹੀ ਕਰੋਨਾ ਮਹਾਂਮਾਰੀ ਉੱਤੇ ਕਾਬੂ ਪਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡਣਗੇ। ਇਸ ਸਬੰਧੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜ਼ਿਲਾ ਪ੍ਰਸ਼ਾਸ਼ਨ ਦੀ ਯੋਗ ਅਗਵਾਈ ਅਤੇ ਜਨਤਾ ਦੇ ਸਹਿਯੋਗ ਨਾਲ ਕਰੋਨਾ ਰੋਗ ਨੂੰ ਠੱਲ ਪਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋ ਮੁਹੱਈਆਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸਰਕਾਰੀ ਸਿਹਤ ਸਕੀਮਾਂ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਵਾਉਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸਦਾ ਫਾਇਦਾ ਮਿਲ ਸਕੇ।ਇਸ ਤੋਂ ਇਲਾਵਾਂ ਉਹ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਤੇ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਢੰਗ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਦੀ ਕੋਸ਼ਿਸ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਦੀਪ ਰਾਏ, ਦਫਤਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਇਸ ਮੌਕੇ ਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਅਪਰਾਜਿਤਾ ਕਪੂਰ ਲੈਕਚਰਾਰ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਦੀਪ ਰਾਏ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਸਿੰਘ, ਰੋਟੇਰੀਅਨ ਜੀ.ਐੱਸ. ਬਾਵਾ ਹੁਸ਼ਿਆਰਪੁਰ, ਜਸਵਿੰਦਰ ਕੌਰ, ਕਰਨਲ ਬਲਵਿੰਦਰ ਸਿੰਘ, ਡਾ. ਅਜੈ ਬੱਗਾ ਸਾਬਕਾ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ, ਡਾ. ਅਵਨੀਤ ਸਿੰਘ ਸਲੂਜਾ, ਮਿਸਟਰ ਦੀਵਾਨ, ਸਰਦਾਰ ਗੁਰਜੋਤ ਸਿੰਘ, ਸ਼੍ਰੀ ਭੰਡਾਰੀ ਜੀ,  ਡਾ. ਕੁਲਵਿੰਦਰ ਕੁਮਾਰ ਐੱਸ.ਐਮ.ਓ., ਡਾ. ਗੁਰਿੰਦਰਜੀਤ ਸਿੰਘ ਐੱਸ.ਐੱਮ.ਓ. ਜ਼ਿਲ੍ਹਾ ਐਪੀਡੀਮੋਲਾਜਿਸਟ ਡਾ. ਜਗਦੀਪ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਸ੍ਰੀ ਜਗਤ ਰਾਮ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਠਾਕੁਰ, ਬਲਾਕ ਐਜੂਕੇਟਰ ਸ੍ਰੀ ਵਿਕਾਸ ਵਿਰਦੀ, ਹੈਲਥ ਸੁਪਰਵਾਈਜਰ ਸੁਲਿੰਦਰ ਬਾਂਸਲ, ਡਰੱਗ ਕੰਟਰੋਲਰ ਗੁਰਜੀਤ ਸਿੰਘ ਰਾਣਾ, ਸੀਨੀਅਰ ਅਸਿਸਟੈਂਟ ਗੁਰਪ੍ਰੀਤ ਸਿੰਘ, ਸੀਨੀਅਰ ਸਹਾਇਕ ਅਜੇ ਕੁਮਾਰ, ਸੀਨੀਅਰ ਸਹਾਇਕ ਤਰਨਦੀਪ ਸਿੰਘ, ਅਸਿਸਟੈਂਟ ਕੰਟਰੋਲਰ (ਵਿੱਤ) ਪਵਨ ਕੁਮਾਰ, ਜ਼ਿਲ੍ਹਾ ਅਕਾਊਂਟ ਅਫਸਰ ਦੀਪਕ ਵਰਮਾ, ਸੀਨੀਅਰ ਸਹਾਇਕ ਜਤਿੰਦਰ ਕੌਰ, ਸੀਨੀਅਰ ਸਹਾਇਕ ਜਸਵੰਤ ਰਾਏ, ਹੈਲਥ ਸੁਪਰਵਾਈਜਰ ਰਾਜੀਵ ਕੁਮਾਰ, ਸਾਹਿਲ ਸੈਣੀ, ਕਲਰਕ ਪੂਨਮ, ਕੁਲਵਿੰਦਰ ਸਿੰਘ, ਜਗਤਾਰ ਸਿੰਘ ਸਮੇਤ ਦਫਤਰ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜਿਰ ਸਨ।

ਆਪਣੀ ਸਵਾਰੀ ਬਾਰੇ ਜਾਣੋ' ਮਿਸ਼ਨ ਸੇਫ ਪਟਿਆਲਾ ਤਹਿਤ ਐਸ.ਐਸ.ਪੀ. ਨੇ ਆਟੋ ਚਾਲਕਾਂ ਦੀ ਪਛਾਣ ਬਾਰੇ ਸਟਿਕਰ ਲੱਗੇ ਥ੍ਰੀਵੀਲਰਾਂ ਨੂੰ ਕੀਤਾ ਰਵਾਨਾ

ਸਵਾਰੀਆਂ ਕਿਊ.ਆਰ. ਕੋਡ ਵਾਲੇ ਸਟਿਕਰਾਂ ਤੋਂ ਥ੍ਰੀਵੀਲ੍ਹਰਾਂ ਦੇ ਚਾਲਕਾਂ ਤੇ ਮਾਲਕਾਂ ਦੀ ਪੂਰੀ ਜਾਣਕਾਰੀ ਲੈ ਸਕਣਗੀਆਂ- ਵਿਕਰਮ ਜੀਤ ਦੁੱਗਲ

ਪਟਿਆਲਾ, 1 ਜਨਵਰੀ: (ਐਨ ਟੀ) ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਅੱਜ ਨਵੇਂ ਵਰ੍ਹੇ ਦੀ ਆਮਦ ਮੌਕੇ ਪਟਿਆਲਾ ਪੁਲਿਸ ਵੱਲੋਂ ਚਲਾਏ ਮਿਸ਼ਨ ਸੇਫ ਪਟਿਆਲਾ ਅਧੀਨ 'ਆਪਣੀ ਸਵਾਰੀ ਬਾਰੇ ਜਾਣੋ' ਤਹਿਤ ਇੱਕ ਨਵੀਂ ਪਹਿਲਕਦਮੀ ਕਰਦਿਆਂ ਸ਼ਹਿਰ 'ਚ ਚੱਲ ਰਹੇ ਥ੍ਰੀਵੀਲ੍ਹਰਾਂ ਦੇ ਚਾਲਕਾਂ ਤੇ ਮਾਲਕਾਂ ਦੀ ਪੂਰੀ ਜਾਣਕਾਰੀ ਸਵਾਰੀਆਂ ਨੂੰ ਮੁਹੱਈਆ ਕਰਵਾਉਣ ਲਈ ਕਿਊ.ਆਰ. ਕੋਡ ਵਾਲੇ ਇੱਕ ਵਿਸ਼ੇਸ਼ ਸਟਿੱਕਰ ਥ੍ਰੀਵੀਲ੍ਹਰਾਂ 'ਚ ਲਗਾਉਣ ਦੀ ਸ਼ੁਰੂਆਤ ਕੀਤੀ ਹੈ। ਇੱਥੇ ਪੁਲਿਸ ਲਾਈਨ ਵਿਖੇ ਅਜਿਹੇ ਸਟਿੱਕਰ ਲੱਗੇ ਸਟਿੱਕਰ ਥ੍ਰੀਵੀਲ੍ਹਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕਰਦਿਆਂ ਸ੍ਰੀ ਦੁੱਗਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਜ਼ਿਲਾ ਪੁਲਿਸ ਵੱਲੋਂ ਨਵੇਂ ਵਰ੍ਹੇ ਦੀਆਂ ਸ਼ੁੱਭ ਕਾਮਾਨਾਵਾਂ ਦਿੰਦਿਆਂ ਨਵੇਂ ਚੜ੍ਹੇ ਸਾਲ 'ਚ ਵੀ ਲੰਘੇ ਸਾਲ ਦੀ ਤਰ੍ਹਾਂ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਿਸ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਪਟਿਆਲਾ ਪੁਲਿਸ ਨੇ ਪਛਾਣ ਪ੍ਰਬੰਧਨ ਤਹਿਤ ਜਿੱਥੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ, ਉਥੇ ਹੀ ਆਟੋ ਰਿਕਸ਼ਾ ਤੇ ਟੈਕਸੀ ਚਾਲਕਾਂ ਦੀ ਪਛਾਣ ਜਨਤਕ ਕਰਨ ਲਈ ਅਜਿਹੇ ਸਟਿਕਰ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਵਾਰੀਆਂ, ਖਾਸ ਕਰਕੇ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਨੇ ਸ਼ਹਿਰ 'ਚ ਚੱਲਦੇ ਹਰ ਇੱਕ ਆਟੋਜ਼ 'ਤੇ ਤਿੰਨੇ ਪਾਸੇ ਉਸ ਦੇ ਡਰਾਈਵਰ, ਮਾਲਕ ਦੀ ਜਾਣਕਾਰੀ ਦੇ ਸਟਿੱਕਰ ਲਗਾਏ ਹਨ ਤਾਂ ਕਿ  ਆਟੋ ਵਿੱਚ ਬੈਠਣ ਵਾਲੀ ਸਵਾਰੀ ਨੂੰ ਆਪਣੇ ਵਾਹਨ ਬਾਰੇ ਪੂਰੀ ਜਾਣਕਾਰੀ ਹੋਵੇ। ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿੱਚ ਕੁਲ 1901 ਥ੍ਰੀਵੀਲ੍ਹਰ ਚੱਲਦੇ ਹਨ ਅਤੇ ਇਨ੍ਹਾਂ 'ਚੋਂ 1442 ਦਾ ਰਿਕਾਰਡ ਪ੍ਰਾਪਤ ਕਰ ਲਿਆ ਗਿਆ ਹੈ ਤੇ ਇਨ੍ਹਾਂ 'ਚੋਂ 1402 ਆਟੋਜ਼ ਦੇ ਅੰਕੜੇ ਅਪਡੇਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਬੱਚਿਆ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਸਟਿੱਕਰ ਦੇ ਕਿਊ ਆਰ ਕੋਡ ਵਿੱਚ ਇਹ ਜਾਣਕਾਰੀ ਵੀ ਪਾਈ ਗਈ ਹੈ ਤਾਂ ਜੋ ਕੋਈ ਵੀ ਸਵਾਰੀ ਆਟੋ ਵਿੱਚ ਸਫਰ ਕਰਦੇ ਸਮੇਂ ਉਸ ਦਾ ਕੋਡ ਆਪਣੇ ਮੋਬਾਇਲ ਫੋਨ ਵਿੱਚ ਸਕੈਨ ਕਰਕੇ ਉਸ ਥ੍ਰੀਵੀਲਰ ਚਾਲਕ ਬਾਰੇ ਪੂੂਰੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ। ਕੋਡ 'ਚ ਪੁਲਿਸ ਸਹਾਇਤਾ ਲਈ ਐਮਰਜੈਂਸੀ ਨੰਬਰ ਵੀ ਸ਼ਾਮਲ ਕੀਤੇ ਗਏ ਹਨ ਤਾਂ ਜੋ ਸਵਾਰੀ ਸੰਕਟ ਸਮੇ ਪੁਲਿਸ ਸਹਾਇਤਾ ਲੈਣ ਲਈ ਕਾਲ ਕਰ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਥ੍ਰੀਵੀਲ੍ਹਰਾਂ ਨੂੰ ਸੀਰੀਅਲ ਨੰਬਰ ਵੀ ਦਿੱਤਾ ਗਿਆ ਹੈ ਤਾਂ ਜੋ ਇੱਕ ਸਧਾਰਨ ਵਿਆਕਤੀ ਵੀ ਥ੍ਰੀਵੀਲ੍ਹਰ ਬਾਰੇ ਜਾਣਕਾਰੀ ਰੱਖ ਸਕੇ ਇਸ ਕਿਊਆਰ ਕੋਡ ਨੂੰ ਸਕਤੀ ਐਪ ਨਾਲ ਵੀ ਲਿੰਕ ਕੀਤਾ ਜਾਵੇਗਾ ਇਸ ਤਰ੍ਹਾਂ ਭਵਿੱਖ ਵਿੱਚ ਅਪਰਾਧ ਨੂੰ ਵੀ ਠੱਲ ਪਵੇਗੀ। ਇਸ ਮੌਕੇ ਡੀ.ਐਸ.ਪੀ. ਟ੍ਰੈਫ਼ਿਕ ਸ੍ਰੀ ਅੱਛਰੂ ਰਾਮ ਸ਼ਰਮਾ ਨੇ ਆਟੋ ਚਾਲਕਾਂ ਨੂੰ ਕਿਹਾ ਕਿ ਇਸ ਕੀਤੇ ਗਏ ਉਪਰਾਲੇ ਵਿੱਚ ਪੁਲਿਸ ਦਾ ਸਹਿਯੋਗ ਦੇਣ। ਥ੍ਰੀਵੀਲਰ ਯੂਨੀਅਨਾਂ ਦੇ ਪ੍ਰਧਾਨਾਂ, ਮੈਬਰਾਂ ਅਤੇ ਡਰਾਈਵਰਾਂ ਨੇ ਪੁਲਿਸ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਵਿਸਵਾਸ ਦਿਵਾਇਆ। ਇਸ ਸਮੇਂ ਰੋਡ ਸੇਫਟੀ ਇੰਜੀਨੀਅਰ ਮੈਡਮ ਸਵਿੰਦਰ ਬਰਾੜ, ਇੰਸਪੈਕਟਰ ਪੁਸ਼ਪਾ ਦੇਵੀ, ਸਿਟੀ ਇੰਚਾਰਜ ਐਸ.ਆਈ. ਜਗਰਾਜ ਸਿੰਘ, ਐਸ.ਆਈ. ਪਾਲ ਸਿੰਘ, ਟ੍ਰੈਫਿਕ ਮਾਰਸ਼ਲਾਂ ਸਮੇਤ ਹੋਰ ਸਟਾਫ ਮੈਂਬਰ ਵੀ ਹਾਜਰ ਸਨ।
ਫੋਟੋ ਕੈਪਸ਼ਨ-ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਕਿਊਆਰ ਕੋਡ ਵਾਲੇ ਸਟਿਕਰ ਲੱਗੇ ਥ੍ਰੀਵੀਲ੍ਹਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ। ਉਨ੍ਹਾਂ ਦੇ ਨਾਲ ਡੀ.ਐਸ.ਪੀ. ਅੱਛਰੂ ਰਾਮ, ਮੈਡਮ ਸਵਿੰਦਰ ਬਰਾੜ ਤੇ ਹੋਰ ਵੀ ਨਜ਼ਰ ਆ ਰਹੇ ਹਨ।

ਡਿਪਟੀ ਕਮਿਸ਼ਨਰ ਦਫ਼ਤਰ ਨੇ ਸੁਖਮਨੀ ਸਾਹਿਬ ਦੇ ਪਾਠ ਤੇ ਸ਼ਬਦ ਕੀਰਤਨ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਨਵਾਂ ਸਾਲ


ਪਟਿਆਲਾ, 1 ਜਨਵਰੀ:(ਐਨ ਟੀ) ਨਵੇਂ ਵਰ੍ਹੇ 2021 ਦੀ ਆਮਦ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਉਪਰੰਤ ਭਾਈ ਬਲਜਿੰਦਰ ਸਿੰਘ ਦੇ ਰਾਗੀ ਜਥੇ ਨੇ ਰਸਭਿੰਨਾ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਇਸ ਦੌਰਾਨ ਵਾਤਾਵਰਣ ਦੀ ਸ਼ੁੱਧਤਾ ਲਈ ਸਮੂਹ ਸੰਗਤ ਨੂੰ ਬੂਟੇ ਵੀ ਵੰਡੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਵੇਂ ਵਰ੍ਹੇ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਸੱਦਾ ਦਿੱਤਾ ਕਿ ਜਿਸ ਤਰ੍ਹਾਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪਿਛਲੇ ਵਰ੍ਹੇ 'ਚ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਆਪਣੀ ਡਿਊਟੀ ਇਮਾਨਦਾਰੀ, ਤਨਦੇਹੀ ਤੇ ਪੂਰੀ ਲਗਨ ਨਾਲ ਨਿਭਾਈ, ਇਸ ਨਵੇਂ ਵਰ੍ਹੇ 'ਚ ਵੀ ਸਾਰੇ ਮੁਲਾਜਮ ਆਪਣੇ ਫ਼ਰਜ਼ ਤੇ ਸੌਂਪੀ ਗਈ ਡਿਊਟੀ ਸਮਰਪਣ ਭਾਵਨਾਂ ਨਾਲ ਨਿਭਾਉਣ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ, ਕਿ ਹਰ ਵਿਭਾਗ ਦਾ ਅਧਿਕਾਰੀ ਤੇ ਕਰਮਚਾਰੀ, ਨਵੇਂ ਵਰ੍ਹੇ 'ਚ ਲੋਕ ਸੇਵਾ ਨੂੰ ਸਮਰਪਿਤ ਰਹੇਗਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ  ਉਲੀਕੀਆਂ ਯੋਜਨਾਵਾਂ ਤੇ ਪ੍ਰੋਗਰਾਮਾਂ ਦਾ ਲਾਭ, ਲਾਭਪਾਤਰੀਆਂ ਨੂੰ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਲਈ ਆਪਣਾ ਯੋਗਦਾਨ ਪਾਵੇਗਾ। ਇਸ ਮੌਕੇ ਏ.ਡੀ.ਸੀ. (ਵਿਕਾਸ) ਡਾ. ਪ੍ਰੀਤੀ ਯਾਦਵ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਐਸ.ਡੀ.