ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ

ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ,   146 ਵਿਦਿਆਰਥੀਆਂ ਵਿਚੋਂ 96 ਵਿਦਿਆਰਥੀ ਫਸਟ ਡਵੀਜ਼ਨ ਵਿਚ ਪਾਸ   

ਬੰਗਾ : 14 ਮਈ    :-

        ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ10+2 ਕਲਾਸ ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਗਰੁੱਪਾਂ ਦਾ ਨਤੀਜਾ 100% ਫੀਸਦੀ ਰਿਹਾਹੈ ਸੈਸ਼ਨ 2019¸2020 ਵਿਚ +2 ਕਲਾਸ ਦੇ 146 ਵਿਦਿਆਰਥੀਆਂ ਵਿਚੋਂ 96 ਵਿਦਿਆਰਥੀਆਂ ਨੇ ਫਸਟਡਵੀਜ਼ਨ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ,ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਵਨੀਤਾ ਨੇ ਪ੍ਰੈਸ ਨੂੰ ਦਿੱਤੀ   . ਕਾਹਮਾ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਦੱਸਿਆ ਸ਼ੈਸ਼ਨ 2019¸20ਦੀ 10+2 ਕਲਾਸ ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਗਰੁੱਪਾਂ ਦਾ ਸ਼ਾਨਦਾਰ ਨਤੀਜਾ 100%ਫੀਸਦੀ ਰਿਹਾ ਹੈ 10+2 ਕਲਾਸ ਦੇ ਕੁੱਲ 146 ਵਿਦਿਆਰਥੀਆਂ ਵਿਚੋਂ 96 ਵਿਦਿਆਰਥੀ ਨੇ ਫਸਟਡਵੀਜ਼ਨ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਫਸਟ ਡਵੀਜ਼ਨ ਹਾਸਲ ਕੀਤੀ ਅਤੇ ਬਾਕੀ 50 ਵਿਦਿਆਰਥੀਸੈਕਿੰਡ ਡਵੀਜ਼ਨ ਵਿਚ ਵਧੀਆ ਅੰਕ ਲੈ ਕੇ ਪਾਸ ਹੋਏ ਹਨ ਸਕੂਲ ਵਿਚ ਚੱਲ ਰਹੇ 10+2 ਮੈਡੀਕਲ ਗੁਰੱਪ ਵਿਚ ਨਾਜ਼ਲੀਨ ਪੁੱਤਰੀ ਰੇਸ਼ਮ ਸਿੰਘ ਪਿੰਡ ਕੱਟ ਨੇ 90.60% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਗਗਨਦੀਪ ਕੌਰ ਪੁੱਤਰੀ ਸਰਬਜੀਤ ਸਿੰਘ ਪਿੰਡ ਮੰਢਾਲੀ ਨੇ 89.80% ਅੰਕ ਪ੍ਰਾਪਤ ਕਰਕੇ ਦੂਜਾ ਸਥਾਨਅਤੇ ਹਰਮਨਪ੍ਰੀਤ ਕੌਰ ਪੁੱਤਰੀ ਹਰਵਿੰਦਰ ਸਿੰਘ ਬਸਰਾ ਪਿੰਡ ਢਾਹਾਂ ਨੇ 85.00% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਨਾਨ¸ਮੈਡੀਕਲ ਗੁਰੱਪ ਵਿਚ ਜਸਨੀਤ ਕੌਰ ਕਲੇਰ ਪੁੱਤਰੀ ਸਤਨਾਮ ਸਿੰਘਪਿੰਡ ਸਰਹਾਲ ਕਾਜ਼ੀਆਂ ਨੇ 86.00% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸ਼ਸ਼ੀ ਬਾਲੂ ਪੁੱਤਰੀ ਸੁਖਜੀਵਨ ਰਾਮ ਪਿੰਡ ਬੀਸਲਾ ਨੇ 85.40% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਸਿਮ੍ਰਤੀ ਸ਼ਰਮਾਂ ਪੁੱਤਰੀ ਸੰਜੀਵ ਕੁਮਾਰ ਪਿੰਡ ਭਰੋਲੀ 77.20% ਅੰਕ ਅਤੇ ਵਿਸ਼ਾਲ ਕਟਾਰੀਆ ਪੁੱਤਰ ਮੋਹਨ ਲਾਲ ਪਿੰਡ ਭਾਰੋਲੀ ਨੇ ਵੀ77.20% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਕਾਮਰਸ ਗਰੁੱਪ ਵਿਚ ਗਿਨੀ ਪੁੱਤਰੀ ਨੰਦਲਾਲ ਪਿੰਡ ਬਹਿਰਾਮ ਨੇ 88.60% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਜਸਮੀਨ ਬੱਸੀ ਪੁੱਤਰੀ ਪਰਮਜੀਤ ਸਿੰਘ ਬੱਸੀ ਪਿੰਡ ਬਡਾਲਾ ਨੇ  88.20% ਤੇਕੋਮਲਪ੍ਰੀਤ ਕੌਰ ਪੁੱਤਰੀ ਇੰਦਰਜੀਤ ਸਿੰਘ ਅਟਵਾਲ ਪਿੰਡ ਫਰਾਲਾ ਨੇ 88.20% ਦੂਜਾ ਸਥਾਨ ਅਤੇ ਤੀਜਾ ਸਥਾਨ ਵਨੀਤਾ ਪੁੱਤਰੀ ਮਹਿੰਦਰ ਪਾਲ ਬਹਿਰਾਮ ਨੇ 86.80% ਅੰਕ ਪ੍ਰਾਪਤ ਕਰਕੇ ਕੀਤਾ ਆਰਟਸ ਗੁਰੱਪ ਵਿਚ ਸੋਨੀਆ ਬਾਲੂ ਪੁੱਤਰ ਕੁਲਵੀਰ ਰਾਮ ਕਰੀਹਾ ਨੇ 76.20% ਅੰਕ ਪ੍ਰਾਪਤ ਕਰਕੇ ਪਹਿਲਾ, ਜਸਕਿੰਦਰ ਸਿੰਘ ਪੁੱਤਰ ਮੇਜਰ ਸਿੰਘ ਪਿੰਡ ਮੱਲੂਪੋਤਾ ਨੇ 65.40% ਨੇ ਅੰਕ ਲੈ ਕੇ ਦੂਜਾ ਸਥਾਨ ਅਤੇ ਅਰਪਨਵੀਰ ਸਿੰਘ ਪੁੱਤਰ ਬਲਵੀਰ ਰਾਮ ਪਿੰਡ ਬਾਹੜਾ ਮਜਾਰਾ ਨੇ 64.00% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਕੀਤਾਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ,ਮੈਡਮ ਵਨੀਤਾ ਚੋਟ ਪ੍ਰਿੰਸੀਪਲ, ਡਾ. ਰੁਪਿੰਦਰਜੀਤ ਸਿੰਘ ਬੱਲ ਵਾਈਸ ਪ੍ਰਿੰਸੀਪਲ ਅਤੇ ਕਲਾਸ ਅਧਿਆਪਕ ਵੀ ਹਾਜ਼ਰ ਸਨ

