ਏ . ਐਸ. ਆਈ. ਅਵਤਾਰ ਲਾਲ ਵਿਰਦੀ ਵੱਲੋਂ ਗੁਰੂ ਨਾਨਕ ਮਿਸ਼ਨ
ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਮਾਸਕ ਤੇ ਕੇਲੇ ਭੇਟ
ਬੰਗਾ : 9 ਜੁਲਾਈ :
ਪੰਜਾਬ ਪੁਲੀਸ ਦੇ ਦਿਨਤਦਾਰ ਤੇ ਮਿਹਨਤੀ ਏ.ਐਸ.ਆਈ. ਸ੍ਰੀ ਅਵਤਾਰ ਲਾਲ ਵਿਰਦੀ ਵਾਸੀ ਪਿੰਡ ਪੱਦੀ ਮੱਠਵਾਲੀ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਮਰੀਜ਼ਾਂ ਲਈ ਮਾਸਕ ਤੇ ਕੇਲੇ ਭੇਟ ਕਰਕੇ ਨਿਸ਼ਕਾਮ ਸੇਵਾ ਦੀ ਨਿਵਕੇਲੀ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਸ. ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਾਨੀ ਏ.ਐਸ.ਆਈ. ਸ੍ਰੀ ਅਵਤਾਰ ਲਾਲ ਵਿਰਦੀ ਦਾ ਧੰਨਵਾਦ ਕਰਦੇ ਹੋਏ ਵਿਸ਼ੇਸ਼ ਸਨਮਾਨ ਕੀਤਾ । ਸ੍ਰੀ ਬਾਹੜੋਵਾਲ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਸਿਹਤ ਸੇਵਾਵਾਂ ਬਾਰੇ ਦੀ ਜਾਣਕਾਰੀ ਦਾਨੀ ਸੱਜਣਾਂ ਨੂੰ ਪ੍ਰਦਾਨ ਕੀਤੀ। ਇਸ ਮੌਕੇ ਏ.ਐਸ.ਆਈ. ਸ੍ਰੀ ਅਵਤਾਰ ਲਾਲ ਵਿਰਦੀ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪਿਛਲੇ ਚਾਰ ਦਹਾਕਿਆਂ ਵਾਂਗ ਹੁਣ ਕੋਰੋਨਾ ਮਹਾਂਮਾਰੀ ਵੇਲੇ ਵੀ ਲੋੜਵੰਦ ਮਰੀਜ਼ਾਂ ਦੀ ਸੇਵਾ ਸੰਭਾਲ ਕੀਤੇ ਨਿਸ਼ਕਾਮ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਸ. ਮਹਿੰਦਰਪਾਲ ਸਿੰਘ ਸੁਪਰਡੈਂਟ, ਸ. ਪ੍ਰੇਮ ਪ੍ਰਕਾਸ਼ ਸਿੰਘ ਸੀਨੀਅਰ ਅਕਾਊਂਟੈਂਟ ਅਤੇ ਹੋਰ ਸਟਾਫ਼ ਤੇ ਪਤਵੰਤੇ ਸੱਜਣ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਰੀਜ਼ਾਂ ਲਈ ਮਾਸਕ ਤੇ ਕੇਲੇ ਭੇਟ ਕਰਨ ਪੁੱਜੇ ਸ੍ਰੀ ਅਵਤਾਰ ਲਾਲ ਵਿਰਦੀ ਏ.ਐਸ. ਆਈ. ਨੂੰ ਸਨਮਾਨਿਤ ਕਰਦੇ ਹੋਏ ਮਲਕੀਅਤ ਸਿੰਘ ਬਾਹੜੋਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਨਾਲ ਸਟਾਫ਼ ਤੇ ਪਤਵੰਤੇ ਸੱਜਣ