ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲਢਾਹਾਂ ਕਲੇਰਾਂ ਦਾ 10+2 ਦਾ ਸ਼ਾਨਦਾਰ 100% ਫੀਸਦੀ ਨਤੀਜਾ, 146 ਵਿਦਿਆਰਥੀਆਂ ਵਿਚੋਂ 96 ਵਿਦਿਆਰਥੀ ਫਸਟ ਡਵੀਜ਼ਨ ਵਿਚ ਪਾਸ
ਬੰਗਾ : 14 ਮਈ :-
ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੀ10+2 ਕਲਾਸ ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਗਰੁੱਪਾਂ ਦਾ ਨਤੀਜਾ 100% ਫੀਸਦੀ ਰਿਹਾਹੈ। ਸੈਸ਼ਨ 2019¸2020 ਵਿਚ +2 ਕਲਾਸ ਦੇ 146 ਵਿਦਿਆਰਥੀਆਂ ਵਿਚੋਂ 96 ਵਿਦਿਆਰਥੀਆਂ ਨੇ ਫਸਟਡਵੀਜ਼ਨ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਮਲਕੀਅਤ ਸਿੰਘ ਬਾਹੜੋਵਾਲਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ,ਜਗਜੀਤ ਸਿੰਘ ਸੋਢੀ ਟਰੱਸਟ ਮੈਂਬਰ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਵਨੀਤਾ ਨੇ ਪ੍ਰੈਸ ਨੂੰ ਦਿੱਤੀ। ਸ. ਕਾਹਮਾ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਦੱਸਿਆ ਸ਼ੈਸ਼ਨ 2019¸20ਦੀ 10+2 ਕਲਾਸ ਦੇ ਆਰਟਸ, ਕਾਮਰਸ, ਨਾਨ ਮੈਡੀਕਲ ਅਤੇ ਮੈਡੀਕਲ ਗਰੁੱਪਾਂ ਦਾ ਸ਼ਾਨਦਾਰ ਨਤੀਜਾ 100%ਫੀਸਦੀ ਰਿਹਾ ਹੈ। 10+2 ਕਲਾਸ ਦੇ ਕੁੱਲ 146 ਵਿਦਿਆਰਥੀਆਂ ਵਿਚੋਂ 96 ਵਿਦਿਆਰਥੀ ਨੇ ਫਸਟਡਵੀਜ਼ਨ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਫਸਟ ਡਵੀਜ਼ਨ ਹਾਸਲ ਕੀਤੀ ਅਤੇ ਬਾਕੀ 50 ਵਿਦਿਆਰਥੀਸੈਕਿੰਡ ਡਵੀਜ਼ਨ ਵਿਚ ਵਧੀਆ ਅੰਕ ਲੈ ਕੇ ਪਾਸ ਹੋਏ ਹਨ। ਸਕੂਲ ਵਿਚ ਚੱਲ ਰਹੇ 10+2 ਮੈਡੀਕਲ ਗੁਰੱਪ ਵਿਚ ਨਾਜ਼ਲੀਨ ਪੁੱਤਰੀ ਰੇਸ਼ਮ ਸਿੰਘ ਪਿੰਡ ਕੱਟ ਨੇ 90.60% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਗਗਨਦੀਪ ਕੌਰ ਪੁੱਤਰੀ ਸਰਬਜੀਤ ਸਿੰਘ ਪਿੰਡ ਮੰਢਾਲੀ ਨੇ 89.80% ਅੰਕ ਪ੍ਰਾਪਤ ਕਰਕੇ ਦੂਜਾ ਸਥਾਨਅਤੇ ਹਰਮਨਪ੍ਰੀਤ ਕੌਰ ਪੁੱਤਰੀ ਹਰਵਿੰਦਰ ਸਿੰਘ ਬਸਰਾ ਪਿੰਡ ਢਾਹਾਂ ਨੇ 85.00% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਨਾਨ¸ਮੈਡੀਕਲ ਗੁਰੱਪ ਵਿਚ ਜਸਨੀਤ ਕੌਰ ਕਲੇਰ ਪੁੱਤਰੀ ਸਤਨਾਮ ਸਿੰਘਪਿੰਡ ਸਰਹਾਲ ਕਾਜ਼ੀਆਂ ਨੇ 86.00% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸ਼ਸ਼ੀ ਬਾਲੂ ਪੁੱਤਰੀ ਸੁਖਜੀਵਨ ਰਾਮ ਪਿੰਡ ਬੀਸਲਾ ਨੇ 85.40% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਸਿਮ੍ਰਤੀ ਸ਼ਰਮਾਂ ਪੁੱਤਰੀ ਸੰਜੀਵ ਕੁਮਾਰ ਪਿੰਡ ਭਰੋਲੀ 77.20% ਅੰਕ ਅਤੇ ਵਿਸ਼ਾਲ ਕਟਾਰੀਆ ਪੁੱਤਰ ਮੋਹਨ ਲਾਲ ਪਿੰਡ ਭਾਰੋਲੀ ਨੇ ਵੀ77.20% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕਾਮਰਸ ਗਰੁੱਪ ਵਿਚ ਗਿਨੀ ਪੁੱਤਰੀ ਨੰਦਲਾਲ ਪਿੰਡ ਬਹਿਰਾਮ ਨੇ 88.60% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਜਸਮੀਨ ਬੱਸੀ ਪੁੱਤਰੀ ਪਰਮਜੀਤ ਸਿੰਘ ਬੱਸੀ ਪਿੰਡ ਬਡਾਲਾ ਨੇ 88.20% ਤੇਕੋਮਲਪ੍ਰੀਤ ਕੌਰ ਪੁੱਤਰੀ ਇੰਦਰਜੀਤ ਸਿੰਘ ਅਟਵਾਲ ਪਿੰਡ ਫਰਾਲਾ ਨੇ 88.20% ਦੂਜਾ ਸਥਾਨ ਅਤੇ ਤੀਜਾ ਸਥਾਨ ਵਨੀਤਾ ਪੁੱਤਰੀ ਮਹਿੰਦਰ ਪਾਲ ਬਹਿਰਾਮ ਨੇ 86.80% ਅੰਕ ਪ੍ਰਾਪਤ ਕਰਕੇ ਕੀਤਾ। ਆਰਟਸ ਗੁਰੱਪ ਵਿਚ ਸੋਨੀਆ ਬਾਲੂ ਪੁੱਤਰ ਕੁਲਵੀਰ ਰਾਮ ਕਰੀਹਾ ਨੇ 76.20% ਅੰਕ ਪ੍ਰਾਪਤ ਕਰਕੇ ਪਹਿਲਾ, ਜਸਕਿੰਦਰ ਸਿੰਘ ਪੁੱਤਰ ਮੇਜਰ ਸਿੰਘ ਪਿੰਡ ਮੱਲੂਪੋਤਾ ਨੇ 65.40% ਨੇ ਅੰਕ ਲੈ ਕੇ ਦੂਜਾ ਸਥਾਨ ਅਤੇ ਅਰਪਨਵੀਰ ਸਿੰਘ ਪੁੱਤਰ ਬਲਵੀਰ ਰਾਮ ਪਿੰਡ ਬਾਹੜਾ ਮਜਾਰਾ ਨੇ 64.00% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਕੀਤਾ।ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ,ਮੈਡਮ ਵਨੀਤਾ ਚੋਟ ਪ੍ਰਿੰਸੀਪਲ, ਡਾ. ਰੁਪਿੰਦਰਜੀਤ ਸਿੰਘ ਬੱਲ ਵਾਈਸ ਪ੍ਰਿੰਸੀਪਲ ਅਤੇ ਕਲਾਸ ਅਧਿਆਪਕ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ 10+2 ਜਮਾਤ ਵਿਚੋਂ ਮੈਡੀਕਲ, ਨਾਨ¸ ਮੈਡੀਕਲ, ਕਾਮਰਸ ਅਤੇ ਆਰਟਸ ਗੁਰੱਪਾਂ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਵਿਦਿਆਰਥੀ