ਕੋੋਰੋਨਾ ਵਾਇਰਸ ਮਹਾਂਮਾਰੀ ਸਮੇਂ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਮਈ ਮਹੀਨੇ ਵਿਚ 2415 ਮਰੀਜ਼ਾਂ ਦੀ ਜਾਂਚ
ਬੰਗਾ : 4 ਜੂਨ :
ਇਲਾਕੇ ਵਿਚ ਪਿਛਲੇ ਚਾਰ ਦਹਾਕੇ ਤੋਂਂ ਲੋਕ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਡਾਕਟਰ ਸਾਹਿਬਾਨ ਨੇ ਕਰੋਨਾ ਮਹਾਂਮਾਰੀ ਦੇ ਭਿਆਨਕ ਸਮੇਂ ਚ ਵੀ ਸਾਲ 2020 ਦੇ ਮਈ ਮਹੀਨੇ ਵਿਚ 2415 ਮਰੀਜ਼ਾਂ ਦੀ ਜਾਂਚ ਕੀਤੀ ਹੈ, ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਟਰੱਸਟ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਦੀ ਹਾਜ਼ਰੀ ਵਿਚ ਮੀਡੀਆ ਨੂੰ ਪ੍ਰਦਾਨ ਕੀਤੀ। ਸ. ਕਾਹਮਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਨਾਲ ਆਏ ਇਸ ਸਦੀ ਦੇ ਸਭ ਤੋਂ ਵੱਡੇ ਸੰਕਟ ਸਮੇਂ ਵਿਚ ਵੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ ਲੋੜਵੰਦ ਮਰੀਜ਼ਾਂ ਨੂੰ ਲਗਾਤਾਰ 24 ਘੰਟੇ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਸਾਲ 2020 ਦੇ ਮਈ ਮਹੀਨੇ ਵਿਚ ਵੀ ਜਿੱਥੇ ਹਸਪਤਾਲ ਦੇ ਮਾਹਿਰ ਡਾਕਟਰ ਸਾਹਿਬਾਨ ਨੇ 2415 ਮਰੀਜ਼ਾਂ ਦਾ ਚੈੱਕਅੱਪ ਕੀਤਾ, ਉੱਥੇ 71 ਵੱਡੇ ਅਪਰੇਸ਼ਨ ਕਰਕੇ ਅਤੇ ਹਸਪਤਾਲ ਵਿੱਚ ਦਾਖਲ 174 ਮਰੀਜ਼ਾਂ ਦਾ ਇਲਾਜ ਵੀ ਕੀਤਾ ਹੈ। ਇਸ ਮਈ ਮਹੀਨੇ ਵਿਚ ਹਸਪਤਾਲ ਵਿਚ 955 ਮਰੀਜ਼ਾਂ ਦੇ ਲੈਬ ਟੈਸਟ, 393 ਮਰੀਜ਼ਾਂ ਦੇ ਐਕਸ¸ਰੇ, 157 ਮਰੀਜ਼ਾਂ ਦੇ ਸੀ.ਟੀ. ਸਕੈਨ, 198 ਮਰੀਜ਼ਾਂ ਦੀ ਈ.ਸੀ.ਜੀ. ਅਤੇ 155 ਮਰੀਜ਼ਾਂ ਦੇ ਡਾਇਲਸਿਸ ਕੀਤੇ ਗਏ। ਸ. ਕਾਹਮਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸੰਕਟਮਈ ਸਮੇਂ ਵਿਚ ਹਸਪਤਾਲ ਦੇ ਮੈਡੀਕਲ ਸੁਪਰਡੈਂਟ, ਸਮੂਹ ਡਾਕਟਰ ਸਾਹਿਬਾਨ, ਨਰਸਿੰਗ ਸਟਾਫ਼, ਪੈਰਾ¸ਮੈਡੀਕਲ ਸਟਾਫ਼, ਸਫਾਈ ਸੇਵਕਾਂ, ਡਰਾਈਵਰਾਂ, ਇੰਜੀਨੀਅਰ, ਸੇਵਾਦਾਰਾਂ, ਲੰਗਰ ਸਟਾਫ਼, ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਟਰੱਸਟ ਦੇ ਸਮੂਹ ਸਟਾਫ ਨੇ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਦਾ ਖਿੜੇ¸ਮੱਥੇ ਸਵਾਗਤ ਕਰਕੇ ਬਹੁਤ ਸ਼ਾਨਦਾਰ ਕੰਮ ਕੀਤਾ ਹੈ । ਸਟਾਫ਼ ਵੱਲੋਂ ਦਿੱਤੀਆਂ ਵਧੀਆ ਸੇਵਾਵਾਂ ਨਾਲ ਇਲਾਕੇ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਨਾਮ ਹੋਰ ਵੀ ਉੱਚਾ ਹੋਇਆ ਹੈ । ਸਾਲ 2020 ਮਈ ਮਹੀਨੇ ਵਿਚ ਕੀਤੀਆਂ ਸ਼ਾਨਦਾਰ ਸੇਵਾਵਾਂ ਲਈ ਸ. ਕਾਹਮਾ ਨੇ ਟਰੱਸਟੀਆਂ ਵੱਲੋਂ ਸਮੂਹ ਸਟਾਫ਼ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ। ਇਸ ਮੌਕੇ ਸ. ਕਾਹਮਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਸਿਖਾਏ ਸੇਵਾ ਮਾਰਗ ਤੇ ਚੱਲਦੇ ਹੋਏ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਨੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਨਵਤਾ ਦੀ ਭਲਾਈ ਲਈ ਲੋੜਵੰਦ ਮਰੀਜ਼ਾਂ ਨੂੰ ਵਧੀਆ, ਸਸਤੀਆਂ ਅਤੇ ਇੰਟਰਨੈਸ਼ਨਲ ਪੱਧਰ ਦੀਆਂ ਮੈਡੀਕਲ ਸੇਵਾਵਾਂ ਦੇਣ ਲਈ ਹਸਪਤਾਲ ਦੀ ਸਥਾਪਨਾ ਕੀਤੀ ਸੀ, ਉਸ ਸੇਵਾ ਮਿਸ਼ਨ ਉੱਤੇ ਚੱਲਦੇ ਹੋਏ ਗੁਰੂ ਸਾਹਿਬਾਨ ਦਾ ਓਟ ਆਸਰਾ ਲੈਂਦੇ ਹੋਏ, ਕੋਰੋਨਾ ਮਹਾਂਮਾਰੀ ਵਾਲੇ ਇਸ ਔਖੇ ਸਮੇਂ ਦੌਰਾਨ ਲੋੜਵੰਦਾਂ ਮਰੀਜ਼ਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਵਿਚ ਸਫਲ ਹੋਏ ਹਾਂ। ਇਸ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਨਰਿੰਦਰ ਸਿੰਘ ਸ਼ੇਰਗਿੱਲ ਪ੍ਰਬੰਧਕ ਮੈਂਬਰ, ਜਗਜੀਤ ਸਿੰਘ ਸੋਢੀ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਕਾਰਜਸ਼ੀਲ ਪ੍ਰਬੰਧਕ ਅਤੇ ਹਸਪਤਾਲ ਸਟਾਫ਼ ਦੀਆਂ ਤਸਵੀਰਾਂ