    
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+2 ਜਮਾਤ ਵਿਚੋਂ ਮੈਡੀਕਲ, ਨਾਨ¸ ਮੈਡੀਕਲ, ਕਾਮਰਸ ਅਤੇ ਆਰਟਸ ਗੁਰੱਪਾਂ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਵਿਦਿਆਰਥੀ

ਏ . ਐਸ. ਆਈ. ਅਵਤਾਰ ਲਾਲ ਵਿਰਦੀ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਮਾਸਕ ਤੇ ਕੇਲੇ ਭੇਟ

ਏ . ਐਸ. ਆਈ. ਅਵਤਾਰ ਲਾਲ ਵਿਰਦੀ ਵੱਲੋਂ ਗੁਰੂ ਨਾਨਕ ਮਿਸ਼ਨ
ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਮਾਸਕ ਤੇ ਕੇਲੇ ਭੇਟ
ਬੰਗਾ : 9 ਜੁਲਾਈ :
ਪੰਜਾਬ ਪੁਲੀਸ ਦੇ ਦਿਨਤਦਾਰ ਤੇ ਮਿਹਨਤੀ ਏ.ਐਸ.ਆਈ. ਸ੍ਰੀ ਅਵਤਾਰ ਲਾਲ ਵਿਰਦੀ ਵਾਸੀ ਪਿੰਡ ਪੱਦੀ ਮੱਠਵਾਲੀ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਮਰੀਜ਼ਾਂ ਲਈ ਮਾਸਕ ਤੇ ਕੇਲੇ ਭੇਟ ਕਰਕੇ ਨਿਸ਼ਕਾਮ ਸੇਵਾ ਦੀ ਨਿਵਕੇਲੀ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਾਨੀ ਏ.ਐਸ.ਆਈ. ਸ੍ਰੀ ਅਵਤਾਰ ਲਾਲ ਵਿਰਦੀ ਦਾ ਧੰਨਵਾਦ ਕਰਦੇ ਹੋਏ ਵਿਸ਼ੇਸ਼ ਸਨਮਾਨ ਕੀਤਾ । ਸ੍ਰੀ ਬਾਹੜੋਵਾਲ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਸਿਹਤ ਸੇਵਾਵਾਂ ਬਾਰੇ ਦੀ ਜਾਣਕਾਰੀ ਦਾਨੀ ਸੱਜਣਾਂ ਨੂੰ ਪ੍ਰਦਾਨ ਕੀਤੀ। ਇਸ ਮੌਕੇ ਏ.ਐਸ.ਆਈ. ਸ੍ਰੀ ਅਵਤਾਰ ਲਾਲ ਵਿਰਦੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿਛਲੇ ਚਾਰ ਦਹਾਕਿਆਂ ਵਾਂਗ ਹੁਣ ਕੋਰੋਨਾ ਮਹਾਂਮਾਰੀ ਵੇਲੇ ਵੀ ਲੋੜਵੰਦ ਮਰੀਜ਼ਾਂ ਦੀ ਸੇਵਾ ਸੰਭਾਲ ਕੀਤੇ ਨਿਸ਼ਕਾਮ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਸ. ਪ੍ਰੇਮ ਪ੍ਰਕਾਸ਼ ਸਿੰਘ ਸੀਨੀਅਰ ਅਕਾਊਂਟੈਂਟ ਅਤੇ ਹੋਰ ਸਟਾਫ਼ ਤੇ ਪਤਵੰਤੇ ਸੱਜਣ ਹਾਜ਼ਰ ਸਨ।
ਫੋਟੋ ਕੈਪਸ਼ਨ :  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਮਾਸਕ ਤੇ ਕੇਲੇ ਭੇਟ ਕਰਨ ਪੁੱਜੇ ਸ੍ਰੀ ਅਵਤਾਰ ਲਾਲ ਵਿਰਦੀ ਏ.ਐਸ. ਆਈ. ਨੂੰ ਸਨਮਾਨਿਤ ਕਰਦੇ ਹੋਏ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਨਾਲ ਸਟਾਫ਼ ਤੇ ਪਤਵੰਤੇ ਸੱਜਣ

ਕੋਰੋਨਾ ਵਾਇਰਸ ਮਹਾਂਮਾਰੀ ਸਮੇਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਜੂਨ ਮਹੀਨੇ ਵਿਚ 3141 ਮਰੀਜ਼ਾਂ ਦੀ ਜਾਂਚ ਤੇ ਇਲਾਜ

ਕੋਰੋਨਾ ਵਾਇਰਸ ਮਹਾਂਮਾਰੀ ਸਮੇਂ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਜੂਨ ਮਹੀਨੇ ਵਿਚ 3141 ਮਰੀਜ਼ਾਂ ਦੀ ਜਾਂਚ ਤੇ ਇਲਾਜ
ਬੰਗਾ :  6 ਜੁਲਾਈ :-
ਲੋਕ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਡਾਕਟਰ ਸਾਹਿਬਾਨ ਨੇ ਕਰੋਨਾ ਮਹਾਂਮਾਰੀ ਦੇ ਭਿਆਨਕ ਸਮੇਂ ਚ ਵੀ ਸਾਲ 2020 ਦੇ ਜੂਨ ਮਹੀਨੇ ਵਿਚ 3141 ਮਰੀਜ਼ਾਂ ਦੀ  ਜਾਂਚ ਤੇ ਇਲਾਜ ਕੀਤਾ ਹੈ, ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਟਰੱਸਟ ਗੁਰੂ ਨਾਨਕ  ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ  ਮੀਡੀਆ ਨੂੰ ਪ੍ਰਦਾਨ ਕੀਤੀ। ਸ. ਕਾਹਮਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸਭ ਤੋਂ ਵੱਡੇ ਸੰਕਟ ਸਮੇਂ ਵਿਚ ਵੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਲੋੜਵੰਦ ਮਰੀਜ਼ਾਂ ਨੂੰ ਲਗਾਤਾਰ 24 ਘੰਟੇ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਹਨ।     ਇਲਾਕੇ ਵਿਚ ਲੋਕ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਡਾਕਟਰ ਸਾਹਿਬਾਨ ਨੇ ਮੌਜੂਦਾ ਕੋਵਿਡ¸19 ਮਹਾਂਮਾਰੀ ਦੇ ਸਾਲ 2020 ਦੇ ਜੂਨ ਮਹੀਨੇ ਵਿਚ 3141 ਮਰੀਜ਼ਾਂ ਦੀ ਜਾਂਚ ਤੇ ਇਲਾਜ ਕੀਤਾ ਹੈ । ਮਰੀਜ਼ਾਂ ਦੇ 75 ਅਪਰੇਸ਼ਨ ਅਤੇ ਹਸਪਤਾਲ ਵਿੱਚ 179 ਮਰੀਜ਼ਾਂ ਨੂੰ ਦਾਖਲ ਕਰਕੇ ਵਧੀਆ ਇਲਾਜ ਕਰਕੇ ਤੰਦਰੁਸਤ ਕੀਤਾ ਗਿਆ ਹੈ । ਇਸ ਮਹੀਨੇ ਵਿਚ 959 ਮਰੀਜ਼ਾਂ ਦੇ ਲੈਬ ਟੈਸਟ, 441 ਮਰੀਜ਼ਾਂ ਦੇ ਐਕਸ¸ਰੇ, 190 ਮਰੀਜ਼ਾਂ ਦੇ ਸੀ.ਟੀ. ਸਕੈਨ, 252 ਮਰੀਜ਼ਾਂ ਦੀ ਈ.ਸੀ.ਜੀ. ਅਤੇ 138 ਮਰੀਜ਼ਾਂ ਦੇ ਡਾਇਲਸਿਸ ਕੀਤੇ ਗਏ । ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਖੂਨ ਦੇ 66 ਯੂਨਿਟ ਲੋੜਵੰਦ ਮਰੀਜ਼ਾਂ ਨੂੰ ਦਿੱਤੇ ਗਏ। ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੇ ਇਲਾਜ ਲਈ ਟਰੱਸਟ ਵੱਲੋਂ ਹਸਪਤਾਲ ਕੰਪਲੈਕਸ ਵਿੱਚ ਸਥਾਪਿਤ ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਲ 35 ਕੋਰੋਨਾ ਪਾਜ਼ੇਟਿਵ ਮਰੀਜ਼, ਸਿਹਤ ਵਿਭਾਗ ਪੰਜਾਬ ਦੇ ਮੈਡੀਕਲ ਸਹਿਯੋਗ ਨਾਲ ਸਿਹਤਯਾਬ ਹੋ ਕੇ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਪਰਤੇ ਹਨ। ਕੋਵਿਡ¸19 ਦੇ ਠੀਕ ਹੋਏ ਮਰੀਜ਼ਾਂ ਨੇ ਢਾਹਾਂ¸ਕਲੇਰਾਂ ਵਿਖੇ ਮਿਲਦੀਆਂ ਵਧੀਆ ਮੈਡੀਕਲ ਸੇਵਾਵਾਂ, ਵਧੀਆ ਸਾਂਭ ਸੰਭਾਲ, ਵਧੀਆ ਭੋਜਨ ਅਤੇ ਵਧੀਆ ਪ੍ਰਬੰਧਾਂ ਦੀ ਭਾਰੀ ਸ਼ਲਾਘਾ ਕੀਤੀ। ਸ. ਕਾਹਮਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਔਖੇ ਸਮੇਂ ਚ ਹਸਪਤਾਲ ਦੇ ਸਮੂਹ ਡਾਕਟਰ ਸਾਹਿਬਾਨ, ਨਰਸਿੰਗ ਸਟਾਫ਼, ਪੈਰਾ¸ਮੈਡੀਕਲ ਸਟਾਫ਼, ਸਫਾਈ ਸੇਵਕਾਂ, ਡਰਾਈਵਰਾਂ, ਇੰਜੀਨੀਅਰ, ਸੇਵਾਦਾਰਾਂ, ਲੰਗਰ ਸਟਾਫ਼, ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਟਰੱਸਟ ਦੇ ਸਮੁੱਚੇ ਸਟਾਫ ਨੇ ਪੂਰੀ ਤਨਦੇਹੀ ਨਾਲ ਸੇਵਾ ਕੀਤੀ ਹੈ । ਜਿਸ ਵਿਚ ਮੈਡਮ ਸੋਨੀਆ ਸਿੰਘ ਇੰਚਾਰਜ ਆਈ.ਸੀ.ਯੂ. ਵੱਲੋਂ ਆਪਣੀ ਨਰਸਿੰਗ ਸਟਾਫ਼ ਟੀਮ ਨਾਲ  ਆਈ.ਸੀ.ਯੂ. ਵਿਚ ਦਾਖਲ ਮਰੀਜ਼ਾਂ ਦੀ ਵਧੀਆ ਨਰਸਿੰਗ ਕੇਅਰ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ।  ਸਮੂਹ ਸਟਾਫ਼ ਵੱਲੋਂ ਸੁਚੱਜੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਮਾਣ¸ਸਤਿਕਾਰ ਹੋਰ ਵੀ ਵਧਿਆ ਹੈ। ਸ. ਕਾਹਮਾ ਨੇ ਟਰੱਸਟੀਆਂ ਵੱਲੋਂ  2020 ਸਾਲ ਦੇ ਜੂਨ ਮਹੀਨੇ ਦੀ ਅਤਿ ਦੀ ਗਰਮੀ ਵਿਚ ਸਮੂਹ ਸਟਾਫ਼ ਦਾ ਵਧੀਆ ਕੰਮ ਕਰਨ ਲਈ ਟਰੱਸਟ ਵੱਲੋਂ ਹਾਰਦਿਕ ਧੰਨਵਾਦ ਕੀਤਾ ਜਾਂਦਾ ਹੈ । ਵਰਣਨਯੋਗ ਹੈ ਕਿ  ਗੁਰੂ ਨਾਨਕ ਦੇਵ ਜੀ ਵੱਲੋਂ ਸਿਖਾਏ ਸੇਵਾ ਮਾਰਗ ਤੇ ਚੱਲਦੇ ਹੋਏ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਨੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਨਵਤਾ ਦੀ ਭਲਾਈ ਲਈ ਲੋੜਵੰਦ ਮਰੀਜ਼ਾਂ ਨੂੰ ਵਧੀਆ, ਸਸਤੀਆਂ ਅਤੇ ਇੰਟਰਨੈਸ਼ਨਲ ਪੱਧਰ ਦੀਆਂ ਮੈਡੀਕਲ ਸੇਵਾਵਾਂ ਦੇਣ ਲਈ 1981 ਵਿਚ ਹਸਪਤਾਲ ਦੀ ਸਥਾਪਨਾ ਦੀ ਆਰੰਭਤਾ ਕੀਤੀ ਗਈ ਸੀ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ,  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਈ ਸੀ ਯੂ ਵਿਚ ਮਰੀਜ਼ਾਂ ਦਾ ਇਲਾਜ ਕਰਨ ਵਿਚ ਮਸ਼ਰੂਫ ਨਰਸਿੰਗ ਸਟਾਫ਼ ਅਤੇ ਡਾਕਟਰ ਸਾਹਿਬਾਨ  

ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਦੀ ਸ਼ਲਾਘਾ


ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ
ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਦੀ ਸ਼ਲਾਘਾ
ਬੰਗਾ : 23 ਜੂਨ :
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ  ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਅੱਜ ਦੌਰਾ ਕੀਤਾ। ਇਸ ਮੌਕੇ  ਡਾ. ਸ਼ੇਨਾ ਅਗਰਵਾਲ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਦਾ ਕੋਵਿਡ¸19 ਆਈਸੋਲੇਸ਼ਨ ਵਾਰਡ ਨੂੰ ਹਸਪਤਾਲ ਕੰਪਲੈਕਸ ਵਿਚ ਬਣਾਉਣ ਲਈ  ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਾਰਦਿਕ ਧੰਨਵਾਦ ਕੀਤਾ।  ਉਹਨਾਂ ਨੇ ਕੋਵਿਡ¸19 ਆਈਸੋਲੇਸ਼ਨ ਵਾਰਡ ਨੂੰ ਚਲਾਉਣ ਵਿੱਚ ਅਤੇ ਕੋਰੋਨਾ ਮਰੀਜ਼ਾਂ  ਨੂੰ ਵਧੀਆ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਲਈ ਦਿੱਤੇ ਜਾ ਰਹੇ ਵਿਸ਼ੇਸ਼ ਸਹਿਯੋਗ ਲਈ ਵੀ ਹਸਪਤਾਲ ਪ੍ਰਬੰਧਕਾਂ ਭਾਰੀ ਪ੍ਰਸੰਸਾ ਕੀਤੀ।  ਇਸ  ਮੌਕੇ ਗੁਰੂ ਨਾਨਕ ਮਿਸ਼ਨ  ਮੈਡੀਕਲ ਐਂਡ  ਐਜ਼ੂਕੇਸ਼ਨਲ  ਟਰੱਸਟ ਢਾਹਾਂ ਕਲੇਰਾਂ ਦੇ ਸ. ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਡੀ.ਸੀ. ਮੈਡਮ ਦਾ ਨਿੱਘਾ ਸਵਾਗਤ ਕਰਦਿਆਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਬਾਰੇ ਜਾਣਕਾਰੀ ਦਿੱਤੀ।  ਕੋਵਿਡ¸19 ਆਈਸੋਲੇਸ਼ਨ ਵਾਰਡ ਦੇ ਦੌਰੇ ਸਮੇਂ ਸ੍ਰੀ ਵਿਪੁੱਲ ਉੱਜਵਲ ਵਧੀਕ ਡਿਪਟੀ ਕਮਿਸ਼ਨਰ, ਡਾ. ਰਾਜਿੰਦਰ ਭਾਟੀਆ ਸਿਵਲ ਸਰਜਨ  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਡਾ. ਦਵਿੰਦਰ ਢਾਂਡਾ ਜ਼ਿਲ੍ਹਾ ਟੀਕਾਕਰਣ ਅਫਸਰ, ਡਾ. ਕਵਿਤਾ ਭਾਟੀਆ ਐਸ.ਐਮ.ਉ. ਬੰਗਾ, ਮੈਡਮ ਸੁਖਵਿੰਦਰ ਕੌਰ ਨਰਸਿੰਗ ਅਫਸਰ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਵਰਣਨਯੋਗ ਹੈ ਕਿ  ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਤੋਂ ਹੁਣ ਤੱਕ  43 ਕੋਰੋਨਾ ਪਾਜ਼ੇਟਿਵ ਮਰੀਜ਼  ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ।
ਫ਼ੋਟੋ ਕੈਪਸ਼ਨ : ਡਿਪਟੀ ਕਮਿਸ਼ਨਰ  ਡਾ. ਸ਼ੇਨਾ ਅਗਰਵਾਲ ਅੱਜ ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਦੇ ਦੌਰੇ ਮੌਕੇ  ਹਸਪਤਾਲ ਪ੍ਰਬੰਧਕਾਂ ਅਤੇ  ਜ਼ਿਲ੍ਹਾ ਅਧਿਕਾਰੀਆਂ ਨਾਲ

ਪ੍ਰਸ਼ਾਸ਼ਨ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸਨਮਾਨ

ਪ੍ਰਸ਼ਾਸ਼ਨ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਸਨਮਾਨ
ਬੰਗਾ :  19 ਜੂਨ :
ਇਲਾਕੇ ਵਿਚ ਪਿਛਲੇ ਚਾਰ ਦਹਾਕੇ ਤੋਂ ਲੋਕ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਕੋਰੋਨਾ ਮਹਾਂਮਾਰੀ ਨਾਲ ਆਏ ਇਸ ਸਦੀ ਦੇ ਸਭ ਤੋਂ ਵੱਡੇ ਸੰਕਟ ਸਮੇਂ  24 ਘੰਟੇ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਅਤੇ ਹਸਪਤਾਲ ਵਿਖੇ ਕਰੋਨਾ ਵਾਇਰਸ ਕੋਵਿਡ-19 ਆਈਸੋਲੇਸ਼ਨ ਵਾਰਡ ਕਾਇਮ ਕਰਕੇ ਕੀਤੀ ਵਧੀਆ ਸੇਵਾ ਲਈ ਪ੍ਰਸ਼ਾਸ਼ਨ ਵੱਲੋਂ  ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਐਸ ਡੀ ਐਮ ਬੰਗਾ ਮੈਡਮ ਦੀਪਜੋਤ ਕੌਰ ਨੇ ਹਸਪਤਾਲ ਦੇ ਮੁੱਖ ਸੇਵਾਦਰ ਸæ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਨੂੰ ਸਨਮਾਨਿਤ ਕੀਤਾ। ਐਸ ਡੀ ਐਮ ਬੰਗਾ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸ਼ਨ ਨੂੰ ਵਧੀਆ ਸਹਿਯੋਗ ਦੇਣ ਅਤੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਆਧੁਨਿਕ ਕਰੋਨਾ ਵਾਇਰਸ ਕੋਵਿਡ_19 ਆਈਸੋਲੇਸ਼ਨ ਵਾਰਡ ਬਣਾਉਣ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ। ਐਸ ਡੀ ਐਮ ਨੇ ਹਸਪਤਾਲ ਵੱਲੋਂ ਕੋਰੋਨਾ ਮਰੀਜ਼ਾਂ ਦੀ ਵਧੀਆ ਦੇਖ-ਭਾਲ ਅਤੇ ਹੋਰ ਪ੍ਰਬੰਧਾਂ ਲਈ ਧੰਨਵਾਦ ਕੀਤਾ। ਇਸ ਮੌਕੇ ਹਰਦੇਵ ਸਿੰਘ ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਸਿਖਾਏ ਸੇਵਾ ਮਾਰਗ ਤੇ ਚੱਲਦੇ ਹੋਏ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਨੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਨਵਤਾ ਦੀ ਭਲਾਈ ਲਈ ਲੋੜਵੰਦ ਮਰੀਜ਼ਾਂ ਨੂੰ ਵਧੀਆ, ਸਸਤੀਆਂ ਅਤੇ ਇੰਟਰਨੈਸ਼ਨਲ ਪੱਧਰ ਦੀਆਂ ਮੈਡੀਕਲ ਸੇਵਾਵਾਂ ਦੇਣ ਲਈ ਹਸਪਤਾਲ ਦੀ ਸਥਾਪਨਾ ਕੀਤੀ ਸੀ, ਉਸ ਸੇਵਾ ਮਿਸ਼ਨ ਉੱਤੇ ਚੱਲਦੇ ਹੋਏ ਗੁਰੂ ਸਾਹਿਬਾਨ ਦਾ ਓਟ ਆਸਰਾ ਲੈਂਦੇ ਹੋਏ, ਕੋਰੋਨਾ ਮਹਾਂਮਾਰੀ ਵਾਲੇ ਇਸ ਔਖੇ ਸਮੇਂ ਦੌਰਾਨ ਲੋੜਵੰਦਾਂ ਮਰੀਜ਼ਾਂ ਨੂੰ 24 ਘੰਟੇ ਵਧੀਆ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਵਿਚ ਸਫਲ ਹੋਏ ਹਾਂ। ਹਸਪਤਾਲ ਵਿਖੇ ਹੁਣ ਕੋਰੋਨਾ ਵਾਇਰਸ  ਕੋਵਿਡ-19 ਆਈਸੋਲੇਸ਼ਨ ਵਾਰਡ ਵਿਚ ਜ਼ਿਲਹੇ ਦੇ ਸਾਰੇ ਕਰੋਨਾ ਮਰੀਜਾਂ ਦਾ ਇਲਾਜ ਸਿਹਤ ਵਿਭਾਗ ਦੇ ਮੈਡੀਕਲ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਤਹਿਸੀਲਦਾਰ ਅਜੀਤਪਾਲ ਸਿੰਘ, ਨਾਇਬ ਤਹਿਸੀਲਦਾਰ ਲਵਪ੍ਰੀਤ ਸਿੰਘ, ਡਾ. ਮਨੂ ਭਾਰਗਵ ਮੈਡੀਕਲ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਅਤੇ ਦਫਤਰੀ ਸਟਾਫ਼ ਹਾਜ਼ਰ ਸੀ।

ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੁੱਖ ਸੇਵਾਦਾਰ ਹਰਦੇਵ ਸਿੰਘ ਕਾਹਮਾ ਦਾ ਸਨਮਾਨ ਕਰਦੇ ਹੋਏ  ਐਸ ਡੀ ਐਮ ਬੰਗਾ ਮੈਡਮ ਦੀਪਜੋਤ ਕੌਰ ਨਾਲ ਹਨ ਨਾਇਬ ਤਹਿਸੀਲਦਾਰ ਲਵਪ੍ਰੀਤ ਸਿੰਘ ਅਤੇ ਹੋਰ ਉੱਚ ਅਧਿਕਾਰੀ

ਕੋੋਰੋਨਾ ਵਾਇਰਸ ਮਹਾਂਮਾਰੀ ਸਮੇਂ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਮਈ ਮਹੀਨੇ ਵਿਚ 2415 ਮਰੀਜ਼ਾਂ ਦੀ ਜਾਂਚ

ਕੋੋਰੋਨਾ ਵਾਇਰਸ ਮਹਾਂਮਾਰੀ ਸਮੇਂ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਮਈ ਮਹੀਨੇ ਵਿਚ 2415 ਮਰੀਜ਼ਾਂ ਦੀ ਜਾਂਚ
ਬੰਗਾ :  4 ਜੂਨ :
ਇਲਾਕੇ ਵਿਚ ਪਿਛਲੇ ਚਾਰ ਦਹਾਕੇ ਤੋਂਂ ਲੋਕ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਡਾਕਟਰ ਸਾਹਿਬਾਨ  ਨੇ ਕਰੋਨਾ ਮਹਾਂਮਾਰੀ ਦੇ ਭਿਆਨਕ ਸਮੇਂ ਚ ਵੀ ਸਾਲ 2020 ਦੇ ਮਈ ਮਹੀਨੇ ਵਿਚ 2415 ਮਰੀਜ਼ਾਂ ਦੀ ਜਾਂਚ ਕੀਤੀ ਹੈ, ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਟਰੱਸਟ ਗੁਰੂ ਨਾਨਕ  ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ  ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਦੀ ਹਾਜ਼ਰੀ ਵਿਚ ਮੀਡੀਆ ਨੂੰ ਪ੍ਰਦਾਨ ਕੀਤੀ। ਸ. ਕਾਹਮਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਨਾਲ ਆਏ ਇਸ ਸਦੀ ਦੇ ਸਭ ਤੋਂ ਵੱਡੇ ਸੰਕਟ ਸਮੇਂ ਵਿਚ ਵੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਲੋੜਵੰਦ ਮਰੀਜ਼ਾਂ ਨੂੰ ਲਗਾਤਾਰ 24 ਘੰਟੇ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਸਾਲ 2020 ਦੇ ਮਈ ਮਹੀਨੇ ਵਿਚ ਵੀ ਜਿੱਥੇ ਹਸਪਤਾਲ ਦੇ ਮਾਹਿਰ ਡਾਕਟਰ ਸਾਹਿਬਾਨ ਨੇ 2415 ਮਰੀਜ਼ਾਂ ਦਾ ਚੈੱਕਅੱਪ ਕੀਤਾ, ਉੱਥੇ 71 ਵੱਡੇ ਅਪਰੇਸ਼ਨ ਕਰਕੇ ਅਤੇ ਹਸਪਤਾਲ ਵਿੱਚ ਦਾਖਲ 174 ਮਰੀਜ਼ਾਂ ਦਾ ਇਲਾਜ ਵੀ ਕੀਤਾ ਹੈ। ਇਸ ਮਈ ਮਹੀਨੇ ਵਿਚ ਹਸਪਤਾਲ ਵਿਚ 955 ਮਰੀਜ਼ਾਂ ਦੇ ਲੈਬ ਟੈਸਟ, 393 ਮਰੀਜ਼ਾਂ ਦੇ ਐਕਸ¸ਰੇ, 157 ਮਰੀਜ਼ਾਂ ਦੇ ਸੀ.ਟੀ. ਸਕੈਨ, 198 ਮਰੀਜ਼ਾਂ ਦੀ ਈ.ਸੀ.ਜੀ. ਅਤੇ 155 ਮਰੀਜ਼ਾਂ ਦੇ ਡਾਇਲਸਿਸ ਕੀਤੇ ਗਏ। ਸ. ਕਾਹਮਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸੰਕਟਮਈ ਸਮੇਂ ਵਿਚ ਹਸਪਤਾਲ ਦੇ ਮੈਡੀਕਲ ਸੁਪਰਡੈਂਟ, ਸਮੂਹ ਡਾਕਟਰ ਸਾਹਿਬਾਨ, ਨਰਸਿੰਗ ਸਟਾਫ਼, ਪੈਰਾ¸ਮੈਡੀਕਲ ਸਟਾਫ਼, ਸਫਾਈ ਸੇਵਕਾਂ, ਡਰਾਈਵਰਾਂ, ਇੰਜੀਨੀਅਰ, ਸੇਵਾਦਾਰਾਂ, ਲੰਗਰ ਸਟਾਫ਼, ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਟਰੱਸਟ ਦੇ ਸਮੂਹ ਸਟਾਫ ਨੇ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਦਾ ਖਿੜੇ¸ਮੱਥੇ ਸਵਾਗਤ ਕਰਕੇ ਬਹੁਤ ਸ਼ਾਨਦਾਰ ਕੰਮ ਕੀਤਾ ਹੈ । ਸਟਾਫ਼ ਵੱਲੋਂ ਦਿੱਤੀਆਂ ਵਧੀਆ ਸੇਵਾਵਾਂ ਨਾਲ ਇਲਾਕੇ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਨਾਮ ਹੋਰ ਵੀ ਉੱਚਾ ਹੋਇਆ ਹੈ ।  ਸਾਲ 2020 ਮਈ ਮਹੀਨੇ ਵਿਚ ਕੀਤੀਆਂ ਸ਼ਾਨਦਾਰ ਸੇਵਾਵਾਂ ਲਈ ਸ. ਕਾਹਮਾ ਨੇ ਟਰੱਸਟੀਆਂ ਵੱਲੋਂ ਸਮੂਹ ਸਟਾਫ਼ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ। ਇਸ ਮੌਕੇ ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਸਿਖਾਏ ਸੇਵਾ ਮਾਰਗ ਤੇ ਚੱਲਦੇ ਹੋਏ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਨੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਨਵਤਾ ਦੀ ਭਲਾਈ ਲਈ ਲੋੜਵੰਦ ਮਰੀਜ਼ਾਂ ਨੂੰ ਵਧੀਆ, ਸਸਤੀਆਂ ਅਤੇ ਇੰਟਰਨੈਸ਼ਨਲ ਪੱਧਰ ਦੀਆਂ ਮੈਡੀਕਲ ਸੇਵਾਵਾਂ ਦੇਣ ਲਈ ਹਸਪਤਾਲ ਦੀ ਸਥਾਪਨਾ ਕੀਤੀ ਸੀ, ਉਸ ਸੇਵਾ ਮਿਸ਼ਨ ਉੱਤੇ ਚੱਲਦੇ ਹੋਏ ਗੁਰੂ ਸਾਹਿਬਾਨ ਦਾ ਓਟ ਆਸਰਾ ਲੈਂਦੇ ਹੋਏ, ਕੋਰੋਨਾ ਮਹਾਂਮਾਰੀ ਵਾਲੇ ਇਸ ਔਖੇ ਸਮੇਂ ਦੌਰਾਨ ਲੋੜਵੰਦਾਂ ਮਰੀਜ਼ਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਵਿਚ ਸਫਲ ਹੋਏ ਹਾਂ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ,  ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਾਰਜਸ਼ੀਲ ਪ੍ਰਬੰਧਕ ਅਤੇ ਹਸਪਤਾਲ ਸਟਾਫ਼ ਦੀਆਂ ਤਸਵੀਰਾਂ