ਐਮ. ਸ. ਚਰਨਜੀਤ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਰਵੀ ਇੰਦਰ ਸਿੰਘ, ਸਬ ਰਜਿਸਟਰਾਰ ਸੰਜੀਵ ਗੌੜ, ਤਹਿਸੀਲਦਾਰ ਰਣਜੀਤ ਸਿੰਘ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ, ਪੀਏ ਟੂ ਡੀ.ਸੀ. ਪਰਮਜੀਤ ਕੌਰ ਅੰਟਾਲ, ਸੁਪਰਡੈਂਟ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀ ਸ. ਲਾਲ ਸਿੰਘ ਸਮੇਤ ਵੱਡੀ ਗਿਣਤੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ।
ਫੋਟੋ ਕੈਪਸ਼ਨ-ਨਵੇਂ ਵਰ੍ਹੇ ਦੀ ਆਮਦ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਅਰਦਾਸ 'ਚ ਸ਼ਾਮਲ ਹੁੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ, ਐਸ.ਡੀ.ਐਮ. ਸ. ਚਰਨਜੀਤ ਸਿੰਘ, ਹੋਰ ਅਧਿਕਾਰੀ ਤੇ ਕਰਮਚਾਰੀ।

🌹🌺ਨਵੇਂ ਸਾਲ 2021 ਦੀਆਂ ਆਪ ਜੀ ਤੇ ਆਪ ਜੀ ਦੇ ਸਮੁੱਚੇ ਪਰਿਵਾਰ ਨੂੰ ਲੱਖ-ਲੱਖ ਮੁਬਾਰਕਾਂ ਜੀ 🙏🙏 ਵਾਹਿਗੁਰੂ ਜੀ, ਆਪ ਜੀ ਅਤੇ ਸਾਰੇ ਪਰਿਵਾਰ ਨੂੰ ਹਮੇਸ਼ਾ ਖ਼ੁਸ਼ੀਆਂ, ਤੰਦਰੁਸਤੀਆਂ, ਅਸੀਸਾਂ ਦੀ ਬਖਸ਼ਿਸ਼ ਕਰਨ ਅਤੇ ਚੜ੍ਹਦੀਆਂ ਕਲਾਂ ਵਿੱਚ ਰੱਖਣ ਜੀl 🙏


ਸਾਲ 2021 ਦੀ ਆਮਦ ਦੀ ਖੁਸ਼ੀ ਵਿਚ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਕੀਰਤਨ ਦਰਬਾਰ

ਨਵੇਂ ਵਰ੍ਹੇ 2021 ਦੀਆਂ ਹਾਰਦਿਕ ਸ਼ੁੱਭ ਕਾਮਨਾਵਾਂ ਜੀ

ਸਾਲ 2021 ਦੀ ਆਮਦ ਦੀ ਖੁਸ਼ੀ ਵਿਚ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਕੀਰਤਨ ਦਰਬਾਰ
ਬੰਗਾ : 1 ਜਨਵਰੀ : (     )
ਸਾਲ 2021 ਦੀ ਆਮਦ ਦੀ ਖੁਸ਼ੀ ਵਿਚ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੀ ਸਮੂਹ ਮੈਨੇਜਮੈਂਟ ਵੱਲੋਂ ਸਮੂਹ ਅਦਾਰਿਆਂ ਦੇ ਸਟਾਫ਼, ਵਿਦਿਆਰਥੀਆਂ ਅਤੇ ਸੰਗਤਾਂ ਦੇ ਸਹਿਯੋਗ ਸਾਲ 2021 ਦੇ ਪਹਿਲੇ ਦਿਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ । ਇਸ ਮਹਾਨ ਕੀਰਤਨ ਦਰਬਾਰ ਦੀ ਆਰੰਭਤਾ ਸੰਗਤੀ ਰੂਪ ਵਿਚ ਕੀਤੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਉਪਰੰਤ ਭਾਈ ਜੋਗਾ ਸਿੰਘ ਹਜ਼ੂਰੀ ਰਾਗੀ ਅਤੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੇ ਵੀ ਗੁਰਬਾਣੀ ਕੀਰਤਨ ਨਾਲ ਹਾਜ਼ਰੀਆਂ ਲਗਾਈਆਂ । ਮਹਾਨ ਕੀਰਤਨ ਦਰਬਾਰ ਵਿਚ ਸਜੇ ਦੀਵਾਨ ਵਿਚ ਭਾਈ ਸ਼ੌਕੀਨ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਵਾਲਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਭਾਈ ਪਲਵਿੰਦਰ ਸਿੰਘ ਜੀ ਕਥਾ ਵਾਚਕ ਗੁ: ਚਰਨ ਕਵੰਲ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਸੇਵਾ ਮਾਰਗ ਤੇ ਚੱਲਦੇ ਹੋਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਆ । ਇਸ ਮੌਕੇ ਭਾਈ ਜੋਗਾ ਸਿੰਘ ਜੀ ਨੇ ਸੰਗਤੀ ਰੂਪ ਵਿਚ ਸਾਲ 2021 ਵਿਚ ਦੇਸ ਵਿਦੇਸ਼ ਵਿਚ ਵੱਸਦੀਆਂ ਸਰਬੱਤ ਸੰਗਤਾਂ, ਟਰੱਸਟ ਅਧੀਨ ਚੱਲਦੇ ਸਮੂਹ ਅਦਾਰਿਆਂ, ਸਟਾਫ਼ ਤੇ ਟਰੱਸਟ ਦੀ ਚੜ੍ਹਦੀਕਲਾ, ਹਸਪਤਾਲ ਮਰੀਜ਼ਾਂ ਦੀ ਸਿਹਤਯਾਬੀ ਲਈ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸ਼ੰਘਰਸ਼ ਵਿਚ ਕਿਸਾਨਾਂ ਦੀ ਜਿੱਤ ਲਈ ਅਰਦਾਸ ਕੀਤੀ। ਸਮਾਗਮ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਸਮੂਹ ਸੰਗਤਾਂ ਸਾਲ 2021 ਦੀਆਂ ਵਧਾਈਆਂ ਦਿੱਤੀਆਂ ਅਤੇ ਸੰਗਤਾਂ ਨੂੰ ਨਵੇਂ ਵਿਚ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ । ਕੁਲਵਿੰਦਰ ਸਿੰਘ ਢਾਹਾਂ ਸਕੱਤਰ ਟਰੱਸਟ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਇਸ ਮੌਕੇ ਕੈਨੇਡਾ ਤੋਂ ਬਰਜਿੰਦਰ ਸਿੰਘ ਢਾਹਾਂ ਟਰੱਸਟ ਮੈਂਬਰ ਵੱਲੋਂ ਭੇਜਿਆ ਵਧਾਈ ਸੰਦੇਸ਼ ਵੀ ਸੰਗਤਾਂ ਨਾਲ ਸਾਂਝਾ ਕੀਤਾ ।
ਮਹਾਨ ਕੀਰਤਨ ਦਰਬਾਰ ਵਿਚ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਰਨਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ, ਮੈਡਮ ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਭਾਈ ਮਨਜੀਤ ਸਿੰਘ, ਲੰਬੜਦਾਰ ਸਵਰਨ ਸਿੰਘ ਕਾਹਮਾ, ਭਾਈ ਪ੍ਰਵੀਨ ਸਿੰਘ ਢਾਹਾਂ, ਭਾਈ ਨਰਿੰਦਰ ਸਿੰਘ ਢਾਹਾਂ ਅਤੇ ਟਰੱਸਟ ਅਧੀਨ ਚੱਲਦੇ  ਅਦਾਰਿਆਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਸਮੂਹ ਸਟਾਫ਼, ਵਿਦਿਆਰਥੀ ਅਤੇ ਸਮੂਹ ਸਾਧ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।
ਫੋਟੋ ਕੈਪਸ਼ਨ :  ਸਾਲ 2021 ਦੀ ਆਮਦ ਦੀ ਖੁਸ਼ੀ ਵਿਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਏ ਮਹਾਨ ਕੀਰਤਨ ਦਰਬਾਰ ਦੀਆਂ ਝਲਕੀਆਂ