ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਦੀ ਸ਼ਲਾਘਾ


ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ
ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਦੀ ਸ਼ਲਾਘਾ
ਬੰਗਾ : 23 ਜੂਨ :
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ  ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਅੱਜ ਦੌਰਾ ਕੀਤਾ। ਇਸ ਮੌਕੇ  ਡਾ. ਸ਼ੇਨਾ ਅਗਰਵਾਲ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕਾਂ ਦਾ ਕੋਵਿਡ¸19 ਆਈਸੋਲੇਸ਼ਨ ਵਾਰਡ ਨੂੰ ਹਸਪਤਾਲ ਕੰਪਲੈਕਸ ਵਿਚ ਬਣਾਉਣ ਲਈ  ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਾਰਦਿਕ ਧੰਨਵਾਦ ਕੀਤਾ।  ਉਹਨਾਂ ਨੇ ਕੋਵਿਡ¸19 ਆਈਸੋਲੇਸ਼ਨ ਵਾਰਡ ਨੂੰ ਚਲਾਉਣ ਵਿੱਚ ਅਤੇ ਕੋਰੋਨਾ ਮਰੀਜ਼ਾਂ  ਨੂੰ ਵਧੀਆ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਲਈ ਦਿੱਤੇ ਜਾ ਰਹੇ ਵਿਸ਼ੇਸ਼ ਸਹਿਯੋਗ ਲਈ ਵੀ ਹਸਪਤਾਲ ਪ੍ਰਬੰਧਕਾਂ ਭਾਰੀ ਪ੍ਰਸੰਸਾ ਕੀਤੀ।  ਇਸ  ਮੌਕੇ ਗੁਰੂ ਨਾਨਕ ਮਿਸ਼ਨ  ਮੈਡੀਕਲ ਐਂਡ  ਐਜ਼ੂਕੇਸ਼ਨਲ  ਟਰੱਸਟ ਢਾਹਾਂ ਕਲੇਰਾਂ ਦੇ ਸ. ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਨੇ ਡੀ.ਸੀ. ਮੈਡਮ ਦਾ ਨਿੱਘਾ ਸਵਾਗਤ ਕਰਦਿਆਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਬਾਰੇ ਜਾਣਕਾਰੀ ਦਿੱਤੀ।  ਕੋਵਿਡ¸19 ਆਈਸੋਲੇਸ਼ਨ ਵਾਰਡ ਦੇ ਦੌਰੇ ਸਮੇਂ ਸ੍ਰੀ ਵਿਪੁੱਲ ਉੱਜਵਲ ਵਧੀਕ ਡਿਪਟੀ ਕਮਿਸ਼ਨਰ, ਡਾ. ਰਾਜਿੰਦਰ ਭਾਟੀਆ ਸਿਵਲ ਸਰਜਨ  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਡਾ. ਦਵਿੰਦਰ ਢਾਂਡਾ ਜ਼ਿਲ੍ਹਾ ਟੀਕਾਕਰਣ ਅਫਸਰ, ਡਾ. ਕਵਿਤਾ ਭਾਟੀਆ ਐਸ.ਐਮ.ਉ. ਬੰਗਾ, ਮੈਡਮ ਸੁਖਵਿੰਦਰ ਕੌਰ ਨਰਸਿੰਗ ਅਫਸਰ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਵਰਣਨਯੋਗ ਹੈ ਕਿ  ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਤੋਂ ਹੁਣ ਤੱਕ  43 ਕੋਰੋਨਾ ਪਾਜ਼ੇਟਿਵ ਮਰੀਜ਼  ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ।
ਫ਼ੋਟੋ ਕੈਪਸ਼ਨ : ਡਿਪਟੀ ਕਮਿਸ਼ਨਰ  ਡਾ. ਸ਼ੇਨਾ ਅਗਰਵਾਲ ਅੱਜ ਕੋਵਿਡ¸19 ਆਈਸੋਲੇਸ਼ਨ ਵਾਰਡ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ¸ਕਲੇਰਾਂ ਦੇ ਦੌਰੇ ਮੌਕੇ  ਹਸਪਤਾਲ ਪ੍ਰਬੰਧਕਾਂ ਅਤੇ  ਜ਼ਿਲ੍ਹਾ ਅਧਿਕਾਰੀਆਂ ਨਾਲ