from Harpreet Singh ਪਿੰਡ ਪਠਲਾਵਾ ਵਾਸੀਆਂ ਵੱਲੋਂ ਕਰੋਨਾ ਮੁਕਤ ਹੋਣ ਤੇ ਸ਼ੁਕਰਾਨਾ ਕਰਦੇ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਗੁਰੂ ਕੇ ਲੰਗਰਾਂ ਲਈ 15 ਲੱਖ ਰੁਪਏ ਦੀਆਂ 315 ਕੁੁੁਵਿੰਟਲ ਰਸਦਾਂ ਭੇਟ

ਪਿੰਡ ਪਠਲਾਵਾ ਵਾਸੀਆਂ ਵੱਲੋਂ ਕਰੋਨਾ ਮੁਕਤ ਹੋਣ ਤੇ ਸ਼ੁਕਰਾਨਾ ਕਰਦੇ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ,
ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਗੁਰੂ ਕੇ ਲੰਗਰਾਂ ਲਈ 15 ਲੱਖ ਰੁਪਏ ਦੀਆਂ 315 ਕੁੁੁਵਿੰਟਲ ਰਸਦਾਂ ਭੇਟ
ਬੰਗਾ : 20 ਮਈ
ਪਿੰਡ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦਾ ਪਹਿਲਾ ਪਿੰਡ ਸੀ ਜਿੱਥੇ ਦੋ ਮਹੀਨੇ ਪਹਿਲਾਂ ਕੋਰੋਨਾ ਵਾਇਰਸ ਕੋਵਿਡ¸19 ਦੀ ਮਹਾਂਮਾਰੀ ਦੇ ਦਸਤਕ ਦਿੱਤੀ। ਗਿਆਨੀ ਬਲਦੇਵ ਸਿੰਘ ਦੀ ਮੌਤ ਉਪਰੰਤ ਹੋਏ ਟੈਸਟ ਵਿਚ ਕੋਰੋਨਾ ਪਾਜ਼ੇਟਿਵ ਆਉਣ ਅਤੇ 18 ਨਜ਼ਦੀਕੀ ਵਿਅਕਤੀਆਂ ਦੇ ਟੈਸਟ ਵੀ ਪਾਜ਼ੇਤਿਵ ਆਉਣ ਵਾਲ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਸੀ। ਗਿਆਨ ਤੋਂ ਸੱਖਣੇ ਲੋਕਾਂ ਨੇ ਬਾਬਾ ਬਲਦੇਵ ਸਿੰਘ ਦਾ ਨਾਮ ਲੈ ਕੇ ਪਿੰਡ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ।  ਪ੍ਰਸ਼ਾਸ਼ਨ ਵੱਲੋਂ  ਪੂਰੇ ਪਿੰਡ ਦੀ ਨਾਕਾਬੰਦੀ ਕਰ ਦਿੱਤੀ ਗਈ। ਪੰਜਾਬ ਦੇ ਕੁਝ ਅਖੌਤੀ ਕਲਾਕਾਰਾਂ ਵੱਲੋਂ ਪਿੰਡ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਹਲਾਤ ਇਹੋ ਜਿਹੇ ਬਣੇ ਕਿ ਜਿਵੇਂ ਪਿੰਡ ਪਠਲਾਵਾ ਕਿਸੇ ਫਿਲਮ ਦਾ ਖਲਨਾਇਕ ਹੁੰਦਾ ਹੈ। ਕੁਦਰਤ ਦੀ ਕਰੋਪੀ ਦੇ ਨਾਲ ਨਾਲ ਕਈ ਹਸਪਤਾਲਾਂ ਵੱਲੋਂ ਪਿੰਡ ਪਠਲਾਵਾ ਦੇ ਮਰੀਜ਼ਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ। ਇਹਨਾਂ  ਹਲਾਤਾਂ ਵਿਚੋਂ ਗੁਜ਼ਰਦਿਆਂ ਪਿੰਡ ਪਠਲਾਵਾ ਦੇ ਸੂਝਵਾਨ ਅੱਗੇ ਆਏ ਅਤੇ ਇਸ ਬਿਮਾਰੀ ਦਾ ਡੱਟ ਕੇ ਟਾਕਰਾ ਕਰਨ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸਾਂ ਕੀਤੀਆਂ ਗਈਆਂ। ਗੁਰੂ ਸਾਹਿਬਾਨ ਦੀ ਕਿਰਪਾ ਸਦਕਾ 18 ਦੇ 18 ਮਰੀਜ਼ ਦੇ ਤੰਦਰੁਸਤ ਹੋ ਕੇ ਘਰ ਪਰਤੇ । ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਲੰਗਰਾਂ ਲਈ ਸੁੱਕੀਆਂ ਰਸਦਾਂ ਭੇਜਣ ਦਾ ਪ੍ਰੋਗਰਾਮ ਉਲੀਕਿਆ ਗਿਆ। ਜਿਸ ਲਈ ਇਲਾਕੇ ਦੀ ਸਿਰਮੌਰ ਸਮਾਜ ਸੇਵੀ ਏਕ ਨੂਰ ਸਵੈ ਸੇਵੀ ਸੰਸਥਾ ਪਿੰਡ ਪਠਲਾਵਾ, ਪਿੰਡ ਦੀ ਪੰਚਾਇਤ, ਗੁਰਦੁਆਰਾ ਪੰਜਾ ਸਾਹਿਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਉੱਦਮਾਂ ਨਾਲ 15 ਲੱਖ ਰੁਪਏ ਦੀ ਰਾਸ਼ੀ ਨਾਲ 315 ਕੁਵਿੰਟਲ ਰਸਦ ਤਿੰਨ ਟਰੱਕਾਂ ਵਿਚ ਭੇਜਣ ਲਈ ਸੰਤ ਬਾਬਾ ਗੁਰਬਚਨ ਸਿੰਘ ਮੁੱਖ ਸੇਵਾਦਾਰ ਨਿਰਮਲ ਬੁੰਗਾ ਬਾਬਾ ਘਨੱਈਆ ਸਿੰਘ ਜੀ ਪਠਲਾਵਾ ਵੱਲੋਂ ਅਰਦਾਸ ਕਰਨ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਲਈ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਪਿੰਡ ਪਠਲਾਵਾ ਵਿਖੇ ਪੁੱਜੇ ਵਿਨੈ ਬਲਬਾਨੀ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ, ਗੌਤਮ ਜੈਨ, ਐਸ.ਡੀ.ਐਮ. ਬੰਗਾ ਨੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਨ ਲਈ ਗੁਰੂ ਕੇ ਲੰਗਰਾਂ ਲਈ ਰਸਦਾਂ ਭੇਜਣ ਦੇ ਕਾਰਜ ਦੀ ਪ੍ਰਸੰਸਾ ਕੀਤੀ। ਉਹਨਾਂ ਨੇ ਪਿੰਡ ਵਾਸੀਆਂ ਅਤੇ ਏਕ ਨੂਰ ਸਵੈ ਸੇਵੀ ਸੰਸਥਾ  ਦਾ ਪਿੰਡ ਪਠਲਾਵਾ ਨੂੰ ਕਰੋਨਾ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਧੀਆ ਸਹਿਯੋਗ ਦੇਣ ਲਈ ਵੀ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ ਸੇਵੀ ਸੰਸਥਾ, ਸਰਪੰਚ ਹਰਪਾਲ ਸਿੰਘ, ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੰਤ ਸਿੰਘ, ਜਥੇਦਾਰ ਸਵਰਨਜੀਤ ਸਿੰਘ ਮੁੱਖੀ ਤਰਨਾ ਦਲ, ਕੁਲਦੀਪ ਸਿੰਘ ਪੀਜ਼ਾ ਹਾਟ, ਅਮਰਪ੍ਰੀਤ ਸਿੰਘ ਲਾਲੀ, ਜਸਵੀਰ ਸਿੰਘ ਚੱਕ ਯੂ.ਏ.ਈ, ਬਲਬੀਰ ਸਿੰਘ ਪ੍ਰਧਾਨ, ਮਾਸਟਰ ਤਰਸੇਮ ਸਿੰਘ ਪਠਲਾਵਾ, ਮਾਸਟਰ ਤਰਲੋਚਨ ਸਿੰਘ, ਹਰਪ੍ਰੀਤ ਸਿੰਘ ਖਾਲਸਾ, ਸਾਬਕਾ ਸਰਪੰਚ ਤਰਸੇਮ ਸਿੰਘ, ਸਾਬਕਾ ਸਰਪੰਚ ਜਗਤ ਸਿੰਘ, ਪੰਚ ਜਸਵਿੰਦਰ ਸਿੰਘ, ਪੰਚ ਦਿਲਾਵਰ ਸਿੰਘ, ਜਸਪਾਲ ਸਿੰਘ ਵਾਰੀਆ, ਕੁਲਵਿੰਦਰ ਲਾਲੀ, ਪੰਚ ਸਰਬਜੀਤ ਸਿੰਘ, ਬਲਵੀਰ ਸਿੰਘ ਯੂ.ਕੇ., ਮਾਸਟਰ ਰੇਸ਼ਮ ਸ਼ੀਮਾਰ, ਬਲਵਿੰਦਰ ਸਿੰਘ ਬਿੱਟੂ, ਮਾਸਟਰ ਬਲਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਫ਼ੋਟੋ ਕੈਪਸ਼ਨ : ਪਿੰਡ ਪਠਲਾਵਾ ਤੋਂ ਗੁਰੂ ਕੇ ਲੰਗਰਾਂ ਲਈ 315 ਕੁੁੁਵਿੰਟਲ ਰਸਦਾਂ ਭੇਟ ਕਰਨ ਲਈ ਸੰਗਤਾਂ ਰਵਾਨਾ ਮੌਕੇ
 

ਲਾਕਡਾਊਨ ਵਿਚ ਵੀ 24 ਘੰਟੇ ਮੈਡੀਕਲ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ

ਲਾਕਡਾਊਨ ਵਿਚ ਵੀ 24 ਘੰਟੇ ਮੈਡੀਕਲ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ
ਕੋਵਿਡ -19 ਆਈਸੋਲੇਸ਼ਨ ਵਾਰਡ, ਹਸਪਤਾਲ ਤੋਂ ਵੱਖਰਾ ਵਿੰਗ ਹੈ : ਕਾਹਮਾ
ਬੰਗਾ : 15 ਮਈ :-
 21ਵੀਂ ਸਦੀ ਦੀ ਸਭ ਤੋਂ ਵੱਡੀ ਮਹਾਂਮਾਰੀ ਕੋਰੋਨਾ ਵਾਇਰਸ ਕੋਵਿਡ-19 ਨਾਲ ਜਿੱਥੇ ਪੂਰੀ ਦੁਨੀਆਂ ਵਿਚ ਤਾਲਾਬੰਦੀ ਹੋਈ ਪਈ ਹੈ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ । ਉੱਥੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਦੇ ਉੱਦਮਾਂ ਅਤੇ ਦੇਸ-ਵਿਦੇਸ਼ ਦੇ ਦਾਨੀ ਸੱਜਣਾਂ ਵੱਲੋਂ ਦਿੱਤੇ ਸਹਿਯੋਗ ਨਾਲ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਮੌਕੇ, ਇਸ ਸੰਕਟ ਦੀ ਘੜੀ ਵਿਚ ਆਪਣੀਆਂ ਸਾਰੀਆਂ ਮੈਡੀਕਲ ਸੇਵਾਵਾਂ ਨੂੰ 24 ਘੰਟੇ ਚੱਲਦਾ ਰੱਖ ਕੇ ਨਵਾਂ ਇਤਿਹਾਸ ਸਿਰਜਿਆ ਹੈ। ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਅਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਪ੍ਰਦਾਨ ਕੀਤੀ । ਉਹਨਾਂ ਦੱਸਿਆ  ਗੁਰੂ ਨਾਨਕ ਦੇਵ ਜੀ ਦੇ ਦਰਸਾਏ ਲੋਕ ਸੇਵਾ ਵਾਲੇ ਮਾਰਗ 'ਤੇ ਚੱਲਦੇ ਹੋਏ ਕੋਰਨਾ ਮਰੀਜ਼ਾਂ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖਰਾ ਕੋਵਿਡ-19 ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਪਰ ਹਸਪਤਾਲ ਦੇ ਮਰੀਜ਼ਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕੋਵਿਡ-19 ਆਈਸੋਲੇਸ਼ਨ ਵਾਰਡ ਵਿਚ ਮਰੀਜ਼ਾਂ ਦੇ ਆਣ-ਜਾਣ ਦਾ ਰਸਤਾ ਵੀ ਹਸਪਤਾਲ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਹਨਾਂ ਕੋਵਿਡ ਮਰੀਜ਼ਾਂ ਦੇ ਵਿਸ਼ੇਸ਼ ਖਾਣੇ ਦਾ ਵੀ ਵੱਖਰਾ ਪ੍ਰਬੰਧ ਕੀਤਾ ਗਿਆ। ਕੋਵਿਡ-19 ਆਈਸੋਲੇਸ਼ਨ ਵਾਰਡ ਦੇ ਮਰੀਜ਼ਾਂ ਦਾ ਇਲਾਜ ਵੀ ਸਿਹਤ ਵਿਭਾਗ ਵੱਲੋਂ ਵੱਲੋਂ ਭੇਜਿਆ ਗਿਆ ਸਟਾਫ਼ ਕਰ ਰਿਹਾ ਹੈ । ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਜਿੱਥੇ ਲਾਕਡਾਊਨ ਵਿਚ ਪ੍ਰਾਈਵੇਟ ਹਸਪਤਾਲ ਬੰਦ ਹੋ ਗਏ ਸਨ ਉੱਥੇ ਇਸ ਸੰਕਟ ਦੀ ਘੜੀ ਵਿਚ ਢਾਹਾਂ ਕਲੇਰਾਂ ਹਸਪਤਾਲ ਲੋਕਾਂ ਦੀ ਸੇਵਾ ਵਿਚ 24 ਘੰਟੇ ਕਾਰਜਸ਼ੀਲ ਰਿਹਾ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਮਈ ਮਹੀਨੇ ਦੇ ਪਹਿਲੇ 14 ਦਿਨਾਂ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਸਾਹਿਬਾਨ ਡਾ.ਜਸਦੀਪ ਸਿੰਘ ਸੈਣੀ ਨਿਊਰੋ ਸਰਜਨ, ਡਾ.ਮੁਕਲ ਬੇਦੀ ਮੈਡੀਕਲ ਸ਼ਪੈਸ਼ਲਿਸਟ, ਡਾ.ਰਵਿੰਦਰ ਖਜ਼ੂਰੀਆ ਆਰਥੋਪੈਡਿਕ ਸਰਜਨ, ਡਾ. ਪੀ.ਪੀ. ਸਿੰਘ ਜਨਰਲ ਸਰਜਨ, ਡਾ. ਅਮਿਤ ਸ਼ਰਮਾ ਆਈ ਸਰਜਨ, ਡਾ. ਚਾਂਦਨੀ ਬੱਗਾ ਗਾਇਨੀ ਸ਼ਪੈਸ਼ਲਿਸਟ, ਡਾ. ਦੀਪਕ ਦੁੱਗਲ ਐਨੇਥੀਸੀਆ ਸ਼ਪੈਸ਼ਲਿਸਟ, ਡਾ. ਮਹਿਕ ਅਰੋੜਾ ਈ.ਐਨ.ਟੀ. ਸਰਜਨ, ਡਾ. ਹਰਜੋਤਵੀਰ ਸਿੰਘ ਰੰਧਾਵਾ ਡੈਂਟਲ ਸਰਜਨ, ਡਾ. ਰਾਹੁਲ  ਗੋਇਲ ਪੈਥੋਲਜਿਸਟ, ਡਾ. ਮਨਦੀਪ ਕੌਰ ਫ਼ਿਜ਼ੀਓਥੈਰਾਪਿਸਟ ਅਤੇ ਸਮੂਹ ਆਰ.ਐਮ.ਉਜ਼ ਨੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ 1150 ਤੋਂ ਵੱਧ ਮਰੀਜ਼ਾਂ ਦੀ ਜਾਂਚ, 35 ਵੱਡੇ ਅਪਰੇਸ਼ਨ ਕਰਕੇ, 336 ਲੈਬ ਟੈਸਟ, 150 ਐਕਸ-ਰੇ, 60 ਸੀ.ਟੀ. ਸਕੈਨ, 65 ਡਾਇਲਸਿਸ, 80 ਈ.ਸੀ. ਜੀ. ਅਤੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕੀਤੇ ਗੰਭੀਰ 87 ਮਰੀਜ਼ਾਂ ਨੂੰ ਤੰਦਰੁਸਤ ਕਰਕੇ ਇਸ ਸੰਕਟ ਦੀ ਘੜੀ ਆਪਣੀ ਡਿਊਟੀ ਵਧੀਆ ਢੰਗ ਨਾਲ ਨਿਭਾਈ ਹੈ। ਉਹਨਾਂ ਦੱਸਿਆ ਕਿ ਗੁਰੂ ਸਾਹਿਬਾਨ ਦੇ ਅਸ਼ੀਰਵਾਦ ਸਦਕਾ ਸਮੂਹ ਹਸਪਤਾਲ 24 ਘੰਟੇ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਤਿਆਰ ਬਰ ਤਿਆਰ ਰਹਿੰਦਾ ਹੈ। ਢਾਹਾਂ ਕਲੇਰਾਂ ਹਸਪਤਾਲ ਵਿਚ ਦਾਖਲ ਮਰੀਜ਼ ਅਤੇ ਉਸਦੇ ਸਹਾਇਕ ਨੂੰ ਤਿੰਨੇ ਵੇਲੇ ਸਾਫ਼ ਸੁਥਰਾ ਤੇ ਪੋਸ਼ਟਿਕ ਭੋਜਨ ਪ੍ਰਦਾਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਲਾਜ ਲਈ ਹਸਪਤਾਲ ਆਉਣ ਵਾਲੇ ਮਰੀਜ਼ਾਂ ਲਈ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਜਾਰੀ ਕੋਰੋਨਾ ਵਾਇਰਸ ਕੋਵਿਡ-19 ਤੋਂ ਬਚਾਅ ਦੇ ਨਿਯਮਾਂ ਅਨੁਸਾਰ ਜਿਵੇਂ ਸਮਾਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਹਿਨਣਾ, ਥੋੜ੍ਹੇ ਥੋੜ੍ਹੇ ਸਮੇਂ ਬਾਅਦ ਆਪਣੇ ਹੱਥਾਂ ਨੂੰ ਧੋਣਾ ਅਤੇ ਆਪਣਾ ਆਸ-ਪਾਸ ਅਤੇ ਆਲੇ-ਦੁਆਲੇ ਵਿਚ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਣ ਰੱਖਿਆ ਜਾਂਦਾਂ ਹੈ। ਇਸ ਮੌਕੇ ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਡਾ ਮਨੂ ਭਾਰਗਵ ਮੈਡੀਕਲ ਸੁਪਰਡੈਂਟ ਵੀ ਹਾਜ਼ਰ ਸਨ।

ਫੋਟੋ : ਲਾਕਡਾਊਨ ਵਿਚ ਵੀ 24 ਘੰਟੇ ਮੈਡੀਕਲ ਸਹੂਲਤਾਂ ਦੇਣ ਵਾਲੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕ ਹਰਦੇਵ ਸਿੰਘ ਕਾਹਮਾ ਪ੍ਰਧਾਨ ਅਤੇ ਕੁਲਵਿੰਦਰ ਸਿੰਘ ਢਾਹਾਂ ਸਕੱਤਰ ਜਾਣਕਾਰੀ ਦਿੰਦੇ ਹੋਏ